ਗਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸ ਰਸਤੇ ਤੋਂ ਬਚ ਕੇ ਜਾਈਏ ਰਸਤਾ ਕੋਈ ਬਚਿਆ ਨਹੀਂ
ਅਮਰ ਜੁਗਨੂ ਹਾਸਲ ਹੋਵੇ ਸਾਜ ਕੋਈ ਐਸਾ ਲੱਭਿਆ ਨਹੀ

ਪੀੜ ਡੁੱਬੇ ਦਿਲ  ਪੀੜਾ ਡਾਢੀ ਪੀੜ ਦੀ ਦਾਰੂ ਕੋਈ ਨਾ ਜਾਣੇ
ਜੋ ਪੀੜ ਦਾ ਨੁਸਖਾ ਦਸਦਾ ਆਪ ਪੀੜ ਤੋਂ ਬਚਿਆ ਨਹੀ

ਵਿੱਚ ਭੰਵਰ ਦੇ ਫਸ ਗਈ ਬੇੜੀ ਡਗ ਮਗ ਡੋਲੇ ਖਾਈ ਜਾਵੇ
ਮਲਾਹ ਅੰਜਾਣਾ ਸਾਰ ਨਾ ਜਾਣੇ ਸਮਝ ਦਾ ਚੱਪੂ ਚੁੱਕਿਆ ਨਹੀਂ

ਬਿਲੀਆਂ ਲੜਣ ਤੇ ਬਾਂਦਰ ਖਾਵੇ ਦੇਖੋ ਬਾਂਦਰ ਦੀ ਚਤੁਰਾਈ
ਕਿਹੜਾ ਸ਼ਹਿਰ ਤੇ ਕੌਣ ਗਰਾਂ ਹੈ ਜਿਥੇ ਬਾਂਦਰ ਨੱਚਿਆ ਨਹੀਂ

ਸੱਚ ਦਾ ਹਾਮੇ ਵੈਰ ਕਮਾਵੇ ਸੱਚ ਨਾ ਜਰਦੇ ਜਾਬਰ ਟੋਲੇ
ਕੌਣ ਸੱਚ ਦੀ ਭਰੇ ਗਵਾਹੀ ਮੁਨਸਫ ਕੋਈ ਲੱਭਿਆ ਨਹੀਂ

ਦਿਨ ਢਲਿਆ ਤੇ ਸ਼ਾਮਾਂ ਪਈਆਂ ਚਾਰ ਚੁਫੇਰੇ ਘੁੱਪ ਹਨੇਰਾ
ਲੈ ਗਏ ਚੋਰ ਚੁਰਾ ਕੇ ਸੂਰਜ ਭਾਗ ਮੱਥੈ ਦਾ ਜਗਿਆ ਨਹੀਂ

ਸ਼ਬਦਾ ਕੋਲੋਂ ਸ਼ਬਦ ਗਵਾਚੇ ਜੀਭ ਕਹੇ ਨਾ ਦਰਦ ਦੀ ਵਿਥਿਆ
ਪੀੜਾ ਪੀੜਾ ਹੋਈ ਜਿੰਦਗੀ ਮਰ੍ਹਮ ਦਾ ਫਹਿਆ ਲੱਭਿਆ ਨਹੀਂ