ਚਲੋ ਕਿਤੇ ਦੂਰ ਚਲਦੇ ਹਾਂ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਲੋ ਕਿਤੇ ਦੂਰ ਚਲਦੇ ਹਾਂ ,
ਸੂਰਜ ਨਾਲ ਨਿਕਲਦੇ ਹਾਂ ,
ਸੂਰਜ ਨਾਲ ਢਲਦੇ ਹਾਂ ।
ਮਿੱਟੀ ਉਡਾ ਕੇ 
ਹਵਾ ਦਾ ਰੁਖ ਤਕਦੇ ਹਾਂ ,
ਪਿੱਛੇ ਦੌੜ ਕੇ 
ਫਿਰ ਮਿੱਟੀ ਨੂੰ ਫੜਦੇ ਹਾਂ ।
ਤੰਗ ਗਲੀਆਂ ਦਾ ਸ਼ੋਰ 
ਕੋਈ ਜ਼ਿੰਦਗੀ ਨਹੀਂ ,
ਖੁੱਲੀ ਹਵਾ ਦੇ ਖੂਬ 
ਘੁੱਟ ਭਰਦੇ ਹਾਂ ।
ਇੱਸ ਜ਼ਿੰਦਗੀ ਦੇ 
ਅਨੇਕਾਂ ਰੰਗ ਤੱਕਣੇ ਹਨ ,
ਕਈਂ ਜੰਨਮਾਂ ਦੀ ਚਿੰਤਾ ਵਿੱਚ 
ਕਿਉਂ ਪਏ ਮਰਦੇ ਹਾਂ ।