ਪਛਤਾਵਾ (ਮਿੰਨੀ ਕਹਾਣੀ)

ਮਨੋਜ ਸੁੰਮਣ   

Email: manojsumman123@gmail.com
Cell: +91 97799 81394
Address:
ਪਿੰਡ ਟਿੱਬਾ ਨੰਗਲ
ਮਨੋਜ ਸੁੰਮਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿਰਥੀ ਦੇ ਦੋ ਲੜਕੀਅਾਂ ਅਤੇ 23 ਸਾਲਾਂ ਦਾ ੲਿੱਕ ਪੁੱਤਰ ਸੀ| ਜੋ ਹਫਤਾ ਪਹਿਲਾਂ ਬੁਖਾਰ ਦੀ ਚੁਪੇਟ ਵਿੱਚ ਅਾ ਗਿਅਾ ਸੀ , ਘਰ ਦੇ ਮਹੋਲ ਵਿੱਚ ਦੁੱਖਾਂ ਦੀ ਵਾਛੜ ਜਿਹੀ ਵੇਖਣ ਨੂੰ ਮਿਲ ਰਹੀ ਸੀ ਪਿਰਥੀ ਨੇ ਜਦੋਂ ਅਾਪਣੇ ਮੁੰਡੇ ਪ੍ਰੀਤਮ ਦੇ ਹਲਾਤ ਹੋਰ ਵਿਗੜਦੇ ਵੇਖੇ ਤਾਂ ੳੁਹ ਡਾਕਟਰ ਕੋਲ ਗਿਅਾ|  ਜਿਸ ਨਾਲ ੳੁਸ ਦੀ ਸਿਹਤ ਤੇ ਕੋੲੀ ਅਸਰ ਨਾ ਹੋੲਿਅਾ , ਗਲ ਦਾ ਦਰਦ ੳੁਸਦੀਅਾਂ ਚੀਕਾਂ ਕਢਵਾ ਰਿਹਾ ਸੀ | ਪਿਰਥੀ ਨੂੰ ਕੲੀ ਹੋਰ ਲੋਕਾਂ ਦੇ ਕਹਿਣ ਤੇ,ਗੁਅਾਢਣ  ਰਾਜੋ ਦੇ ਕਹਿਣ ਤੇ ਕਿ ੲਿਹ ਤਾਂ ਕੋੲੀ ਹੋਰ ਮਸਲਾ ਲੱਗਦਾ,ਕੲੀ ਲੋਕਾਂ ਨੇ ਟਿੱਬੀ ਤੇ ਰਹਿ ਰਹੇ ਬਾਬੇ ਬਾਰੇ ਦੱਸਿਅਾ ਤਾਂ ੳੁਹ ੳੁੱਥੇ ਮੁੰਡੇ ਨਾਲ ਚਲ ਗਿਅਾ ੳੁਸਦੇ ਮੁੰਡੇ ਤੋਂ ਪਾਣੀ ਵਾਰ ਕੇ ਬਾਬਾ ਕਹਿਣ ਲੱਗਾ  "ੲਿਹਨਾ ਚੀਜਾਂ ਦਾ ੲਿਲਾਜ ਡਾਕਟਰਾਂ ਕੋਲ ਨਹੀ ਪਿਰਥੀ ਸਿਅਾਂ" 
 ਪਿਰਥੀ ਨੂੰ ਕਿਹਾ ਗਿਅਾ ਕਿ ਤੇਰੇ ਮੁੰਡੇ ਨੂੰ ਲੱਡੂ ਵਿੱਚ ਦੇਕੇ ਖਵਾ ਦਿੱਤਾ ਹੈ ੲਿਲਾਜ ਹੈਗਾ ੲੇ ਪੈਸਾ ਲੈਣਾ ਨੀ ਕੁੱਝ ਕੁ ਸਮਾਨ ਨਹਿਰ ਕੰਢੇ ਛੱਡਣਾ ਪੈਣਾ ਹੈ ਮੈਨੂੰ 1500 ਦੇਦੇ ਸਮਾਨ ਮੈਂ ਅਾਪ ਹੀ ਛੱਡ ਦੇਵਾਂਗਾ ਹਰ ਰੋਜ ਅੈਵੇਂ ਹੀ ਰੋਲਾ ਪੈਂਦਾ ਰਿਹਾ ਪ੍ਰੀਤਮ ਦੀ ਸਿਹਤ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਸੀ ਪਿਰਥੀ ਨੇ ਮੁੜ ਡਾਕਟਰ ਵੱਲ ਨਾ ਵੇਖਿਅਾ ਗਿਣਵੇਂ ਪੰਜ ਦਿਨ ਬਾਅਦ ਪ੍ਰੀਤਮ ਦਮ ਤੋੜ ਗਿਅਾ ਬੁੱਕਲ ਵਿੱਚ ਬੈਠੇ ਪਿਰਥੀ ਨੂੰ ਸਾਫ ਸੁਣਾੲੀ ਦੇ ਰਿਹਾ ਸੀ ਰਾਜੋ ਗੁਅਾਢਣ ਦਾ ਕਹਿਣਾ ਸੀ ਕਿ ਭਾੲੀ ੲਿਹਨੀ ਖਿਅਾਲ ਨਹੀ ਕੀਤਾ ਡਾਕਟਰੀ ੲਿਲਾਜ ਹੋਣਾ ਸੀ ਪਿਰਥੀ ਸਮਝ ਗਿਅਾ ਸੀ ਮੁੰਡਾ ਮੇਰਾ ਸੀ ਸੋਚਣਾ ਵੀ ਮੈਂ ਹੀ ਸੀ!