ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਬਲਬੀਰ ਪਰਵਾਨਾ ਨੂੰ ਪੁਰਸਕਾਰ ਪ੍ਰਦਾਨ (ਖ਼ਬਰਸਾਰ)


  ਮਿਤੀ 8 ਅਪ੍ਰੈਲ 2018 ਦਿਨ ਐਤਵਾਰ ਨੂੰ  ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ‘18ਵਾਂ ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ` ਉਘੇ ਪੰਜਾਬੀ ਲੇਖਕ ਸ੍ਰੀ ਬਲਬੀਰ ਪਰਵਾਨਾ ਨੂੰ ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਪ੍ਰਦਾਨ ਕੀਤਾ ਗਿਆ ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਬਿਨਾਂ ਸਨਮਾਨ ਪੱਤਰ ਅਤੇ ਸਭਾ ਵੱਲੋਂ ਪ੍ਰਕਾਸ਼ਿਤ ਪੁਸਤਕ ‘ਕਲਮ ਸ਼ਕਤੀ` ਆਦਿ ਭੇਂਟ ਕੀਤੇ ਗਏ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`,ਤੇਜਿੰਦਰਪਾਲ ਸਿੰਘ ਸੰਧੂ,ਹਰਪ੍ਰੀਤ ਸਿੰਘ ਰਾਣਾ, ਪਿਆਰਾ ਸਿੰਘ ਧੰਜਲ (ਜੰਮੂ) ਅਤੇ ਤ੍ਰਿਪਤ ਸਿੰਘ ਭੱਟੀ ਆਦਿ ਸ਼ਾਮਿਲ ਹੋਏ।
  ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ` ਨੇ ਵੱਡੀ ਗਿਣਤੀ ਵਿਚ ਲੇਖਕਾਂ ਦਾ ਸੁਆਗਤ ਕੀਤਾ। ਉਹਨਾਂ ਕਿਹਾ ਕਿ ਸਭਾ ਵੱਲੋਂ ਭਵਿੱਖ ਵਿਚ ਪੰਜਾਬੀ ਸਾਹਿਤ ਦੇ ਖੇਤਰ ਵਿਚ ਉਘਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਰਵਾਇਤ ਨਿਰੰਤਰ ਜਾਰੀ ਰਹੇਗੀ। ਸਨਮਾਨਿਤ ਸ਼ਖ਼ਸੀਅਤ ਸ੍ਰੀ ਬਲਬੀਰ ਪਰਵਾਨਾ ਨੇ ਆਪਣੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਹ ਸਨਮਾਨ ਪ੍ਰਾਪਤ ਕਰਕੇ ਸੰਤੁਸ਼ਟੀ ਹੋਈ ਹੈ ਅਤੇ ਨਾਲ ਹੀ ਉਹਨਾਂ ਦੀ ਸਮਾਜ ਅਤੇ ਸਾਹਿਤਕ ਜ਼ਿੰਮੇਵਾਰੀ ਵਿਚ ਹੋਰ ਵੀ ਵਾਧਾ ਹੋਇਆ ਹੈ।ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਸ੍ਰੀ ਰਾਣਾ ਨੇ ਕਿਹਾ ਕਿ ਉਹ ਪੰਜਾਬੀ ਸਾਹਿਤ ਸਭਾ ਦੀ ਮਾਰਫ਼ਤ ਆਪਣੇ ਮਾਤਾ ਜੀ ਦੀ ਯਾਦ ਵਿਚ ਮਿੰਨੀ ਕਹਾਣੀ ਵਿਧਾ ਅਤੇ ਇਸ ਨਾਲ ਸੰਬੰਧਤ ਲੇਖਕਾਂ ਨੂੰ ਵਿਸ਼ੇਸ਼ ਤੌਰ ਤੇ ਉਤਸਾਹਿਤ ਕਰਦੇ ਰਹਿਣਗੇ। ਪ੍ਰਸਿੱਧ ਸਟੇਜੀ ਕਵੀ ਅਤੇ ਲੇਖਕ ਸ. ਪਿਆਰਾ ਸਿੰਘ ਧੰਜਲ ਨੇ ਆਪਣੀਆਂ ਕਵਿਤਾਵਾਂ ਸੁਣਾਉਣ ਉਪਰੰਤ ਕਿਹਾ ਕਿ ਉਹ ਜੰਮੂ ਕਸ਼ਮੀਰ ਵਿਚ ਪੰਜਾਬੀ ਮਾਂ ਬੋਲੀ ਨਾਲ ਸੰਬੰਧਤ ਸਾਹਿਤਕ ਸਰਗਰਮੀਆਂ ਰਾਹੀਂ ਉਸਾਰੂ ਲਹਿਰ ਚਲਾ ਰਹੇ ਹਨ। ਇਸ ਦੌਰਾਨ ਸੁਖਦੇਵ ਸਿੰਘ ਸ਼ਾਂਤ ਨੇ ਬਲਬੀਰ ਪਰਵਾਨਾ ਦੀ ਮਿੰਨੀ ਕਹਾਣੀ ਕਲਾ ਬਾਰੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਹਿੰਮਤ ਨੇ ਸ. ਪਿਆਰਾ ਸਿੰਘ ਧੰਜਲ ਪ੍ਰਤੀ ਸਨਮਾਨ ਪੱਤਰ ਪੜ੍ਹੇ। ਇਸ ਦੌਰਾਨ ਡਾ. ਰਾਜਵੰਤ ਕੌਰ ਪੰਜਾਬੀ ਦੀ ਮੁਖ ਸੰਪਾਦਨਾ ਤਹਿਤ ਪੁਸਤਕ ਦੇ ਸੰਪਾਦਕੀ ਮੰਡਲ ਡਾ. ਆਸ਼ਟ, ਸ੍ਰੀ ਰਹਿਲ, ਰਾਣਾ, ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਵੱਲੋਂ ਛਾਪੀ ਪੁਸਤਕ ‘ਕਲਮ ਸ਼ਕਤੀ` ਦੀਆਂ ਕਾਪੀਆਂ ਲੇਖਕਾਂ ਨੂੰ ਭੇਂਟ ਕੀਤੀਆਂ ਗਈਆਂ।ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੀਆਂ ਅਤੇ ਆਪਣੇ ਪਿਤਾ ਸ. ਜਸਦੇਵ ਸਿੰਘ ਸੰਧੂ ਦੀਆਂ ਪੰਜਾਬੀ ਸਾਹਿਤ ਸਭਾ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ. ਗੁਰਬਚਨ ਸਿੰਘ ਰਾਹੀ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਆਪਣੇ ਮਨ ਰੂਪੀ ਟੈਂਕੀ ਵਿਚ ਸਾਹਿਤਕ ਗਿਆਨ ਦਾ ਪਾਣੀ ਭਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਹੋਰ ਉਸਾਰੂ ਰਚਨਾ ਕਰ ਸਕਣ। ਉਘੇ ਮਿੰਨੀ ਕਹਾਣੀ ਲੇਖਕ ਸ੍ਰੀ ਤ੍ਰਿਪਤ ਭੱਟੀ, ਕੁਲਵੰਤ ਸਿੰਘ ਨੇ ਵਿਸ਼ੇਸ਼ ਰਚਨਾਵਾਂ ਦਾ ਪਾਠ ਕੀਤਾ।
  ਇਸ ਸਮਾਗਮ ਵਿਚ ਕਹਾਣੀਕਾਰ ਬਾਬੂ ਸਿੰਘ ਰਹਿਲ, ਜਗਦੀਸ਼ ਰਾਏ ਕੁਲਰੀਆਂ, ਡਾ. ਗੁਰਵਿੰਦਰ ਅਮਨ ਰਾਜਪੁਰਾ, ਭਗਤ ਰਾਮ ਰੰਗਾੜਾ, ਮਰ ਗਰਗ ਕਲਮਦਾਨ, ਕੁਲਵਿੰਦਰ ਕੌਸ਼ਲ, ਦੀਦਾਰ ਖ਼ਾਨ ਧਬਲਾਨ,ਹਰਵਿੰਦਰ ਸਿੰਘ ਵਿੰਦਰ, ਡਾ. ਇੰਦਰਪਾਲ ਕੌਰ, ਰਘਬੀਰ ਮਹਿਮੀ, ਸੁਰਿੰਦਰ ਕੌਰ ਬਾੜਾ, ਸੁਰਿੰਦਰ ਕੌਰ ਸੈਣੀ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਇਕਬਾਲ ਸੋਮੀਆ, ਰਘਬੀਰ ਸਿੰਘ, ਹਰੀ ਸਿੰਘ ਚਮਕ, ਬਲਦੇਵ ਸਿੰਘ ਬਿੰਦਰਾ, ਜੋਗਾ ਸਿੰਘ ਧਨੌਲਾ,, ਸਤਨਾਮ ਸਿੰਘ ਮੱਟੂ,ਚਹਿਲ ਜਗਪਾਲ, ਗੁਰਪ੍ਰੀਤ ਸਿੰਘ ਜਖਵਾਲੀ, ਮਾਸਟਰ ਰਾਜ ਸਿੰਘ ਬਧੌਛੀ,ਗੱਜਾਦੀਨ ਪੱਬੀ, ਲਛਮਣ ਸਿੰਘ ਤਰੌੜਾ, ਹੌਬੀ ਸਿੰਘ, ਲਖਬੀਰ ਸਿੰਘ ਦੌਦਪੁਰ, ਬਲਵਿੰਦਰ ਸਿੰਘ ਭੱਟੀ, ਕੈਪਟਨ ਚਮਕੌਰ ਸਿੰਘ, ਅਲਕਾ ਅਰੋੜਾ, ਮੰਗਤ ਖ਼ਾਨ, ਹਰਵੀਨ ਸਿੰਘ, ਕਰਨ ਪਰਵਾਜ਼, ਗੁਰਚਰਨ ਕੋਮਲ ਆਦਿ ਲੇਖਕਾਂ ਨੇ ਭਿੰਨ ਭਿੰਨ ਵੰਨਗੀਆਂ ਦੁਆਰਾ ਆਪੋ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਇਸ ਸਮਾਗਮ ਵਿਚ ਸ੍ਰੀ ਬੀ.ਐਸ.ਰਤਨ, ਪ੍ਰੋ. ਸੁਭਾਸ਼ ਸ਼ਰਮਾ, ਹਰਦੇਵ ਸਿੰਘ ਪ੍ਰੀਤ ਪਾਤੜਾਂ, ਹਰੀ ਸਿੰਘ ਚਮਕ,ਸਜਨੀ ਬਾਤਿਸ਼,ਛੱਜੂ ਰਾਮ ਮਿੱਤਲ, ਕਰਨੈਲ ਸਿੰਘ,ਨੇਤ ਸਿੰਘ ਧਾਲੀਵਾਲ, ਹਰਦੀਪ ਕੌਰ ਜੱਸੋਵਾਲ, ਬਚਨ ਸਿੰਘ ਗੁਰਮ, ਨਰਿੰਦਰਜੀਤ ਸਿੰਘ ਸੋਮਾ,ਦਰਸ਼ਨ ਬਾਵਾ, ਭਾਗਵਿੰਦਰ ਦੇਵਗਨ,ਸਿੰਘ ਟੀ ਸਾਜਿਦ,ਜਸਵਿੰਦਰ ਸਿੰਘ ਖਾਰਾ, ਸੁਰਿੰਦਰ ਸਿੰਘ ਸੋਹਲ,ਗੁਰਚਰਨ ਸਿੰਘ ਚੌਹਾਨ,ਭਗਵੰਤ ਸਿੰਘ, ਡਾ. ਕੰਵਰਜਸਮਿੰਦਰਪਾਲ ਸਿੰਘ, ਆਰ.ਡੀ.ਜਿੰਦਲ, ਜੱਗਾ ਨੂਰਖੇੜੀਆਂ, ਜਸਵੰਤ ਸਿੰਘ ਸਿੱਧੂ, ਨਵਰੋਜ਼ ਸਿੰਘ, ਪਰਵੀਨ ਸਿੰਘ, ਜਸਵਿੰਦਰ ਕੌਰ, ਸਤਪਾਲ ਭੀਖੀ, ਰਣਜੀਤ ਸਿੰਘ ਜੀਤ ਪੰਜਾਬੀ,ਰਾਵਿੰਦਰ ਸਿੰਘ, ਜਸਕਰਨ ਸਿੰਘ,ਸੁਖਬੀਰ ਸਰਵਾਰਾ, ਜਗਜੀਤ ਸਿੰਘ ਸਾਹਨੀ, ਗੀਤਕਾਰ ਅਮਨ ਸਿੱਧੂ, ਪੀ੍ਰੋ. ਜੇ. ਕੇ.ਮਿਗਲਾਨੀ, ਆਕਾਂਕਸ਼ਾ,ਗੁਰਮਨ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।