ਜੀ ਕਰਦਾ (ਕਵਿਤਾ)

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀ ਕਰਦਾ ਤੈਨੂੰ ਪਿਆਰ ਕਰਾਂ,   
ਮੈ ਦੋ ਨੈਨਾ ਦੇ ਵਾਰ ਕਰਾਂ,
ਨਹੀਂ ਦੁਨੀਆਂ ਕੋਲੋਂ ਡਰਨਾ ਏਂ ,       
ਕੋਈ ਪੁਛੇ ਤਾਂ ਇਜਹਾਰ ਕਰਾਂ !

ਬੇਦਰਦਾ ਏਧਰ ਤੱਕ ਜਰਾ,
ਇੱਕ ਹੋ ਜਾ ਨਾ ਹੋ ਵਖ ਜਰਾ,
ਤੇਰੀ ਬੇਪਰਵਾਹੀ ਮਾਰ ਗਈ ,
ਕਿਓਂ ਜਾਂਦਾ ਏਂ ਤੂੰ  ਦੂਰ ਪਰਾਂ ,
ਜੀ ਕਰਦਾ ਤੈਨੂੰ ਪਿਆਰ ਕਰਾਂ..............

ਤੇਰੇ ਪਿਆਰ ਨੇ ਕਮਲੀ ਕੀਤਾ ਏ ,
ਮੈ ਇਸ਼ਕ ਪਿਆਲਾ ਪੀਤਾ ਏ ,
ਅਖਾਂ ਦੀਦ ਤੇਰੇ ਨੂੰ ਤਰਸ ਗਈਆਂ ,
ਵਖ ਰਹਿਣਾ ਹੁਣ ਮੈ ਕਿੰਜ ਜਰਾਂ,
ਜੀ ਕਰਦਾ ਤੈਨੂੰ ਪਿਆਰ ਕਰਾਂ.............

ਅਸਾਂ ਰੱਬ ਉੱਤੇ ਸੁਟੀਆਂ ਡੋਰੀਆਂ ,
ਤੂੰ ਕਰ ਲੈ ਸੀਨਾ ਜੋਰੀਆਂ,
ਤੂੰ ਇਸ਼ਕ ਸਕੂਲੇ ਪੈ ਜਾਣਾ,
ਫਿਰ ਮੈਥੋਂ ਪੁਸ਼ਨਾ ਕਿੰਜ ਪੜਾਂ,
ਜੀ ਕਰਦਾ ਤੈਨੂੰ ਪਿਆਰ ਕਰਾਂ..........