ਕੱਲ੍ਹ ਨੂੰ ਜੰਮਣ ਵਾਲੇ ਬੱਚਿਆ (ਕਵਿਤਾ)

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੱਲ੍ਹ ਨੂੰ ਜੰਮਣ ਵਾਲੇ ਬੱਚਿਆ ਕਿੰਝ ਜੀਵੇਂਗਾ ?
ਪਾਣੀ ਵਿਚ ਤਾਂ ਜ਼ਹਿਰਾਂ ਘੁਲੀਆਂ ਕੀ ਪੀਵੇਂਗਾ?
ਕੱਲ੍ਹ ਨੂੰ ਜੰਮਣ ਵਾਲੇ ਬੱਚਿਆ ਕਿੰਝ ਰਹੇਂਗਾ ?
ਵਿਚ ਹਵਾਵਾਂ ਜ਼ਹਿਰ ਅਣੂ ਦੇ
ਸਾਹ ਕਿੰਝ ਲਵੇਂਗਾ ?
ਕੱਲ੍ਹ ਨੂੰ ਜੰਮਣ ਵਾਲੇ ਬੱਚਿਆ
ਥਾਂ ਥਾਂ ਰਾਹਾਂ ਵਿਚ ਕਬਰਾਂ ਨੇ 
ਟੁਰ ਟੁਰ ਕੇ ਤੇ 
ਹਉਕੇ ਲੈ ਕੇ ਥੱਕ ਗਿਆ ਜੇ 
ਫਿਰ ਕਿੰਝ ਸਵੇਂਗਾ ?
ਕੱਲ੍ਹ ਨੂੰ ਜੰਮਣ ਵਾਲੇ ਬੱਚਿਆ 
ਤੇਰੇ ਪੁਰਖਿਆਂ ਬਹੁਤ ਹੈ ਕੀਤਾ
ਕੁਦਰਤ ਰਾਣੀ ਨੂੰ ਖੁੰਖਾਰ
ਬੜੀ ਘੁਟਨ ਹੈ
ਕਿੰਝ ਸਹੇਂਗਾ?
ਕਿੰਝ ਕਹੇਂਗਾ?
ਕਿੰਝ ਸਵੇਂਗਾ?
ਕੱਲ੍ਹ ਨੂੰ ਜੰਮਣ ਵਾਲੇ ਬੱਚਿਆ
ਪਾਣੀ ਅਤੇ ਹਵਾਵਾਂ ਦੇ ਵਿਚ 
ਫਲ ਫਰੂਟ ਦਵਾਵਾਂ ਦੇ ਵਿਚ 
ਖਾਣ ਪੀਣ ਦੀ ਹਰ ਸ਼ੈਅ ਸ਼ੱਕੀ
ਤੇਲ ਘਿਉ ਦੁੱਧ ਗਾਵਾਂ ਦੇ ਵਿਚ 
ਪਾਟਾ ਦਾਮਨ ਕਿੰਝ ਸੀਵੇਂਗਾ ? 
ਕਿੰਝ ਜੀਵੇਂਗਾ ?
ਸੂਰਜ ਦੀ ਹੁਣ ਧੁੱਪ ਹੈ ਮੈਲੀ
ਸਤਰੰਗੀ ਪੀਂਘ ਵੀ ਹੁਣ ਘਸਮੈਲੀ
ਦਰਿਆ ਵੀ ਹੁਣ ਗੰਧਲੇ ਹੋ ਗ ੇ 
ਧੁਆਂਖੀ ਗ ੀ ਹੈ ਜੀਵਨ ਸ਼ੈਲੀ
ਮੌਤ ਦੇ ਸਾ ੇ ਹੇਠਾਂ ਬੱਚਿਆ
ਕਿੰਝ ਥੀਵੇਂਗਾ ? 
ਕੱਲ੍ਹ ਨੂੰ ਜੰਮਣ ਵਾਲੇ ਬੱਚਿਆ
ਕਿੰਝ ਜੀਵੇਂਗਾ ?
ਕਿੰਝ ਜੀਵੇਂਗਾ ? 
ਕਿੰਝ ਜੀਵੇਂਗਾ?