ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਵਿਰਸੇ ਦੀਅਾਂ ਬਾਤਾਂ (ਲੇਖ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  amitriptyline online

  buy amitriptyline
  ਪੰਜਾਬ ਪੇਂਡੂ ਖਿਤਿਅਾਂ ਵਾਲਾ ਸੂਬਾ ਰਿਹਾ ਹੈ!ਕਿਸੇ ਸਮੇਂ ੲਿਹ ਕਹਾਵਤ ਵੀ ਪ੍ਰਚੱਲਿਤ ਸੀ ਕਿ "ਪਿੰਡਾਂ ਵਿਚ ਰੱਬ ਵੱਸਦਾ"!ਜੇਕਰ ਅਜੋਕੇ ਸਮੇਂ ਤੋਂ ਕਰੀਬ 4/5ਦਹਾਕੇ ਪਹਿਲਾਂ ਤੇ ਝਾਤ ਮਾਰੀੲੇ ਤਾਂ ਜ਼ਿਅਾਦਾ ਵਸੋਂ ਪਿੰਡਾਂ ਵਿਚ ਹੀ ਰਹਿੰਦੀ ਸੀ!ੲਿਹ ਠੀਕ ਹੈ ਕਿ ਤਰੱਕੀ ਕੁਦਰਤੀ ਨੇਮ ਹੈ ਤੇ ਹੋਣੀ ਵੀ ਚਾਹੀਦੀ ਹੈ,ਪਰ ਸਾਡੇ ਪਿੰਡਾਂ ਵਾਲੇ ਲੋਕਾਂ ਦੀ ਜ਼ਿੰਦਗੀ ਅਜੋਕੇ ਸ਼ਹਿਰ ਵਾਸੀਅਾਂ ਤੋਂ ਹਜ਼ਾਰਾਂ ਗੁਣਾ ਚੰਗੀ ਸੀ!ਸ਼ੁਧ ਵਾਤਾਵਰਣ ਖੁਲੀ ਡੁਲ੍ਹੀ ਹਵਾ,ੲਿਕੱਠੇ ਪਰਿਵਾਰਾਂ ਦਾ ਵਸੇਬਾ ਰਿਹਾ ਹੈ ਪਿੰਡਾਂ ਦਾ ਅਨਿਖੜਵਾਂ ਅੰਗ!ਘਰ ਬੇਸ਼ੱਕ ਕੱਚੇ ਸਨ ਪਰ ਅਜੋਕੀਅਾਂ ਪੱਕੀਅਾਂ ਕੋਠੀਅਾਂ ਤੋਂ ਕੲੀ ਗੁਣਾ ਚੰਗੇ ਸਨ!ਅਾਮ ਕਹਾਵਤ ਵੀ ਸੀ ਕਿ ਪੇਂਡੂ ਸਵਾਣੀਅਾਂ ਘਰਾਂ ਦੀ ਅੈਨੀ ਸਫਾੲੀ ਰੱਖਦੀਅਾਂ ਸਨ ਕਿ ਭਾਵੇਂ ਥੱਲੇ ਰੱਖ ਰੱਖ ਕੇ ਖਾੲੀ ਜਾਓ!ਘਰਾਂ ਨੂੰ ਲਿੱਪ ਪੋਚ ਕੇ ਤੋੲੀਅਾਂ ਬਣਾ ਤੇ ਵਧੀਅਾ ਡਿਜ਼ਾੲਿਨ ਬਣਾ ਕੇ ਰੱਖਣਾ ਤੇ ੲਿਸੇ ਤਰਾਂ ਹੀ ਚੌਂਕਾ ਚੁਲ੍ਹਾ ਕੰਧੋਲੀ ੳੁਪਰ ਘੁਗੀਅਾਂ ਮੋਰ ਗਟਾਰਾਂ ਬਣਾ ਕੇ ਅੈਨਾ ਸੋਹਣਾ ਬਣਾ ਲੈਣਾ ਕਿ ਵੇਖਣ ਵਾਲਾ ਦਾਦ ਦਿਤੇ ਬਿਨਾਂ ਨਹੀ ਸੀ ਰਹਿ ਸਕਦਾ!
       ਕੱਚੇ ਘਰਾਂ ਦੀਅਾਂ ਰਸੋੲੀਅਾਂ ਵਿਚ ਦੇਸੀ ਫੱਟਿਅਾਂ ਦੀਅਾਂ ਟਾਣਾਂ ਬਣਾ ਕੇ ਚਿਣਤੀ ਲਾ ਕੇ ਭਾਂਡੇ ੲਿਸ ਤਰਾਂ ਰੱਖਣੇ ਕਿ ਬਹੁਤ ਹੀ ਮਨ ਨੂੰ ਭਾੳੁਂਦੇ ਤੇ ਸੋਹਣੇ ਲਗਦੇ ਸਨ!ੲਿਕ ਟਾਣ ਤੇ ਗੜਵੀਅਾਂ ਗਲਾਸ ਤੇ ਥਾਲੀਅਾਂ ਦੂਜੀ ਟਾਣ ਤੇ ਵੱਡੇ ਭਾਂਡੇ ਪਤੀਲੇ ਜੱਗ ਕੜਾਹੀ ਅਾਦਿ ਰੱਖਣੇ ੲਿਸੇ ਤਰਾਂ ੲਿਨਾਂ ਟਾਣਾਂ ਦੇ ਅੱਗੇ ਪਿੰਡ ਦੇ ਲੁਹਾਰ ਨੇ ਲੋਹੇ ਦੀ ਪੱਤੀ ਦੇ ਚਮਚਿਅਾਂ ਵਾਸਤੇ ਰਖਣੇ ਬਣਾ ਕੇ ਮੇਖਾਂ ਨਾਲ ਲਾ ਦੇਣੀਅਾਂ ਤੇ ੳੁਨਾਂ ਵਿਚ ਚਮਚੇ ਟੰਗ ਦੇਣੇ!ੳੁਨਾਂ ਸਮਿਅਾਂ ਵਿਚ ਸਾਡੀਅਾਂ ਮਾਵਾਂ ਭੈਣਾਂ ਜਾਂ ਦਾਦੀਅਾਂ ਦੀ ੳੁਮਰ ਦੀਅਾਂ ਸਵਾਣੀਅਾਂ ਸਵਾਹ ਜਾਂ ਰੇਤੇ ਨਾਲ ਭਾਂਡੇ ਮਾਂਜਿਅਾ ਕਰਦੀਅਾਂ ਸਨ ਤੇ ੲਿਨੇ ਚਮਕਦੇ ਸਨ ਕਿ ਭਾਵੇਂ ਵਿਚਦੀ ਪੱਗ ਬੰਨ ਲਓ ਭਾਵ ਸ਼ੀਸ਼ੇ ਵਾਂਗ ਚਮਕਿਅਾ ਕਰਦੇ ਸਨ!ੲਿਸੇ ਤਰਾਂ ਰਸੋੲੀ ਦੇ ੲਿਕ ਪਾਸੇ ਟੋਕਰੇ ਨੂੰ ਰੱਸੀ ਬੰਨ ਕੇ ਛੱੱਤ ਦੇ ਬਾਲਿਅਾਂ ਨਾਲ ਬੰਨ ਕੇ ਓਹਦੇ ਵਿਚ ਸਮੇ ਮੁਤਾਬਕ ਸਬਜੀ ਗੰਢੇ ਲਸਣ ਅਦਰਕ ਟਮਾਟਰ ਅਾਦਿ ਰੱਖ ਲੈਣੇ ਤਾਕਿ ਓਥੋ ਹੀ ਕੱਢਕੇ ਵਰਤੇ ਜਾ ਸਕਣ!ਜੇਕਰ ਰਸੋੲੀ ਵਿਚ ਨੂੰਹ ਧੀ ਨੇ ਕੰਮ ਕਰਨਾ ਤਾਂ ਸੱਸ ਨੇ ਪੀੜ੍ਹੀ ਤੇ ਰਸੋੲੀ ਦੇ ਵਿਚ ਓਹਦੇ ਕੋਲ ਬੈਠ ਸੂਤ ਅਟੇਰਨਾਂ ਜਾ ਕੋੲੀ ਹੋਰ ਕੰਮ ਕਰੀ ਜਾਣਾ ੲਿਸ ਤਰਾਂ ਕਰਨ ਨਾਲ ਜਿਥੇ ਪਿਅਾਰ ਦਾ ਵਾਸਾ ਹੁੰਦਾ ਸੀ ਓਥੇ ਦੁਖ ਸੁਖ ਵੀ ਕਰ ਲੈਣਾ ਸਮੇ ਬੜੇ ਅਪਣੱਤ ਭਰੇ ਸਨ ਲੜਨ ਜਾਂ ਝਗੜਨ ਦਾ ਕੋੲੀ ਮਤਲਬ ਹੀ ਨਹੀ ਸੀ!ਰਸੋੲੀ ਦੇ ੲਿਕ ਪਾਸੇ ਖੁਲ੍ਹਾ ਡੁਲ਼੍ਹਾ ਚੌਂਕਾ ਚੁਲ੍ਹਾ ਹੁੰਦਾ ਸੀ ਜਿਸ ਦੀ ਕੰਧੋਲੀ ਤੇ ਬਹੁਤ ਵਧੀਅਾ ਮੀਨਾਕਾਰੀ ਨਾਲ ਘੁਗੀਅਾਂ ਮੋਰ ਗਟਾਰਾਂ ਬਣਾ ਕੇ ਅੈਨਾ ਸੋਹਣਾ ਬਣਾ ਲੈਣਾ ਕਿ ਵੇਖਣ ਵਾਲਾ ਦਾਦ ਦਿਤੇ ਬਿਨਾਂ ਨਹੀ ਸੀ ਰਹਿਸਕਦਾ!ਓਥੇ ਹੀ ੲਿਕ ਪਾਸੇ ਕੰਧ ਵਿਚ ਹਾਰਾ/ਹਾਰੀ ਬਣਾ ਕੇ ਦੁੱਧ ਕੜ੍ਹਨਾ ਧਰ ਦੇਣਾ ੲਿਕ ਪਾਸੇ ਛਟੀਅਾਂ ਤੇ ਪਾਥੀਅਾਂ ਦਾ ਬਾਲਣ ਹੁਂਦਾ ਸੀ ਜੇ ਕਦੇ ਬਰਸਾਤ ਦਾ ਮੌਸਮ ਹੋਣਾ ਤਾ ਰਸੋੲੀ ਦੇ ੲਿਕ ਪਾਸੇ ਬਣਾੲੇ ਪੜਛੱਤੇ ਤੇ ਬਾਲਣ ਰੱਖ ਦੇਣਾ ਤਾਕਿ ਗਿਲਾ ਨਾ ਹੋਵੇ ਤੇ ਲੋੜ ਪੈਣ ਤੇ ਓਥੋਂ ਵਰਤਿਅਾ ਜਾ ਸਕੇ!
       ਅੱਜਦੇ ਅਗਾਂਹ ਵਧੂ ਜ਼ਮਾਨੇ ਵਿਚ ਤੇ ੲਿਕੀਵੀਂ ਸਦੀ ਵਿਚ ਅਸੀਂ ਜ਼ਿਅਾਦਾ ਪੈਸੇ ਵਾਲੇ ਤੇ ਜ਼ਿਅਾਦਾ ਦਿਮਾਗਾਂ ਵਾਲੇ ਬਣ ਗੲੇ ਹਾਂ ੲਿਸ ਕਰਕੇ ਸਾਰੀਅਾਂ ਸ਼ਹਿਰੀ ਸਹੂਲਤਾਂ ਪਿੰਡਾਂ ਵਿਚ ਪਹੁੰਚ ਚੁਕੀਅਾਂ ਨੇ ਕੋੲੀ ਵੀ ਛਿਟੀਅਾਂ ਪਾਥੀਅਾਂ ਬਾਲਕੇ ਰਾਜੀ ਨਹੀ ਹਰ ਘਰ ਦੀ ਰਸੋੲੀ ਵਿਚ ਗੈਸ ਦੀ ਸੁਖ ਸਹੂਲਤ ਪਹੁੰਚ ਚੁੱਕੀ ਹੈ!ਗੈਸ ਗੀਜ਼ਰ,ਹੀਟਰ ੲੇ.ਸੀ.ਤੇ ਹੋਰ ਪਤਾ ਨੀ ਕੀ ਕੀ ਸਾਨੂੰ ੲਿਕੀਵੀਂ ਸਦੀ ਵਿਚ ਪ੍ਰਾਪਤ ਹੋ ਚੁੱਕਾ ਹੈ!ੲਿਸ ਕਰਕੇ ਪਹਿਲੀ ਗੱਲ ਤਾਂ ਪਿੰਡਾਂ ਵਿਚ ਕੋੲੀ ਕੱਚਾ ਘਰ ਹੀ ਨਹੀ ਰਿਹਾ ਜੇਕਰ ਕਿਧਰੇ ਟਾਵਾਂ ਟਾਵਾਂ ਹੈ ਵੀ ਤਾਂ ੳੁਸ ਵਿਚ ਵੀ ਪੱਕੀਅਾਂ ਕੋਠੀਅਾਂ ਜਿਹੀਅਾਂ ਸੱਭ ਸਹੂਲਤਾਂ ਮੌਜੂਦ ਨੇ!ਕੱਚੀਅਾਂ ਰਸੋੲੀਅਾਂ ਤੇ ਦੇਸੀ ਟਾਣਾਂ(ਫੋਟੋ ਦੀ ਤਰਾਂ)ਹੁਣ ਬੀਤੇ ਦੀਅਾਂ ਬਾਤਾਂ ਤੇ ਵਿਰਸੇ ਦੀਅਾਂ ਗੱਲਾਂ ਬਣ ਗੲੀਅਾਂ ਹਨ!ਹੁਣ ਸਾਨੂੰ ੲਿਨਾਂ ਦੇ ਦਰਸ਼ਨ ਸਿਰਫ ਅਲੋਪ ਹੋ ਚੁੱਕੇ ਵਿਰਸੇ ਦੀ ਘੋਖ ਕਰਕੇ ਨੈਟ ਤੇ ਹੀ ਹੋ ਸਕਦੇ ਹਨ ਤੇ ਜਾਂ ਫਿਰ ਸਾਡੀ ਅਜੋਕੀ ਪੀੜ੍ਹੀ ਨੂੰ ਅਾਪਣੀ ਸਭਿਅਤਾ ਨਾਲ ਜੋੜਨ ਦੇ ੳੁਦੇਸ਼ ਨਾਲ ਅਜਾੲਿਬ ਘਰਾਂ ਚੋਂ ਤੇ ਜਾਂ ਫਿਰ ਹਵੇਲੀ ਵਰਗੇ ਰੈਸਟੋਰੈਂਟਾਂ ਚੋਂ ਹੀ ਹੋ ਸਕਦੇ ਨੇ!