ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਇਹ ਹੈ ਸਮੇਂ ਦਾ ਹੇਰ ਫੇਰ (ਲੇਖ )

  ਵਿਵੇਕ    

  Email: vivekkot13@gmail.com
  Address: ਕੋਟ ਈਸੇ ਖਾਂ
  ਮੋਗਾ India
  ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਇਸ ਭੱਜ ਨੱਠ ਦੀ ਜ਼ਿੰਦਗੀ ਵਿੱਚ ਜੇ ਕਿਸੇ ਚੀਜ਼ ਦੀ ਕਮੀ ਹੈ ਤਾਂ ਉਹ ਹੈ ਸਮਾਂ ।ਇਸ ਦੀ ਕਮੀ ਕਰਕੇ ਹੀ ਹਰ ਇਨਸਾਨ ਇਧਰ ਉਧਰ ਭੱਜਾ ਫਿਰਦਾ ਹੈ ਕਿ ਮੇਰਾ ਹਰ ਕੰਮ ਸਮੇਂ ਸਿਰ ਹੋ ਜਾਵੇ।ਪਰ ਨਹੀ ਅੰਤ ਵਿੱਵ ਸਾਰਾ ਦਿਨ ਦੀ ਨੱਠ ਭੱਜ ਤੋੰ ਬਾਦ ਉਸ ਦੇ ਮੂੰਹ ਚੋਂ ਇਹੀ ਨਿਕਲਦਾ ਹੈ ਕਿ ਯਾਰ ਅੱਜ ਤਾਂ ਸਮਾਂ ਹੀ…ਨਹੀ ਮਿਲਿਆਂ ਕੱਲ ਨੂੰ ਮੈਂ ਤੇਰੇ ਕੋਲ ਆਵਾਂਗਾ।ਜਦ ਕੱਲ ਚੜ੍ਹਦਾ ਹੈ ਤਾਂ ਨਵੇਂ ਸੂਰਜ ਨਵੀਆਂ ਚੌਣਤੀਆ ਆ ਸਾਹਮਣੇ ਖੜ ਜ਼ਾਦੀਆ ਹਨ।ਫਿਰ ਉਹੀ ਭੱਜ ਭਜਾਈ ਸ਼ੁਰੂ ਹੋ ਜ਼ਾਦੀ ਹੈ।
        ,,ਇਹ ਵੇਖ ਲੱਗਦਾ ਹੈ ਕਿ ਇਹ ਜੀਵਨ ਹੈ ਹੀ ਭੱਜ ਦੌੜ ਅਤੇ ਹਰ ਵਿਅਕਤੀ ਇਸ ਭੱਜ ਨੱਠ ਵਿੱਚ ਸ਼ਾਮਿਲ ਹੈ।ਆਪਣੇ ਆਪ ਨੂੰ ਇਜ਼ ਦੱਸਦਾ ਹੈ ਕਿ ਉਹ ਪੂਰੀ ਤਰਾਂ੍ਹ ਰੁੱਝਿਆ ਹੋਇਆ ਹੈ ਤੇ ਉਸ ਕੋਲ ਵਕਤ  ਨਹੀ ਹੈ।
       ,,ਕਿਸੇ ਵੱਡੇ ਲੀਡਰ ਕੋਲ ਚਲੇ ਜਾਓ ।ਕਿਸੇ ਸਰਕਾਰੀ ਦਫਤਰ ਵਿੱਚ  ਚਲੇ ਜਾਓ ।ਕਿਸੇ ਵੱਡੇ ਅਧਿਕਾਰੀ ਨੂੰ ਮਿਲਣਾ ਹੋਵੇ ਤਾਂ ਅੱਗੋ ਕਰਮਚਾਰੀ ਤੌਂ ਜਵਾਬ ਮਿਲਦਾ ਹੈ ਕਿ ਸਾਹਿਬ ਬਿਜੀ ਹਨ aੇਹਨਾਂ ਕੋਲ ਮਿਲਨ ਦਾ ਸਮਾਂ ਨਹੀ ਹੈ।ਜ਼ਰਾ ਠਹਿਰ ਕੇ ਆਈਓ ।ਉਹ ਇਹ ਨਹੀ ਸੋਚਦੇ ਜੋ ਮਿਲਣ ਆਇਆ ਹੈ ਉਹ ਵੀ ਤਾਂ ਕਿਸੇ ਤਰਾਂ੍ਹ ਸਮਾਂ ਕੱਢ ਕੇ ਤੁਹਾਡੇ ਕੋਲ ਕਿਸੇ ਮੁਸੀਬਤ ਕਰਕੇ ਹੀ ਆਇਆ ਹੈ।ਤੁਹਾਡੀ ਤਾਂ ਜੁੰਮੇਵਾਰੀ ਵੀ ਇਹੋ ਹੈ ਕਿ ਤੁਸੀ ਲੋਕਾਂ ਦੇ ਚੁਣੇ ਹੋਏ ਉਮੀਦਵਾਰ ਹੋ।ਲੋਕਾਂ ਲਈ ਹੀ ਇਹ ਪਦਵੀ ਤਹਾਨੂੰ ਮਿਲੀ ਹੈ।ਫਿਰ ਹੁਣ ਤੁਹਾਡੇ ਕੋਲ ਲੋਕਾਂ ਲਈ ਟਾਇਮ ਹੀ ਨਹੀ।ਇਹ ਹੈ ਹਕੀਕਤ ਸਾਡੇ ਭਾਰਤ ਦੇਸ਼ ਦੀ ਕਿ ਜਨ ਸੇਵਕਾਂ ਕੋਲ ਦੇਸ਼ ਦੇ ਆਮ ਜਨ ਲਈ ਹੀ ਸਮਾਂ ਨਹੀ ਹੈ।
  ਇਹੀ ਜਦੋਂ ਸਮਾਂ ਬਦਲਦਾ ਹੈ ਇਹ ਕੁਰਸੀ ਤੋਂ ਲਾਹ ਦਿੱਤੇ ਜਾਦੇ ਹਨ ।ਤਦ ਹੱਥ ਜੋੜ ਕੇ ਇਹੀ ਕਹਿੰਦੇ ਨੇ ਮੈਨੂੰ ਜਤਾ ਦਿਓ।ਮੇਰੇ ਲਈ ਸਮਾਂ ਜਰੂਰ ਕੱਢਿਓ।ਹੱਥ ਜੋੜ ਜੋੜ ਇਹ ਜਨਤਾ ਦੀਆਂ ਮਿਨੰਤਾ ਕਰਦੇ ਹਨ ਜਿਸ ਜਨਤਾ ਲਈ ਕਦੇ ਇਹਨਾਂ ਕੋਲ ਸਮਾਂ ਹੀ ਨਹੀ ਸੀ।ਇਹ ਸਾਰਾ ਸਮੇਂ ਦਾ ਚੱਕਰ।
         ਹਰ ਕੋਈ ਇਸਦਾ ਸ਼ਿਕਾਰ ਹੈ।ਇਹ ਯੁੱਗ ਤਕਨੀਕ ਦਾ ਯੁੱਗ ਹੈ।ਜਿਸ ਨੇ ਮਸਤ ਚਾਲ ਚੱਲਦੀ ਜਿੰਦਗੀ ਨੂੰ ਕੁੱਝ ਇਸ ਤਰਾ੍ਹ ਆਪਣੇ ਕੁਚੱਕਰ ਵਿੱਚ ਫਸਾਇਆ ਹੈ ਕਿ ਹਰ ਕੋਈ ਇਸ ਦਾ ਹਿੱਸਾ ਪੁਰਜਾ ਬਣ ਕੇ ਰਹਿ ਗਿਆ ਹੈ।ਬੱਸ ਇਸਦੇ ਹੀ ਆਲੇ ਦੁਆਲੇ ਚੱਕਰ ਕੱਢ ਰਿਹਾ ਹੈ।ਸਭ ਕੁੱਝ ਜਾਣਦੇ ਹੋਏ ਵੀ ਹਰ ਕੋਈ ਇਸ ਦੇ ਨਾਲ ਇੱਕ ਮਿੱਕ ਹੋਕੇ ਹਰ ਵੇਲੇ ਇਹੀ ਰਟਦਾ ਰਹਿੰਦਾ ਹੈ ਕਿ ਆਹ ਕੰਮ ਹੋ ਗਿਆ ਆਹ ਕਰ ਲਵਾਂ ਮੇਰੇ ਕੋਲ ਸਮਾਂ ਨਹੀ ਹੈ।ਜਦ ਕਿ ਸਮਾਂ ਉਹੀ ਹੈ ਉਹੀ ਦਿਨ ਰਾਤ ਹਨ ਉਹੀ ਰਿਸ਼ਤੇ ਨਾਤੇ ਉਹੀ ਭੈਣ ਭਰਾ ਸਮਾਜਿਕ ਮਿੱਤਰ ਅਤੇ ਦਇਰਾ ਹੈ।ਫਿਰ ਵੀ ਜੁਬਾਨ ਤੇ ਇਹੀ ਹੈ ਕਿ ਯਾਰ ਮੇਰੇ ਕੋਲ ਸਮਾਂ ਨਹੀ।ਇੰਜ਼ ਸਮਾਂ ਬੀਤ ਰਿਹਾ ਹੈ ਤੇ ਅਸੀ ਆਪਣਿਆ ਤੋਂ ਹੀ ਦੂਰ ਹੁੰਦੇ ਜਾ ਰਹੇ ਹਾਂ।
       ਜਿਧਰ ਵੇਖੋ ਇਹੀ ਹਾਲ ਹੈ।ਆਹ ਬੱਸਾਂ ਗੱਡੀਆ ਵਾਲੇ ਵੀ ਸਦਾ ਹੀ ਰਫਤਾਰ ਵਿੱਚ  ਰਹਿੰਦੇ ਹਨ।ਬੱਸ ਅੱਡੇ ਤੋਂ ਬੱਸ ਇੰਜ਼ ਭਜਾਓਦੇ ਹਨ ਜਿਵੇ aੁਡਾ ਕੇ ਲੈ ਜਾਣੀ ਹੋਵੇ।ਸਮੇਂ ਦੀ ਬੱਚਤ ਲਈ ਬੱਸਾ ਸੜਕ ਵਿਚਕਾਰ ਰੋਕ ਕੇ ਹੀ ਸਵਾਰੀਆ ਦਾ ਅਦਾਨ ਪ੍ਰਦਾਨ ਕਰ ਲੈਂਦੇ ਹਨ।ਸਮਾਂ ਬਚਾ ਕੇ ਫਿਰ ਇਹਨਾਂ ਨੇ ਦੂਜੇ ਅੱਡੇ ਤੋਂ ਵੀ ਜਾ ਕੇ ਸਵਾਰੀਆ ਚੁੱਕਣੀਆ ਹੁੰਦੀਆ ਹਨ।ਏਸੇ ਹਫੜਾ ਦਫੜੀ ਵਿੱਚ ਇਹ ਸੀਟੀਆ ਮਾਰਦੇ ਇੱਕ ਸ਼ਹਿਰ ਤੌਂ ਦੂਜੇ ਸ਼ਹਿਰ ਬੱਸਾ ਭਜਾਈ ਫਿਰਦੇ ਹਨ।ਸਾਡੀਆ ਸੜਕਾਂ ਦਾ ਜੋ ਹਾਲ ਹੈ ਅਸੀ ਜਾਣਦੇ ਹੀ ਹਾਂ ਅਤੇ ਕਿੰਜ਼ ਕੀਮਤੀ ਜਾਨਾਂ ਹਰ ਰੋਜ਼ ਜਾ ਰਹੀਆ ਹਨ ਵੀ ਸਭ ਜਾਣਦੇ ਹਾਂ। ਬੱਸਾ ਦੀ ਤਾਂ ਛੱਡੋ ਬੱਸ ਅੱਡਿਆ ਦੇ ਬਾਹਰ ਖੜੇ ਆਟੋ ਵਾਲੇ ਵੀ ਸਮੇਂ ਦੇ ਗੇੜ ਵਿੱਚ ਪਏ ਰਹਿੰਦੇ ਹਨ।ਇੱਕ ਨੇ ਚਾਹੇ ਸਵਾਰੀਆ ਪੂਰੀ ਤਰਾਂ੍ਹ ਭਰ ਲਈ ਵੀ ਹੋਣ ਫਿਰ ਵੀ ਆਜੋ ਆਜੋ ਦੀਆ ਵਾਜ਼ਾ  ਮਾਰੀ ਜਾਣਗੇ ਤੇ ਮਗਰਲਾ ਆਟੋ ਵਾਲਾ ਚੱਲ ਬਈ ਤੁਰ ਤੇਰਾ ਟੈਮ ਹੋ ਗਿਆ ਵਾਲਾ ਰਾਗ ਗਾਓੁਦਾ ਰਹਿੰਦਾ ਹੈ।ਕਿਉ ਸਭ ਲਈ ਸਮੇਂ ਦੀ ਘਾਟ ਹੈ।
     ਇੰਜ਼ ਹੀ ਇੱਕ ਦਿਨ ਮੇਰੇ ਨਾਲ ਹੋਈ।ਮੈਂ ਆਪਣੀ ਰਿਸ਼ਤੇਦਾਰੀ ਵਿੱਚ ਰਾਤ ਦੇ ਇੱਕ ਸਮਾਗਮ ਵਿੱਚ ਗਿਆ।ਮੇਰਾ ਆਪਣਾ ਨਿੱਜੀ ਕਾਰੋਬਾਰ ਹੋਣ ਕਰਕੇ ਮੇਰੇ ਕੋਲ ਇਹੀ ਸਮਾਂ ਹੁੰਦਾ ਹੈ ਕਿ ਮੈ ਕਿਸੇ ਘਰੇਲੂ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਾਂ।ਰਾਤ ਪ੍ਰੋਗਰਾਮ ਤੋਂ ਬਾਦ ਮੈਂ ਉੱਥੇ ਹੀ ਰਹਿ ਿਪਆ ਕਿ ਸੁਬਹ ਸੱਵਖਤੇ ਨਿਕਲ ਜਾਵਾਂਗਾ।ਸਿਆਲ ਦੇ ਦਿਨ ਸਨ ਘਰੋਂ ਨਿਕਲਦੇ ਨਿਕਲਦੇ ਹੀ ਨੌ ਵੱਜ ਗਏ ਮੇਰੇ ਦਿਮਾਗ ਵਿੱਚ ਕਾਹਲ ਸੀ ਕਿ ਜਲਦ ਜਲਦ ਪੁੰਹਚ ਜਾਵਾਂ ।ਮੇਰੇ ਸ਼ਹਿਰ ਤੋ ਇਸ ਸਹਿਰ ਦੀ ਦੂਰੀ ਵੀ ਦੋ ਘੰਟੇ ਦੀ ਸੀ।ਆਟੋ ਤੇ ਬੱਸ ਅੱਡੇ ਪੁੰਹਚਿਆ ਤਾਂ ਸਿੱਧੀ ਬੱਸ ਨਾ ਮਿਲੀ ਟੁੱਟਵੀ ਤੇ ਹੀ ਚੜ ਗਿਆ ਕਿ ਚੱਲੋ ਜਿੰਨੀ ਦੇਰ ਨੂੰ ਸਿੱਧੀ ਦੀ ਉਡੀਕ ਕਰਨੀ ਤਦ ਤੱਕ ਮੈ ਕਿੰਨੀ ਦੂਰੀ ਤੈਅ ਵੀ ਕਰ ਲਵਾਂਗਾ ਤੇ ਜਿਹੜਾ ਅੱਠ ਨੌ ਕਿਲੋਮੀਟਰ ਦਾ ਸਫਰ ਰਹਿ ਗਿਆ ਉਸ ਲਈ  ਟੈਂਪੂ  ਫੜ ਲਵਾਗਾਂ।ਕਿਸੇ ਤਰਾਂ ਮੈਂ ਆਪਣੇ ਕੰਮ ਤੇ ਪੁੰਹਚਾ।
      ਇਹਨਾਂ ਸੋਚਾ ਵਿੱਚ ਹੀ ਗੁੰਮ ਸੀ ਕਿ ਮੇਰੇ ਉਤਰਨ ਵਾਲਾ ਅੱਡਾ ਆ ਗਿਆ।ਜਿੱਥੋ ਮੈਂ ਟੈਪੂ ਫੜਨਾ ਸੀ।ਬੱਸ ਤੋਂ ਉਤਰ ਇਧਰ ਉਧਰ ਨਜ਼ਰ ਮਾਰੀ।ਘੜੀ ਵੇਖੀ। ਬੱਸ ਨੇ ਏਥੇ ਪੁਹੰਚਣ ਵਿੱਚ ਗਿਆਰਾਂ ਵਜਾ ਦਿੱਤੇ ਸਨ।ਅਜੇ ਪੰਦਰਾਂ ਵੀਹ ਮਿੰਟ ਹੋਰ ਲੱਗਣੇ ਸਨ।ਮਨ ਚ ਕਾਹਲ ਸੀ ਕਿ ਮੈਂ ਜਲਦ ਜਲਦ ਪੁੰਹਚਾ।ਮੇਰੇ ਨਾਲ ਹੀ ਦੋ ਤਿੰਨ ਸਵਾਰੀਆ ਹੋਰ ਉਤਰੀਆ ਸਨ।ਜਿੰਨਾ ਮੇਰੇ ਵਾਂਗ ਹੀ ਨੇੜੇ ਤੇੜੇ ਜਾਣਾ ਸੀ। ਉਹ ਵੀ ਵੇਖ ਰਹੇ ਸਨ ਕਿ ਕਿਹੜਾ ਟੈਂਪੂ ਜਾਵੇਗਾ।ਇੱਕ ਸਵਾਰੀਆ ਨਾਲ ਭਰੇ ਟੈਂਪੂ ਚਾਲਕ ਨੇ ਇਸ਼ਾਰਾ ਕੀਤਾ ਕਿ ਆ ਜੋ ਚੱਲੀਏ।ਟੈਂਪੂ ਉਹਦਾ ਸਟਾਟ ਸੀ ਤੇ ਮਾੜਾ ਮਾੜਾ ਤੁਰੀ ਵੀ ਜਾ ਰਿਹਾ ਸੀ।
      ਯਾਰ ਰੁਕ ਰੁਕ ਕਹਿ ਦੋ ਤਿੰਨ ਸਵਾਰੀਆ ਟੈਂਪੂ ਵੱਲ ਹੋਈਆ।ਮੈਂ ਵੀ ਕਾਹਲੇ ਕਦਮਾਂ ਨਾਲ ਤੁਰ ਪਿਆ ਕਿ ਬਹਿ ਜਾਵਾ।ਟੈਂਪੂ ਵਾਲਾ ਮੱਧਮ ਮੱਧਮ ਤੁਰਦਾ ਸਵਾਰੀਆਂ ਚੜਾਈ ਜਾਵੇ।ਉਏ ਹੁਣ ਤੁਰ ਕੀ ਕਰੀ ਜਾਨੈ।ਤੇਰਾ ਟੈਮ ਹੋ ਗਿਆ।ਤੁਰ ਤੁਰ।ਮਗਰਲੇ ਟੈਪੂ ਵਾਲੇ ਨੇ ਅਵਾਜ਼ ਦਿੱਤੀ।ਤੁਸੀ ਰੁਕ ਜੋ ਮੇਰੇ ਟੈਂਪੂ ਤੇ ਬਹਿ ਜੋ, ਉਹਨੇ ਚੜਦੀਆ ਸਵਾਰੀਆ ਨੂੰ ਅਵਾਜ਼ ਦਿੱਤੀ।ਸਭ ਨੂੰ ਜਾਣ ਦੀ ਕਾਹਲ ਸੀ ਕਿ ਇਹ ਤਾਂ ਤੁਰ ਰਿਹਾ ਹੈ।ਖੜਾ ਟੈਂਪੂ ਪਤਾ ਨੀ ਕਦੋ ਤੁਰੇ।ਇਸ ਲਈ ਉਸ ਦੀ ਕਿਸੇ ਨਾ ਸੁਣੀ ਤੇ ਸਾਰੀਆ ਸਵਾਰੀਆਂ ਚਲਦੇ ਟੈਂਪੂ ਤੇ ਹੀ ਚੜ੍ਹਣ ਲੱਗ ਪਈਆ।ਮੈਂ ਵੀ ਬਹਿ ਗਿਆ।ਦੋ ਕੁ ਜਣੇ ਚੜਨ ਵਾਲੇ ਰਹਿ ਗਏ ਸਨ ਕਿ ਮਗਰਲੇ  ਖਾਲੀ ਟੈਂਪੂ ਵਾਲੇ ਨੇ ਲਿਆ ਆਪਣਾ ਟੈਂਪੂ ਭਰੀਆ ਸਵਾਰੀਆ ਵਾਲੇ ਦੇ ਅੱਗੇ ਲਾ ਦਿੱਤਾ ਕਿ ਤੁੰ ਮੇਰਾ ਟੈਮ ਖਾਈ ਜਾਨਾ ਨਾਲੇ ਮੇਰੀਆ ਸਵਾਰੀਆ ਚੱਕੀ ਜਾਨਾ ਮੈਂ ਨੀ ਤੈਂਨੂੰ ਜਾਣ ਦੇਣਾ।ਖੜਾ ਰਹਿ ਏਥੇ ਹੀ ਚਲਦੇ ਟੈਂਪੂ ਦੀ ਚਾਲ ਰੁਕ ਗਈ।ਸਵਾਰੀਆ ਹੈਰਾਨ ਪ੍ਰੇਸ਼ਾਨ ,ਆਹ ਕੀ ਬਣਿਆ।ਚਾਲਕ ਆਪਸ ਚ ਬਹਿਸਣ ਲੱਗ ਪਏ।ਸਮਾਂ ਖਰਾਬ ਹੋ ਰਿਹਾ ਸੀ। ਸਭ ਆਪਣੇ ਕੰਮ ਧੰਦੇ ਤੇ ਜਾਣ ਨੂੰ ਕਾਹਲੇ ਸਨ।
       ,ਵੇ ਭਾਈ ਤੁੰ ਸਾਨੂੰ ਜਾਣ ਦੇਹ,ਬੈਠੀਆ ਸਵਾਰੀਆ ਚੋ ਕਿਸੇ ਨੇ ਕਿਹਾ।ਐਵੇ ਜਾਣ ਦਿਆ।ਇਹ ਤੁਰਦਾ ਤੁਰਦਾ ਸਵਾਰੀਆਂ ਚੱਕੀ ਜ਼ਾਦਾ।ਨਾਲੇ ਮੇਰਾ ਟੈਮ ਵੀ ਇਹਨੇ ਖਾ ਲਿਆ।ਮੈ ਨੀ ਜਾਨ ਦੇਣਾ।ਚਾਲਕ ਨੇ ਲੜਾਕੀ ਅਵਾਜ਼ ਚ ਕਿਹਾ।ਉਹਦਾ ਰੌਂਅ ਵੇਖ ਹੁਣ ਕੋਈ ਕੀ ਬੋਲਦਾ।ਕਿਉਂਕਿ ਭਰੇ ਟੈਂਪੂ ਵਾਲਾ ਵੀ ਬੇਬੱਸ ਖੜਾ ਸੀ।ਉਹਨੇ ਦੋ ਤਿੰਨ ਵਾਰ ਕਿਹਾ ਬਾਈ ਮੈਂਨੂੰ ਜਾਣ ਦੇ, ਪਰ ਦੂਜਾ ਨਾ ਮੰਨਿਆ।ਅਖੀਰ ਉੱਥੇ ਖੜੇ ਹੋਰ ਟੈਂਪੂ ਵਾਲਿਆ ਨੇ ਸਵਾਰੀਆ ਨੂੰ ਕਿਹਾ ਕਿ ਤੁਸੀ ਖਾਲੀ ਟੈਂਪੂ ਚ ਬਹਿ ਜੋ,ਇਹ ਲੈ ਜ਼ਾਦਾ ਹੈ।ਬਾਈ ਤੁੰ ਰੁਕ ਜਾਹ ਤੈਨੂੰ ਅਗਲੇ ਟੈਮ ਚ ਪੰਜ ਦਸ ਮਿੰਟ ਵੱਧ ਲੁਆ ਦਿਆਗੇ।ਸਭ ਦਾ ਖਿਆਂਲ ਇਹ ਸੀ ਚਲੋ ਝਗੜਾ ਮੁੱਕੇ।
       ,ਸਵਾਰੀਆਂ ਉਤਰ ਕੇ ਖਾਲੀ ਟੈਂਪੂ ਚ ਬਹਿ ਗਈਆ।ਮੈਂ ਵੀ ਉਤਰ ਗਿਆਂ।ਮੇਰੀ ਨਜ਼ਰ ਜਦ ਭਰੇ ਟੈਂਪੂ ਚਾਲਕ ਤੇ ਪਈ ਤਾਂ ਉਹਦਾ ਚਿਹਰਾ ਉਤਰਿਆਂ ਹੋਇਆ ਸੀ।ਜਿਵੇਂ ਉਹਦਾ ਸਾਰਾ ਸਮਾਨ ਚੋਰੀ ਹੋ ਗਿਆ ਹੋਵੇ।ਸਮੇਂ ਅਤੇ ਕਾਹਲ ਨੇ ਉਹਦਾ ਵੀ ਸ਼ਿਕਾਰ ਕਰ ਲਿਆ ਸੀ।ਉਹਦੀਆਂ ਅੱਖਾਂ ਵਿੱਚ ਬੇਬਸੀ ਤੇ ਮਜ਼ਬੂਰੀ ਝਲਕ ਰਹੀ ਸੀ।ਆਹ ਇੱਕ ਭਰਿਆ ਗੇੜਾ ਸੁਬਹ ਸਵੇਰੇ ਮਿਲਿਆਂ ਸੀ।ਅਗਾਂਹ ਪਤਾ ਨੀ ਕਿ ਮਿਲੇ ਕਿ ਨਾ ਮਿਲੇ।ਖਾਲੀ ਟੈਂਪੂ ਭਰ ਗਿਆ ਤੇ ਤੁਰ ਪਿਆ।ਭਰਿਆਂ ਭਰਾਇਆ ਟੈਂਪੂ ਹੁਣ ਖਾਲੀ ਸੜਕ ਤੇ ਖੜਾ ਸੀ।ਲਚਾਰ ਚਾਲਕ ਕੁੱਝ ਨਾ ਕਰ ਸਕਿਆ।ਕਿਉਂਕਿ ਵਕਤ ਦੀ ਆਰੀ ਚੱਲ ਚੁੱਕੀ ਸੀ।ਇੱਕ ਦੋ ਮਿੰਟ ਦੀ ਰੁਕ ਰੁਕ ਨੇ ਉਹਦੀ ਗੱਡੀ ਰੋਕ ਲਈ ਸੀ।ਉਹ ਖੜਾ ਹੀ ਰਹਿ ਗਿਆ ਤੇ ਦੂਜਾ ਟੈਂਪੂ ਅਹੁ ਗਿਆ ਅੁਹ ਗਿਆ।ਇਹ ਹੈ ਸਮੇਂ ਦਾ ਹੇਰ ਫੇਰ ਜਿਸ ਵਿੱਚ ਅਸੀਂ ਸਾਰੇ ਉਲਝੇ ਪਏ ਹਾਂ।