ਸੋਚ ਵੀ ਛੱਡੋ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੋਚ ਵੀ ਛੱਡੋ ਭਾਰਤ ਨੂੰ ਸੋਨੇ ਦੀ ਚਿੜੀ ਬਣਾੳੁਣ ਦੀ,
ਜੇ ਹੋ ਸਕੇ ਤਾਂ ਜਿੰਨਾ ਹੈ ੳੁਸ ਨੂੰ ਹੀ ਬਚਾਅ ਲੳੁ,
ਪਹਿਲਾਂ ਤਾਂ ਦੇਸ਼ ਮੇਰੇ ਨੂੰ ਲੁੱਟਦੇ ਰਹੇ ਬਾਹਰੋਂ ਅਾ ਅਾ ਕੇ,
ਹੁਣ ਅਾਪਣੇ ਹੀ ਕਹਿੰਦੇ ਭਾਰਤ ਨੂੰ ਮਿਲ ਜੁਲ ਕੇ ਖਾ ਲੳੁ,
ਵੇਖ ਸਰਕਾਰੇ,ਨੌਜਵਾਨ ਰਾਹ ਕਿਹੜੇ ਤੁਰਿਅਾ ੲੇ
ਭਟਕੀ ਜਵਾਨੀ ਨੂੰ ਕੋੲੀ ਰਾਹ ਤਾਂ ਵਿਖਾ ਦਿੳੁ,
ਦੇ ਦਿੳੁ ਰੁਜਗਾਰ ਬੇਰੁਜਗਾਰਾਂ ਨੂੰ,
ਪੜ੍ਹੇ ਲਿਖਿਅਾਂ ਦਾ ਕੋੲੀ ਮੁੱਲ ਤਾਂ ਪਾ ਦਿੳੁ,
ਵੇਖ ਸਰਕਾਰੇ ਬਲਾਤਕਾਰੀ ਕਿਵੇਂ ਵੱਧ ਰਹੇ,
ਜੇ ਹੋ ਸਕੇ ਤਾਂ ੲਿਹਨਾਂ ਨੂੰ ਸੂਲੀ ਲਟਕਾ ਦਿੳੁ,
ਬੰਦ ਕਰੋ ਫੈਕਟਰੀਅਾਂ ਨਸ਼ੇ ਪੱਤੇ ਵਾਲੀਅਾਂ,
ਨਸ਼ਿਅਾਂ ਵਿੱਚ ਕਿਤੇ ਪੂਰਾ ਭਾਰਤ ਨਾ ਜਲਾ ਦਿੳੁ,
ਵੇਖ ਸਰਕਾਰੇ,ਅੰਨਦਾਤਾ ਕਿਵੇਂ ਮਰ ਰਿਹਾ,
ੳੁਹਨਾਂ ਨੂੰ ਫਸਲ ਦਾ ਸਹੀ ਮੁੱਲ ਤਾਂ ਦਵਾ ਦਿੳੁ,
ਵੱਡੇ-ਵੱਡੇ ਟਾਵਰਾਂ ਦੀ ਲੋੜ ਨਹੀ ਜਗ ਨੂੰ,
ਬੇਸ਼ੱਕ ਪੁਰਾਣੇ ਟੈਲੀਫੋਨ ਹੀ ਚਲਾ ਦਿੳੁ,
ੲਿਨਸਾਨ ਨੂੰ ਮਾਰਨ ਦੇ ਤਰੀਕੇ ਬੜੇ ਲੱਭ ਲੲੇ,
ਕਿਤੇ ਜਿੳੁਦੇਂ ਕਰਨ ਦਾ ਵੀ ਨੁਕਤਾ ਬਣਾ ਦਿੳੁ,
ਵੇਖ ਨਹੀੳੁ ਹੁੰਦੇ ਪੁੱਤ ਮਰਦੇ ਨਿੱਤ ਮਾਵਾਂ ਦੇ,
ਮਸਲੇ ਸਰਹੱਦਾਂ ਦੇ ਬੈਠ ਕੇ ਸੁਲਝਾ ਦਿੳੁ,
ਸੋਚ ਵੀ ਛੱਡੋ ਭਾਰਤ ਨੂੰ ਸੋਨੇ ਦੀ ਚਿੜੀ ਬਣਾੳੁਣ ਦੀ,
ਜੇ ਹੋ ਸਕੇ ਤਾਂ ਜਿੰਨਾ ਹੈ ੳੁਸ ਨੂੰ ਹੀ ਬਚਾਅ ਲੳੁ!