ਸਾਹਿਤ ਸਭਾ ਬਾਘਾ ਪੁਰਾਣਾ ਦਾ ਸਾਲਾਨਾ ਸਮਾਗਮ (ਖ਼ਬਰਸਾਰ)


ਬਾਘਾ ਪੁਰਾਣਾ -- ਸਾਹਿਤ ਸਭਾ ਬਾਘਾ ਪੁਰਾਣਾ ਦਾ ਸਾਲਾਨਾ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ | ਸਾਹਿਤ ਸਭਾ ਬਾਘਾ ਪੁਰਾਣਾ (ਰਜਿ:) ਅਤੇ ਲੋਕ ਸਾਹਿਤ ਮੰਚ ਲੁਧਿਆਣਾ ਵਲੋਂ ਕਾਮਰੇਡ ਸੁਰਜੀਤ ਗਿੱਲ ਯਾਦਗਾਰੀ ਸਨਮਾਨ ਪ੍ਰਸਿੱਧ ਕਹਾਣੀਕਾਰ ਗੁਰਮੀਤ ਸਿੰਘ ਕੜਿਆਲਵੀ ਨੂੰ ਦਿੱਤਾ ਗਿਆ | ਗੁਰਮੀਤ ਕੜਿਆਲਵੀ ਦੇ ਜੀਵਨ ਸਬੰਧੀ ਮਨਜੀਤ ਪੁਰੀ ਨੇ ਦੱਸਿਆ | ਸਨਮਾਨ ਚਿੰਨ੍ਹ ਜਸਵੰਤ ਜੱਸੀ ਨੇ ਪੜਿ੍ਹਆ | ਕਾ. ਸੁਰਜੀਤ ਸਿੰਘ ਗਿੱਲ ਦੇ ਜੀਵਨ ਸਬੰਧੀ ਮਿੱਤਰ ਸੈਨ ਮੀਤ, ਹਰਿੰਦਰ ਬਰਾੜ, ਜਰਨੈਲ ਸੇਖਾ ਅਤੇ ਬਲਦੇਵ ਸਿੰਘ ਸੜਕਨਾਮਾ ਨੇ ਜਾਣਕਾਰੀ ਦਿੱਤੀ | ਮੁੱਖ ਮਹਿਮਾਨ ਪ੍ਰਸਿੱਧ ਨਾਵਲਕਾਰ ਮਿੱਤਲ ਸੈਨ ਮੀਤ ਨੇ ਸਾਹਿਤ ਸਭਾ ਦੀ ਚੋਣ 'ਤੇ ਤਸੱਲੀ ਪ੍ਰਗਟ ਕੀਤੀ | ਸਮਾਗਮ ਦੇ ਦੂਜੇ ਦੌਰ ਵਿਚ ਨਛੱਤਰ ਪ੍ਰੇਮੀ ਨੇ ਨਾਵਲ ਕੀਹਨੂੰ ਆਖਾਂ 'ਤੇ ਗੋਸ਼ਟੀ ਕਰਵਾਈ ਗਈ | ਨਾਵਲ 'ਤੇ ਪਹਿਲਾ ਪਰਚਾ ਮਾਲਵੇ ਦੇ ਪ੍ਰਸਿੱਧ ਆਲੋਚਕ ਡਾ. ਸੁਰਜੀਤ ਬਰਾੜ ਨੇ ਅਤੇ ਦੂਜਾ ਪਰਚਾ ਪਿ੍ੰਸੀ. ਗੁਰਮੀਤ ਫ਼ਾਜ਼ਿਲਕਾ ਨੇ ਪੜਿ੍ਹਆ | ਆਲੋਚਕਾਂ ਨੇ ਨਾਵਲ ਨੂੰ ਪੱਬੇ ਪੱਖੀ ਵਿਚਾਰਧਾਰਾ ਦਾ ਲਖਾਇਕ ਦੱਸਿਆ ਅਤੇ ਨਾਵਲ ਦੇ ਕਲਾ ਪੱਖ 'ਤੇ ਭਾਵਪੂਰਤ ਟਿੱਪਣੀਆਂ ਕੀਤੀਆਂ | ਆਲੋਚਕਾਂ ਨੇ ਲੇਖਕ ਨੂੰ ਉਸਾਰੂ 'ਤੇ ਨਿੱਗਰ ਸੁਝਾਅ ਵੀ ਦਿੱਤੇ ਅਤੇ ਨਾਵਲ ਅਤੇ ਭਾਵਪੂਰਤ ਬਹਿਸ ਹੋਈ | ਸਮਾਗਮ ਦੇ ਅੰਤ ਵਿਚ ਤਰਨਜੀਤ ਸਮਾਲਸਰ ਨੇ ਸਾਹਿਤ ਪ੍ਰਤੀ ਸੇਵਾ ਦੀ ਵਚਨਬੱਧਤਾ ਦੁਹਰਾਈ | ਸਮਾਗਮ ਵਿਚ ਮਿੱਤਰ ਸੈਨ ਮੀਤ, ਬਲਦੇਵ ਸੜਕਨਾਮਾ, ਜਰਨੈਲ ਸੇਖਾ, ਗੁਰਮੇਲ ਕੌਰ, ਅਮਰ ਘੋਲੀਆ, ਹਰਿੰਦਰ ਬਰਾੜ, ਅਸ਼ੋਕ ਚਟਾਨੀ, ਗੁਰਮੇਜ ਗੇਜਾ, ਯਸ਼ ਚਟਾਨੀ, ਜਸਕਰਨ ਲੰਡੇ, ਜਸਵੰਤ ਸਿੰਘ ਔਲਖ, ਹਰਨੇਕ ਸਿੰਘ ਨੇਕ, ਸੁਰਿੰਦਰ ਰਾਮ ਕੁੱਸਾ, ਸਾਧੂ ਰਾਮ, ਜਗਦੀਸ਼ ਪ੍ਰੀਤਮ ਲੰਗੇਆਣਾ, ਜਗਜੀਤ ਸਿੰਘ ਬਾਵਰਾ, ਕ੍ਰਿਸ਼ਨ ਪ੍ਰਤਾਪ, ਹਰਵਿੰਦਰ ਰੋਡੇ, ਸੁਰਜੀਤ ਕਾਲੇਕੇ, ਲਖਵੀਰ ਕੋਮਲ, ਅਮਰ ਘੋਲੀਆ, ਜਨਰਲ ਸਕੱਤਰ ਚਮਕੌਰ ਸਿੰਘ ਬਾਘੇਵਾਲੀਆ ਆਦਿ ਹਾਜ਼ਰ ਸਨ |