ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ (ਗੀਤ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੰਨਦਾਤਾ ਮਹਾਨ ਹੋਵੇ 
ਜੈ ਜਵਾਨ ਜੈ ਕਿਸਾਨ ਹੋਵੇ
ਮੁਸ਼ੱਕਤਾਂ ਦੀ ਸ਼ਾਨ ਹੋਵੇ
ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਕੁੱਛੜ 'ਚ ਭੋਲੂ ਹੋਵੇ
ਹੱਥ ਲੱਸੀ ਡੋਲੂ ਹੋਵੇ
ਹਲ ਵਾਹੁੰਦਾ ਮੋਲੂ ਹੋਵੇ
ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਲੱਗਦੀ 

ਫਸਲਾਂ ਨੂੰ ਬੂਰ ਹੋ ਜੇ
ਕਿਸਾਨ ਖੁਸ਼ੀ ਚੂਰ ਹੋ ਜੇ
ਸਿਰੋਂ ਬੋਝ ਦੂਰ ਹੋਜੇ
ਪੈਂਦੀ ਮੱਠੀ-ਮੱਠੀ ਅੰਬਰੋਂ ਫੁਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਟੱਬਰ 'ਚ ਮੁੱਲ ਹੋਵੇ
ਨੂਰ ਡੁੱਲ-ਡੁੱਲ ਹੋਵੇ
ਕਦੇ ਵੀ ਨਾ ਭੁੱਲ ਹੋਵੇ
ਫੇਰ ਝਾਂਜਰਾਂ ਦੀ ਵਿਹੜੇ ਛਣਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਨਾਨਕ ਅਵਤਾਰ ਹੋਵੇ
ਸੱਚ ਬੇੜਾ ਪਾਰ ਹੋਵੇ
ਝੂਠ ਦਾ ਲੰਗਾਰ ਹੋਵੇ
ਗੁਰੂਆਂ ਦੀ ਬਾਣੀ ਸਤਿਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭੋਇ ਜੇਕਰ ਵੱਤ ਹੋਵੇ
ਕੱਸੀ ਲੱਗਾ ਕੱਟ ਹੋਵੇ
ਨਿਰਾਸ਼ ਤਦ ਜੱਟ ਹੋਵੇ
ਨਈਉਂ ਸੱਤਰੰਗੀ ਪੀਂਘ ਚਮਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਕਰਜੇ ਦਾ ਬੋਝ ਹੋਜੇ
ਘਰੋਂ ਮੁੱਕ ਦੋਜ ਹੋਜੇ
ਟੱਬਰ ਕ੍ਰੋਧ ਹੋਜੇ
ਹਰ ਵੇਲੇ ਚੀਜ਼ ਨਈਂ ਉਧਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਪਹੇ 'ਚ ਗਰਕ ਹੋਵੇ
ਬੱਦਲ ਗੜ੍ਹਕ ਹੋਵੇ
ਕਿਸਾਨ ਨੂੰ ਹਰਖ ਹੋਵੇ
ਓਸ ਵੇਲੇ ਗੱਲ ਪਾਏਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਬਰੇਕ ਕੰਮ ਛੱਡ ਜਾਵੇ
ਦਾੜ੍ਹਾ ਕੁੱਤਾ ਵੱਢ ਜਾਵੇ
ਗਾਲ ਕੋਈ ਕੱਢ ਜਾਵੇ
ਨਈਂਓਂ ਬੋਝੇ ਵਿੱਚ ਪਾਈ ਫੇਰ ਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਮਾੜੀ ਜਦੋਂ ਸੋਚ ਹੋਜੇ
ਮਨ ਵਿੱਚ ਖੋਟ ਹੋਜੇ
ਲਾਲਸਾ ਨੂੰ ਲੋਚ ਹੋਜੇ
ਰਹਿਮਤ ਤੇਰੀ ਸਦਾ ਕਰਤਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਝੂਠਾ ਇਲਜ਼ਾਮ ਲੱਗੇ
ਕਾਵਾਂ ਦੇ ਵੱਜਣ ਢੱਗੇ
ਚਿੱਟੇ ਦਿਨ ਜਾਈਏ ਠੱਗੇ
ਰਾਖਿਆਂ ਦੀ ਸੋਚ ਨe੍ਹੀਂ ਬਿਮਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਕੰਤ ਬਤਾਰੂ ਹੋ ਜੇ
ਔਰਤ ਬਜ਼ਾਰੂ ਹੋ ਜੇ ਪੰਜ ਪੱਤਣਾਂ ਦੀ ਤਾਰੂ ਹੋ ਜੇ
ਅੱਖ ਨਹੀਂਉਂ ਕਦੇ ਟੂਣਂੇਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਪਿੰਡ ਵਿੱਚ ਕਹਿਰ ਪੈ ਜੇ
ਆਸ-ਪਾਸ ਵੈਰ ਪੈ ਜੇ
ਪਿਆਰ ਵਿੱਚ ਜ਼ਹਿਰ ਪੈ ਜੇ
ਫੇਰ ਨਹੀਂ ਜ਼ਿੰਦ ਮਜ਼ੇਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਮਾੜੇ 'ਤੇ ਵਕਤ ਪੈ ਜੇ
ਬਣਿਆਂ ਤਖਤ ਢਹਿ ਜੇ
ਸ਼ਾਹ ਜੇ ਮੱਦਦ ਕਹਿ ਜੇ
ਉਸ ਵੇਲੇ ਬੇੜੀ ਹੋਈ ਪਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ ਭ੍ਰਿਸ਼ਟਾਚਾਰ ਸ਼ਰੇਆਮ ਹੋ ਜੇ
ਹਾਕਮ ਨਾਕਾਮ ਹੋ ਜੇ
ਲੈਣ-ਦੇਣ ਜਾਮ ਹੋ ਜੇ
ਉਸ ਵੇਲੇ ਨਹੀਂਉਂ ਸਰਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਦਿਲਾਂ 'ਚ ਪਿਆਰ ਹੋਵੇ
ਯਾਰਾਂ ਦਾ ਪੱਕਾ ਯਾਰ ਹੋਵੇ
ਕਲੇਸ਼ ਪੱਖੋਂ ਹਾਰ ਹੋਵੇ
ਫੇਰ ਯਮਲੇ ਦੀ ਤੂੰਬੀ ਵਾਲੀ ਤਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਭੰਨੀਂ ਕੋਈ ਭੋਲ ਹੋਵੇ
ਸ਼ਰੀਕ ਦਾ ਬੋਲ ਹੋਵੇ
ਗੱਲ ਵਜ਼ਨਤੋਲ ਹੋਵੇ
ਖਾਹਮਖਾਹ ਦੀ ਨਹੀਉਂ ਕਦੇ ਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਖੇਤੀਂ ਘੁੱਗੀਆਂ-ਬਟੇਰੇ ਹੋਣ
ਬੱਝੇ ਹੋਏ ਖੇੜੇ ਹੋਣ
ਘਰ ਸੱਜਰੇ ਲਵੇਰੇ ਹੋਣ ਉਸ ਸਮੇਂ ਵੱਜਦੀ ਸਤਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਕੀਤੀ ਗਈ ਕਮਾਈ ਹੋਵੇ
ਉੱਚ ਡਿਗਰੀ ਪੜ੍ਹਾਈ ਹੋਵੇ
ਚੁਫੇਰਿਉਂ ਵਧਾਈ ਹੋਵੇ
ਸੜਕ ਤੇ ਆਉਂਦੀ ਫੇਰ ਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਵਿਰਸਾ ਭਰਪੂਰ ਹੋਵੇ
ਪੱਛਮੀ ਸੱਭਿਅਤਾ ਦੂਰ ਹੋਵੇ
ਜਾਣ-ਬੁੱਝ ਨਾ ਕਸੂਰ ਹੋਵੇ
ਪਾਉਂਦੀ ਸਟੇਜ 'ਤੇ ਨe੍ਹੀਂ ਪੰਜਾਬਣ ਖਿਲਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਸੋਹਣੇ-ਸੋਹਣੇ ਰੁੱਖ ਹੋਣ
ਮਹਿਕਦੇ ਮੁੱਖ ਹੋਣ
ਗੱਭਰੂ ਡੰਡੇ ਡੁੱਕ ਹੋਣ
ਅੰਬਰਾਂ 'ਚ ਕੂੰਜਾਂ ਦੀ ਉਡਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ ਸਿਰ ਉੱਤੇ ਪੱਗ ਹੋਵੇ
ਖੁਸ਼ ਸਾਰਾ ਜੱਗ ਹੋਵੇ
ਕੋਈ ਵੀ ਨਾ ਠੱਗ ਹੋਵੇ
ਕਾਰ ਡੋਲੀ ਵਾਲੀ ਕੀਤੀ ਹੋਈ ਸ਼ਿੰਗਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਵਹਿੜਕਾ ਨਗੌਰੀ ਹੋਵੇ
ਨਮਕ ਲਹੌਰੀ ਹੋਵੇ
ਕੜਾਕੇਦਾਰ ਪਕੌੜੀ ਹੋਵੇ
ਫੇਰ ਮਿੱਤਰਾਂ ਦੀ ਸਜੀ ਗੁਲਜ਼ਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਗੱਲ ਜੇ ਜ਼ਰੂਰ ਹੋਵੇ
ਬੱਚੇ ਦਾ ਕਸੂਰ ਹੋਵੇ
ਵੱਸੋਂ ਮਜ਼ਬੂਰ ਹੋਵੇ
ਉਸ ਵੇਲੇ ਨਹੀਂਉਂ ਪੁਚਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਪੁੱਤਰ ਨਸ਼ੇੜੀ ਹੋਵੇ
ਡੁੱਬ ਚੱਲੀ ਬੇੜੀ ਹੋਵੇ
ਅਰਮਾਨ ਢਹਿ-ਢੇਰੀ ਹੋਵੇ
ਡੱਡੂ ਨੂੰ ਕਮਲ ਨਹੀਂਉਂ ਗਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਵੈਦ ਨੂੰ ਜ਼ੁਕਾਮ ਹੋ ਜੇ
ਭੋਂਏ ਜੇ ਨਿਲਾਮ ਹੋ ਜੇ
ਚੌਂਕ ਚੱਕਾ ਜਾਮ ਹੋ ਜੇ
ਮਹਿਫਲ ਨਹੀਂ ਸੱਜਦੀ ਬਜ਼ਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਯਾਰ ਬੇਈਮਾਨ ਹੋਜੇ 
ਖੜ ਸੀਨਾ ਤਾਣ ਹੋਜੇ
ਮੁੱਠੀ ਵਿੱਚ ਜਾਨ ਹੋਜੇ 
ਯਾਰ ਹੱਥੋਂ ਯਾਰ ਦੀ ਨ੍ਹੀਂ ਮਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਖੂਨ ਜੇਕਰ ਚਿੱਟਾ ਹੋ ਜੇ
ਈਰਖਾ ਦਾ ਛਿੱਟਾ ਬੋਅ ਜੇ
ਮਨ ਫਿੱਟਾ-ਫਿੱਟਾ ਹੋ ਜੇ
ਨਈਉਂ ਸਾਕ-ਸਬੰਧੀਆਂ 'ਚ ਖਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ ਸਾਧ ਜਿਹਾ ਮੁੱਖ ਹੋਵੇ
ਕਾਮ ਵਾਸ਼ਨਾ ਦੀ ਭੁੱਖ ਹੋਵੇ
ਰੱਬ ਵੱਲ ਥੁੱਕ ਹੋਵੇ
ਬਗਲ 'ਚ ਛੁਪੀ ਨਈਂ ਕਟਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਨਾ ਪਿਉ ਨਾ ਪੁੱਤਰ ਲੜੇ
ਹਿੱਕ ਤਾਣ ਕੋਈ ਨਾ ਖੜੇ
ਚਿੜੀਆਂ ਨਾਲ ਬਾਜ਼ ਲੜੇ
ਦਸਮ ਪਿਤਾ ਦੀ ਸਦਾ ਵਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਮਾਂ ਬੋਲੀ ਰਕਾਨ ਹੋਵੇ
ਪੰਜ ਪਾਣੀਆਂ ਦਾ ਮਾਣ ਹੋਵੇ
ਗੱਭਰੂ ਜਵਾਨ ਹੋਵੇ
ਫੇਰ ਸਦਾ ਸੁੱਖਾਂ ਵਾਲੀ ਸਾਰ ਚੱੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਭਟਕੇ ਨੂੰ ਰਾਹ ਹੋਵੇ
ਬੇੜੀ ਨੂੰ ਮਲਾਹ ਹੋਵੇ
ਭੁੱਲੇ ਨੂੰ ਸਲਾਹ ਹੋਵੇ ਸਦਾ ਨਈਂਉ ਗੱਲ ਲੱਛੇਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਜ਼ਾਬਰ ਨਾਕਾਮ ਹੋਣ
ਖੁਸ਼ੀਆਂ ਆਮੋ-ਆਮ ਹੋਣ
ਆਨੰਦ ਮਾਣੇਂ ਮੋਹਣ-ਸੋਹਣ
ਖਿੜੇ ਮਹਿਤਾਬੀ ਸੰਸਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਰੁੱਤ ਹੋਵੇ ਮਾਘ ਵਾਲੀ
ਸ਼ਾਮ ਹੋਵੇ ਸਾਗ ਵਾਲੀ
ਦਹੀਂ ਹੋਵੇ ਜਾਗ ਵਾਲੀ
ਸਾਗ ਵਿੱਚ ਦੇਸੀ ਘਿਉ ਦੀ ਲਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਮਾਤਾ ਗੁਜਰੀ ਜਿਹੀ ਸੋਚ ਹੋਵੇ
ਹਰ ਬੁੱਕਲ 'ਚ ਬੋਟ ਹੋਵੇ
ਮਨਾਂ 'ਚ ਨਾ ਖੋਟ ਹੋਵੇ
ਜੱਗ ਲਈ ਜਿੱਤੀ ਗਈ ਪੁਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ ਦੁੱਖ ਜੇ ਕਿਸੇ ਦਾ ਹੋਵੇ
ਸੱਥਰ ਤੇ ਬੈਠਾ ਹੋਵੇ
ਆਪਣੇ ਸਕੇ ਨੂੰ ਰੋਵੇ
ਗੱਲ ਨਹੀਓਂ ਫੇਰ ਤੇਰੀ ਯਾਰ ਚੰਗੀ ਲੱਗਦੀ 
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਔਰਗੈਨਿਕ ਪਸਾਰਾ ਹੋਵੇ
ਜ਼ਹਿਰੋਂ ਛੁਟਕਾਰਾ ਹੋਵੇ
ਭਰਿਆ ਭੰਡਾਰਾ ਹੋਵੇ
ਕਿਲ੍ਹਾ ਦਿੱਲੀ ਤੇ ਕੁਤਬ ਮੀਨਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਗੁਰੁ-ਬਾਣੀ ਪੜ੍ਹ ਹੋਵੇ
ਭਵਸਾਗਰ ਤਰ ਹੋਵੇ
ਵੱਡਿਆਂ ਦਾ ਡਰ ਹੋਵੇ
ਫੇਰ ਭੰਨੀ ਗਈ ਜ਼ੁਲਮ ਦੀ ਤਲਵਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਕੁੜਮਾਚਾਰੀ ਸਾਕ ਹੋਵੇ
ਆਪਸੀ ਥਵਾਕ ਹੋਵੇ
ਹਵਾ 'ਚ ਨਾ ਡਾਕ ਹੋਵੇ
ਘਰ ਆਈ ਨੂੰਹ ਸਮਝਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਭਾਰਤ-ਪਾਕਿ ਇੱਕ ਹੋ ਜੇ
ਠਾਹ-ਠੂਹ ਟਿਕ ਹੋ ਜੇ
ਵਹੀ ਖਾਤਾ ਲਿਖ ਹੋ ਜੇ
ਗੱਲ ਨਹੀਓਂ ਜ਼ਿਆਦਾ ਅੱਤਿਆਚਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਨਵਾਂ ਕੋਈ ਕੰਮ ਹੋ ਜੇ
ਕਾਂਵਾਂ-ਰੌਲੀ ਬੰਦ ਹੋ ਜੇ
ਦੂਈ ਵਾਲੀ ਕੰਧ ਹੋ ਜੇ
ਲੋਕ ਸਭਾ 'ਚ ਨਈਂ ਲੱਥੀ ਦਸਤਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਵੱਡਿਆਂ ਦਾ ਕਹਿਣਾ ਹੋਵੇ
ਮੰਨ ਸਭ ਲੈਣਾ ਹੋਵੇ
ਜ਼ਿੰਦਗੀ ਦਾ ਗਹਿਣਾ ਹੋਵੇ
ਬਾਪੂ ਨਾਲ ਕੀਤੀ ਗਈ ਵਿਚਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀਢੌਂਗੀ ਤੋਂ ਕਿਨਾਰਾ ਹੋਵੇ
ਵਹਿਮੋਂ ਛੁਟਕਾਰਾ ਹੋਵੇ
ਚੰਗੇ ਗੁਣਾਂ ਦਾ ਬੁਲਾਰਾ ਹੋਵੇ
ਬੁਰੇ ਕੰਮੀਂ ਪਾਈ ਫਿਟਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਅਵਾਰਾ ਪਸ਼ੂ ਨੱਥ ਹੋਵੇ
ਜ਼ੁਬਾਨ 'ਚ ਨਾ ਕੱਚ ਹੋਵੇ
ਵਾਅਦਾ ਸੱਚੋ-ਸੱਚ ਹੋਵੇ
ਨਹੀਂ ਕੁੱਤਿਆਂ ਦੀ ਹੇੜ ਬੇਸ਼ੁਮਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੁਦਕੁਸ਼ੀ ਝੱਖੜ ਬੰਦ ਹੋ ਜੇ
ਹਰ ਖੁਸ਼ੀ 'ਚ ਆਨੰਦ ਹੋ ਜੇ
ਸੁੱਖ ਨੀਂਦਰ ਪਲੰਗ ਹੋ ਜੇ
ਉੱਚੀ-ਲੰਬੀ ਸੋਚ ਹੁਸ਼ਿਆਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੇਡ ਜੇ ਕਬੱਡੀ ਹੋਵੇ
ਝੰਡੀ ਫੇਰ ਗੱਡੀ ਹੋਵੇ
ਨਸ਼ੇ ਜੜ੍ਹ ਵੱਢੀ ਹੋਵੇ
ਜਿੱਤੀ ਹੋਈ ਬਾਜ਼ੀ ਫੇਰ ਪਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਨੂੰਹ-ਸੱਸ 'ਚ ਪਾੜਾ ਹੋ ਜੇ
ਘਰ 'ਚ ਖਿਲਾਰਾ ਹੋ ਜੇ
ਖੁੱਲ੍ਹਿਆ ਜੁਬਾੜਾ ਹੋਜੇ
ਖੁਰ ਚੱਕ ਜਾਵੇ ਖੋਲ੍ਹੀ ਨਹੀਉਂ ਧਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸੋਚ ਜੇ ਗਰਕ ਹੋਵੇ
ਧੀ-ਪੁੱਤ 'ਚ ਫਰਕ ਹੋਵੇ
ਭੁਰਲ ਦਾ ਠਰਕ ਹੋਵੇ
ਮਨ ਭਟਕਣ ਨe੍ਹੀਂਓ ਅੰਗਿਆਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਬਿਰਖਾਂ ਦੀ ਛਾਂ ਹੋਵੇ
ਹੇਠ ਬੈਠੀ ਮਾਂ ਹੋਵੇ
ਚੂਰੀ ਖਾਂਦਾ ਕਾਂ ਹੋਵੇ
ਸਦਾ ਚਿਹਰੇ ਉੱਤੇ ਮਾਲਕਾ ਨੁਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀਜਾਤ ਪਾਤ ਬੰਦ ਹੋਵੇ
ਧਰਮ ਗੁਲਕੰਦ ਹੋਵੇ
ਖੁਸ਼ੀ ਦਾ ਆਨੰਦ ਹੋਵੇ
ਇੱਕੋ ਮਾਂ ਦੇ ਜਾਏ ਨਹੀਂ ਦੀਵਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੂਹਾਂ ਦਾ ਪਾਣੀਂ ਹੋਵੇ
ਰੂਹਾਂ ਦਾ ਹਾਣੀਂ ਹੋਵੇ
ਨਬਜ਼ ਪਛਾਣੀਂ ਹੋਵੇ
ਫੇਰ ਤੇਰੀ ਗੱਲ ਦਿਲਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕਿਰਤ ਦਾ ਮੁੱਲ ਹੋਵੇ
ਲੇਖਾਂ 'ਤੇ ਨਾ ਡੁੱਲ ਹੋਵੇ
ਸੁਖੀ ਜੱਗ ਕੁੱਲ ਹੋਵੇ
ਫੇਰ ਤੇਰੀ ਰਾਖੀ ਪਹਿਰੇਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕਰਜੇ ਦੀ ਪੰਡ ਹੋਵੇ
ਜੱਗ ਨੂੰ ਨਾ ਭੰਡ ਹੋਵੇ
ਗਲ 'ਚ ਨਾ ਫੰਦ ਹੋਵੇ
ਸੋਚ ਤੇਰੀ ਵਾਂਗ ਸੁਨਿਆਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਹੌਂਸਲਾ ਜੇ ਕੋਲ ਹੋਵੇ
ਮਨ 'ਚੋਂ ਨਾ ਡੋਲ ਹੋਵੇ
ਬੋਲ ਨਾ ਕੁਬੋਲ ਹੋਵੇ
ਸੋਚ ਸਦਾ ਬਣੀ ਹਥਿਆਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਮੂਰਖਾਂ ਦਾ ਸੰਗ ਹੋਜੇ
ਸ਼ਾਹ ਕਦੇ ਨੰਗ ਹੋਜੇ
ਟੀ.ਬੀ. ਵਾਲੀ ਖੰਗ ਹੋਜੇ
ਘੋੜਿਆਂ ਨੂੰ ਕਦੇ ਨe੍ਹੀ ਜਵਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਤੂੜੀ ਤੰਦ ਸਾਂਭ ਹੋਜੇ
ਸ਼ਾਹਾਂ ਦਾ ਹਿਸਾਬ ਹੋਜੇ
ਸੋਨ ਚਿੜੀ ਖੁਸ਼ਹਾਲ ਹੋਜੇ 
ਵਿਸਾਖੀ ਸਮੇਂ ਜਲੇਬੀ ਕੜਾਕੇਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀਕੌਮ ਦਾ ਸਿਪਾਹੀ ਹੋਵੇ
ਮੱਚੀ ਜੇ ਤਬਾਹੀ ਹੋਵੇ
ਜਿੰਦ ਲੇਖੇ ਲਾਈ ਹੋਵੇ
ਫੇਰ ਤੇਰੀ ਫੀਤੀ ਸੂਬੇਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਤੁਰਲੇ ਵਾਲੀ ਪੱਗ ਹੋਵੇ
ਯਾਰ-ਬੇਲੀ ਸੱਗ ਹੋਵੇ
ਸਮੁੰਦਰਾਂ ਦੀ ਝੱਗ ਹੋਵੇ
ਹਵਾ ਹਾੜ੍ਹ ਦੇ ਮਹੀਨੇ ਫਰਾਟੇਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਾਧ ਜੇਕਰ ਜੱਟ ਹੋ ਜੇ
ਸੋਫੀ ਬੰਦਾ ਵੱਤ ਹੋ ਜੇ
ਕੋਬਰਾ ਨਾ ਕੱਟ ਹੋ ਜੇ
ਚੋਣਾਂ ਸਮੇਂ ਪੈਂਦੀ ਜੋ ਗੁਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮਸ਼ਕਾਂ ਦਾ ਪਾਣੀ ਹੋਵੇ
ਜਿੰਦ ਮਹਾਰਾਣੀ ਹੋਵੇ
ਦੁੱਲੇ-ਭੱਟੀ ਦੀ ਕਹਾਣੀ ਹੋਵੇ
ਕੁਲਫੀ ਘੜੇ ਦੀ ਠੰਡੀ-ਠਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਚੋਰ ਜੇਬ ਕੱਟ ਜਾਵੇ
ਸ਼ਰੇਆਮ ਨੱਠ ਜਾਵੇ
ਪੁਲੀਸ ਦੜ੍ਹ ਵੱਟ ਜਾਵੇ
ਫੀਤੀ ਨਹੀਉਂ ਤੇਰੀ ਥਾਣੇਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਦੋਹੇ-ਸਿੱਠਣੀਆਂ ਮੇਲ ਹੋਵੇ
ਬਰੂਹੀਂ ਚੋਇਆ ਤੇਲ ਹੋਵੇ
ਸਦਾ ਖੁਸ਼ੀ ਦਾ ਸੁਮੇਲ ਹੋਵੇ
ਫੇਰ ਵਿਹੜੇ ਵਿੱਚ ਨੱਚਦੀ ਨਚਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਟੁੱਟ ਗਈ ਜ਼ਮੀਰ ਹੋਵੇ
ਵਿੰਨ੍ਹ ਗਿਆ ਤੀਰ ਹੋਵੇ
ਕਾਲਜੇ ਨੂੰ ਚੀਰ ਹੋਵੇ
ਵਖਤਾਂ ਦੀ ਪਈ ਨਹੀਉਂ ਮਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀਸਿਰੋਂ ਸਰਦਾਰ ਹੋਵੇ
ਕੰਜੂਸ ਮੱਖੀ ਮਾਰ ਹੋਵੇ
ਟੈਂਪੂ 'ਤੇ ਸਵਾਰ ਹੋਵੇ
ਫੇਰ ਨਈਂਉਂ ਗੱਲ ਲਾਣੇਂਦਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਾਂਝਾਂ ਦੀ ਮਹਿਕ ਹੋਵੇ 
ਚਿੜ੍ਹੀਆਂ ਦੀ ਚਹਿਕ ਹੋਵੇ 
ਫੁੱਲਾਂ ਦੀ ਟਹਿਕ ਹੋਵੇ
ਗਾਣੇ ਘੁੱਗੀ ਨਾਲ ਗਾਉਂਦੀ ਹੋਈ ਗਟਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਨਾ ਕੀਤੀ ਕੋਈ ਹਿੰਢ ਹੋਵੇ
ਲੰਗੇਆਣਾ ਪਿੰਡ ਹੋਵੇ
ਸਾਧੂ ਨਾਲ ਮਲਕੀਤ ਥਿੰਦ ਹੋਵੇ
ਵਿਸ਼ਵਾਸ ਵਾਲੀ ਬਾਤ ਨਹੀਂ ਸ਼ਿਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ 

ਪੰਡਤ ਰਾਮ ਜੀ ਚੰਨਣ ਦਾ ਪੋਤਾ ਹੋਵੇ
ਰਾਮ ਲੋਕ ਨਾਨਾ ਜੀ ਦਾ ਦੋਹਤਾ ਹੋਵੇ
ਹੰਸ ਰਾਮ, ਕੰਸ ਰਾਮ ਜੀ ਵਾਂਗ ਜੋਟਾ ਹੋਵੇ
ਫੇਰ ਤੇਰੀ ਕਲਮ ਪੱਤਰਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ