ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਫ਼ਰਕ (ਕਹਾਣੀ)

  ਵਰਿੰਦਰ ਅਜ਼ਾਦ   

  Email: azad.asr@gmail.com
  Cell: +91 98150 21527
  Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
  ਅੰਮ੍ਰਿਤਸਰ India 143001
  ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  "ਡੈਡੀ ਜੀ ਅੱਜ ਸਮਾਂ ਬਦਲ ਗਿਆ ਹੈ, ਦੁਨੀਆਂ ਬੜੀ ਤਰੱਕੀ ਕਰ ਗਈ ਹੈ। ਹੁਣ ਤਾਂ ਸਾਡੇ ਦੇਸ਼ ਚੋਂ ਵੀ ਰੂੜੀਵਾਦੀ ਵਿਚਾਰਾਂ ਨੂੰ ਕੋਈ ਥਾਂ ਨਹੀਂ ਮਿਲਦੀ, ਜਾਤ ਪਾਤ ਇਹਨਾਂ ਸਭ ਤੋਂ ਦੇਸ਼ ਵਾਸੀ ਵੀ ਕਾਫੀ ਅੱਕ ਗਏ ਹੈ। ਦੁਨੀਆਂ ਦੇ ਨਾਲ ਹੀ ਭਾਰਤ ਨੂੰ ਵੀ ਇਕਵੀਂ ਸਦੀ 'ਚ ਪੈਰ ਰੱਖਣਾ ਪਿਆ ਹੈ...."। ਇਹ ਸਭ ਗੱਲਾਂ ਇੰਦਰ ਮੋਹਣ ਦੇ ਛੋਟਾ ਭਰਾ ਵਿਕਰਮਜੀਤ ਨੇ ਆਪਣੇ ਡੈਡੀ ਨੂੰ ਆਖਿਆ।
  "ਪਰ ਡੈਡੀ ਜੀ ਮੈਂ ਇਹ ਸਭ ਨਹੀਂ ਮੰਨਦੀ, ਇਹ ਸਭ ਗੱਲਾਂ ਆਖਣ ਮਰਦ ਨੂੰ ਹੀ ਸਭ ਅਧਿਕਾਰ ਹਨ। ਮੁੰਡਾ ਕਿਸੇ ਦੂਜੀ ਜਾਤ ਵਾਲੀ ਕੁੜੀ ਨਾਲ ਵਿਆਹ ਕਰਵਾ ਲਵੇ ਤਾਂ ਉਹ ਮਾਂ ਪਿਉ ਦੀ ਇੱਜ਼ਤ ਬਣਾਵੇਗਾ। ਜਦ ਉਹ ਸਭ ਕੁੜੀ ਕਰਦੀ ਤਾਂ ਉਸ ਨੂੰ ਜਿਉਂਦੇ ਜ਼ਮੀਨ 'ਚ ਗੱਡ ਦੇਣ ਦੀ ਧਮਕੀ ਦਿੱਤੀ ਜਾਂਦੀ ਹੈ....। ਕੱਲ ਬੈਠੀ ਪਿੰਕੀ ਜ਼ਜ਼ਬਾਤੀ ਹੋ ਕੇ ਬੋਲ ਪਈ।
  ਬੇਟੀ ਇਹੋ ਜਿਹੀ ਕੋਈ ਗੱਲ ਨਹੀਂ ਹੈ, ਸਾਡੀ ਕਰਨੀ ਤੇ ਕਥਨੀ 'ਚ ਕੋਈ ਫਰਕ ਨਹੀਂ ਹੈ, ਇੰਦਰ ਮੋਹਣ ਦੀ ਮਿਸਾਲ ਤੇਰੇ ਸਾਹਮਣੇ ਹੈ, ਇੰਦਰ ਮੋਹਣ ਦੀ ਘਰਵਾਲੀ ਦੇ ਮਾਂ ਪਿਉ ਨੇ ਵੀ ਉਸਨੂੰ ਇੰਦਰ ਮੋਹਣ ਨਾਲ ਵਿਆਹ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ। ਅਗਰ ਤੂੰ ਕਿਸੇ ਦੂਜੀ ਜਾਤ ਵਾਲੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਤੈਨੂੰ ਖੁਲ੍ਹੀ ਛੁੱਟੀ ਹੈ....।
  ਥੋੜੇ ਦਿਨਾਂ ਬਾਅਦ ਇੰਦਰ ਮੋਹਣ ਦੇ ਘਰ ਇੱਕ ਵਿਅਕਤੀ ਆਇਆ ਉਹ ਇੰਦਰ ਮੋਹਣ ਦੇ ਪਿਉ ਦਾ ਚੰਗਾ ਦੋਸਤ ਸੀ। ਸ਼ਾਮ ਸਿਹਾਂ ਆਪਣੇ ਇੰਦਰ ਮੋਹਣ ਨੇ ਤਾਂ ਕਮਾਲ ਕਰ ਦਿੱਤਾ ਹੈ, ਸਭ ਰੂੜੀਵਾਦ ਖਿਆਲ ਛੱਡ ਦਿੱਤੇ ਹੈ.....।
  'ਬਸੰਤ ਸਿੰਹਾਂ ਪਹਿਲ ਤਾਂ ਕਿਸੇ ਨਾ ਕਿਸੇ ਕਰਨੀ ਹੁੰਦੀ ਹੈ....'। ਅੰਕਲ ਜੀ ਅਸੀਂ ਵੀਹਵੀਂ ਸਦੀ ਦੇ ਨੌਜਵਾਨ ਹਾਂ.... ਵਿਕਰਮਜੀਤ ਫੜ ਮਾਰਦਾ ਹੋਇਆ ਬੋਲਿਆ। 'ਅੱਛਾ ਸ਼ਾਮ ਸਿੰਹਾਂ ਇੱਕ ਗੱਲ ਤਾਂ ਦੱਸ  ਆਪਣਾ ਦਲੀਪ ਸਿੰਘ ਕਿਸ ਤਰਾਂ ਦਾ ਮੁੰਡਾ ਹੈ..। ਬਸੰਤ ਸਿੰਹਾਂ ਮੁੰਡਾ ਬੜਾ ਨੇਕ ਹੈ ਫੇਰ ਮੁੰਡਾ ਤੇਰਾ ਹੈ...। ਤੁਹਾਨੂੰ ਤਾਂ ਸਾਡੇ ਬਾਰੇ ਚੰਗੀ ਤਰ੍ਹਾਂ ਪਤਾ ਹੈ ਦਲੀਪ ਪ੍ਰੋਫੈਸਰ ਹੈ ਤੇ ਆਪਣੀ ਪਿੰਕੀ ਬੇਟੀ ਐੱਮ.ਏ ਹੈ, ਮੈਂ ਦਲੀਪ ਲਈ ਪਿੰਕੀ ਦਾ ਹੱਥ ਮੰਗਦਾ ਹਾਂ, ਦਲੀਪ ਤੇ ਪਿੰਕੀ ਇੱਕ ਦੂਸਰੇ ਨਾਲ ਬੇਹੱਦ ਪਿਆਰ ਕਰਦੇ ਹਨ...। ਉਏ ਬਸੰਤਿਆ ਮੂੰਹ ਸੰਭਾਲ ਕੇ ਗੱਲ ਕਰੀਂ ਤੂੰ ਸਾਡਾ ਮਹਿਮਾਨ ਹੈ ਇਸ ਵਕਤ ਤੇਰੀ ਔਕਾਤ ਕੀ ਹੈ...? ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰੀਆਂ ਨੂੰ ਜੱਫੇ, ਕੀ ਹੋਇਆ ਤੇਰਾ ਮੁੰਡਾ ਪ੍ਰੋਫੈਸਰ ਲੱਗ ਗਿਆ ਹੈ, ਤੁਹਾਡੇ ਬਾਪ ਦਾਦੇ ਸਾਡੀਆਂ ਹੀ ਜੂਠਾ ਖਾ ਕੇ ਡੰਗ ਸਾਰ ਕਰਦੇ ਸਨ...।
  "ਅੰਕਲ ਕੁਝ ਤਾਂ ਸ਼ਰਮ ਕਰੋ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਚੱਲੋ ਜਾਓ ਇਥੋਂ ਬੰਦੇ ਦੇ ਪੁੱਤ ਬਣ ਕੇ ਅਗਰ ਮੈਨੂੰ ਗੁੱਸਾ ਆ ਗਿਆ ਤਾਂ ਤੇਰੇ ਏਂਨੇ ਟੋਟੇ ਕਰਾਂਗਾ ਕੇ ਤੇਰਾ ਪੁੱਤ ਗਿਣ ਨਹੀਂ ਸਕੇਗਾ...? ਕਿਥੇ ਗਏ ਤੁਹਾਡੇ ਇਕਵੀਂ ਸਦੀ ਦੇ ਦਾਵੇ, ਸਮਾਜ ਸੁਧਾਰ ਦੀਆਂ ਫੋਕੀਆਂ ਬੜਕਾਂ, ਤੁਸੀਂ ਸਾਰੇ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਵੋ ਮੈਂ ਦਲੀਪ ਨਾਲ ਪਿਆਰ ਕਰਦੀ ਹਾਂ ਤੇ ਵਿਆਹ ਵੀ ਉਸੇ ਨਾਲ ਕਰਵਾਉਣਾ ਹੈ। ਜਦ ਵੀਰ ਨੇ ਬਾਹਰ ਵਿਆਹ ਕਰਵਾਇਆ ਸੀ ਤਦ ਤਾਂ ਤੁਹਾਨੂੰ ਸਮਾਜ-ਜਾਤ-ਪਾਤ ਚੇਤੇ ਨਈ ਆਇਆ, ਫਿਰ ਦਲੀਪ ਤਾਂ ਭਾਰਤੀ ਹੈ ਭਾਬੀ ਇੰਗਲੈਂਡ ਦੀ ਹੈ...?
  'ਚੁੱਪ ਕਰ ਕੇ ਬੈਠ ਜਾ ਵੱਡੀ ਆ ਗਈ ਪਿਆਰ ਕਰਨ ਵਾਲੀ ਤੂੰ ਇੰਦਰ ਮੋਹਣ ਦਾ ਮੁਕਾਬਲਾ ਕਰਦੀ ਹੈ, ਉਹ ਤਾਂ ਮਰਦ ਹੈ ਮੁਰਖੇ ਤੇ ਮੁੰਡਾ। ਦੌੜ ਜਾ ਉਏ, ਕੁੱਤਿਆ ਅੱਗੇ ਸੁਟਵਾ ਦਵਾਂਗਾ...। ਪਿੰਕੀ ਦੇ ਪਿਉ ਦੇ ਬੋਲ ਸਨ ਦੱਸ ਬੰਦਿਆਂ ਨੂੰ ਮਾਰ ਕੇ ਦੱਬ ਦਿੱਤਾ ਜਾਵੇ ਤਾਂ ਪਤਾ ਨਈਂ ਲੱਗੇਗਾ..?
  ਬਸੰਤ ਸਿੰਘ ਇਹ ਸਭ ਵੇਖਕੇ ਹੈਰਾਨ ਪ੍ਰੇਸ਼ਾਨ ਹੋ ਗਿਆ ਕਿਉਂਕਿ ਉਸਨੂੰ ਇਹ ਸਭ ਇਕਵੀਂ ਸਦੀ ਦੇ ਪਖੰਡੀ ਲੱਗੇ।