ਮਾਰੀ ਚਪੇੜ ਨਹੀਂ ਭੁਲਣੀ (ਸਵੈ ਜੀਵਨੀ )

ਮਲਕੀਤ ਕੌਰ ਬਾਵਰਾ   

Email: malkitjagjit@gmail.com
Cell: +91 97794 31472
Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
ਮੋਗਾ India
ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੱਚੇ ਤਾਂ ਸਭ ਮਾਂ ਬਾਪ ਨੂੰ ਪਿਆਰੇ ਹੁੰਦੇ ਹੈ ।ਪਸ਼ੂ ਪੰਛੀ ਵੀ ਆਪਦੇ ਬੱਚਿਆਂ ਨੂੰ ਪਿਆਰ ਤਾਂ ਬਹੁਤ ਕਰਦੇ ਹਨ ਪਰ ਬੋਲ ਕੇ ਦੱਸ ਨਹੀਂ ਸਕਦੇ । ਫਿਰ ਵੀ ਜਿਵੇਂ ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣ ਸਕਦੀ ਹੈ। ਪੰਛੀਆਂ ਨੂੰ ਵੀ ਆਪਦੇ ਬੱਚਿਆਂ ਨਾਲ ਪਿਆਰ ਹੁੰਦਾ ਹੈ ਤਾਂ ਹੀ ਦੂਰੋਂ ਦੂਰੋਂ ਚੋਗਾ ਲਿਆ ਕੇ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਹਨ। ਬੱਚਿਆਂ ਲਈ ਤਾਂ ਮਾਂ ਬਾਪ ਇਕ ਅਜਿਹੀ ਚੀਜ ਹੈ ਜਿੰਨਾਂ ਨੂੰ ਦੇਖਣ ਸਾਰ ਬੱਚਿਆਂ ਦੀ ਭੁੱਖ ਦੂਰ ਹੋ ਜਾਂਦੀ ਹੈ । ਇਸੇ ਤਰਾਂ ਮਾਂ ਬਾਪ ਜਿੰ ਮਰਜੀ ਥੱਕੇ ਹੰਭੇ ਹੋਣ ਉਨਾਂ ਦੇ ਆਂਉਦਿਆਂ ਨੂੰ ਜਦੋਂ ਬੱਚੇ ਖੇਡਦੇ ਦਿਖਾਈ ਦਿੰਦੇ ਹਨ ਤੇ ਲੱਤਾਂ ਨੂੰ ਚੁੰਬੜਦੇ ਹਨ ਤਾਂ ਮਾਂ ਬਾਪ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ.
ਮੈਂ ਗਲ ਕਰ ਰਹੀ ਸੀ ਉੱਨੀ ਸੌ ਸਤੱਤਰ ਦੀ। ਪਤਾ ਨਹੀਂ ਅੱਜ ਤੱਕ ਏਨੀ ਉਮਰ ਹੋਣ ਦੇ ਬਾਵਜੂਦ ਵੀ ਮਨ ਵਿੱਚ ਕਈ ਗੱਲਾਂ ਘਰ ਬਣਾ ਕੇ ਟਿਕ ਜਾਂਦੀਆਂ ਹਨ ਜਿੰਨਾਂ ਨੂੰ ਭੁਲਾਇਆਂ ਵੀ ਭੁਲਦੀਆਂ ਨਹੀਂ।
ਮੈਂ ਬਲਮਗੜ ਜਿਲਾ ਮੁਕਤਸਰ ਤੋਂ ਬਹੁਤੀ ਵਾਰ ਦੋ ਮੀਲ ਸਟੇਸ਼ਨ ਤੱਕ ਤੁਰਕੇ ਜਾਂਦੀ ਸੀ ਜਦੋਂ ਕਿ ਬੱਚਿਆਂ ਡੈਡੀ ਬਾਵਰਾ ਜੀ ਮੇਰੇ ਹੀ ਕਿਸੇ ਕੰਮ ਘਰੋਂ ਜਲਦੀ ਫਰੀਦਕੋਟ ਡੀ ਈ ਓ ਦਫਤਰ ਚਲੇ ਜਾਂਦੇ ਸੀ ਉਸ ਸਮੇਂ ਮੇਰੇ ਕੋਲ ਇੱਕ ਹੀ ਬੱਚਾ ਮੇਰੀ ਬੇਟੀ ਪਰੀਤ ਸੀ। ਬੇਟੇ ਨੇ ਤਾਂ ਅਜੇ ਦੁਨੀਆਂ ਦੇਖੀ ਹੀ ਨਹੀਂ ਸੀ
        ਮੈਂ ਇੱਕ ਦਿਨ ਰੁਟੀਨ ਦੀ ਤਰਾਂ ਆਪਦੀ ਬੇਟੀ ਨੂੰ ਕਿਸੇ ਦੇ ਘਰ ਛੱਡਕੇ ਸਕੂਲ ਤੱਕ ਚਾਰ ਮੀਲ ਤੁਰ ਕੇ ਜਾਣਾ ਸੀ। ਬੇਟੀ ਨੇ ਕਦੇ ਵੀ ਜਿਦ ਨਹੀਂ ਕੀਤੀ ਸੀ ਪਰ ਉਸ ਦਿਨ ਪਤਾ ਨਹੀਂ ਕੀ ਗੱਲ ਹੋਈ ਬੇਟੀ ਪਰੀਤ ਜਿਦ ਕਰਨ ਲੱਗੀ ਕਿ ਮੈਂ ਤੁਹਾਡੇ ਨਾਲ ਹੀ ਤੁਹਾਡੇ ਸਕੂਲ ਜਾਣਾ ਹੈ। ਮੈਂਨੂੰ ਪਤਾ ਸੀ ਕਿ ਏਨੀ ਵਾਟ  ਇਹ ਤੁਰ ਨਹੀਂ ਸਕਦੀ ਤੇ ਮੈੰ ਵੀ ਏਨੀ ਵਾਟ ਚੁਕਕੇ ਲਿਜਾ ਨਹੀਂ ਸਕਦੀ ਸੀ। ਮੈਂ ਕਦੇ ਵੀ ਬੱਚਿਆਂ ਤੇ ਗੁੱਸਾ ਨਹੀਂ ਆਇਆ ਸੀ ਪਰ ਉਸ ਦਿਨ ਮੈਂ ਗੁੱਸੇ ਨਾਲ ਬੇਟੀ ਪਰੀਤ ਦੇ ਮੂੰਹ ਤੇ ਜੋਰ ਨਾਲ ਚੁਪੇੜ ਮਾਰੀ ਕਿਉਂਕਿ ਮੈਂ ਵੀ ਸਕੂਲ ਤੋਂ ਲੇਟ ਹੋ ਰਹੀ ਸੀ। ਬੱਚੀ ਤਾਂ ਰੋਂਦੀ ਰੋਂਦੀ ਜਿੰਨਾਂ ਦੇ ਘਰ ਅਸੀਂ ਛੱਡਕੇ ਜਾਂਦੇ ਸੀ ਚਲੀ ਗਈ।  ਮੇਰਾ ਵੀ ਉਸ ਨੂੰ ਦੇਖ ਕੇ ਰੋਣ ਨਿਕਲ ਗਿਆ। ਬਸ ਫਿਰ ਉਸ ਦਿਨ ਮੈਂਨੂੰ ਰਸਤਾ ਵੀ ਮਸਾਂ ਹੀ ਨਿਬੜਿਆ। ਉਸ ਦਿਨ ਮੇਰਾ ਮਨ ਵੀ ਸਾਰਾ ਦਿਨ ਰੋਂਦਾ ਰਿਹਾ। ਮੇਰਾ ਮਨ ਵੀ ਸਕੂਲ ਵਿਚ ਨਾ ਲੱਗਿਆ। ਉਸ ਦਿਨ ਤਾਂ ਮਾਰੀ ਚੁਪੇੜ ਯਾਦ ਰਹਿਣੀ ਹੀ ਸੀ ਪਰ ਮੈਂਨੂੰ ਤਾਂ ਅੱਜ ਤੱਕ ਮਾਰੀ ਚੁਪੇੜ ਕਦੇ ਨਹੀਂ ਭੁਲੀ ਤੇ ਨਾਂ ਹੀ ਭੁਲਣੀ ਹੈ ਭਾਂਵੇ ਬੱਚੇ  ਤਾਂ ਵਿਚਾਰੇ ਵੱਡੇ ਹੋ ਕੇ ਕੁਟ ਖਾਧੀ ਭੁਲ ਜਾਂਦੇ ਹਨ ਪਰ ਮੇਰੇ ਤਾਂ ਮਨ ਵਿਚੋਂ ਮਾਰੀ ਚੁਪੇੜ ਭੁਲਣੀ ਨਹੀਂ। ਜਦੋਂ ਮਾਰੀ ਚੁਪੇੜ ਮਨ ਵਿਚ  ਆ ਜਾਂਦੀ ਹੈ।