ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਘਿਓ ਬਣਾਵੇ ਤੋਰੀਆਂ (ਲੇਖ )

  ਰਮੇਸ਼ ਸੇਠੀ ਬਾਦਲ   

  Email: rameshsethibadal@gmail.com
  Cell: +9198766 27233
  Address: Opp. Santoshi Mata Mandir, Shah Satnam Ji Street
  Mandi Dabwali, Sirsa Haryana India 125104
  ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੁਰਾਣੇ ਅਖਾਣਾਂ ਦਾ ਸਾਡੀ ਬੋਲੀ ਵਿੱਚ ਖਾਸ਼ ਮਹੱਤਵ ਹੈ। ਇਹਨਾਂ ਅਖਾਣਾ ਨਾਲ ਅਸੀ ਆਪਣੀ ਪੂਰੀ ਗੱਲ ਸਮਝਾ ਸਕਦੇ ਹਾਂ। ਪੁਰਾਣੇ ਬਜੁਰਗ ਬਹੁਤ ਜਿਆਦਾ ਅਖਾਣਾਂ ਦੀ ਵਰਤੋ ਕਰਿਆ ਕਰਦੇ ਸਨ । ਪੜ੍ਹਾਈ ਪੱਖੋ ਕੋਰੇ ਹੋਣ ਦੇ ਬਾਵਜੂਦ ਉਹ ਇਹਨਾਂ ਅਖਾਣਾਂ ਦੀ ਵਰਤੋ ਕਰਕੇ ਥੋੜੇ ਸਬਦਾਂ ਵਿੱਚ ਬਹੁਤ ਕੁਝ ਕਹਿ ਜਾਂਦੇ ਸਨ। ਅੱਜ ਦੀ ਪੀੜ੍ਹੀ ਨੂੰ ਭਾਂਵੇ ਕੰਮਪਿਊਟਰ ਦਾ ਗਿਆਨ ਹੈਗਾ। ਵਾਧੂ ਡਿਗਰੀਆਂ ਪੱਲੇ ਹੋਣ ਦੇ ਬਾਵਜ਼ੂਦ ਉਹ ਇਹਨਾਂ ਅਖਾਣਾਂ ਦੇ ਗਿਆਨ ਤੋ ਕੋਰੇ ਹਨ। ਇਸ ਤਰਾਂ ਉਹ ਭਾਸ਼ਾ ਦੇ ਇਸ ਜਰੂਰੀ ਗਿਆਨ ਤੋ ਵਾਂਝੇ ਹਨ। ਇਹ ਕਿਤਾਬੀ ਗਿਆਨ ਨਹੀ ਇਹ ਤਜਰਬੇ ਅਤੇ ਆਸੇ ਪਾਸੇ ਤੋ ਪ੍ਰਾਪਤ ਕਰਿਆ ਗਿਆਨ ਹੁੰਦਾ ਹੈ। 
  ਅਕਸਰ ਕਹਿੰਦੇ ਹੁੰਦੇ ਹਨ ਕਿ ਘਿਉ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਂ। ਇਸ ਦਾ ਸਾਫ ਤੇ ਸਪਸ਼ਟ ਅਰਥ ਇਹੀ ਹੈ ਕਿ ਤੋਰੀਆਂ ਦੀ ਸਬਜ਼ੀ ਘਿਓ ਪਾਉਣ ਨਾਲ ਹੀ ਬਣਦੀ ਹੈ ਪਰ ਸਬਜ਼ੀ ਨੂੰ ਸਵਾਦ ਬਣਾਉਣ ਦਾ ਸਾਰਾ ਸਿਹਰਾ ਭਾਂਵੇ ਵੱਡੀ ਬਹੂ ਨੂੰ ਦੇ ਦਿਉੁ। ਬਾਕੀ ਜਦੋ ਪਹਿਲਾਂ ਘਰ ਵਿੱਚ ਚਾਰ ਪੰਜ ਬਹੂਆਂ ਹੁੰਦੀਆਂ ਸਨ ਤੇ ਪੁਰਾਣੀ ਅਤੇ ਵੱਡੀ ਬਹੂ ਹੋਣ ਕਰਕੇ ਬਹੁਤੀਆਂ ਸ਼ਕਤੀਆਂ ਤੇ ਅਧਿਕਾਰ  ਵੱਡੀ ਬਹੂ ਕੋਲ ਹੀ ਹੁੰਦੇ ਸਨ ਤੇ ਉਹ ਆਪਣੀ ਮਰਜੀ ਅਤੇ ਅਧਿਕਾਰਾਂ ਦਾ ਪ੍ਰਯੋਗ ਕਰਦੀ ਹੋਈ ਸਬਜੀ ਵਿੱਚ ਵੱਧ ਤੋ ਵੱਧ  ਦੇਸੀ ਘਿਓ ਪਾਕੇ ਉਸ ਨੂੰ ਸਵਾਦ ਬਣਾਉਦੀ ਸੀ ਤੇ ਖੁੱਦ ਸ਼ਾਬਾਸ਼ੇ ਲੈ ਲਂੈਦੀ ਸੀ।ਜਦੋ ਕਿ ਛੋਟੀਆਂ ਬਹੂਆਂ ਨੂੰ ਵਾਧੂ ਦੇਸੀ ਘਿਉ ਨਹੀ ਸੀ ਦਿੱਤਾ ਜ਼ਾਦਾ ਇਸ ਲਈ ਉਹਨਾਂ ਨੂੰ ਝਿੜਕਿਆ ਜਾਂਦਾ ਸੀ। ਕਿ ਇਹਨਾ ਨੂੰ ਸਬਜੀ ਹੀ ਨਹੀ ਬਣਾਉਣੀ ਆਉੰਦੀ। 
  ਗੱਲ ਇਕੱਲੀ ਤੋਰੀਆਂ ਦੀ ਸਬਜੀ ਦੀ ਹੀ ਨਹੀ। ਇਹ ਗੱਲ ਹੋਰ ਕੰਮਾਂ ਵਿਸ਼ਿਆਂ ਤੇ ਅਦਾਰਿਆਂ ਵਿੱਚ ਵੀ ਲਾਗੂ ਹੁੰਦੀ ਹੈ। ਸਰਕਾਰਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਸਰਕਾਰਾਂ ਆਪਣੇ ਹਿੱਤਾਂ ਲਈ ਸਰਕਾਰੀ ਖਜਾਨੇ ਦਾ ਮੂੰਹ  ਜਨਤਾ ਲਈ ਖੋਲ੍ਹ ਦਿੰਦੀਆਂ ਹਨ ਉਹ ਲੋਕ ਪੱਖੀ ਸਰਕਾਰਾਂ ਗਿਣੀਆਂ ਜਾਂਦੀਆਂ ਹਨ। ਖਜਾਨੇ ਦੀ ਦੁਰਵਰਤੋ ਕਰਦੇ ਹੋਏ ਮੁਲਾਜਿਮਾਂ ਵਿਉਪਾਰੀਆਂ ਤੇ ਕਿਰਤੀਆਂ ਨੂੰ ਸਹੀ ਰੋਜਗਾਰ ਦੇਣ ਦੀ ਥਾਂ ਮੁਫਤ ਦੀਆਂ ਸਹੂਲਤਾਂ ਦੇਣੀਆਂ ਸੁਰੂ ਕਰ ਦਿੰਦੀਆਂ ਹਨ। ਲੋਕ ਉੁਹਨਾ ਦੇ ਆਦੀ ਹੋ ਜਾਂਦੇ ਹਨ ਤੇ ਇਹ ਮੁਫਤ ਦਾ ਘਿਉ ਉਹਨਾ ਦੀਆਂ ਤੋਰੀਆਂ ਨੂੰ ਵਧੇਰੇ ਸੁਵਾਦ ਬਣਾ ਦਿੰਦਾ ਹੈ। ਪਰ ਜੇ ਕੋਈ ਸਰਕਾਰ ਲੋਕ ਹਿੱਤ ਵਿੱਚ ਇਸ ਸਬਸਿਡੀਆਂ ਦੇ ਘਿਉ ਨੂੰ ਬੰਦ ਕਰਨ ਦੀ ਕੋਸ਼ਿਸ ਕਰਦੀ ਹੈ ਤਾਂ ਉਸ ਸਰਕਾਰ ਲਈ ਕਿਸ਼ਾਨ ਵਿਰੋਧੀ ਮੁਲਾਜਿਮ ਵਿਰੋਧੀ ਲੋਕ ਵਿਰੋਧੀ ਹੋਣ   ਫਤਵਾ ਜਾਰੀ ਕਰ ਦਿੱਤਾ ਜਾਂਦਾ ਹੈ। ਵੈਸੇ ਆਮ ਸਰਕਾਰਾਂ ਆਪਣੇ ਵੋਟ ਬੈਕ ਲਈ ਅਜਿਹੇ ਲੋਲੀਪੋਪ ਵੰਡਦੀਆਂ ਹੀ ਰਹਿੰਦੀਆਂ ਹਨ। ਤਾਂ ਕਿ ਇਸ ਮੁਫਤ ਦੇ ਘਿਉ ਲੋਕਾਂ ਦੀਆਂ ਤੋਰੀਆਂ ਸਵਾਦ ਬਣਦੀਆਂ ਰਹਿਣ ਤੇ ਲੋਕ ਅਸਲੀ ਮੁੱਦਿਆਂ ਤੋ ਅੰਜਾਣ ਹੀ ਰਹਿਣ।ਰੋਜਗਾਰ, ਮੰਹਿਗਾਈ ਭ੍ਰਿਸਟਾਚਾਰ ਅਤੇ ਚੋਣ ਘੋLਸਨਾ ਪੱਤਰਾਂ ਰਾਹੀ ਕੀਤੇ ਅਸਲੀ ਵਾਅਦਿਆਂ ਦੀ ਸੋਚ ਤੋ ਦੂਰ ਰੱਖਣ ਲਈ ਅਜਿਹੇ ਘਿਉ ਦੀਆਂ ਤੋਰੀਆਂ ਜਨਤਾਂ ਨੂੰ ਖਵਾਈਆਂ ਜਾਂਦੀਆਂ ਹਨ।  ਜਨਤਾ ਵੀ ਇਸ ਘਿਉ ਵਾਲੀਆਂ ਤੋਰੀਆਂ ਖਾ ਖਾ ਕੇ ਜੈ ਜੈ ਕਾਰ ਕਰਦੀ ਨਹੀ ਥੱਕਦੀ। 
  ਗੱਲ ਸਰਕਾਰਾਂ ਜਾ ਸਾਂਝੇ ਵੱਡੇ ਘਰਾਂ ਦੀ ਹੀ ਨਹੀ। ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਆਹੀ ਕੁਝ ਹੁੰਦਾ ਹੈ। ਮੋਕੇ ਦਾ ਬੋਸ ਮੁਲਾਜਿਮਾਂ ਨੂੰ ਮਨ ਮਰਜੀ ਅਨੁਸਾਰ ਫਰਲੋ ਤੇ ਹੋਰ ਗੈਰ ਵਿੱਤੀ ਸਹੂਲਤਾਂ ਦੇ ਕੇ ਉਹਨਾ ਦੀਆਂ ਤੋਰੀਆਂ ਸਵਾਦ ਬਣਈ ਰੱਖਦਾ ਹੈ ਤੇ ਆਪਣੀ ਜੈ ਜੈ ਕਾਰ ਕਰਵਾਈ ਰੱਖਦਾ ਹੈ ਤੇ ਸਭ ਨੂੰ ਅਸਲੀ ਮੁੱਦਿਆਂ ਤੋ ਭਟਕਾਈ ਰੱਖਦਾ ਹੈ। ਪਰ ਜੇ ਕੋਈ ਸੱਚੀ ਤੇ ਸੁੱਚੀ ਸੋਚ ਵਾਲਾ ਪ੍ਰਬੰਧਕ ਅਸੂਲਾਂ ਤੇ ਕਾਨੂੰਨਾਂ ਦੀ ਗੱਲ ਕਰਕੇ ਅਦਾਰੇ ਨੂੰ ਸਹੀ ਲੀਹਾਂ ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਉੁਸ ਦੀਆਂ ਬਣਾਈਆਂ ਤੋਰੀਆਂ ਕਿਸੇ ਨੂੰ ਸਵਾਦ ਨਹੀ ਲੱਗਦੀਆਂ। ਤੇ ਫਿਰ ਸਵਾਦ ਤੋਰੀਆਂ ਲਈ ਵੱਡੀ ਬਹੂ ਦਾ  ਚੇਤਾ ਆਉੰਦਾ ਹੈ।
  ਕਿਸੇ ਵੀ ਮਿਸ਼ਨ ਦੀ ਸਫਲਤਾ ਉਸ ਲਈ ਪ੍ਰਾਪਤ ਸਹੂਲਤਾਂ ਜਾ ਮਿਲੇ ਸਹਿਯੋਗ ਤੇ ਨਿਰਭਰ ਕਰਦੀ ਹੈ। ਇਹ ਵੀ ਸਹੀ ਹੈ ਮਿਸ਼ਨ ਦੀ ਸਫਲਤਾ ਉਸ ਨੂੰ ਨੇਪੜੇ ਚਾੜਣ ਵਾਲੇ ਦੀ ਕਾਬਲੀਅਤ ਤੇ  ਆਧਾਰਿਤ ਹੁੰਦੀ ਹੈ। ਪਰ ਮੁੱਖ ਰੋਲ ਉਸੇ ਘਿਓ ਦਾ ਹੀ ਹੁੰਦਾ ਹੈ ਜੋ ਤੋਰੀਆਂ ਨੂੰ ਸਵਾਦੀ ਬਣਾਉੰਦਾ ਹੈ। ਸਹੀ ਮੈਟੀਰੀਅਲ ਵੀ ਜਿਆਦਾ ਜਰੂਰੀ ਹੁੰਦਾ ਹੈ। ਜੇ ਕਿਸੇ ਮਿਸਤਰੀ ਨੂੰ ਚੰਗੀਆਂ ਇੱਟਾਂ ਸੀਮੈਟ ਤੇ ਸਰੀਆ ਹੀ ਨਾ ਉਪਲਭਧ ਕਰਵਾਇਆ ਜਾਵੇ ਤਾਂ ਵੱਡੀ ਬਹੂ ਵੀ ਕੀ ਕਰੂਗੀ ਤੇ ਉਸਦਾ ਨਾਮ ਨਹੀ ਹੋਵੇਗਾ। ਜੇ ਦੇਖਿਆ ਜਾਵੇ ਤਾਂ ਵੱਡੀ ਬਹੂ ਵੀ ਇਕੱਲੇ ਦੇਸੀ ਘਿਉ ਨਾਲ ਤੋਰੀਆਂ ਸਵਾਦ ਨਹੀ ਬਣਾ ਸਕਦੀ ਉਸ ਲਈ ਵੀ ਤੋਰੀਆਂ ਬਣਾਉਣ ਦਾ ਤਰੀਕਾ ਤੋਰੀਆਂ ਦੀ ਕਿਸਮ ਤੇ ਉਚਿਤ ਮਿਰਚ ਮਸਾਲੇ ਦਾ ਸੁਮੇਲ ਜਰੂਰੀ ਹੈ।ਪਰ ਘਿਉ ਦਾ ਸਵਾਦ ਜਰੂਰ ਵੱਡੀਆਂ ਵੱਡੀਆਂ ਕਮੀਆਂ ਤੇ ਪਰਦਾ ਪਾ ਦਿੰਦਾ ਹੈ ਤੇ ਮੂੰਹੋ ਨਿਕਲਦਾ ਹੈ ਘਿਉ ਬਣਾਵੇ ਤੋਰੀਆਂ ਤੇ ਵੱਡੀ ਬਹੂ ਦਾ ਨਾਮ।