ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਇਟਲੀ ਵਿੱਚ ਸਿੱਖ ਫੌਜੀ (ਪੁਸਤਕ ਪੜਚੋਲ )

  ਪੰਜਾਬੀਮਾਂ ਬਿਓਰੋ   

  Email: info@punjabimaa.com
  Cell: 12017097071
  Address: 1329, Littleton Road, Morris Plain,New Jersey
  United States 07950
  ਪੰਜਾਬੀਮਾਂ ਬਿਓਰੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਲੇਖਕ ਸ੍ਰ ਬਲਵਿੰਦਰ ਸਿੰਘ ਚਾਹਲ
  ਪਬਲਿਸ਼ਰ ਪ੍ਰੀਤ ਪਬਲੀਕੇਸ਼ਨ ਨਾਭਾ
  ਕੀਮਤ  250/ ਰੁਪਏ

  ਇਟਲੀ ਵਿੱਚ ਸਿੱਖ ਫੌਜੀ (ਦੂਜਾ ਵਿਸ਼ਵ ਯੁੱਧ) ਸ੍ਰ ਬਲਵਿੰਦਰ ਸਿੰਘ ਚਾਹਲ ਦੁਆਰਾ ਰਚਿਤ  ਫੌਜੀ ਇਤਿਹਾਸ ਨਾਲ ਸੰਬੰਧਤ ਇੱਕ ਖੋਜ ਪੁਸਤਕ ਹੈ। ਬਲਵਿੰਦਰ ਸਿੰਘ ਚਾਹਲ ਨਾ ਤਾਂ ਕੋਈ ਇਤਿਹਾਸਕਾਰ ਹੈ ਅਤੇ ਨਾ ਹੀ ਉਸ ਕੋਲ ਇਤਿਹਾਸਕਾਰੀ ਦੀ ਕੋਈ ਵਿਦਿਅਕ ਸਿਖਿਆ ਹੈ। ਪਰ ਫਿਰ ਵੀ ਕਠਿਨ ਮੁਸ਼ਕਤ ਤੇ ਲਗਨ ਸਦਕਾ ਉਹ ਇਤਿਹਾਸਕ ਤੱਥਾ ਨੂੰ ਸਾਂਭਣ ਲਈ ਨਿਰੰਤਰ ਯਤਨਸ਼ੀਲ ਰਿਹਾ ਹੈ। ਜਿਸ ਸਦਕਾ ਇਟਲੀ ਵਿੱਚ ਲੜੇ ਸਿੱਖ ਫੋਜੀਆਂ ਨਾਲ ਸੰਬੰਧਤ ਇਹ ਪੁਸਤਕ ਹੋਂਦ ਵਿੱਚ ਆ ਸਕੀ ਹੈ। ਛੇ ਭਾਗਾਂ ਵਿੱਚ ਵੰਡੀ ਇਸ ਪੁਸਤਕ ਦਾ ਪਹਿਲਾ ਹਿੱਸਾ ਦੂਸਰੀ ਵੱਡੀ ਜੰਗ ਦੇ ਮੁੱਖ ਕਾਰਨ, ਦੂਸਰੇ ਅਧਿਆਇ ਵਿੱਚ ਸਿੱਖ ਲੋਕਾਂ ਦਾ ਸੰਸਾਰ ਯੁੱਧ ਵਿੱਚ ਸ਼ਾਮਲ ਹੋਣ ਦੇ ਕਾਰਨਾਂ, ਤੀਸਰਾ ਅਧਿਆਇ ਇਟਲੀ ਵਿੱਚ ਭਾਰਤੀ ਫੌਜੀਆਂ ਦੀਆਂ ਲੜੀਆਂ ਲੜਾਈਆਂ ਤੇ ਉਹਨਾਂ ਦੀ ਵੀਰਤਾ, ਚੌਥੇ ਅਧਿਆਇ ਵਿੱਚ ਭਾਰਤੀਆਂ ਦਾ ਇਟਲੀ ਵਿੱਚ ਯੋਗਦਾਨ, ਪੰਜਵਾਂ ਅਧਿਆਇ ਸਾਬਕਾ ਸਿੱਖ ਫੌਜੀਆਂ ਦੇ ਦੂਸਰੇ ਵਿਸ਼ਵ ਯੁੱਧ ਦੌਰਾਨ ਇਟਲੀ ਦੇ ਮੋਰਚੇ 'ਤੇ ਲੜੇ ਗਏ ਨਿਜੀ ਅਨੁਭਵ ਅਤੇ ਅਗਲਾ ਅਧਿਆਇ ਇਟਲੀ ਦੇ ਮੂਲ ਵਾਸੀਆਂ ਦੇ ਸਿੱਖ ਫੌਜੀਆਂ ਨਾਲ ਸੰਬੰਧਤ ਨਿਜੀ ਅਨੁਭਵ 'ਤੇ ਆਧਾਰਿਤ ਮੁਲਾਕਾਤਾਂ  ਅਤੇ ਆਖਰੀ ਅਧਿਆਇ ਵਿੱਚ ਸਿੱਖ ਫੌਜੀਆਂ ਦੁਆਰਾ ਇਟਲੀ ਵਿੱਚ ਦਿਖਾਈ ਲਾਮਿਸਾਲ ਬਹਾਦਰੀ ਦੁਆਰਾ ਮੈਡਲ ਪ੍ਰਾਪਤ ਕਰਨ ਵਾਲੇ ਸਿੱਖ ਫੌਜੀਆਂ ਨਾਲ ਸੰਬੰਧਤ ਹੈ। 
  ਇਸ ਪੁਸਤਕ ਦੀ ਵੱਡੀ ਪ੍ਰਾਪਤੀ ਪੰਜਵਾਂ ਅਧਿਆਇ ਹੈ। ਜਿਸ ਵਿੱਚ ਲੇਖਕ ਸਿੱਧਾ ਉਹਨਾਂ ਫੌਜੀਆਂ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਮਿਲਦਾ ਹੀ ਨਹੀਂ ਸਗੋਂ ਉਹਨਾਂ ਤੋਂ ਪ੍ਰਾਪਤ ਜਾਣਕਾਰੀ ਨੂੰ ਦਰਜ ਕਰਦਾ ਹੈ। ਇਸ ਅਧਿਆਇ ਵਿੱਚ ਉਸਨੇ ਬੜੀ ਬਾਰੀਕੀ ਤੇ ਵਿਸਥਾਰ ਨਾਲ ਲੜਾਈ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਦੀਆਂ ਰੈਜਮੈਂਟਸ, ਉਹਨਾਂ ਦੇ ਨੰਬਰ, ਮੌਜੂਦਾ ਪਤਾ ਤੇ ਲੜਾਈ ਦਾ ਦ੍ਰਿਸ਼ ਚਿਤਰਿਆ ਹੈ। ਇਹ ਉਹ ਇਤਿਹਾਸ ਹੈ ਜਿਹੜਾ ਦਿੱਤੇ ਦਸਤਾਵੇਜ਼ਾਂ ਵਿੱਚ ਨਹੀਂ ਮਿਲਦਾ। ਪਰ ਫੌਜੀਆਂ ਦੇ ਜ਼ਿਹਨ ਵਿੱਚ ਉਕਰਿਆ ਹੋਇਆ ਹੈ। ਜ਼ੁਬਾਨੀ ਇਤਹਾਸ ਦੀ ਮਹੱਹਤਾ ਦੀ ਗੱਲ ਕਰਦਾ ਐਲਨ ਜੈਫ਼ਰੀ ਜਿਹੜਾ ਕਿ ਲੰਡਨ ਦੀ ਲਾਇਬ੍ਰੇਰੀ ਵਿੱਚ ਵਰਲਡ ਵਾਰ 2 ਦੇ ਸ਼ੈਕਸ਼ਨ ਦਾ ਇੰਚਾਰਜ ਹੈ। ਆਖਦਾ ਹੈ ਕਿ Oral history gives us an idea about things which have not been written about we do check with Primary Sources when storage things come up. (The Sunday Tribune 17/12/2017)। ਇਸਦੀ ਉਦਾਹਰਨ ਲੇਖਕ ਵੱਲੋਂ ਮੁਹੰਮਦ ਹੁਸੈਨ ਨਾਲ ਕੀਤੀ ਗੱਲਬਾਤ ਵਿੱਚ ਵੇਖੀ ਜਾ ਸਕਦੀ ਹੈ। ਇਤਿਹਾਸ ਕਿਸ ਤਰ੍ਹਾਂ ਕਤਲ ਹੁੰਦਾ ਹੈ ਇਸ ਬਾਰੇ ਮੁਹੰਮਦ ਹੁਸੈਨ ਆਖਦਾ ਹੈ ਕਿ "ਅੱਗ ਨੂੰ ਬੁਝਾਉਣ ਲਈ ਮੈਂ ਨਦੀ ਵਿੱਚ 20 ਐਮ ਐਮ ਦੇ ਭਾਰੀ ਬੰਬ ਸੁੱਟੇ। ਜਿਹਨਾਂ ਦੇ ਫਟਣ ਨਾਲ ਬਹੁਤ ਸਾਰਾ ਪਾਣੀ ਉਛਲ ਕੇ ਪੁੱਲ ਉੱਪਰ ਪਹੁੰਚ ਗਿਆ ਤੇ ਅੱਗ ਬੁੱਝ ਗਈ।" ਮਹੁੰਮਦ ਹੁਸੈਨ ਕਹਿੰਦਾ ਹੈ ਕਿ ਇਸ ਦਾ ਸਾਰਾ ਲਾਭ ਫੌਜੀ ਟੁਕੜੀ ਦਾ ਮੁਖੀ ਰਸਾਲਦਾਰ ਫਜ਼ਲਦਾਦ ਲੈ ਗਿਆ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੀਏ ਤਾਂ ਇਹ ਅਧਿਆਇ ਲੇਖਕ ਦੀ ਪ੍ਰਾਪਤੀ ਹੈ। 
  ਇਸੇ ਤਰਾਂ ਲੜਾਈ ਵਿੱਚ ਸਿੱਖ ਫੌਜੀਆਂ ਵੱਲੋਂ ਦਰਸਾਏ ਇਮਾਨਦਾਰੀ, ਇਨਸਾਨੀਅਤ, ਵਫ਼ਾਦਾਰੀ ਤੇ ਬਹਾਦਰੀ ਵਰਗੇ ਗੁਣ ਅੱਜ ਵੀ ਇਟਲੀ ਦੇ ਲੋਕਾਂ ਦੇ ਦਿਲਾਂ ਵਿੱਚ ਸਾਂਭੇ ਪਏ ਹਨ। ਬਹੁਤ ਸਾਰੇ ਇਟਲੀ ਦੇ ਬਜ਼ੁਰਗ ਲੋਕ ਸਿੱਖ ਫੌਜੀਆਂ ਨਾਲ ਆਪਣੇ ਦੋਸਤਾਨੇ ਸੰਬੰਧਾਂ ਨੂੰ ਬੜੀ ਸ਼ਾਨ ਨਾਲ ਦਰਸਾਉਂਦੇ ਹਨ। ਵਿਤੋਰੀਉ ਤਾਸੀਨਾਰੀ ਕਹਿੰਦਾ ਹੈ ਕਿ "ਇਸ ਤੋਂ ਜਿਆਦਾ ਜਿਸ ਗੱਲ ਨੇ ਸਭ ਨੂੰ ਪ੍ਰਭਾਵਿਤ ਕੀਤਾ, ਉਹ ਇਹਨਾਂ ਫੌਜੀਆਂ ਦਾ ਉੱਚਾ ਤੇ ਸ੍ਰੇਸ਼ਠ ਆਚਰਨ ਸੀ, ਇਸ ਤੋਂ ਉਲਟ ਜਰਮਨ ਫੌਜੀ ਖਾਣ ਪੀਣ ਦਾ ਸਮਾਨ ਲੁੱਟ ਕੇ ਲੈ ਜਾਇਆ ਕਰਦੇ ਤੇ ਔਰਤਾਂ ਦੀ ਬੇਪਤੀ ਵੀ ਕਰਦੇ ਸਨ।" ਇਸੇ ਤਰਾਂ ਚਾਨੀ ਭਰਾ ਵੀ ਸਿੱਖ ਫੌਜੀਆਂ ਬਾਰੇ ਚੰਗੇ ਅਨੁਭਵ ਦੀ ਗੱਲ ਕਰਦੇ ਹਨ। ਇਸੇ ਤਰਾਂ ਲੇਖਕ ਨੇ ਅਗਲੇ ਅਧਿਆਵਾਂ ਵਿੱਚ ਸਿੱਖ ਫੌਜੀਆਂ ਵੱਲੋਂ ਜਿੱਤੇ ਗਏ ਮੈਡਲਾਂ ਦਾ ਵੇਰਵਾ ਤੇ ਬਹਾਦਰੀ ਦੀ ਤਫਸੀਲ ਦਿੱਤੀ ਹੈ। ਇੰਝ ਇਹ ਕਿਤਾਬ ਪੰਜਾਬੀ ਵਿੱਚ ਆਉਣ ਵਾਲੀਆਂ ਪੀੜੀਆਂ ਲਈ ਮਾਅਰਕੇ ਦਾ ਦਸਤਾਵੇਜ਼ ਬਣੇਗੀ ਅਤੇ ਇਹ ਪੀੜੀਆਂ ਆਪਣੀ ਵਿਰਾਸਤ ਤੇ ਮਾਣ ਕਰਨਗੀਆਂ

  ਡਾ: ਅਨੁਰਾਗ ਸ਼ਰਮਾ
  ਡੀ ਏ ਵੀ ਕਾਲਜ ਜਲੰਧਰ
  ਮੋਬਾਈਲ 0091 9855263576