ਦੋਹੇ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਾਪਣੇ ਰਹੇ ਨਾ ਅਾਪਣੇ,ਜੋ ਸੀ ਮੁੱਛ ਦੇ ਵਾਲ!
ਲਾਹ ਮਲਾੲੀ ਅੌਹ ਗੲੇ ਬਦਲੀ ਸਮੇਂ ਦੀ ਚਾਲ!!

ਸਿਅਾਸਤ ਨਸ਼ਾ ਹੈ ਚੰਦਰਾ,ਅਾਪਣੇ ਦੇਵੇ ਭੁਲਾ!
ਜਾੳੂ ਨਿਭ ਬੇਗਾਨਾ ਕੋੲੀ,ਚੜ੍ਹਿਅਾ ਰਹਿਂਦੈ ਚਾਅ!!

ਡਿੱਗ ਜਾਂਦੇ ੲਿਖਲਾਕ ਤੋਂ,ਕੲੀ ਸਿਅਾਸੀ ਲੋਕ!
ਦੀਨ ੲੀਮਾਨ ਨੂੰ ਦੋਸਤੋ,ਭੱਠੀ ਦਿੰਦੇ ਝੋਕ!!

ਪੈਸਾ ਮੁੱਖ ਹੈ ਰੱਖਿਅਾ ਅਜੋਕੇ ਸਿਅਾਸਤਦਾਨ!
ਹੈ ੲਿਸੇ ਨੂੰ ਹੀ ਪੂਜਦੇ,ਸਮਝ ਬੈਠੇ ਭਗਵਾਨ!!

ਵਾਅਦੇ ਸਾਥ ਨਿਭਾੳੁਣ ਦੇ,ਅਕਸਰ ਜਾਂਦੇ ਭੁੱਲ!
ਕੁਰਸੀ ਪਿਛੇ ਦੋਸਤੀ,ਕਰ ਲੈਂਦੇ ਨੇ ਗੁੱਲ!!

ਮਾੲਿਅਾ ਪਾ ਹੈ ਦੇਂਵਦੀ,ਵਿਚ ਭਰਾਂਵੀਂ ਫੁੱਟ!
ਦੁਸ਼ਮਣੀਅਾਂ ਵਿਚ ਬਦਲਦੇ ਬਣਾ ਵਿਰੋਧੀ ਗੁੱਟ!!

ਜੇ ਸਿਅਾਸਤ ਪੁੱਠੀ ਪੈ ਜਾਵੇ,ਜੁੱਲੀਅਾਂ ਦੇਵੇ ਵਿਕਾ!
ਪਤਾ ਫਿਰ ਹੀ ਲੱਗਦਾ,ਰਾਹ ਪੲੀੲੇ ਜਾਂ ਵਾਹ!!

ਸਿੱਧੀ ਜੇਕਰ ਪੈ ਜਾਵੇ,ਸਿਅਾਸਤ ਵਾਲੀ ਖੇਡ!
ਫਿਰ ਖਾਣੇ ਫਾੲੀਵ ਸਟਾਰ ਚੋਂ,ਅਾੳੁਂਦੇ ਰੈਡੀਮੇਡ!!

ਮਹਿਫਲਾਂ ਸਜੀਅਾਂ ਰਹਿੰਦੀਅਾਂ,ਤੇ ਰਹਿੰਦੀ ਲਹਿਰ ਬਹਿਰ!
ਗੰਨਮੈਨ ਵੀ ਜੀ ਹਜੂਰੀ,ਕਰਦੇ ਚੱਤੋ ਪਹਿਰ!!

ਸਪੋਰਟਰ ਦਾ ਮਨ ਦੁੱਖੀ ਹੋਵੇ,ਜਦ ਸੁਣਦੇ ਨਹੀਂ ਅਪੀਲ!
ਬੇਮਤਲਬੀ ਦੇਹ ੳੁਦਾਹਰਣਾ,ਦਿੰਦੇ ਰਹਿਣ ਦਲੀਲ!!

ਜੇ ਜਨਤਾ ਦੇ ਨਾਲ ਰਿਸ਼ਤਾ ਨੇਤਾ,ਰੱਖਦਾ ਹੈ ਪਰਪੱਕ!
ਪਵੇ ਹਾਰ ਦਾ ਮੂੰਹ ਨਾ ਵੇਖਣਾ,ੲਿਸ ਵਿਚ ਨਾ ਕੋੲੀ ਸ਼ੱਕ!!

ਰਿਸ਼ਤਾ ਜਨਤਾ ਦੇ ਨਾਲ ਨੇਤਾ ਦਾ,ਨਿਭ ਜਾੲੇ ਜੇ ਅਡੋਲ!
ਸੋਨੇ ਸੁਹਾਗਾ ਹੋ ਜਾੲੇ ਫਿਰ,ਦੱਦਾਹੂਰੀੲੇ ਦੇ ਨੇ ਬੋਲ!!