ਤੂੰ ਠੀਕ ਐਂ ? (ਕਹਾਣੀ)

ਜਸਕਰਨ ਲੰਡੇ   

Cell: +91 94176 17337
Address: ਪਿੰਡ ਤੇ ਡਾਕ -- ਲੰਡੇ
ਮੋਗਾ India 142049
ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


' ਦੀਪ ' 
' ਹਾ ' 
' ਜੀ, ਮੈਨੂੰ ਤੁਹਾਡੇ ਬਾਰੇ ਸੋਚ ਕੇ ਕਦੇ-ਕਦੇ ਬਡ਼ਾ ਪਛਤਾਵਾ  ਹੁੰਦਾ ਹੈ।ਉਹ ਆਈ ਐਮ ਵੈਰੀ ਸੌਰੀ। '
' ਕਉਿਂ ........... ਐਡਾ ਕੀ ਗੁਨਾਹ ਹੋ ਗਆਿ ਮੇਰੀ ਸਰਕਾਰ ਤੋਂ ............. ?'
' ਬਸ ...... ਮੇਰੇ ਅੰਦਰੋਂ ਇੱਕ ਚੀਸ ਉੱਠਦੀ ਹੈ ਕ ਿਮੈਂ ਆਪਣੇ ਉੱਚੇ ਸੁੱਚੇ ਖਆਿਲਾਂ ਵਾਲੇ ਪਤੀ ਨੂੰ ਖੋਹ ਬੈਠਣਾ ਸੀ। '
' ਪਤਾ ਵੀ ਲੱਗੇ ਕੀ ਹੋ ਗਆਿ ਸੀ '?
' ਮੈਂ ਸੋਚਦੀ ਹਾਂ, ਮਨੁੱਖ ਕਦੇ-ਕਦੇ ਅਨਭੋਲ ਹੀ ਗਲਤੀ ਕਰ ਬੈਠਦਾ ਹੈ, ਤੁਸੀਂ ਆਪਣੇ ਬਾਰੇ ਮੇਰੇ ਕੋਲੋਂ ਕੁੱਝ ਨਹੀਂ ਛੁਪਾਇਆ ' ਤੇ ਇੱਕ ਮੈਂ ਹਾਂ ਬਸ ............?'
' ਹਾਂ ਦੱਸ ਨਾ ਫਰਿ ਮੇਰੀ ਜਾਨ ਇੰਝ ਹਟਕੋਰੇ ਜਹੇ ਕਉਿਂ ਲਈ ਜਾਨੀ ਐ?'
' ਦਰਅਸਲ .....ਤੁਹਾਡੇ ਨਾਲ ਵਆਿਹ ਕਰਵਾਉਣ ਲਈ ਰਾਜੀ ਨਹੀਂ ਸੀ ਕਉਿਂ ਕ ਿਮੇਰੇ ਦਲਿ ਦਾ ਰਾਜਕੁਮਾਰ ਕੋਈ ਹੋਰ ਸੀ। ' 
' ਪਰ  ...... ।
' ਪਰ ਕੀ?'
" ਪਰ ਮੇਰੀਆਂ ਅੱਖਾਂ ਤੁਹਾਨੂੰ ਮਲਿਣ ਤੋਂ ਬਾਅਦ ਹੀ ਖੁੱਲੀਆਂ ਨੇ ਤੁਹਾਡੇ ਇਹਨੇ ਮੱਿਠੇ ਬੋਲ ਇਹਨਾਂ ਵਧੀਆ ਸੁਭਾਅ ਇਹੋ ਜਹਾ ਵਤੀਰਾ ਕ ਿਦੁਸ਼ਮਣ ਵੀ ਦੋਸਤ ਬਣ ਜਾਵੇ ਪਰ ਉਹ ?"
"ਪਰ .....ਉਹ ਕੌਣ?"
" ਉਹੀ ......ਜਸਿ ਨੂੰ ਮੈਂ ਪਹਲਾਂ ਮੁਹੱਬਤ ਕਰਦੀ ਸੀ ਉਹ ਜਹਿਡ਼ਾ ਮੈਨੂੰ ਸਭ ਕੁੱਝ ਆਪਣੀ ਸਮਝ ਕੇ ਹੋਣ ਤੇ ਵੀ ਗਾਲਾਂ ਕੱਢਦਾ ਸੀ ਉਫ਼........ਕਹੋ ਜਹੇ ਹਾਲਾਤ ਸਨ ਉਹ?" 
" ਦੇਖ ਸੀਮਾਂ ਤੂੰ ਸਪੱਸ਼ਟ ਕਉਿਂ ਨਹੀਂ ਦੱਸ ਦੰਿਦੀ। ਆਖਰ ਹੁਣ ਤੂੰ ਮੇਰੀ ਪਤਨੀ ਏ ਤੇ ਤੈਨੂੰ ਆਪਣੀ ਹਰ ਗੱਲ ਮੇਰੇ ਨਾਲ ਸਾਂਝੀ ਕਰਨ ਦਾ ਅਧਕਾਰ ਹੈ। ਦੇਖ ਸੀਮਾਂ ਅੱਜਕੱਲ ਮਾਹੌਲ ਹੀ ਅਜਹਾ ਹੋ ਗਆਿ ਹੈ। ਕ ਿਵਆਿਹ ਤੋਂ ਪਹਲਾਂ ਹਰ  ਮੁੰਡਾ ਕੁਡ਼ੀ ਆਪਣੇ ਅਸਲ ਰਾਹ ਤੋਂ ਅਕਸਰ ਹੀ ਭਟਕ ਜਾਂਦੇ ਐ। ਇਸ ਵੱਿਚ ਕਸੇ ਦਾ ਕੋਈ ਕਸੂਰ ਨਹੀਂ। ਜੇ ਬੰਦਾ ਸਵੇਰ ਦਾ ਭੁੱਲਆਿ ਸ਼ਾਮੀ ਘਰ ਮੁਡ਼ ਆਵੇ ਤਾਂ ਉਹ ਭੁੱਲਆਿ ਨਹੀਂ ਹੁੰਦਾ।" 
ਸੀਮਾਂ ਨੇ ਆਪਣੇ ਪਤੀ ਨੂੰ ਇੱਕ ਦਮ ਆਪਣੀਆਂ ਬਾਹਾਂ ਵੱਿਚ ਘੁੱਟ ਲਆਿ ਤੇ ਬੋਲੀ, "ਕਦੀ-ਕਦੀ ਸੋਚਦੀ ਹਾਂ ਦੇਵਤੇ ਭਲਾਂ ਹੋਰ ਕਸਿ ਤਰ੍ਹਾਂ ਦੇ ਹੁੰਦੇ ਹੋਣਗੇ .....?"
"ਦੇਖ ਸੀਮਾਂ ਮੈਂ ਕੋਈ ਦੇਵਤਾ ਨਹੀਂ ਹਾਂ ਤੇਰੇ ਵਰਗਾ ਹੀ ਇੱਕ ਮਨੁੱਖ ਹਾਂ। ਮੈਂ ਸਮਝਦਾ ਹਾਂ ਤੈਥੋਂ ਕੋਈ ਗਲਤੀ ਨਹੀਂ ਹੋਈ ਤੇ ਨਾ ਹੀ ਤੂੰ ਇਸ ਨੂੰ ਆਪਣੇ ਦਲਿ ਤੇ ਵਾਧੂ ਬੋਝ ਬਣਾ। ਇੱਕ ਕੁਦਰਤੀ ਵਰਤਾਰਾ ਹੈ ਤੇ ਹਰ ਇੱਕ ਇਨਸਾਨ 'ਤੇ ਵਾਪਰਦਾ ਹੈ। ਤੇਰੇ ਤੇ ਵੀ ਮੇਰੇ ਤੇ ਵੀ ਪਰ ਵਆਿਹ ਤੋਂ ਬਾਅਦ ਸਾਨੂੰ ਹੁਣ ਇੱਕ ਦੂਜੇ ਪ੍ਰਤੀ ਪੂਰੀ ਤਰ੍ਹਾਂ ਸਮਰਪਤ ਹੋ ਜਾਣਾ ਹੀ ਸਾਡੇ ਲਈ ਆਪਣੀ ਅਗਲੀ ਜੰਿਦਗੀ ਦੀ ਚੰਗੀ ਸ਼ੁਰੂਆਤ ਹੋਏਗੀ।"  
"ਮਾਫ਼ ਕਰਨਾ ਜੀ, ਉਂਝ ਉਸ ਨਾਲ ਮੇਰੀ ਬੋਲਾਂ ਤੱਕ ਹੀ ਸਾਂਝ ਸੀ। ਸਰਿਫ ਮਨ ਹੀ ਇੱਕ ਦੂਜੇ ਦੇ ਹੋਏ ਸਨ। ਤੁਹਾਡੀ ਇਮਾਨਤ ਅੱਜ ਵੀ ਪੂਰੀ ਤਰ੍ਹਾਂ ਤੁਹਾਡੇ ਲਈ ਸਾਂਭ ਕੇ ਰੱਖੀ ਐ। ਇਸ ਗੱਲ ਵੱਿਚ ਕਸੇ ਤਰ੍ਹਾਂ ਦਾ ਮੈਂ ਤੁਹਾਡੇ ਤੋਂ ਉਹਲਾ ਨਹੀਂ ਰੱਖਆਿ।" 
"ਮੈਂ ਸੋਚਦਾ ਹਾਂ, ਸੀਮਾਂ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ। ਮੈਨੂੰ ਤੇਰਾ ਸਰਿਫ ਸਰੀਰ ਹੀ ਨਹੀਂ ਤੇਰੀ ਆਤਮਾ ਵੀ ਮੇਰੇ ਲਈ ਪੂਰੀ ਤਰ੍ਹਾਂ ਸਮਰਪਤ ਹੋਣੀ ਚਾਹੀਦੀ ਏ। ਅੰਦਰੋਂ ਬਾਹਰੋਂ ਇੱਕੋ ਜਹੇ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਮੇਰੀ ਆਤਮਾ ਤੇਰੇ ਲਈ ਵੀ ਉਸੇ ਤਰ੍ਹਾਂ ਹੀ।" 
"ਕਦੀ-ਕਦੀ ਸੋਚਦੀ ਹਾਂ, ਸਰਿਫ ਤਨ ਦੀ ਸ਼ਾਂਤੀ ਹੀ ਤਾਂ ਬੰਦੇ ਲਈ ਸਭ ਕੁੱਝ ਨਹੀਂ ਹੁੰਦੀ ਰੂਹ ਦੀ ਸ਼ਾਂਤੀ ਬਨਾ ਤਨ ਦੀ ਸ਼ਾਂਤੀ ਕਸਿ ਕੰਮ ਹੁਣ ਮੇਰੀ ਰੂਹ ਵੀ ਤੇ ਮੈਂ ਵੀ ...... ।"
"ਸੀਮਾਂ ਅਸਲ ਵੱਿਚ ਮਨੁੱਖ ਚਡ਼੍ਹਦੀ ਜਵਾਨੀ ਦੇ ਨਸ਼ੇ ਵੱਿਚ ਨੀਮ-ਪਾਗਲ ਜਹਾ ਹੋ ਜਾਂਦਾ ਹੈ। ਪਆਿਰ ਦੇ ਨਸ਼ੇ ਦੀ ਖੁਮਾਰੀ ਵੀ ਬੰਦੇ ਨੂੰ ਪਾਗਲ ਜਹਾ ਕਰ ਦੰਿਦੀ ਹੈ। ਇਸ ਵੱਿਚ ਤੇਰਾ ਕੋਈ ਕਸੂਰ ਨਹੀਂ।ਇਹ ਕੁਦਰਤੀ ਲੰਿਗ ਵਰੋਧੀ ਖੱਿਚ ਹੀ ਬੰਦੇ ਨੂੰ ਅਜਹਾ ਨੀਮ-ਪਾਗਲ ਬਣਾ ਦੰਿਦੀ ਹੈ।" 
"ਨਹੀਂ ਨਹੀ ਦੀਪ, ਮੈਂ ਤੈਨੂੰ ਕਹਾ ਨਾ ਮੇਰੇ ਵੱਿਚ ਇਹੋ ਜਹੀ ਕੋਈ ਗੱਲ ਨਹੀਂ ਸੀ ਤੇਰੀ ਕਸਮ ਮੇਰੇ ਉਸ ਨਾਲ ਸੰਬੰਧ ਸਰਿਫ ਬੋਲਾਂ ਤੱਕ ਹੀ ..... ।"
ਇਹ ਆਖ ਉਹ ਰੋਣ ਲੱਗ ਪਈ ਤੇ ਦੀਪ ਨੇ ਬਾਹਾਂ ਵੱਿਚ ਘੁੱਟ ਲਈ ਤੇ ਹੁਣ ਰਾਤ ਕਾਫੀ ਹੋ ਚੁੱਕੀ ਸੀ। 
ਸੀਮਾਂ ਤਾਂ ਹੁਣ ਜਵੇ ਘੋਡ਼ੇ ਵੇਚ ਕੇ ਸੁੱਤੀ ਹੋਵੇ। ਜਵੇ ਉਸ ਨੇ ਆਪਣੇ ਮਨ ਦਾ ਸਾਰਾ ਭਾਰ ਲਾਹ ਦੱਿਤਾ ਹੋਵੇ। ਪਰ ਦੀਪ ਦੀ ਜਵੇਂ ਨੀਂਦ ਹੀ ਖੰਭ ਲਾ ਕੇ ਉੱਡ ਗਈ ।ਕਦੇ ਉਹ ਸੀਮਾਂ ਨੂੰ ਦੇਵੀ ਸਮਝਦਾ। ਜਸਿ ਨੂੰ ਆਪਣੇ ਪਤੀ ਨੂੰ ਸੱਚੋ-ਸੱਚ ਦੱਸ ਦੱਿਤਾ ਤੇ ਕਦੇ ਪੂਰੀ ਬਦਚਲਣ ਸੋਚਦਾ। ਜਹਿਡ਼ੀ ਕੁਡ਼ੀ ਆਪਣੇ ਮਾਂ-ਬਾਪ ਨੂੰ ਧੋਖਾ ਦੰਿਦੀ ਰਹੀ। ਜਸਿ ਨੂੰ ਮਾਂ-ਬਾਪ ਘਰੋਂ ਪਡ਼੍ਹਨ ਭੇਜਦੇ ਸੀ। ਉਹ ਪਆਿਰ ਦੀਆਂ ਪੀਂਘਾਂ ਚਡ਼੍ਹਾ ਕੇ ਮੁਡ਼ ਆਉਂਦੀ ਸੀ। ਉਹ ਕੁੱਝ ਨਾ ਕੁੱਝ ਤਾਂ ਝੂਠ ਬੋਲਦੀ ਹੋਵੇਗੀ। ਉਹ ਤੈਨੂੰ ਵੀ ਧੋਖਾ ਦੇ ਸਕਦੀ ਹੈ। ਅਗਲੇ ਹੀ ਪਲ ਉਸ ਨੂੰ ਖਆਿਲ ਆਉਂਦਾ ਕ ਿਨਹੀਂ ਨਹੀਂ ਇਹਨੇ ਮਾਂ-ਬਾਪ ਨੂੰ ਧੋਖਾ ਨਹੀਂ ਦੱਿਤਾ। ਆਪਣੇ ਮਾਂ-ਬਾਪ ਦੀ ਖਾਤਰ ਤਾਂ ਇਹਨੇ ਆਪਣੀ ਪਆਿਰ ਦੀ ਬਲੀ ਦੇ ਦੱਿਤੀ ਤੇ ਮੇਰੇ ਨਾਲ ਵਆਿਹ ਕਰਵਾ ਲਆਿ ਧੋਖਾ ਤਾਂ  ਫਰਿ ਸੀ। ਜੇ ਇਹ ਮਾਂ ਬਾਪ ਦੇ ਆਖੇ ਨਾਂ ਲਗਦੀ ਤੇ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਕੋਰਟ ਮੈਰਜਿ ਕਰਵਾ ਲੈਂਦੀ। ਇਹਦੇ ਮਾਂ-ਬਾਪ ਇਹਦਾ ਕੀ ਕਰ ਲੈਂਦੇ। ਆਖਰ ਇਹ ਪਡ਼੍ਹੀ ਲਖੀ ਕੁਡ਼ੀ ਹੈ। ਇਹਨੂੰ ਕਾਨੂੰਨ ਬਾਰੇ ਤਾਂ ਏਨੀ ਕੁ ਜਾਣਕਾਰੀ ਤਾਂ ਹੋਵੇਗੀ ਹੀ। ਇਸ ਨੇ ਤਾਂ ਆਪਣੇ ਮਾਪਆਿਂ ਲਈ ਪਆਿਰ ਦੀ ਬਲੀ ਦੱਿਤੀ ਹੈ। ਆਪਣੇ ਪਆਿਰ ਦੀ ਬਲੀ। ਇਹ ਸਾਰਾ ਕੁੱਝ ਦੀਪ ਦੇ ਦਮਾਗ ਵੱਿਚ ਹਥੌਡ਼ੇ ਵਾਂਗ ਵੱਜ ਰਹਾ ਸੀ। ਫਰਿ ਸੋਚਦਾ ਹੋ ਸਕਦਾ ਵਆਿਹ ਕਰਵਾਉਣ ਲਈ ਇਸਦਾ ਆਸ਼ਕਿ ਹੀ ਨਾ ਮੰਨਆਿ ਹੋਵੇ। ਫਰਿ ਸੋਚਦਾ ਇਹਦੇ ਬਾਪ ਨੂੰ ਸਵੇਰੇ ਫੋਨ ਕਰਦਾ ਹਾਂ। ਤੋਰ ਦੰਿਦਾ ਹਾਂ ਮੈਂ ਨਹੀਂ ਰੱਖਣਾ ਐਸੀ ਤੀਵੀਂ ਨੂੰ। ਇਹ ਸੋਚ ਕੇ ਦੀਪ ਸੌਣ ਦੀ ਕੋਸ਼ਸ਼ਿ ਕਰਨ ਲੱਗਾ। ਪਏ-ਪਏ ਦਾ ਖਆਿਲ ਆਪਣੀ ਪ੍ਰੇਮਕਾ ਜੋਤੀ ਵੱਲ ਜਾਂਦਾ ਹੈ ਕੰਿਨ੍ਹਾਂ ਪਆਿਰ ਕਰਦੀ ਸੀ ਉਹ ਮੈਨੂੰ। ਅੰਤਾਂ ਦਾ ਪਆਿਰ। ਮੇਰੇ ਲਈ ਮਰਨ ਨੂੰ ਵੀ ਤਆਿਰ ਸੀ। ਪਰ ਉਹਨੇ ਵੀ ਤਾਂ ਮੈਨੂੰ ਆਪਣੇ ਮਾਂ-ਬਾਪ ਖਾਤਰ ਛੱਡ ਕਸੇ ਹੋਰ ਨਾਲ ਵਆਿਹ ਕਰਵਾ ਲਆਿ ਹੈ। ਮੈਂ ਆਪ ਹੀ ਉਹਨੂੰ ਉਦੋਂ ਮਨਾ ਲਆਿ ਜਦੋਂ ਉਹਦੀ ਮਾਂ ਨੇ ਮੈਨੂੰ ਆਪਣੇ ਘਰੇ ਬੁਲਾ ਕੇ ਮੇਰੇ ਪੈਰੀ ਚੁੰਨੀ ਰੱਖ ਦੱਿਤੀ ਸੀ ਤੇ ਆਪਣੀ ਇੱਜ਼ਤ ਤੇ ਜੋਤੀ ਦੇ ਬਾਪ ਦੇ ਨਾਂ ਮੰਨਣ ਦਾ ਵਾਸਤਾ ਪਾ ਕੇ ਕਹਾ ਸੀ ।ਪੁੱਤ ਸਾਡੀ ਇੱਜ਼ਤ ਤੇਰੇ ਹੱਥ ਹੈ ਮੈਂ ਤੇਰੇ ਅੱਗੇ ਹੱਥ ਜੋਡ਼ਦੀ ਹਾਂ। ਮੇਰੀ ਕੁਡ਼ੀ ਨੂੰ ਛੱਡ ਦੇ ਜੇ ਤੂੰ ਇਸ ਨੂੰ ਨਾ ਛੱਡਆਿ ਤਾਂ ਇਸਦਾ ਬਾਪ ਮੈਨੂੰ ਮਾਰ ਦੇਵੇਗਾ ਜਾਂ ਮੈਂ ਆਪ ਹੀ ਆਤਮ-ਹੱਤਆਿ ਕਰ ਲਵਾਂਗੀ। ਉਸਦੇ ਤਰਲੇ ਵਾਸਤੇ ਸੁਣ ਕੇ ਮੇਰਾ ਦਲਿ ਪਸੀਜ਼ ਗਆਿ ਸੀ। ਥੋਡ਼ਾ ਜੋਤੀ ਵੀ ਮਾਂ ਵੱਲ ਹੋ ਗਈ ਲਗਦੀ ਸੀ। ਫਰਿ ਵੀ ਕਈ ਪਾਪਡ਼ ਵੇਲ ਕੇ ਉਸਨੇ ਮੈਨੂੰ ਸ਼ਾਦੀ ਕੀਤੇ ਹੋਰ ਕਰਨ ਲਈ ਮਨਾਇਆ ਸੀ। ਉਹ ਬਲਿਕੁੱਲ ਸਹੀ ਸੀ। ਉਹਨੇ ਮੈਨੂੰ ਆਪਣੀ ਇੱਜ਼ਤ ਨੂੰ ਹੱਥ ਨਹੀਂ ਸੀ ਲਾਉਣ ਦੱਿਤਾ। ਬੇਸ਼ੱਕ ਮੈਂ ਕਈ ਵਾਰ ਕੋਸ਼ਸ਼ਿ ਕੀਤੀ। ਅਸੀਂ ਇਕੱਠੇ ਵੀ ਰਹੇ ਪਰ ਉਸ ਮਾਂ ਦੀ ਧੀ ਨੇ ਮੇਰੇ ਸਾਰੇ ਹਥਆਿਰ ਖੁੰਢੇ ਕਰ ਦੱਿਤੇ ਸਨ ਤੇ ਆਪਣੀ ਇੱਜ਼ਤ ਬਚਾ ਕੇ ਰੱਖੀ ਸੀ। ਸ਼ਾਦੀ ਤੋਂ ਕੁਝ ਦਨਿ ਪਹਲਾਂ ਇਹ ਵੀ ਕਸਮ ਖੁਆ ਕੇ ਗਈ ਕੇ ਅੱਜ ਤੋਂ ਬਾਅਦ ਤੂੰ ਮੈਨੂੰ ਨਹੀਂ ਬਲਾਉਣਾ ਤੇ ਨਾ ਹੀ ਚੇਤੇ ਕਰਕੇ ਦਲਿ ਛੋਟਾ ਕਰਨਾ। ਆਪਣੇ ਪਆਿਰ ਨੂੰ ਇੱਕ ਘਟਨਾ ਸਮਝ ਕੇ ਭੁੱਲ ਜਾਣਾ ਹੈ। ਫਰਿ ਦੀਪ ਨੂੰ ਆਪਣੇ ਨਾਲ ਪਈ ਪਤਨੀ ਵੀ ਜੋਤੀ ਹੀ ਲਗਦੀ ਹੈ। ਉਸ ਨੂੰ ਪਤਾ ਹੀ ਨਹੀ ਲੱਗਾ ਉਸ ਨੇ ਕਦੋਂ ਆਪਣੀ ਪਤਨੀ ਨੂੰ ਬਾਹਾਂ ਵੱਿਚ ਘੁੱਟ ਲਆਿ ਤੇ ਉੱਚੀ-ਉੱਚੀ ਬੁਡ਼-ਬਡ਼ਾਉਣ ਲੱਗਾ, "ਤੂੰ ਠੀਕ ਐਂ, ਤੂੰ ਠੀਕ ਐਂ ,ਤੂੰ ਠੀਕ ਐਂ।"
ਇਹਨੇ ਨੂੰ ਸੀਮਾਂ ਨੇ ਆਪਣੇ ਪਤੀ ਦਾ ਮੋਢਾ ਫਡ਼੍ਹ ਕੇ ਕਹਾ, "ਕੀ ਗੱਲ ਹੋ ਗਈ ਜੀ? ਕੋਈ ਸੁਪਨਾ ਦੇਖਦੇ ਹੋ?"
ਦੀਪ ਨੇ ਸੀਮਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਕਹਾ," ਤੂੰ ਬੱਿਲਕੁਲ ਠੀਕ ਐਂ ,ਮੈਂ ਤੈਨੂੰ ਹੀ ਆਖ ਰਹਾ ਸੀ।"