ਗ਼ਜ਼ਲ (ਗ਼ਜ਼ਲ )

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੱਸਦੇ ਤੇ  ਖੇਡਦੇ ਤੇ     ਕਿਉ ਉਦਾਸੀ   ਛਾ ਗਈ ।
  ਦੱਸ ਉਇ ਪੰਜਾਬ ਸਿੰਘਾ ਨਜ਼ਰ ਕਿਹੜੀ ਖਾ ਗਈ।
  ਤੇਰਿਆਂ ਪੁੱਤਾਂ ਨੰੂ ਕਾਹਤੋਂ ਜ਼ਹਿਰ   ਪੀਣਾ ਪੈ ਰਿਹੈ ,
  ਦਾਤਿਆਂ ਤੇ ਦਾਤਿਆ ਕਿਉ ਿੲਹ ਸਥਿਤੀ ਆ ਗਈ।
  ਸ਼ਾਨ ਸੀ  ਪਹਿਚਾਣ ਸੀ     ਤੇ ਮਾਣ ਸੀ ਜੋ ਕੌਮ ਦਾ,
  ਪੱਗ ਲੱਥੀ    ਓਸ ਦੀ ਥਾਂ   ਕੈਪ ਟੋਪੀ   ਆ ਗਈ।
  ਛੱਡ ਕੇ ਘੀ   ,ਦੁੱਧ ਚੋਬਰ   ਪੀਣ ਲੱਗੇ ਨੇ  ਨਸ਼ਾ ,
  ਕੁਸ਼ਤੀਆਂ ਤੇ    ਘੋਲ ਭੁੱਲੇ ਪਰ ਕਬੱਡੀ ਲਾ ਗਈ ।
  ਕੁਰਸੀਆਂ ਦੀ ਦੌੜ ਅੰਦਰ ਵੇਚੀਆਂ ਸਰਦਾਰੀਆਂ,
  ਟੰਗਿਆ ਕਿਰਦਾਰ ਛਿੱਕੇ ਅਣਖ ਠਿੱਬੀ ਖਾ ਗਈ।
  ਲਾਲਸਾ ਵਸ ਜਾ ਪਏ ਹਾ ਛਾਤਰਾਂ ਦੀ ਝੋਲ਼ ਵਿੱਚ,
  ਸ਼ਰਮ ਲੱਥੀ  ਪੱਗ ਲੱਥੀ   ਮੁੱਛ ਹੇਠਾਂ   ਆ ਗਈ।
  ਹੱਸਦੇ ਤੇ  ਖੇਡਦੇ ਤੇ     ਕਿਉ ਉਦਾਸੀ   ਛਾ ਗਈ ।
  ਦੱਸ ਉਇ ਪੰਜਾਬ ਸਿੰਘਾ ਨਜ਼ਰ ਕਿਹੜੀ ਖਾ ਗਈ