ਖੁਸ਼ਹਾਲ ਜ਼ਿੰਦਗੀ ਦਾ ਅਕਸ -- ਬਰੀਕੀਆਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ---ਬਰੀਕੀਆਂ
ਲੇਖਕ ---ਕੈਲਾਸ਼ ਚੰਦਰ ਸ਼ਰਮਾ
ਪ੍ਰਕਾਸ਼ਕ –ਕਸਤੂਰੀ ਲਾਲ ਐਂਡ ਸੰਨਜ਼ ਅੰਮ੍ਰਿਤਸਰ –ਜਲੰਧਰ
ਪੰਨੇ –132  ਮੁਲ –160 ਰੁਪਏ

ਵਰਤਮਾਨ ਸਮੇਂ ਵਿਚ ਜ਼ਿੰਦਗੀ ਜਿਉਣਾ ਵੀ ਇਕ ਬਹੁਤ ਵਡੀ ਕਲਾ ਹੈ । ਖਾਸ ਕਰਕੇ ਉਸ ਸਮੇਂ ਵਿਚ ਹਦੋਂ ਜ਼ਿੰਦਗੀ ਬਹੁਤ ਜਟਿਲ ਹੁੰਦੀ ਜਾ ਰਹੀ ਹੈ । ਤਕਨੀਕ ਦਾ ਦੌਰ ਹੈ ।ਸਿਖਿਆ ਪ੍ਰਣਾਲੀ ਲੀਹ ਤੋਂ ਲਹਿ ਚੁਕੀ  ਹੈ ।  ਸਰਕਾਰਾਂ ਕੋਲ ਬੇਰੁਜ਼ਗਾਰੀ ਦੂਰ ਕਰਨ ਲਈ ਕੋਈ ਏਜੰਡਾ ਨਹੀਂ ਰਹਿ ਗਿਆ ।  ਪੜ੍ਹਿਆ ਲਿਖਿਆ ਵਰਗ ਡਿਗਰੀਆਂ ਹਥਾਂ ਵਿਚ ਲਈ ਫਿਰਦਾ ਹੈ । ਸਰਕਾਰੀ ਨੌਕਰੀਆਂ ਖਤਮ ਹੋਣ ਦੇ ਕਗਾਰ ਤੇ ਹਨ । ਨਿਜੀ ਕੰਪਨੀਆਂ ਮਾਮੂਲੀ ਤਨਖਾਹਾਂ ਤੇ ਕੰਮ ਲੈ ਰਹੀਆਂ ਹਨ  ।ਚਾਰ ਚੁਫੇਰੇ ਹਫੜਾ ਦਫੜੀ ਹੈ  । ਨੌਜਵਾਨ ਵਰਗ ਬਾਹਰਲੇ ਦੇਸ਼ਾੰ ਵਿਚ ਜਾਣ ਨੂੰ ਤਰਜੀਹ ਦੇ ਰਿਹਾ ਹੈ ।ਦੇਸ਼ ਵਿਚ ਯੂਨੀਵਰਸਿਟੀਆਂ ਦੀ ਗਿਣਤੀ ਵਧੀ ਜਾ ਰਹੀ ਹੈ। ਜਿਹੜੀ ਵੀ ਨਵੀ ਸਰਕਾਰ ਆਉਂਦੀ ਹੈ ਉਹ ਨਵੀਂ ਯੂਨੀਵਰਸਿਟੀ ਖੌਲ੍ਹ ਦਿੰਦੀ ਹੈ ।ਛੋਟੇ ਜਿਹੇ ਪੰਜਾਬ ਵਿਚ ਯੂਨੀਵਰਸਿਟੀਆਂ ਦਾ ਹੜ੍ਹ ਆਇਆ ਹੋਇਆ ਹੈ ।ਅਸ਼ਲੀ ਤੇ ਵਡੀ ਹੀਰ ਵਾਂਗ ਹਰੇਕ ਯੂਨੀਵਰਸਿਟੀ ਮਿਆਰੀ ਸਿਖਿਆ ਦਾ ਦਾਅਵਾ ਕਰਦੀ ਹੈ । ਅਸਲ ਵਿਚ ਮਿਹਨਤ ਅਲੋਪ ਹੋ ਗਈ ਹੈ ।॥ । ਪੜ੍ਹਾਈ ਕਿਸੇ ਤਣ ਪਤਣ ਨਹੀਂ ਲਾ ਰਹੀ । ਸਿਟੇ ਵਜੋਂ ਸਮੁਚੇ ਪੰਜਾਬ ਵਿਚ ਨੌਜਵਾਨ ਵਰਗ ਵਿਚ ਅਸੰਤੋਸ਼ ਦੀ ਲਹਿਰ ਹੈ ।  ਨੌਜਵਾਨਾ ਰੋਟੀ ਲਈ ਰੁਜ਼ਗਾਰ  ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾ ਲਈ ਪੰਜਾਬ ਵਿਚ   ਭਵਿਖ ਹਨੇਰਾ ਹੈ । ਬਜ਼ੁਰਗ ਬਚਿਆਂ ਤੋਂ ਆਪਣੀ ਸੁਰਖਿਆ ਚਾਹੁੰਦੇ ਹਨ । ਪਰ ਬਚੇ ਬੇਰੁਜ਼ਗਾਰ ਹੋਣ ਕਰਕੇ ਨੌਕਰੀਆ ਦੀ ਤਲਾਸ਼ ਵਿਚ ਹਨ ।  ਹੁਣ ਤੋਂ ਪੰਜਾਹ ਸਾਲ ਪਹਿਲਾਂ ਵਾਲਾ ਤਾਂ ਸਮਾਂ ਰਹਿ ਨਹੀਂ ਗਿਆ । ਜਾ ਰਹਿਣ ਨਹੀਂ ਦਿਤਾ ।ਸਰਕਾਰਾਂ ਕਹਿੰਦੀਆਂ ਹਨ  ਦੇਸ਼ ਵਿਕਾਸ ਕਰ ਰਿਹਾ ਹੈ ।ਪਰ ਲੋਕ ਕਹਿੰਦੇ ਹਨ ਸਾਡਾ ਤਾਂ ਵਿਨਾਸ਼ ਹੋ ਗਿਆ ਹੈ । ਕੌਣ ਸਚਾ ਹੈ ਕੌਣ ਗਲਤ ਹੈ ।ਇਸ ਕਿਸਮ ਦੀ ਤਲਖੀ ਭਰੇ ਮਾਹੌਲ ਵਿਚ ਸਾਹਿਤ ਹੀ ਹੈ ਜੋ ਲੋਕਾਂ ਦੀ ਸਹੀ ਅਗਵਾਈ  ਕਰ ਸਕਦਾ ਹੈ ।  ਕੁਝ ਲੇਖਕ ਇਸ ਕਿਸਮ ਦਾ ਸਾਹਿਤ ਰਚ ਰਹੇ ਹਨ ।ਜਿਸ ਨੂੰ ਪੜ੍ਹ ਕੇ ਜ਼ਿੰਦਗੀ  ਦੁਸ਼ਵਾਰੀਆਂ ਵਿਚ ਕਿਵੇ ਜੀਵੀ ਜਾਵੇ ਦੀ ਸੇਧ ਮਿਲਦੀ ਹੈ ।ਇਸ ਪ੍ਰਸੰਗ ਵਿਚ ਇਹ ਵਾਰਤਕ ਪੁਸਤਕ ਛਪ ਕੇ ਆਈ ਹੈ ਜਿਸ ਦੇ ਲੇਖਕ ਕੈਲਾਸ਼ ਚੰਦਰ  ਸ਼ਰਮਾ ਨੇ ਜ਼ਿੰਦਗੀ ਦਾ ਲੰਮਾ ਅਰਸਾ ਸਿਖਿਆ ਵਿਭਾਗ ਵਿਚ ਉਚ ਅਧਿਕਾਰੀ ਵਜੋਂ ਲਾਇਆ  ਹੈ ਤੇ ਜ਼ਿੰਦਗੀ ਦੀਆਂ ਤਲਖੀਆਂ ਦੁਸ਼ਵਾਰੀਆਂ ਨੂੰ ਨਾ ਕੇਵਲ ਖੁਦ ਹੰਢਾਇਆ ਹੈ ਸਗੋਂ ਲੋਕਾਂ ਦੇ ਰੂਬਰੂ ਹੋਕੇ ਜ਼ਿੰਦਗੀ ਨੂੰ ਵੇਖਿਆ ਹੈ ।ਤੇ ਇਸ ਸਭ ਕੁਝ ਵੇਖੇ ਹੰਢਾਂਏ ਨੂੰ ਇਸ ਪੁਸਤਕ ਦੇ ਲੇਖਾਂ ਵਿਚ ਚਿਤਰਿਆ ਹੈ।
ਕਿਤਾਬ ਵਿਚ 29 ਖੁਬਸੂਰਤ ਨਿਬੰਧ ਹਨ ।  ਇਹ ਸਾਰੇ ਨਿਬੰਧ ਪੰਜਾਬੀ ਦੇ ਨਾਮਵਰ ਅਖਬਾਰਾਂ ਵਿਚ ਛਪ ਚੁਕੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਨੇ ਲੇਖਕ ਨੈ ਪੁਸਤਕ ਛਾਪਣ ਦਾ ਸੁਝਾਅ ਦਿਤਾ ।ਤੇ ਇਹ ਕਿਤਾਬ ਛਪ ਕੇ ਆ ਗਈ । ਜ਼ਿੰਦਗੀ ਦੇ ਵਖ ਵਖ ਸਰੋਕਾਰਾਂ ਨੂੰ ਇਨ੍ਹਾਂ ਨਿਬੰਧਾਂ ਵਿਚ ਲਿਆ ਗਿਆ ਹੈ ।  ਇਹ ਨਿਬੰਧ ਜ਼ਿੰਦਗੀ ਦੀਆ ਕਈ ਪਰਤਾਂ ਨੂੰ ਤਹਿ ਤਕ ਫਰੋਲਦੇ ਹਨ ।  ਭਾਸ਼ਾਂ ਬਿਲਕੁਲ ਸਰਲ ,ਸਪਸ਼ਟ ਮਿਆਰੀ ਟਕਸਾਲੀ ਤੇ ਆਮ ਪਾਠਕ ਦੇ ਸਮਝ ਵਿਚ ਆਉਣ ਵਾਲੀ ਹੈ । ਪੁਸਤਕ ਦੇ ਨਿਬੰਧ  ਅਸਲ ਵਿਚ ਉਹ ਸਾਰੀਆਂ ਬਰੀਕੀਆਂ  ਤੇ ਕੇਂਦਰਤ ਹਨ ਜਿਨ੍ਹਾਂ ਦੀ ਅਜੋਕੇ ਸਮੇਂ ਵਿਚ ਬਹੁਤ ਵਡੀ ਲੋੜ ਹੈ । ਹੁਣ ਤਾਂ ਉਹ ਸਮਾਂ ਨੈ ਜਦੋਂ ਘਰੋਂ ਨਿਕਲਦੇ ਹੀ ਕੋਈ ਨਾ ਕੋਈ ਠੱਗ  ਗਲਾਂ ਗਲਾਂ ਵਿਚ ਗੁੰਮਰਾਹ ਕਰ ਸਾਕਦਾ ਹੈ ।  ਬੰਦੇ ਨੂੰ ਵੇਚ ਕੇ ਖਾਣ ਵਾਲੇ ਥਾਂ ਥਾਂ ਤੇ ਜਾਲ ਵਿਛਾਈ ਬੈਠੈ ਹਨ ।  ਸਮਾਜ ਵਿਚ ਗਲਤ ਲੋਕਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ।ਪਾਰਦਰਸ਼ਤਾ ਖਤਮ ਹੋ ਗਈ ਹੈ। ਪੁਸਤਕ ਦੇ ਲੇਖ ਬਿਲਕੁਲ ਸਾਫ ਸੁਥਰੇ ਸਚੇ ਸੁਚੇ ਤੇ ਮੁਹਬਤੀ  ਸੁਰ ਵਾਲੇ ਹਨ।  ਸਲੀਕੇ ਵਾਲੇ ਹਨ ।  ਭਟਕੇ ਬੰਦੇ ਨੂੰ ਸਹੀ ਰਸਤਾ ਵਿਖਾਉਂਦੇ ਹਨ। ਬਹਰੂਪੀਏ ਲੇਖ ਵਿਚ ਲੇਖਕ ਸਾਡੇ ਆਲੇ ਦੁਆਲੇ ਬੈਠੈ ਠੱਗਾਂ ਤੋਂ  ਸੁਚੇਤ ਕਰਦਾ ਹੈ ।-- ਕਿਸੇ ਤੇ ਭਰੋਸਾ ਕਰਦੇ ਵਕਤ ਹੁਸ਼ਿਆਰ ਰਹੋ ਕਿਉਂ ਕਿ ਫਟਕੜੀ  ਤੇ ਮਿਸ਼ਰੀ ਇਕੋ ਜਿਹੇ ਹੀ ਨਜ਼ਰ ਆਉਂਦੇ ਹਨ (ਪੰਨਾ 37)  ਇਕ ਕਥਨ ਹੈ ਜ਼ਿੰਦਗੀ ਵਿਚ ਵਿਸ਼ਵਾਸ਼ ਦਾ ਪੌਦਾ ਲਗਾਉਣ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰਾ ਪਰਖ ਲੈਣਾ ਜ਼ਰੂਰੀ ਹੈ । ਕਿਉਂਕਿ ਹਰ ਇਕ ਮਿਟੀ ਵਿਚ ਫਿਤਰਤ ਦੀ ਵਫਾ ਨਹੀਂ ਹੁੰਦੀ । --ਕੇਵਲ ਆਪਣੇ ਹੀ ਵਿਚਾਰਾਂ ਦੇ ਅਧਾਂਰ ਤੇ ਫੇਸਲਾ ਕਰਦੇ ਹੋਏ ਜੀਵਨ ਜੀਓ ।----- ਦੁਨੀਆਂ ਨੂੰ ਜਾਨਣਾ ਤੁਹਾਡੀ ਬੁਧੀਮਤਾ ਅਤੇ ਦੂਸਰਿਆਂ ਦਾ ਪ੍ਰਬੰਧਨ ਕਰਨਾ ਤੁਹਾਡੀ ਵਾਸਤਵਿਕ ਸ਼ਕਤੀ ਹੈ । -----ਪਤਨੀ ਨਾਲ ਕਦੇ ਵੀ ਇਸ ਤਰਾਂ ਦਾ ਵਾਅਦਾ ਨਾ ਕਰੋ ਜੋ ਪੂਰਾ ਨਾ ਕੀਤਾ ਜਾ ਸਕੇ। ----ਪਤਨੀ ਦੀ ਫਿਤਰਤ ਬਾਰੇ ਲੇਖਕ ਦੇ ਵਿਚਾਰ ਹਨ ---- ਤੁਹਾਡੇ ਵਿਚ ਲੱਖ ਬੁਰਾਈਆਂ ਹੋਣ ਦੇ ਬਾਵਜੂਦ ਵੀ ਦੂਸਰਿਆਂ ਸਾਹਮਣੇ ਤੁਹਾਡੀ ਚੰਗਿਆਈ ਦੇ ਗੁਣ ਗਾਉਂਦੀ ਹੈ ।  (ਪੰਨਾ 45)-----ਇਸ ਦੁਨੀਆ ਵਿਚ ਆਪਣਾ ਕੋਈ ਵੀ ਨਹੀਂ  ਪੁਤ; ਨੂੰਹ ਦੀ  ਅਮਾਨਤ ਹੈ ,ਧੀ ਜਵਾਈ ਦੀ ਤੇ ਜ਼ਿੰਦਗੀ ਮੌਤ ਦੀ  ।  ਪੁਸਤਕ ਦੇ ਲੇਖਾਂ ਵਿਚ ਹਿੰਮਤ , ਵਿਸ਼ਾਵਾਸ਼ ,ਸਵੈਵਿਸ਼ਵਾਸ਼ ,ਪਿਆਰ , ਸਹਿਣ ਸ਼ੀਲਤਾ , ਗੁੱਸਾ , ਆਤਮ ਵਿਸ਼ਵਾਸ਼ ,  ,ਸਮੇ ਦੀ ਕਦਰ , ਦ੍ਰਿੜ੍ਹ ਇਰਾਦਾ , ਯਾਂਦਾਂ ਦਾ ਖਜਾਨਾ , ਵਹਿਮ ਭਰਮਾਂ ਦੀ ਚਰਚਾ , ਜ਼ਿੰਦਗੀ ਦਾ ਅਨਮੋਲ ਖਜ਼ਾਨਾ –ਸਬਰ ਸੰਤੋਖ ਤੇ ਸੰਜਮ , ਮਨੁਖ ਦਾ ਲਾਲਚ ; ਹੰਕਾਰ ਦਾ ਮਨੂਖੀ ਮਨ ਤੇ ਪ੍ਰਭਾਂਵ ; ਮਾਤਾ ਪਿਤਾ  ਦੀ ਬਚਿਆ ਨੂੰ ਲੋੜ ;ਦੋਸਤੀ ਵਿਚ ਪੱਕੇ ਦੋਸਤ ,ਸੱਚੇ ਦੋਸਤ, ਦੁਸ਼ਮਣ   ਦੋਸਤ ਦੀ ਪਛਾਂਣ ਤੇ ਹੋਰ ਬਹੁਤ ਕੁਝ ਹੈ । ਆਲਸ ਦਾ ਜ਼ਿੰਦਗੀ ਤੇ ਅਸਰ ਕੀਹੈ ।ਤੇ ਇਸ ਦੇ ਮਨੋਵਿਗਿਆਨਕ ਪ੍ਰਭਾਵ ਬਿਲਕੁਲ ਸਾਧਾਰਣ ਸ਼ਬਦਾ ਵਿਚ ਹਨ । ਹਾਸੇ ਦਾ ਜ਼ਿੰਦਗੀ ਵਿਚ ਕੀ ਸਥਾਂਨ ਹੈ ; ਮਾਪਿਆਂ ਦਾ ਸਤਿਕਾਰ ਕਿਉਂ ਤੇ ਕਿਵੇਂ ਜ਼ਰੂਰੀ ਵਿਸ਼ੇ ਤੇ ਬਾਖੂਬੀ ਵਿਚਾਰ ਹਨ। ਬੁਢਾਪਾ ਮਨਣ ਲਈ ਕਈ ਜ਼ਰੂਰੀ ਨੁਸਖੇ ਇਕ ਲੇਖ ਵਿਚ ਹਨ । --ਕੁਝ ਕੁਟੇਸ਼ਨਾ (ਅਟਲ ਸਚਾਈਆਂ )  ਵਰਗੇ ਬੋਲ ਵੇਖੋ ---ਕਿਸਮਤ ਤਾਂ ਲਿਫਟ ਦੀ ਤਰਾਂ ਹੈ ।ਮਿਹਨਤ ਪੌੜੀਆ ਵਾਂਗ ਜੋ ਆਪ।ਣੀ ਮੰਜ਼ਿਲ ਤੇ ਪੁਚਾ ਦੇਵੇਗੀ ਭਾਵੇਂ ਦੇਰ ਨਾਲ ਸਹੀ ਕਿਉਂਕਿ ਲਿਫਟ ਤਾਂ ਰਸਤੇ ਵਿਚ ਰੁਕ ਵੀ ਸਕਦੀ ਹੈ ।
 ਨਿਰਾਸ਼ਾਂ ਜੀਵਨ ਦੀ ਵਡੀ ਦੁਸ਼ਮਨ ਹੈ।--ਜ਼ਿੰਦਗੌ ਇਕ ਕਿਤਾਬ ਹੈ ਜਿਸ ਦਾ ਪਹਿਲਾ ਤੇ ਆਖਰੀ ਪੰਨਾ ਪ੍ਰਮਾਤਮਾ ਨੇ ਲਿਖਿਆ ਹੈ ਬਾਕੀ ਸਾਰੇ ਪੰਨੇ ਲਿਖਣ ਦੀ ਜ਼ਿੰਮੇਵਾਰੀ ਮਨੁਖ ਦੀ ਹੈ। (ਪੰਨਾ 39) ਜ਼ਿੰਦਗੀ ਬਹੁਤ ਛੋਟੀ ਹੈ ਇਸ ਵਿਚ ਪਿਆਰ ਦੇ ਬੀਜ ਬੀਜ  ਕੇ ਨਫਰਤ ਦੇ ਨਦੀਨ ਬਾਹਰ ਕਢਣ ਦੀ ਕੋਸ਼ਿਸ਼ ਕਰੋ ।---- 
ਵਰਤਮਾਤਨ ਸਮਾਂ ਮਨੁਖ ਨੂੰ ਮਿਲਿਆ ਇਕ ਤੋਹਫਾ ਹੈ ।
ਚੁਪ ਅਤੇ  ਇਕਾਂਤ ਆਤਮਾ ਦੇ ਸਰਵਉਤਮ ਮਿਤਰ ਹਨ ।
ਮੁਸਕਰਾਹਟ ਬਿਜਲੀ ਦੀ ਤਰਾਂ ਹੈ ਜੀਵਨ ਇਕ ਬੈਟਰੀ ਵਾਂਗ ।ਪਿਆਰ ਜ਼ਿੰਦਗੀ  ਦੇ ਬਾਗ ਦਾ ਖੂਬਸੂਰਤ ਫੁਲ ਹੈ। ਅਮੀਰ ਉਹ ਹੁੰਦੇ ਹਨ ਜਿਂਨ੍ਹਾਂ ਕਿਲ ਸਾਕਾਰਤਮਕ ਵਿਚਾਰ ਹਨ ।  ਸ਼ਬਦਾਂ ਦੀ ਸੁਚਜੀ ਵਰਤੋਂ ਨਾਲ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਚੰਗੇ ਤੇ ਸਚੇ ਰਿਸ਼ਤੇ ਨਾ ਤਾਂ ਖਰੀਦੇ ਜਾ ਸਕਦੇ ਹਨ ਨਾ ਹੀ ਉਧਾਰ ਮਿਲਦੇ ਹਨ। ਵਾਰਤਕ ਪੁਸਤਕ ਸ਼ਬਦਾਂ ਦੀ ਇਕ  ਲੰਮੀ  ਪਗਡੰਡੀ ਹੈ ।ਜਿਸ ਤੇ ਤੁਰ ਕੇ ਹਰ ਮਨੁਖ ਬਿਹਤਰੀਨ ਜ਼ਿੰਦਗੀ ਦਾ ਅਨੰਦ ਲੈ ਸਕਦਾ ਹੈ ਪੁਸਤਕ ਦਾ ਸਵਾਗਤ ਹੈ।