ਕਲਮਾਂ ਵਾਲਿਓ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉੱਠੋ! ਜਾਗੋ!ਹੋਸ਼ ਕਰੋ,ਕਲਮਾਂ ਵਾਲਿਓ। 
ਜਾਲਮ ਤੋਂ  ਨਾ ਡਰੋ, ਕਲਮਾਂ ਵਾਲਿਓ।
                                                                                     
 ਜਿਹੜੀਆਂ ਸਰਕਾਰਾਂ ਜੁਲਮ ਕਰਦੀਆਂ
 ਉਨ੍ਹਾਂਦੀ ਹਾਮੀ ਨਾ ਭਰੋ ਕਲਮਾਂ ਵਾਲਿਓ।

 ਗਰੀਬ  ਦੀ  ਕੁੱਲੀ  ਨੂੰ  ਫੂਕਦੇ  ਜਿਹੜੇ
 ਅਜਿਹਾ ਦੁੱਖ  ਨਾ ਜਰੋ  ਕਲਮਾਂ ਵਾਲਿਓ।

 ਪੂੰਜੀਵਾਦ ਦੀ  ਗਰਦਸ਼  ਹੈ ਚੜ੍ਹਦੀ ਰਹੀ
 ਦੁਸ਼ਮਣ  ਤੋਂ  ਨਾ ਹਰੋ  ਕਲਮਾਂ ਵਾਲਿਓ।

ਜ਼ਿੰਦਗੀ ਦੇ ਅੱਰਥ ਜੇ ਸਮਝੇ ਨਾ ਕਾਤਿਲ
ਉਨ੍ਹਾਂ ਖਾਤਰ  ਨਾ ਮਰੋ  ਕਲਮਾਂ ਵਾਲਿਓ।

ਜਨੂਨੀਂ ਕਚਹਿਰੀ 'ਚ  ਦੰਗੇ ਤੇ ਨਫ਼ਰਤ
ਬਰੂਦ ਬਣਕੇ ਤਾਂ ਵਰ੍ਹੋ  ਕਲਮਾਂ ਵਾਲਿਓ।

"ਸੁਹਲ" ਫੁੱਲਾਂ ਨੂੰ ਕੋਈ ਅੱਗ ਵਿਚ ਸਾੜੇ
ਉਸ ਪੈਰੀਂ ਸੀਸ ਨਾ ਧਰੋ ਕਲਮਾਂ ਵਾਲਿਓ।