ਮੇਰੀ ਕਵਿਤਾ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਅਾਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਅਾਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਜਦ ਵੀ ਕੋੲੀ ਕਵਿਤਾ ਲਿਖਦਾ ਹਾਂ,

ਕੁੱਝ ਗੱਲਾਂ ਤਾਂ ਜਰੂਰ ਸੋਚਦਾ ਹਾਂ,

ਕਿ ਕੋੲੀ ਗਲਤ ਸ਼ੰਦੇਸ਼ ਨਾ ਜਾਵੇ,

ਮਾੜੇ ਬੋਲ ਲਿਖਣ ਤੋਂ ਬਚਦਾ ਹਾਂ,

ਮੇਰੀ ਕਵਿਤਾ ਦੇ ਵਿੱਚੋਂ,

ਕਿਸੇ ਤੋਂ ਸੜ੍ਹਨ ਦੀ ਨਾ ਬੂ ਅਾਵੇ,

ਮੇਰਾ ਕਿਰਦਾਰ ਮੇਰੀ ਕਵਿਤਾ ਵਿੱਚੋਂ ਝਲਕੇ,

ਮੇਰੀ ਕਵਿਤਾ ਕੁੱਝ ਅਲੱਗ ਜਿਹੀ ਲੱਗੇ,

ਝੂਠ ਫਰੇਬ ਜਿਹਾ ਨਾ ਝਲਕਦਾ ਹੋਵੇ,

ਮੇੈਂ ਸੱਚ ਦਾ ਹਿਤੇਸ਼ੀ ਬਣਾ,

ਕੁੱਝ ਕੱਚਾ ਪਿੱਲਾ ਜਿਹਾ ਨਾ ਲਿਖ ਦੇਵਾਂ,

ਕੁੱਝ ਵਜਨਦਾਰ ਤਾਂ ਹੋਵੇ,

ਪਰ ਸਭ ਦੇ ਕਰੀਬ ਹੋ ਜਾਵੇ,

ਦਿਲ ਨੂੰ ਚੀਰੇ ਨਾ,ਹਲੂਣ ਦੇਵੇ,

ਅੈਵੇਂ ਡੂੰਘੀ ਜਿਹੀ ਵੀ ਨਾ ਲੱਗੇ,

ਜਿਅਾਦਾ ਕੋੜੀ ਵੀ ਨਾ ਹੋਵੇ,

ਮੱਠੀ ਮੱਠੀ ਜਿਹੀ ਧੁੱਪ ਵਾਂਗ ਹੋਵੇ,

ਕੜਕਦੀ ਧੁੱਪ ਵਾਂਗ ਵੀ ਨਾ ਚੁਭੇ,

ਕੱਚ ਦੇ ਸ਼ੀਸ਼ੇ ਵਾਂਗ ਤਿੜਕੇ ਨਾ,

ਤਸਵੀਰ ਵੀ ਸਹੀ ਦਿਖਾੲੀ ਦੇਵੇ,

ਕੁੱਲ ਮਿਲਾਕੇ ਕੋੲੀ ਸੇਧ ਦੇਵੇ,

ਪੁੱਠੇ ਰਾਸਤੇ ਵਿਖਾਵੇ ਨਾ,

ਸਿੱਖਿਅਾ ਦੇਵੇ ਥੋੜੀ ਬਹੁਤ,

ਬੇ ਅਰਥੀ ਨੂੰ ਤਾਂ,ਮੈਂ ਖੁਦ ਵੀ ਅਲੋਚਦਾ ਹਾਂ,

ਮੈਂ ਜਦ ਵੀ ਕੋੲੀ ਕਵਿਤਾ ਲਿਖਦਾ ਹਾਂ,

ਕੁੱਝ ਗੱਲਾਂ ਤਾਂ ਜਰੂਰ ਸੋਚਦਾ ਹਾਂ!