ਸਿਆਸੀ ਪਖੰਡ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ----ਸਿਆਸੀ ਪਖੰਡ
ਲੇਖਕ------ਜਗਤਾਰ ਬੈਂਸ
ਪ੍ਰਕਾਸ਼ਕ ---ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਪੰਨੇ -----88   ਮੁਲ -----150  ਰੁਪਏ

ਜਗਤਾਰ ਬੈਂਸ ਦੀ ਇਹ ਪੁਸਤਕ ਮਿੰਨੀ ਕਹਾਣੀਆਂ ਦੀ ਹੈ । ਇਸ ਤੋਂਪਹਿਲਾਂ ਉਸ ਦੀਆਂ ਤਿੰਨ ਕਿਤਾਬਾਂ ਕਹਾਣੀਆਂ ਦੀਆਂ ਤੇ ਇਕ ਮਿੰਨੀ ਕਹਾਣੀ ਸੰਗ੍ਰਹਿ ਛਪ ਚੁੱਕਾ ਹੈ ।ਆਲੋਚਕ ਨਿਰੰਜਨ ਬੋਹਾ ਨੇ ਲਿਖਿਆ ਹੇ ਕਿ ਉਸਦਾ ਇਹ ਮਿੰਨੀ ਕਹਾਣੀ ਸੰਗ੍ਰਹਿ ਉਸਦੀ ਪਹਿਲਾਂ ਲਿਖੀ ਮਿੰਨੀ ਕਹਾਣੀ ਦਾ ਅਗਲਾ ਵਿਸਥਾਂਰ ਹੈ । ਲੇਖਕ ਭਾਰਤੀ ਲੋਕੰਤਤਰ ਨੂੰ ਪਖੰਡਵਾਦ ਮੰਨਦਾ ਹੈ ।ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਪੁਸਤਕ ਲੇਖਕ ਨੂੰ ਯਥਾਂਰਥਵਾਦੀ ,ਪ੍ਰਚੰਡ ਕਹਾਣੀਕਾਰ, ਸਮਤਾਵਾਦੀ ,ਚੇਤਨ ਤੇ ਚਿਣਗ ਵਾਲਾ ਕਹਾਣੀਕਾਰ ਕਿਹਾ ਹੈ । ਉਸ ਦੀਆਂਕਹਾਣੀਆਂ ਲੋਕ ਧੁਨੀਆਂ ਨੂੰ ਉਜਾਗਰ ਕਰਦੀਆ ਹਨ । ਮੁਖ ਬੰਦ ਵੀ ਭਾਰਤੀ ਲੋਕਤੰਤਰ ਦੀਆਂ ਕਮਜ਼ੋਰੀਆਂ ਨੂੰ ਜਗ ਜ਼ਾਹਰ ਕਰਦਾ ਹੈ ।  ਲੇਖਕ ਸਪਸ਼ਟ ਹੈਕਿ ਐਮ ਐਲ ਏ ਤੇ ਐਮ ਪੀ ਦੀ ਪੈਨਸ਼ਨ ਨਹੀਂ ਚਾਹੀਦੀ । ਰਾਜਪਾਲ ਤੇ ਰਾਜ ਸਭਾ ਫਜ਼ੂਲ ਆਹੁਦੇ ਹਨ । ਕਿਉਂ ਕਿ ਲੋਕ ਸਭਾ ਚੋਣ ਵਿਚ ਹਾਰਿਆਂ ਬੰਦਾ ਰਾਜ ਸਭਾ ਰਾਹੀਂ ਮੰਤਰੀ ਦਾ ਆਹੁਦਾ ਹਾਸਲ ਕਰ ਲੈਂਦਾ ਹੈ । ਸੇਵਾ ਮੁਕਤ ਕਰਮਚਾਰੀ ਨੂੰ ਟਿਕਟ ਕਿਉਂ ?ਭਾਰਤੀ ਲੋਕਤੰਤਰ ਲੋਕਾਂ ਨੂੰ ਲੁਟਣ ਵਾਲਾ ਗਰੋਹ ਹੈ । ਤੇ ਲੋਕਾਂ ਨਾਲ ਸਿੱਧਾ ਧੋਖਾ ਹੈ  ।  ਪੁਸਤਕ ਦੀਆਂ ਸਾਰੀਆਂ ਰਚਨਾਵਾਂ ਦਾ ਇਹੋ ਪ੍ਰਸੰਗ ਹੈ । ਇਨ੍ਹਾਂ ਵਿਚ ਨੋਟਬੰਦੀ, ਗਲਤ ਟੈਕਸ ਨੀਤੀ ,ਅਖੋਤੀ ਵਿਕਾਸ ,ਲੋਕਾਂ  ਦਾ ਸਰਕਾਰਾਂ ਨਾਲ ਟਕਰਓ ,ਅਖੌਤੀ ਨੇਤਾਗਿਰੀ ,ਗੋਲਕ ਦੀ ਲੜਾਈ ,ਭਾਰਤੀ ਬਜਟ ਦੀਆਂ ਚੋਰਮੋਰੀਆਂ ,ਲਿਤਾੜਿਆ ਜਾ ਰਿਹਾ ਗਰੀਬ ਵਰਗ ,ਕਿਸਾਨੀ ਮਸਲੇ , ਜ਼ਿੰਦਗੀ ਦੀ ਕਾਹਲ ,ਸੜਕੀ ਹਾਦਸੇ ,ਰੇਤ ਸਕੈਂਡਲ  ਸਕੂਲਾਂ ਦਾ ਮਿਡ ਡੇਅ ਮੀਲ ,ਹਸਪਤਾਲਾਂ ਵਿਚ ਮਰੀਜ਼ਾਂ ਦੀ ਦੁਰਦਸ਼ਾਂ ;ਨਿਜੀ ਹਸਪਤਾਲਾਂ ਵਿਚ ਮਹਿੰਗਾ ਇਲਾਜ ,ਦਲਿਤਾਂ ਦਾ ਸ਼ੋਸ਼ਣ ,ਜਾਤ ਪਾਤ ,ਨੌਕਰੀ ਦਾ ਲਾਲਚ ਦਿੰਦੇ ਠੱਗ ,ਰਾਜ ਨਹੀਂ ਸੇਵਾ ਦੇ ਚੋਚਲੇ , ਵਹਿਮ ਭਰਮ ,ਅੰਧਵਿਸ਼ਵਾਸ਼ , ਅਖੋਤੀ ਡੇਰਾਵਾਦ  ,ਪਖੰਡੀ ਬਾਬਿਆਂ ਨੂੰ ਲੀਡਰਾਂ ਦੀ ਸ਼ਹਿ  ਹੋਰ ਬਹੁਤ ਕੁਝ ਰਚਨਾਵਾਂ ਵਿਚ ਹੈ । ਲੇਖਕ ਆਪਣੀ ਸਮਰਥਾ ਅਨੁਸਾਰ ਵਿਸ਼ੇ ਦੀ  ਸਪਸ਼ਟਤਾ ਲਈ ਵਿਅੰਗ ਤੇ ਸੰਵਾਦ ਦੀ ਵਰਤੋਂ ਕਰਦਾ ਹੈ । ਕੁਝ ਰਚਨਾਵਾਂ ਵਿਚ ਦੁਹਾਰਾਓ ਹੈ । ਲੇਖਕ ਦਾ ਮੰਤਵ ਹੈ ਲੋਕਤੰਤਰ ਨੂੰ ਸੁਧਾਰਿਆ ਜਾਵੇ । ਵੋਟਰ  ਚੇਤਨ ਹੋਵੇ । ਉਹ ਮੁੱਲ ਦੀਆਂ ਵੋਟਾਂ ਦੇ ਚੱਕਰ ਵਿਚ ਨਾ ਪਵੇ । ਉਹ ਲੀਡਰਾਂ ਦੀਆਂ ਕਮਜ਼ੋਰੀਆਂ ਨੂੰ ਸਮਝੇ ।  ਲੇਖਕ ਨੇ ਇਸ ਲਈ ਮਿੰਨੀ ਕਹਾਣੀ ਨੂੰ ਵਿਸ਼ਾਂ ਤੇ ਰੂਪਕ ਪੱਖ ਤੋਂ  ਨਵੀਂ ਬਣਤਰ ਦਿਤੀ ਹੈ । ਲੇਖਕ ਦੀ ਬੇਬਾਕੀ  ਲਈ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ