ਸਾਈਆਂ (ਕਵਿਤਾ)

ਦਲਜੀਤ ਕੌਰ ਸੰਧੂ   

Email: dkaur038@yahoo.com
Address:
United States
ਦਲਜੀਤ ਕੌਰ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਿੰਦਗੀ ਬੀਤ ਰਹੀ ਹੈ ਬਹੁਤ ਸੋਹਣੀ,
ਤੇਰੀ ਮਿਹਰ ਦੇ ਨਾਲ ਸਾਈਆਂ।

ਇੰਝ ਹੀ ਰੱਖੀ ਆਪਣਾ ਮਿਹਰਾਂ ਭਰਿਆ ਹੱਥ,
ਰੱਖੀ ਆਪਣੇ ਚਰਨਾ ਦੇ ਨਾਲ  ਸਾਈਆਂ।

ਕਿਸੇ ਹੋਰ ਦੇ ਦਰ ਤੇ ਨਾਂ ਝੂਕੇ ਸਿਰ ਮੇਰਾ।
ਬੱਸ ਰੱਖੀ ਆਪਣੇ ਹੀ ਲੜ ਦੇ ਨਾਲ ਸਾਈਆਂ,

ਜਿੱਦਾਂ ਹੁਣ ਤੱਕ ਰੱਖੀ ਏ ਫੜੀ ਬਾਂਹ ਮੇਰੀ
ਉਦਾ ਹੀ ਰੱਖੀ ਮੈਨੂੰ ਸੰਭਾਲ ਸਾਈਆਂ।

ਕੁਝ ਬੀਤ ਗਈ ਤੇ ਕੁਝ ਰਹਿੰਦੀ ਏ
ਜਪਦੀ ਰਹਾਂ ਤੇਰਾ ਨਾਮ ਰੂਹ ਦੇ ਨਾਲ ਸਾਈਆਂ।।