ਦਰਸ਼ਨ ਸਿੰਘ ਦਰਦੀ ਦਾ ਕਾਵਿ ਸੰਗ੍ਰਿਹ ਲੋਕ ਅਰਪਣ (ਖ਼ਬਰਸਾਰ)


ਪੰਜਾਬੀ ਸਾਹਿਤ ਸਭਾ ਸੰਦੋੜ ਦਾ ਇੱਕ ਸੰਖੇਪ ਜਿਹਾ ਸਮਾਗਮ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਪ੍ਰਧਾਨਗੀ ਹੇਠ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਹੋਇਆ।ਇਸ ਵਿੱਚ ਵਿਚਾਰ ਚਰਚਾ ਅਤੇ ਰਚਨਾਵਾਂ ਪੇਸ਼ ਕੀਤੀਆ ਗਈਆਂ। ਰਚਨਾਵਾਂ ਦੇ ਦੌਰ ਦਾ ਆਰੰਭ ਕਰਦੇ ਹੋਏ ਪ੍ਰੋ: ਗੁਰਦੇਵ ਸਿੰਘ ਚੁੰਬਰ ਨੇ ਜਿੱਥੇ ਦਰਸ਼ਨ ਸਿੰਘ ਦਰਦੀ ਨੂੰ ਉਸ ਦੇ ਇਸ ਪਲੇਠੇ ਕਾਵਿ ਸੰਗ੍ਰਿਹ ਤੇ ਵਧਾਈ ਦਿੱਤੀ ਉੱਥੇ ਆਪਣੀ ਇੱਕ ਕਵਿਤਾ ਵੀ ਸੁਣਾਈ। ਜਸਵੀਰ ਸਿੰਘ ਕਲਿਆਣ ਨੇ ਪੁੱਤਾਂ ਪ੍ਰਦੇਸ਼ੀਆਂ ਨੂੰ ਤਰਸਣ ਮਾਵਾਂ ਕਵਿਤਾ ਸੁਣਾ ਕੇ ਵਾਹ-ਵਾਹ ਖੱਟੀ।ਅੰਮ੍ਰਿਤਪਾਲ ਸਿੰਘ ਬੇਈਏਵਾਲ ਨੇ ਕੁੱਝ ਸਾਹਾਂ ਤੋਂ ਪਿਆਰੇ  ਕਵਿਤਾ ਸੁਣਾਈ।ਰਣਜੀਤ ਫਰਵਾਲੀ ਨੇ ਸ਼ਬਦ ਕਵਿਤਾ ਪੇਸ਼ ਕੀਤੀ।ਦਰਸਨ ਸਿੰਘ ਦਰਦੀ ਨੇ ਆਪਣੀ ਇਸ ਕਿਤਾਬ ਵਿੱਚੋਂ ਕਵਿਤਾ ਹੁਣ ਹੱਸਕੇ ਕਨੇਡਾ ਵੱਲ ਜਾਹ ਪੁੱਤਰਾ ਸੁਣਾਈ  । ਸੁਰਜੀਤ ਅਰਮਾਨ ਨੇ ਕਵਿਤਾ ਇਹ ਕਿਹੋ ਜਿਹਾ ਦੇਸ਼ ਹੈ ਅਤੇ ਕੁਲਵੰਤ ਲੋਹਗੜ੍ਹ ਨੇ ਇੱਕ ਗਜ਼ਲ ਸਿਰ ਮੇਰੇ ਤੇ ਬਸ ਇਹੋ ਇਹੋ ਇਲਜ਼ਾਮ ਹੈ ਅਤੇ ਪ੍ਰੀਤਮ ਬਰਮੀ ਅਤੇ ਬੂਟਾ ਸਿੰਘ ਹਰਦਾਸੀਪੁਰੀ ਨੇ ਤੈਂਨੂੰ ਹੋਣ ਵਧਾਈਆਂ ਲੱਖ ਵੀਰਾ ਕਵੀਸ਼ਰੀ ਗਾ ਕੇ ਸਭਾ ਵਿੱਚ ਇੱਕ ਵੱਖਰਾ ਹੀ ਰੰਗ ਬੰਨ ਦਿਤਾ।ਗੋਬਿੰਦ ਸੰਦੌੜਵੀ ਨੇ ਇੱਕ ਦਰੱਖਤ ਦੀ ਪੁਕਾਰ ਅਤੇ ਬਲਵੰਤ ਫਰਵਾਲੀ ਨੇ ਮੌਤ ਮੌਤ ਨਹੀਂ- ਕਾਤਿਲ ਹੈ, ਨਾਇਬ ਸਿੰਘ ਬੁੱਕਣਵਾਲ ਨੇ ਮੂੰਹ ਆਈ ਬਾਤ  ਕਵਿਤਾ ਸੁਣਾ ਕੇ ਖੂਬ ਰੰਗ ਬੰਨਿਆ ।ਇਸ ਸਮਾਗਮ ਵਿੱਚ ਵਰਿੰਦਰ ਸਿੰਘ ਫਰਵਾਲੀ, ਜਸਵੀਰ ਕੰਗਣਵਾਲ, ਨਿਰਮਲ ਸੰਦੌੜ, ਧਰਮਿੰਦਰ ਸਿੰਘ ਜਿੱਤਵਾਲ, ਬੱਬੂ ਸੰਦੌੜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਸਟੇਜ ਦੀ ਭੂਮਿਕਾ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਨਿਭਾਈ ਅਤੇ ਸਾਰੇ  ਆਏ ਸਾਹਿਤਕਾਰਾਂ ਦਾ ਦਰਸ਼ਨ ਸਿੰਘ ਦਰਦੀ ਨੇ ਤਹਿ ਦਿਲੋਂ ਧੰਨਵਾਦ ਕੀਤਾ।