ਸੁਰਤਾਲ (ਕਵਿਤਾ)

ਗੁਰਦਰਸ਼ਨ ਸਿੰਘ ਮਾਵੀ   

Email: gurdarshansinghmavi@gmail.com
Cell: +91 98148 51298
Address: 1571 ਸੈਕਟਰ 51ਬੀ
ਚੰਡੀਗੜ੍ਹ India
ਗੁਰਦਰਸ਼ਨ ਸਿੰਘ ਮਾਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿੰਦਗੀ ਦਾ ਸੁਰਤਾਲ
ਚਾਅ ਤਾਂ ਸਾਰੇ ,ਠਰ ਜਾਂਦੇ ਨੇ 
ਰੀਝਾਂ ਦੇ ਪਰ, ਝੜ ਜਾਂਦੇ ਨੇ 
ਜਦੋਂ ਸਾਥੀ, ਸਾਥ ਨਾ ਦੇਵੇ
ਜਿੰਦਗੀ ਦੇ ਪੈਂਡੇ, ਅੜ ਜਾਂਦੇ ਨੇ 
ਤੁਰਦੀ ਤੁਰਦੀ ਜਿੰਦਗੀ ਰੁਕ ਜੇ
ਦੁੱਖ ਦਰਦ, ਘਰ ਵੜ ਜਾਂਦੇ ਨੇ 
ਇਕ ਇਕ ਦਿਨ, ਔਖਾ ਲੰਘਦਾ
ਵਕਤ ਦੇ ਘੋੜੇ, ਖੜ੍ਹ ਜਾਂਦੇ ਨੇ 
ਜਿੰਦਗੀ ਦਾ ਕੋਈ ,ਮਜ਼ਾ ਨਾ ਰਹਿੰਦਾ 
ਕੰਮ ਤਾਂ ਸਭ ਦੇ ਸਰ ਜਾਂਦੇ ਨੇ 
ਕੁਝ ਵੀ ਨਾ ਫਿਰ ਚੰਗਾ ਲੱਗਦਾ 
ਸੁਆਂਦ ਭੀ ਸਾਰੇ ਮਰ ਜਾਂਦੇ ਨੇ 
“ਮਾਵੀ “ ਇਕ ਸੁਰ- ਤਾਲ ਦੇ ਬਾਝੋ
ਸਾਜ ਵੀ ਚੁੱਪ ਕਰ ਜਾਂਦੇ ਨੇ