ਨਜ਼ਾਰੇ ਕਾਂਗੜਾ ਵਾਦੀ ਦੇ (ਸਫ਼ਰਨਾਮਾ )

ਰਣਵੀਰ ਸਿੰਘ ਮੀਤ   

Email: meetranvir@gmail.com
Cell: +91 97810 00510
Address: ਪਿੰਡ ਤੇ ਡਾਕ: ਕਿਲ੍ਹਾ ਰਾਏਪੁਰ
ਲੁਧਿਆਣਾ India
ਰਣਵੀਰ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੂਹ ਨੂੰ ਰਾਜ਼ੀ ਕrਨ ਦੇ ਜਿੱਥੇ ਲੋਕਾਂ ਦੇ ਅਨੇਕਾਂ ਢੰਗ ਹਨ ਉਥੇ ਮੇਰੇ ਲਈ ਘੁੰਮਣਾ ਫਿਰਨਾ ਸਭ ਤੋਂ ਵੱਡਾ ਸਿਖਰ ਹੈ। ਘੁੰਮਣਾ ਜਿੱਥੇ ਰੂਹ ਨੂੰ ਤਸੱਲੀ ਦਿੰਦਾ ਹੈ ਉਥੇ ਨਵੀਂਆਂ ਥਾਵਾਂ ਵੇਖ ਕੇ ਤੇ ਨਵੇਂ ਲੋਕਾਂ ਨੂੰ ਮਿਲ ਕੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ। ਇਸ ਲਈ ਮੈਂ ਘੁੰਮਣ ਫਿਰਨ ਦੇ ਸ਼ੌਕੀਨ ਬੰਦਿਆਂ ਨਾਲ ਵਿਊਂਤਾਂ ਬਣਾਈ ਰੱਖਦਾ ਹਾਂ। ਏਸ ਵਾਰ ਮੈਂ ਅਪਣੇ ਨਿ‘~ਤ ਦੇ ਕੰਮਾਂ ਤੋਂ ਉਕਤਾ ਚੁੱਕੇ ਅਪਣੇ ਦੋਸਤ ਹਰਕਮਲਪ੍ਰੀਤ ਸਿੰਘ ਨਾl ਪੰਜਾਬ ਦੇ ਨੇੜੇ ਤੇੜੇ ਦੇ ਪਹਾੜਾਂ 'ਤੇ ਘੁੰਮਣ ਫਿਰਨ ਦੀ ਸਕੀਮ ਬਣਾਈ। ਕੁੱਝ ਸੋਚ ਵਿਚਾਰ ਤੋਂ ਬਾਅਦ ਅਸੀਂ ਪੰਜਾਬ ਦੇ ਨੇੜੇ ਪੈਂਦੇ ਕਾਂਗੜਾ ਤੇ ਉਸ ਦੇ ਆਲੇ ਦੁਆਲੇ ਦੀਆਂ ਵਾਦੀਆਂ ਨਿਹਾਰਨ ਦਾ ਮਨ ਬਣਾ ਲਿਆ। ਸਾਡੇ ਮਿੱਤਰ ਮਨਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਵੀ ਸਾਡੇ ਨਾਲ ਜਾਣ ਲਈ ਰਾਜ਼ੀ ਹੋ ਗਏ।
ਅਸੀਂ ਕਮਲ ਦੀ ਕਾਰ ਰਾਹੀਂ ਤੜਕੇ ਅਪਣੇ ਪਿੰਡ ਤੋਂ ਕਾਂਗੜੇ ਵਲ ਨੂੰ ਚਾਲੇ ਪਾ ਦਿੱਤੇ। ਅਸੀਂ ਪੰਜਾਬੀ ਗੀਤ ਸੁਣਦੇ ਦਪਹਿਰ ਤਕ ਕਾਂਗੜੇ ਪੁੱਜ ਗਏ। ਸਭ ਤੋਂ ਪਹਿਲਾਂ ਕਾਂਗੜੇ ਦਾ ਪੁਰਾਤਨ ਕਿਲ੍ਹਾ ਵੇਖਣ ਗਏ। ਇਹ ਕਿਲ੍ਹਾ ਪੁਰਾਣੇ ਕਾਂਗੜੇ ਸ਼ਹਿਰ ਦੇ ਦਖਣ ਪੱਛਮ ਵਿਚ ਸਥਿਤ ਬਾਣ ਗੰਗਾ ਅਤੇ ਪਤਾਲ ਨਦੀਆਂ ਦੇ ਸੰਗਮ 'ਤੇ ਇਕ ਵੱਡੀ ਪਹਾੜ ਦੇ ਸਿਖਰ 'ਤੇ ਹੈ। ਕਿਲ੍ਹੇ ਵਿਚ ਲੱਗੀ ਇਕ ਜਾਣਕਾਰੀ ਦੀ ਤਖਤੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਿਲ੍ਹਾ ਇਕ ਮਾਨਤਾ ਅਨੁਸਾਰ ਮਹਾਭਾਰਤ ਦੀ ਲੜਾਈ ਤੋਂ ਇਕਦਮ ਬਾਅਦ ਸ਼ੁਸ਼ਰਮ ਚੰਦਰ ਨੇ ਬਣਾਇਆ ਸੀ। ਇਸ ਕਿਲ੍ਹੇ ਨੂੰ ਮਹਿਮੂਦ ਗਜ਼ਨਵੀ, ਮੁਹੰਮਦ ਤੁਗਲਕ, ਫਿਰੋਜ਼ਸ਼ਾਹ ਨੇ ਸਮੇਂ ਸਮੇਂ 'ਤੇ ਅਪਣੇ ਅਧੀਨ ਕੀਤਾ। ਫਿਰ ਅਕbਰ ਨੇ ਇਸ ਕਿਲ੍ਹੇ ਨੂੰ ਜਿੱਤ ਕੇ ਧਰਮ ਚੰਦ ਨੂੰ ਸੌਂਪ ਦਿੱਤਾ। ਧਰਮ ਚੰਦ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਮਲਿਕ ਚੰਦ ਗੱਦੀ 'ਤੇ ਬੈਠਾ। ਉਸ ਤੋਂ ਬਾਅਦ ਜਾਹਾਂਗੀਰ ਫਿਰ ਜੈ ਸਿੰਘ ਕਨ੍ਹਈਆ ਦੇ ਅਧੀਨ ਹੁੰਦਾ ਹੋਇਆ ਇਹ ਕਿਲ੍ਹਾ 1786 ਵਿਚ ਮੈਦਾਨੀ ਇਲਾਕਿਆਂ ਬਦਲੇ 21 ਸਾਲਾ ਸੰਸਾਰ ਚੰਦ ਨੂੰ ਦਿੱਤਾ ਗਿਆ।
ਨੇਪਾਲ ਦੇ ਅਮਰ ਸਿੰਘ ਥਾਪਾ ਦੀ ਅਗਵਾਈ ਵਿਚ ਗੋਰਖਿਆਂ ਨੇ ਚਾਰ ਸਾਲ ਤੱਕ ਕਾਂਗੜਾ ਕਿਲ੍ਹੇ ਦੀ ਘੇਰਾਬੰਦੀ ਕਰੀ ਰੱਖੀ। ਗੋਰਖਿਆਂ ਵਿਰੁਧ ਸਹਾਇਤਾ ਦੇ ਭਰੋਸੇ ਨਾਲ 1809 ਦੀ ਇਕ ਸੰਧੀ ਅਨੁਸਾਰ ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਨੂੰ ਹਾਸਲ ਹੋਇਆ। ਰਣਜੀਤ ਸਿੰਘ ਤੋਂ ਬਾਅਦ ਇਹ ਕਿਲ੍ਹਾ ਅੰਗਰੇਜ਼ਾਂ ਕੋਲ ਆ ਗਿਆ।

ਲੇਖਕ ਆਪਣੇ ਦੋਸਤਾਂ ਨਾਲ
4 ਅਪ੍ਰੈਲ 1905 ਦੇ ਭੂਚਾਲ ਤੋਂ ਕੁੱਝ ਸਮਾਂ ਪਹਿਲਾਂ ਅੰਗਰੇਜ਼ਾਂ ਨੇ ਇਹ ਕਿਲ੍ਹਾ ਖਾਲੀ ਕਰ ਦਿੱਤਾ ਸੀ। ਇਸ ਕਿਲ੍ਹੇ ਦੀ ਪ੍ਰਾਚੀਨ ਸੁਰੱਖਿਆ ਕੰਧ ਚਾਰ ਕਿਲੋਮੀਟਰ ਲੰਬੀ ਹੈ। ਹੁਣ ਇਹ ਕਿਲ੍ਹਾ ਲਗਭਗ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਸ ਕਿਲ੍ਹੇ ਵਿਚ ਮੰਦਰ, ਫਾਂਸੀ ਘਰ, ਮਹਿਲ ਸੁੱਕਾ ਤਲਾਬ ਵਗੈਰਾ ਕਈ ਇਮਾਰਤਾਂ ਸਨ। ਜਿਨ੍ਹਾਂ ਵਿਚੋਂ ਮੰਦਰ ਵਿਚ ਅਜੇ ਵੀ ਪੂਜਾ ਪਾਠ ਹੁੰਦਾ ਹੈ ।1905 ਦੇ ਭੂਚਾਲ ਨੇ ਇਸ ਕਿਲ੍ਹੇ ਨੂੰ ਬਹੁਤ ਨੁਕਸਾਨ ਪਹੁੰਚਾਇਆ। ਮਲਬਾ ਵੇਖ ਕੇ ਇੰਜ ਲਗਦਾ ਹੈ ਜਿਵੇਂ ਕੁੱਝ ਸਮਾਂ ਪਹਿਲਾਂ ਹੀ ਭੂਚਾਲ ਆਇਆ ਹੋਵੇ। ਕਿਲ੍ਹੇ ਵਿਚਲੀਆਂ ਇਮਾਰਤਾਂ ਦੇ ਖੰਡਰ ਅੱਜ ਵੀ ਬੀਤੇ ਦੀਆਂ ਬਾਤਾਂ ਪਾ ਰਹੇ ਹਨ। ਮੁੱਖ ਦਰਵਾਜ਼ੇ 'ਤੇ ਟਿਕਟ ਘਰ, ਹਮਾਮ ਅਤੇ ਅੰਗਰੇਜ਼ਾਂ ਦੇ ਵੇਲੇ ਦਾ ਕਬਰਤਸਾਨ ਹੈ। ਅਸੀਂ ਤਕਰੀਬਨ ਦੋ ਘੰਟੇ ਇਸ ਕਿਲ੍ਹੇ ਵਿਚ ਬਿਤਾ ਕੇ ਨਵੇਂ ਕਾਂਗੜਾ ਸ਼ਹਿਰ ਦੇ ਬਾਜ਼ਾਰ ਵਿਚ ਦੀ ਹੁੰਦੇ ਹੋਏ ਧਰਮਸ਼ਾਲਾ ਲੰਘ ਮੂੰਹ ਹਨੇਰੇ ਮੈਕਲੋਡਗੰਜ ਆ ਠਹਿਰੇ। ਮੈਕਲੋਡਗੰਜ ਦਾ ਮਾਹੌਲ ਵੇਖਿਆ ਹੀ ਬਣਦਾ ਸੀ। ਇੰਨੀ ਠੰਢ ਦੇ ਬਾਵਜੂਦ ਦੇਸੀ ਵਿਦੇਸ਼ੀ ਸੈਲਾਨੀਆਂ ਨੇ ਬਾਜ਼ਾਰ ਵਿਚ ਛਪਾਰ ਦੇ ਮੇਲੇ ਵਰਗੀਆਂ ਰੌਣਕਾਂ ਲਾ ਰੱਖੀਆਂ ਸਨ। ਮੈਕਲੋਡਗੰਜ ਪਹੁੰਚਣ ਤੋਂ ਪਹਿਲਾਂ ਜਦ ਅਸੀਂ ਕਾਂਗੜੇ ਵਿਚ ਸਾਂ ਤਾਂ ਉਥੇ ਰੌਣਕ ਕੋਈ ਜ਼ਿਆਦਾ ਨਹੀਂ ਸੀ। ਕਾਂਗੜੇ ਕਿਲ੍ਹੇ ਵਿਚ ਰੌਣਕ ਘੱਟ ਹੋਣ ਕਰਕੇ ਕਮਲ ਕਹਿੰਦਾ ,'' ਰਾਤ ਮੈਕਲੋਡਗੰਜ ਰਹਾਂਗੇ ਉਥੇ ਹਫਤੇ ਦਾ ਆਖਰੀ ਦਿਨ ਹੋਣ ਕਰਕੇ ਮੇਮਾਂ ਦਾ ਮੇਲਾ ਲੱਗਿਆ ਹੋਊ।'' ਇਹ ਸੁਣ ਕੇ ਮਨਪ੍ਰੀਤ ਕਹਿੰਦਾ ,''ਛੱਡੋ ਹੁਣ ਕਿਲ੍ਹੇ ਦਾ ਖਹਿੜਾ ਛੇਤੀ ਮੈਕਲੋਡਗੰਜ ਨੂੰ hoਲੋ”। ਜ਼ਿਆਦਾਤਾਰ ਪੰਜਾਬੀ ਮੁੰਡਿਆਂ ਵਾਂਗ ਸਾਡੀਆਂ ਵੀ ਬਾਜ਼ਾਰ ਦੀ ਰੌਣਕ ਵੇਖ ਕੇ ਬਾਛਾਂ ਖਿੜ ਗਈਆਂ। ਮੈਂ ਮੇਰੇ ਮਿੱਤਰ ਮਨਜੀਤ ਸਿੰਘ ਰਾਜਪੁਰਾ ਨਾਲ ਪਹਿਲਾਂ ਵੀ ਕਈ ਥਾਵਾਂ 'ਤੇ ਘੁੰਮ ਆਇਆ ਹਾਂ ਉਹ ਅੰਗਰੇਜ਼ੀ ਦਾ ਚੰਗਾ ਜਾਣੂ ਹੋਣ ਕਰਕੇ ਵਿਦੇਸ਼ੀਆਂ ਨਾਲ ਚੰਗੀ ਭਕਾਈ ਮਾਰ ਲੈਂਦਾ ਹੈ ਪਰ ਮੇਰਾ ਅੰਗਰੇਜ਼ੀ ਵਿਚ ਹੱਥ ਤੰਗ ਹੋਣ ਕਰਕੇ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ। ਖੈਰ ਅਸੀਂ ਸਮਾਨ ਕਮਰੇ ਵਿਚ ਟਿਕਾ ਕੇ ਮੁੜ ਬਾਜ਼ਾਰ ਵਿਚ ਆ ਗਏ ਤੇ ਰੋਟੀ ਖਾ ਕੇ ਅੱਧੀ ਰਾਤ ਤੱਕ ਰਲਵੇਂ ਮਿਲਵੇਂ ਲੋਕਾਂ ਸੰਗ ਭੰਗੜਾ ਪਾਉਂਦੇ ਰਹੇ। 1949 ਵਿਚ ਜਦ ਚੀਨ ਨੇ ਤਿੱਬਤ 'ਤੇ ਹਮਲਾ ਕੀਤਾ ਤਾਂ ਬਹੁਤੇ ਤਿੱਬਤੀ ਲੋਕ ਅਪਣੀਆਂ ਜਾਨਾਂ ਗੁਆ ਬੈਠੇ ਤੇ ਜਿਹੜੇ ਬਚੇ ਉਨ੍ਹਾਂ ਨੇ ਹੋਰ ਦੇਸ਼ਾਂ ਵਲ ਰੁੱਖ ਕਰ ਲਿਆ। ਉਨ੍ਹਾਂ ਚੋਂ ਬਹੁਤੇ ਮੈਕਲੋਡਗੰਜ ਆ ਟਿਕੇ। ਇਸ ਸ਼ਹਿਰ 'ਤੇ ਤਿੱਬਤੀ ਸਭਿਆਚਾਰ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇੱਥੇ ਹੀ ਤਿੱਬਤੀ ਧਰਮ ਗੁਰੂ ਦਲਾਈਲਾਮਾ ਦੀ ਠਹਿਰ ਹੈ।

ਇੱਥੇ ਦਲਾਈਲਾਮਾ ਮੰਦਰ ਦੇਖਣ ਲwiÂਕ ਹੈ। ਐਤਵਾਰ ਹੋਣ ਕਰਕੇ ਮੰਦਰ ਵਿਚ ਸਾਡੇ ਵਰਗੇ ਸੈਲਾਨੀ ਅਤੇ ਸ਼ਰਧਾਲੂਆਂ ਦਾ ਕਾਫੀ ਇਕੱਠ ਸੀ। ਮੰਦਰ ਦੇ ਮੁੱਖ ਦਰਵਾਜ਼ੇ ਦੇ ਨਾਲ ਹੀ ਹੁਣ ਤੱਕ ਤਿੱਬਤ ਤੇ ਹੋਏ ਜ਼ੁਲਮਾਂ ਦੀ ਗਵਾਹੀ ਭਰਦਾ ਅਜਾਇਬ ਘਰ hY। ਇਸ ਵਿਚ ਤਿੱਬਤੀਆਂ ਨੇ ਚੀਨੀ ਹਮਲੇ ਸਮੇਂ ਝੱਲੇ ਸੰਤਾਪ ਨੂੰ ਹੂ ਬ ਹੂ ਤਸਵੀਰਾਂ ਤੇ ਹੋਰ ਸਮਾਨ ਨਾਲ ਸਾਂਭਿਆ ਹੋਇਆ ਹੈ। ਇਸ ਵਿਚ ਇਕ ਆਦਮੀ ਦੇ ਲਹੂ ਨਾਲ ਲਥਪਥ ਕੱਪੜੇ ਵੀ ਸੰਭਾਲ ਕੇ ਰੱਖੇ ਹੋਏ ਹਨ। ਇਹ ਅਜਾਇਬ ਘਰ ਵੇਖ ਕੇ ਮਨ ਬੜਾ ਦੁਖੀ ਹੋਇਆ। ਸੋਚਿਆ ਕਿ ਚੀਨ ਤਿੱਬਤ 'ਤੇ ਕਬਜ਼ਾ ਕਰੀ ਬੈਠਾ ਹੈ ਤੇ ਭਾਰਤ ਨੂੰ ਵੀ ਨਿਤ ਦਿਨ ਅੱਖਾਂ ਵਿਖਾਉਂਦਾ ਹੈ ਉਸ ਵਿਰੁਧ ਬਹੁਤੇ ਭਾਰਤੀ ਚੁੱਪ ਹਨ ਜਦਕਿ ਪਾਕਿਸਤਾਨ ਜੋ ਕਿ ਸਾਡੇ ਹੀ ਗੁਆਂਢ 'ਚੋਂ ਉਜੜ ਕੇ ਗਏ ਭਰਾਵਾਂ dwਦੇਸ਼ ਹੈ ਉਸ ਵਿਰੁਧ ਰੋਜ਼ ਹੀ ਮੁਜ਼ਾਹਰੇ ਹੁੰਦੇ ਰਹਿੰਦੇ ਹਨ। ਇਹ ਗੱਲਾਂ ਸੋਚ ਕੇ ਮੈਨੂੰ ਬੱਬੂ ਮਾਨ ਦੇ ਗੀਤ ਦੇ ਬੋਲ ਯਾਦ ਆ ਗਏ ਕਿ “””ਪਾਕਿਸਤਾਨ ਤਾਂ ਵੀਰ1wpxw n9 ਤੈਨੂੰ ਖਤਰਾ ਚੀਨ ਤੋਂ”””’’’”। ਅਜਾਇਬ ਘਰ ਤੋਂ ਵਾਪਸ ਆ ਕੇ ਮਨ ਦਾ ਰੌਂਅ ਬਦਲਣ ਲਈ ਅਸੀਂ ਬਾਜ਼ਾਰ ਵਿਚ ਟਹਿਲਣ ਲੱਗੇ। ਉਂਜ ਤਾਂ ਫੱਗਣ ਦੇ ਮਹੀਨੇ ਜਦੋਂ ਪੰਜਾਬ ਦੇ ਖੇਤਾਂ ਵਿਚ ਸਰ੍ਹੋਂ ਦੇ ਫੁੱਲ ਖਿੜਦੇ ਹਨ ਤਾਂ ਕੁਦਰਤ ਦੇ ਪੁਜਾਰੀ ਤਾਂ ਉਨ੍ਹਾਂ ਫੁੱਲਾਂ ਨੂੰ ਵੇਖ ਕੇ ਹੀ ਰੂਹ ਰਾਜ਼ੀ ਕਰ ਲੈਂਦੇ ਹਨ ਪਰ ਫਿਰ ਵੀ ਮੈਕਲੋਡਗੰਜ ਤੇ ਉਸ ਦੇ ਆਲੇ ਦੁਆਲੇ ਦੀਆਂ ਵਾਦੀਆਂ ਦਿਲ ਨੂੰ ਧੂਹ ਪਾਉਂਦੀਆਂ ਹਨ। ਇਸ ਲਈ ਅਸੀਂ ਕਿੰਨਾ ਚਿਰ ਉਨ੍ਹਾਂ ਵਾਦੀਆਂ ਨੂੰ ਵੇਖ ਕੇ ਰੂਹ ਰਾਜ਼ੀ ਕਰਦੇ ਰਹੇ। ਸੈਲਾਨੀਆਂ ਦੇ ਵੇਖਣ ਲਈ ਮੈਕਲੋਡਗੰਜ ਨੇੜੇ ਭਾਗਸੂ ਪਾਣੀ ਦਾ ਝਰਨਾ ਸਥਿਤ ਹੈ। ਮੈਕਲੋਡਗੰਜ ਤੋਂ ਚਲ ਕੇ ਅਸੀਂ ਥੋੜ੍ਹੀ ਦੂਰੀ 'ਤੇ 1852 'ਚ ਬਣੀ ਸੈਂਟ ਜੋਹਨ ਚਰਚ ਨੇੜੇ ਇਕ ਕਬਰਸਤਾਨ ਵਿਚ ਸੌ ਸਾਲ ਤੋਂ ਵੱਧ ਸਮਾਂ ਪਹਿਲਾਂ ਦਫਨਾਏ ਮੁਰਦਿਆਂ ਸੰਗ ਬਾਤਾਂ ਪਾਈਆਂ। ਉਥੋਂ ਚਲ ਕੇ ਧਰਮਸ਼ਾਲਾ ਦੇ ਕ੍ਰਿਕਟ ਸਟੇਡੀਅਮ 'ਤੇ ਝਾਤੀ ਮਾਰ ਕੇ ਅਪਣੀ ਅਗਲੀ ਮੰਜ਼ਿਲ ਅੰਦਰੇਟਾ ਵੱਲ ਨੂੰ ਚਾਲੇ ਪਾ ਦਿੱਤੇ। ਅੰਦਰੇਟਾ ਵੇਖਣ ਦੀ ਰੀਝ ਬਹੁਤ ਚਿਰ ਤੋਂ ਦਿਲ ਵਿਚ ਸੀ। ਮੈਂ ਹਮੇਸ਼ਾ ਇਹੀ ਸੋਚਦਾ ਸੀ ਕਿ ਉਹ ਥਾਂ ਕਿਹੋ ਜਿਹੀ ਹੋਵੇਗੀ ਜਿੱਥੇ ਸਾਡੇ ਮਹਾਨ ਚਿੱਤਰਕਾਰ ਸ਼ੋਭਾ ਸਿੰਘ ਨy jw ਡੇਰੇ ਲਾਏ ਸਨ।

ਵਾਪਸੀ 'ਤੇ ਧਰਮਸ਼ਾਲਾ ਤੋਂ ਅੰਦਰੇਟਾ ਆਉਂਦੇ ਹੋਏ ਪਾਲਮਪੁਰ ਨੇ ਸਭ ਦਾ ਮਨ ਮੋਹ ਲਿਆ। ਦੂਰ ਦਿਸਦੇ ਉਚੇ ਪਹਾੜ ਤੇ ਚਾਹ ਦੇ ਬਾਗਾਂ ਵਿਚਕਾਰ d9 SVk  ਮੇਲਦੀ ਜਾਂਦੀ ਸੀ। ਜੇ ਕਿਸੇ ਨੂੰ ਕਾਰ ਚਲਾਉਣ ਦਾ ਸ਼ੌਕ ਹੋਵੇ ਤਾਂ À~ੁਥੇ ਕਾਰ ਚਲਾ ਕੇ ic~q KuS ਕਰ ਸਕਦਾ ਹੈ। ਜਦ ਅਸੀਂ ਮੈਕਲੋਡਗੰਜ ਤੋਂ ਤੁਰੇ ਸੀ ਤਾਂ ਸਾਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਰਾਹ ਵਿਚ ਅਸੀਂ ਗੋਪਾਲਪੁਰ ਨਾਂ ਦੇ ਪਿੰਡ ਵਿਚ ਵਿਲੱਖਣ ਨਜ਼ਾਰਾ ਮਾਣਾਂਗੇ। ਗੋਪਾਲਪੁਰ ਵਿਚ ਵੜਦਿਆਂ ਸਾਡੀ ਨਜ਼ਰ ਚਿੜੀਆ ਘਰ ਦੇ ਫੱਟੇ 'ਤੇ ਪਈ। ਜਿਸ ਉਤੇ ਸ਼ੇਰ ਅਤੇ ਚੀਤੇ ਦੀਆਂ ਤਸਵੀਰਾਂ ਛਪੀਆਂ ਸਨ। ਸਾਡੇ 'ਚੋਂ ਕਮਲ ਨੂੰ ਛੱਡ ਕੇ ਪਹਿਲਾਂ ਕਿਸੇ ਨੇ ਵੀ ਸ਼ੇਰ ਨਹੀਂ ਵੇਖਿਆ ਸੀ। ਅਸੀਂ ਝੱਟ ਗੱਡੀ ਪਾਰਕ ਕਰਕੇ ਟਿਕਟ ਖਿੜਕੀ ਤੋਂ ਪੰਜ ਰੁਪਏ ਪ੍ਰਤੀ ਆਦਮੀ ਦੇ ਹਿਸਾਬ ਨਾਲ ਟਿਕਟ ਖਰੀਦੀ। ਸਾਨੂੰ ਟਿਕਟ ਦੇ ਐਨੇ ਥੋੜ੍ਹੇ ਪੈਸੇ ਵੇਖ ਕੇ ਬੜੀ ਹੈਰਾਨੀ ਹੋਈ। ਚਿੜੀਆ ਘਰ ਦਾ ਅੰਦਰਲਾ ਨਜ਼ਾਰਾ ਕੁਦਰਤ ਪ੍ਰੇਮੀਆਂ ਨM” iK~cਪਾਉਣ ਵਾਲਾ ਹੈ। ਅੰਦਰ ਜਾਨਵਰਾਂ ਨੂੰ ਕੁਦਰਤੀ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਆਦਾਤਰ ਚਿੜੀਆ ਘਰਾਂ ਵਿਚ ਜਾਨਵਰਾਂ ਨੂੰ ਪਿੰਜਰਿਆਂ ਵਿਚ ਕੈਦ ਕੀਤਾ ਹੁੰਦਾ ਹੈ ਜੋ ਕਿ ਇਕ ਤਰ੍ਹਾਂ ਨਾਲ ਉਨ੍ਹਾਂ 'ਤੇ ਜ਼ੁਲਮ ਹੀ ਹੁੰਦਾ ਹੈ। ਪਰ ਇਸ ਚਿੜੀਆ ਘਰ ਨੂੰ ਇਕ ਛੋਟੇ ਜੰਗਲ ਵਾਂਗ ਬਣਾਇਆ ਗਿਆ ਹੈ। ਜਿਸ ਵਿਚ ਜਾਨਵਰਾਂ ਨੂੰ ਦਰੱਖਤਾਂ ਵਿਚ ਖੁੱਲw ਛੱਡ ਕੇ ਆਲੇ ਦੁਆਲੇ ਜਾਲੀ ਲਗਾਈ ਗਈ ਹੈ ਤਾਂ ਜੋ ਜਾਨਵਰ ਅੰਦਰ ਘੁੰਮ ਫਿਰ ਸਕਣ। ਜਾਲੀ ਦੇ ਬਾਹਰ ਖੜ ਕੇ ਤੁਸੀਂ ਸ਼ੇਰ, ਚੀਤੇ, ਜੰਗਲੀ ਸੂਰ, ਬਾਰਾਂਸਿੰਗੇ ਆਦਿ ਨੂੰ ਨਿਹਾਰ ਸਕਦੇ ਹੋ। ਚਿੜੀਆ ਘਰ ਵਿਚ ਇਕ ਉਚੀ ਮਚਾਨ ਬਣਾਈ ਗਈ ਹੈ ਜਿਸ ਉਪਰ ਸੈਲਾਨੀ ਚੜ੍ਹ ਕੇ ਪੂਰੇ ਚਿੜੀਆਘਰ ਦਾ ਨਜ਼ਾਰਾ ਮਾਣ ਸਕਦੇ ਹਨ। ਮੇਰੀ ਪਾਠਕਾਂ ਨੂੰ ਸਲਾਹ ਹੈ ਕਿ ਉਹ ਜਦੋਂ ਵੀ ਪਾਲਮਪੁਰ ਵਾਲੇ ਪਾਸੇ ਜਾਣ ਤਾਂ ਇਹ ਚਿੜੀਆ ਘਰ ਜ਼ਰੂਰ ਵੇਖਣ। ਚਿੜੀਆ ਘਰ ਵੇਖਣ ਤੋਂ ਬਾਅਦ ਅਸੀਂ ਚਾਹ ਦੇ ਬਾਗਾਂ ਵਿਚੋਂ ਹੁੰਦੇ ਹੋਏ ਸ਼ਾਮ ਨੂੰ ਅੰਦਰੇਟੇ ਪੁੱਜੇ। ਆਲੇ ਦੁਆਲੇ ਪਹਾੜ ਤੇ ਮੈਦਾਨ ਦੇ ਵਿਚਕਾਰ ਵਸਿਆ ਅੰਦਰੇਟਾ, ਇੱਥੇ ਧੌਲਧਾਰ ਅਤੇ ਸ਼ਿਵਾਲਿਕ ਦੇ ਪੈਰ ਜੁੜਦੇ ਹਨ। ਦੇਵਦਾਰ ਦੇ ਦਰੱਖਤ ਝੂਮ ਝੂਮ ਕੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਨ। ਸਭ ਤੋਂ ਪਹਿਲਾਂ ਅਸੀ ਸ਼ੋਭਾ ਸਿੰਘ ਦੀ ਆਰਟ ਗੈਲਰੀ ਵੇਖੀ। ਜਿਸ ਵਿਚ ਉਨ੍ਹਾਂ ਦੀਆਂ ਬਣਾਈਆਂ ਤਸਵੀਰਾਂ ਅਤੇ ਨਿਜੀ ਵਰਤੋਂ ਦੀਆਂ ਚੀਜ਼ਾਂ ਬੜੀ ਹੀ ਵਿਊਂਤਬੰਦੀ ਨਾਲ ਸਜਾਈਆਂ ਹੋਈਆਂ ਹਨ। ਤਸਵੀਰਾਂ ਸਿਰਫ ਤਸਵੀਰਾਂ ਨਾ ਹੋ ਕੇ ਸਾਡੇ ਨਾਲ ਬਾਤਾਂ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਆਰਟ ਗੈਲਰੀ ਦੇ ਨਾਲ ਲਗਦੇ ਮਕਾਨ ਵਿਚ ਸ਼ੋਭਾ ਸਿੰਘ ਦਾ ਪਰਵਾਰ ਰਹਿ ਰਿਹਾ ਹੈ। ਸ਼ੋਭਾ ਸਿੰਘ ਦੀ ਧੀ ਗੁਰਚਰਨ ਕੌਰ ਘਰ ਨਾ ਹੋਣ ਕਰਕੇ ਸਾਡੀ auhnwN nwlਮੁਲਾਕਾਤ ਨਾ ਹੋ ਸਕੀ। ਆਰਟ ਗੈਲਰੀ ਵੇਖਣ ਤੋਂ ਬਾਅਦ ਅਸੀਂ ਮਹਾਨ ਨਾਟਕਕਾਰ ਨੌਰਾ ਰਿਚਰਡ ਦਾ ਘਰ ਵੇਖਣ ਗਏ। ਲਗਭਗ ਸੌ ਵਰ੍ਹੇ ਪੁਰਾਣਾ ਇਹ ਮਕਾਨ ਅੱਜ ਦੇ ਨਵੇਂ ਮਕਾਨਾਂ ਨੂੰ ਮਾਤ ਪਾਉਂਦਾ ਹੈ। ਬਾਂਸ ਅਤੇ ਮਿੱਟੀ ਨਾਲ ਬਣਿਆ ਇਹ ਮਕਾਨ ਸ਼ਾਇਦ ਦੁਨੀਆ ਦੇ ਸਭ ਤੋਂ ਹਵਾਹਾਰੇ ਮਕਾਨਾਂ ਵਿਚੋਂ ie~ਕ ਹੈ। ਇਸ ਮਕਾਨ ਨੂੰ ਪੰਜਾਬੀ ਯੂਨੀਵਰਸਿਟੀ pit1wlwਸੰਭਾਲਦੀ ਹੈ। ਇਸ ਘਰ ਦੀ ਸਿਫਤ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤੀ ਜਾ ਸਕਦੀ। ਸ਼ੋਭਾ ਸਿੰਘ ਦੀ ਆਰਟ ਗੈਲਰੀ ਤੇ ਨੌਰਾ ਰਿਚਰਡ ਦਾ ਮਕਾਨ ਸ਼ਾਮ ਪੰਜ ਵਜੇ ਤੱਕ ਹੀ ਖੁੱਲ੍ਹੇ ਰਹਿੰਦੇ ਹਨ। ਇਨ੍ਹਾਂ ਤੋਂ ਇਲਾਵਾ ਅੰਦਰੇਟੇ ਵਿਚ ਇਕ ਫੱਕਰ ਰੂਹ ਵੀ ਵਸਦੀ ਹੈ। ਜਿਸ ਦਾ ਨਾਂ ਗੁਰਚਰਨ ਸਿੰਘ ਹੈ ਜੋ ਕਿ im~t9 ਨਾਲ ਮੂਰਤੀਆਂbxwauNdw ਹੈ। ਉਹ ਅਪਣੀ ਵਰਕਸ਼ਾਪ ਵਿਚ ਨੌਜਵਾਨਾਂ ਨੂੰ ਮੂਰਤੀਆਂ ਬਣਾਉਣ ਦੀ ਟਰੇਨਿੰਗ ਵੀ ਦਿੰਦਾ ਹੈ। ਅੰਤ ਇਨ੍ਹਾਂ ਖੂਬਸੂਰਤ ਵਾਦੀਆਂ ਦਾ ਅਨੰਦ ਮਾਣਦੇ ਹੋਏ ਅਸੀ ਲੁਧਿਆਣੇ ਨੂੰ ਚਾਲੇ ਪਾ ਦਿੱਤੇ।