ਚੁੱਪ ਵਿੱਚ ਗੁਣ ਹੀ ਗੁਣ (ਸਵੈ ਜੀਵਨੀ )

ਮਲਕੀਤ ਕੌਰ ਬਾਵਰਾ   

Email: malkitjagjit@gmail.com
Cell: +91 97794 31472
Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
ਮੋਗਾ India
ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਈ ਇਨਸਾਨ ਐਸੇ ਹੁੰਦੇ ਹਨ ਕਿ ਮਤਲਬ ਦੀ ਗੱਲ ਤੋਂ ਬਿਨਾਂ ਬੋਲਦੇ ਨਹੀਂ। ਜਦੋਂ ਉਹ ਬੋਲਦੇ ਹਨ ਤਾਂ ਜਿਵੇਂ ਮੂੰਹ ਵਿੱਚੋਂ ਫੁੱਲ ਕਿਰਦੇ ਹੋਣ। ਮੈਂਨੂੰ ਤਾਂ ਇਹੋ ਜਿਹੇ ਇਨਸਾਨ ਪਰਮਾਤਮਾਂ ਦਾ ਰੂਪ ਹੀ ਲੱਗਦੇ ਹਨ। ਮੈਂ ਸੋਚਦੀ ਹਾਂ ਕਿ ਬਹੁਤਾ ਬੋਲਣਾ ਕੋਈ ਚੰਗੀ ਗੱਲ ਨਹੀਂ ਪਰ ਮੈਂਥੋਂ ਤਾਂ ਆਪ ਕਈ ਵਾਰ ਵੱਧ ਬੋਲਿਆਂ ਜਾਂਦਾ ਹੈ। ਬਾਦ ਵਿਚ ਪਤਾ ਲੱਗਦਾ ਹੈ ਕਿ ਅਸੀਂ ਵੀ ਕਈ ਵਾਰ ਬਗੈਰ ਮਤਲਬ ਬੋਲ ਜਾਂਦੇ ਹਾਂ। ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ। ਪੰਜਾਂ ਉਂਗਲਾਂ ਵਿੱਚ ਵੀ ਅੱਡੋ ਅੱਡ ਗੁਣ ਹੁੰਦੇ ਹਨ।
     ਇਸੇ ਤਰਾਂ ਸਾਰੇ ਇਨਸਾਨ ਪਰਮਾਤਮਾਂ ਨੇ ਬਣਾਏ ਹਨ। ਕਈ ਵਾਰ ਉਹ ਇਨਸਾਨ ਸ਼ਾਇਦ ਉਨਾਂ ਦੇ ਪ੍ਰੀਵਾਰ ਨੂੰ ਘੱਟ ਦਿਮਾਗ ਵਾਲਾ ਲੱਗਦਾ ਹੋਵੇ। ਮੇਰੇ ਤਾਂ ਮਨ ਵਿੱਚ ਇਹ ਸਮਾ ਹੀ ਗਿਆ ਹੈ ਕਿ ਜੋ ਇਨਸਾਨ ਜਿੰਨੀ ਕੁ ਗੱਲ ਹੋਵੇ ਉਸਦਾ ਹੀ ਜੁਆਬ ਦਿੰਦੇ ਹਨ ਉਹ ਗੁਣਾ ਦੇ ਭਰਪੂਰ ਹੁੰਦੇ ਹਨ। ਵਾਧੂ ਬੋਲਣਾ ਵੀ ਕੋਈ ਚੰਗੀ ਗੱਲ ਨਹੀਂ। ਹੋ ਸਕਦਾ ਹੈ ਕਿ ਇਹੋ ਜਿਹੇ ਇਨਸਾਨ ਨੂੰ ਕੋਈ ਸਿੱਖਿਆ ਦੇਣ ਵਾਲਾ ਹੀ ਇਹੋ ਜਿਹਾ ਇਨਸਾਨ ਹੋਵੇ ਜੋ ਦੱਸਦਾ ਹੋਵੇ ਕਿ ਬਹੁਤਾ ਬੋਲਣਾ ਚੰਗੀ ਗੱਲ ਨਹੀਂ। ਇਹ ਗੁਣ ਇੱਕ ਸਿਆਣੀ ਮਾਂ ਅਤੇ ਸਿਆਣਾ ਅਧਿਆਪਕ ਹੀ ਭਰ ਸਕਦਾ ਹੈ। ਕਈ ਬੱਚੇ ਮਾਂ ਬਾਪ ਜਾਂ ਆਧਿਆਪਕ ਦੀਆਂ ਗੱਲਾਂ ਗ੍ਰਹਿਣ ਕਰ ਲੈਂਦੇ ਹਨ। ਕਈ ਮੇਰੇ ਵਰਗੇੇ ਲਾਪ੍ਰਵਾਹ ਵੀ ਹੁੰਦੇ ਹਨ ਜੋ ਕਿ ਚੰਗੀਆਂ ਗੱਲਾਂ ਘੱਟ ਗ੍ਰਹਿਣ ਕਰਦੇ ਹਨ।
ਇਹ ਵੀ ਸੁਣਦੇ ਹਾਂ ਕਿ ਸੁਭਾਅ ਪਰਮਾਤਮਾ ਦੀ ਦੇਣ ਹੈ।   ਇਹ ਲਿਖਣ ਤੋਂ ਪਹਿਲ਼ਾਂ ਮੈਂ  ਇਹ ਰਚਨਾ ਲਿਖਣ ਤੋਂ ਝਿਜਕ ਰਹੀ ਸੀ ਕਿ ਕੋਈ ਕੀ ਕਹੇਗਾ ਕਿਸ ਬਾਰੇ ਇਹ ਲਿਖ ਰਹੀ ਹੈ। ਮੈਂ ਸੋਚਿਆ ਲੋਕਾਂ ਮਗਰ ਤਾਂ ਹਮੇਸ਼ਾਂ ਹੀ ਲੱਗੀਦਾ ਹੈ ਕਦੇ ਆਪਦੇ ਮਨ ਮਗਰ ਵੀ ਲੱਗਣਾ ਚਾਹੀਦਾ ਹੈ। ਜਿਸ ਬਾਰੇ ਮੇਰੇ ਮਨ ਨੇ ਮੈਂਨੂੰ ਲਿਖਣ ਲਈ ਮਜਬੂਰ ਕਰ ਦਿੱਤਾ। ਆਪਣੇ ਆਪ ਪੈੱਨ ਕਾਪੀ ਮੇਰੇ ਹੱਥ ਵਿੱਚ ਆ ਗਏ।
      ਮੈਂ 2007 ਸਤੰਬਰ ਅਕਤੂਬਰ ਦੀ ਗੱਲ ਕਰਦੀ ਹਾਂ।ਇੱਕ ਮੀਆਂ ਬੀਵੀ ਚੰਗੀ ਪਰਸਨੈਲਿਟੀ ਵਾਲੇ ਸਾਡੇ ਬੇਟੇ ਦੇ ਰਿਸ਼ਤੇ ਦੇ ਸਬੰਧ ਵਿੱਚ ਸਾਡੇ ਘਰ ਆਏ। ਆਉਣ ਤੋਂ ਪਹਿਲਾਂ ਉਨ੍ਹਾਂ ਨੇ ਫੋਨ ਤੇ ਆਉਣ ਬਾਰੇ ਦੱਸ ਦਿੱਤਾ ਸੀ।ਪਾਣੀ ਪੀਣ ਤੋਂ ਬਾਦ ਪਹਿਲਾਂ ਉਨ੍ਹਾਂ ਦੀ ਬੀਵੀ ਜੋ ਕਿ ਸਾਨੂੰ ਕਾਫੀ ਸਮਝਦਾਰ ਲੱਗੀ| ਬਾਵਰਾ ਜੀ ਨੂੰ ਵੀਰ ਜੀ ਕਹਿ ਕੇ ਬੋਲੀ ਕਿ ਲੜਕੇ ਨੂੰ ਬਾਹਰ ਗਏ ਨੂੰ ਕਿੰਨਾ ਕੁ ਚਿਰ ਹੋ ਗਿਆ। ਮੈਂਨੂੰ ਮਹਿਸੂਸ ਹੋਇਆ ਕਿ ਆਦਮੀ ਤੋਂ ਪਹਿਲਾਂ ਔਰਤ ਨੇ ਹੀ ਗੱਲ ਸ਼ੁਰੂ ਕੀਤੀ ਹੈ। ਬੱਚੇ ਦਾ ਵੀ ਮਾਂ ਬਾਪ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਿਵੇਂ ਮਾਂ ਬਾਪ ਪਰਸੈਨਿਲਟੀ ਵਾਲੇ ਹਨ ਤੇ ਗੁਣਾਂ ਦੇ ਭਰਪੂਰ ਲੱਗਦੇ ਹਨ ਜੋ ਕਿ ਮਤਲਬ ਦਾ ਬੋਲਦੇ ਹਨ ਉਸੇ ਤਰਾਂ ਲੜਕੀ ਵੀ ਸੁਨੱਖੀ ਹੀ ਹੋਵੇਗੀ। ਲੜਕੀ ਲੜਕੇ ਦੇ ਗੁਣਾਂ ਦਾ ਤਾਂ ਬਾਦ ਵਿੱਚ ਪਤਾ ਲੱਗਦਾ ਹੈ। ਉਸ ਔਰਤ ਦੇ ਪੁੱਛਣ ਤੇ ਬਾਵਰਾ ਜੀ ਨੇ ਕਿਹਾ ਕਿ ਫਰਵਰੀ 2007 ਵਿੱਚ ਗਿਆ ਹੈ ਫਿਰ ਉਨ੍ਹਾਂ ਪੁਛਣਾ ਸ਼ੁਰੂ ਕੀਤਾ ਕਿ ਕਦ ਆਵੇਗਾ ਕੀ ਕੀਤਾ ਹੈ। ਬਾਵਰਾ ਜੀ ਨੇ ਯੋਗਤਾ ਅਤੇ ਆਉਣ ਬਾਰੇ ਦੱਸ ਦਿੱਤਾ। ਫਿਰ ਮੰਗ ਬਾਰੇ ਸਾਥੋਂ ਪੁਛਣ ਲੱਗੇ ਕਿ ਤੁਹਾਡੀ ਕੋਈ ਮੰਗ। ਬਾਵਰਾ ਜੀ ਨੇ ਦੱਸਿਆ ਕਿ ਮੰਗ ਸਾਡੀ ਕੋਈ ਨਹੀਂ। ਪਰਮਾਤਮਾਂ ਨੇ ਸਾਥੋਂ ਕੁਝ ਵੀ ਲਕੋਇਆ ਨਹੀਂ। ਸਾਨੂੰ ਪਰਮਾਤਮਾਂ ਨੇ ਬਹੁਤ ਕੁਝ ਦਿੱਤਾ ਹੈ। ਨਾਲ ਹੀ ਚਾਹ ਤਿਆਰ ਹੋ ਗਈ। ਅਸੀਂ  ਸਾਦੇ ਹੀ ਆਪ ਹਾਂ ਤੇ ਸਾਦੀ ਹੀ ਸਭ ਨੂੰ ਚਾਹ ਪਿਆਉਂਦੇ ਹਾਂ ਵੱਧ ਤੋਂ ਵੱਧ ਬਿਸਕੁਟ ਤੇ ਭੁਜੀਆ ਹੀ ਰੱਖੀਦਾ ਹੈ ਭਾਂਵੇ ਆਉਣ ਵਾਲਾ ਇਹੀ ਸੋਚਦਾ ਹੋਵੇਗਾ ਕਿ ਚਾਹ ਵੀ ਸਾਦੀ ਆਪ ਵੀ ਸਾਦੇ ਹੀ ਹੋਣਗੇ। ਇਹੋ ਜਿਹਾ ਹੀ ਇਨਾਂ ਦਾ ਬੇਟਾ ਸਾਦਾ ਹੋਵੇਗਾ। ਕਈ ਲੋਕ ਸਾਦੇ ਇਨਸਾਨ ਨੂੰ ਚੰਗਾ ਨਹੀ ਸਮਝਦੇ। ਸਾਡਾ ਬੇਟਾ ਵੀ ਸਾਡੇ ਵਾਂਗ ਸਾਦਾ ਹੀ ਹੈ।ਉਸ ਵਿੱਚ ਪਰਮਾਤਮਾ ਨੇ ਗੁਣ ਬਹੁਤ ਭਰੇ ਹਨ। ਪੂਰਾ ਆਗਿਆਕਾਰ। ਮਾਂ ਬਾਪ ਦੀ ਕੀ ਸਭ ਦੀ ਸੇਵਾ ਦਾ ਪੂਰਾ ਖਿਆਲ ਰੱਖਣ ਵਾਲਾ। ਸਭ ਦਾ ਸਤਿਕਾਰ ਕਰਣ ਵਾਲਾ ਜਿਸ ਨਾਲ ਵੀ ਉਸਦਾ ਵਾਹ ਪੈਂਦਾ ਹੈ ਆਪਾ ਵਾਰਣ ਵਾਲਾ ਹੈ। ਇਥੇ ਮੈਂ ਆਪਦੇ ਬੇਟੇ ਦੀ ਵਡਿਆਈ ਨਹੀਂ ਕਰ ਰਹੀ। ਇਹ ਤਾਂ ਜਿੰਨ੍ਹਾਂ ਨੇ ਧੀ ਤੋਰਨੀ ਹੁੰਦੀ ਹੈ ਬਹੁਤ ਕੁਝ ਸੋਚਦੇ ਹਨ। ਪਹਿਲਾਂ ਤਾਂ ਹਰੇਕ ਹੀ ਡਰਦਾ ਹੈ। ਉਸ ਇਨਸਾਨ ਨੇ ਬਿਨਾਂ ਕੁਝ ਦੇਖਿਆਂ ਸਿਰਫ ਫੋਟੋ ਹੀ ਦੇਖੀ ਸੀ ਹੋ ਸਕਦਾ ਹੈ ਬੇਟੇ ਬਾਰੇ ਕਿਸੇ ਤੋਂ ਜਾਣਕਾਰੀ ਲੈ ਲਈ ਹੋਵੇ, ਉਨਾਂ ਨੇ ਹਾਂ ਕਰ ਦਿੱਤੀ। ਸਾਡੇ ਬੇਟੇ ਨੇ ਵੀ ਲੜਕੀ ਦੀ ਫੋਟੋ ਦੇਖਕੇ ਹੀ ਹਾਂ ਕਰ ਦਿੱਤੀ। ਅਸੀਂ ਵੀ ਬੇਟੇ ਦੇ ਕਹਿਣ ਤੇ ਲੜਕੀ ਨੂੰ ਦੇਖ ਆਏ। ਅਸੀਂ ਜਾਣਾ ਤਾਂ ਨਹੀਂ ਚਾਹੁੰਦੇ ਸੀ ਕਿਉਂਕਿ ਲੜਕੀ ਲੜਕਾ ਇਕ ਦੂਸਰੇ ਦੇ ਪਸੰਦ ਚਾਹੀਦੇ ਹਨ। ਜਿੰਦਗੀ ਉਨਾਂ ਨੇ ਆਪਸ ਵਿੱਚ ਲੰਘਾਣੀ ਹੁੰਦੀ ਹੈ। ਮਾਂ ਬਾਪ ਨੂੰ ਤਾਂ ਸਤਿਕਾਰ ਵਜੋਂ ਹੀ ਇਹ ਗੱਲ ਆਖੀ ਜਾਂਦੀ ਹੈ। ਲੜਕੇ ਦੇ ਲੜਕੀ ਪਸੰਦ ਹੀ ਸੀ ਕਿਉਂਕਿ ਪੜ੍ਹਾਈ ਵਿਚ ਇੱਕ ਲਾਈਨ ਦੇ ਹੋਣ ਕਰਕੇ।
     ਬੇਟੇ ਦੇ ਕਹਿਣ ਤੇ ਅਸੀਂ ਚਲੇ ਗਏ। ਲੜਕੀ ਦੇ ਪਿਤਾ ਜੀ ਸਾਡੇ ਕੋਲ ਬੈਠ ਗਏ। ਪਾਣੀ ਪਿਆਉਣ ਤੋਂ ਬਾਦ ਲੜਕੀ ਦੀ ਮੰਮੀ ਦੇ ਨਾਲ ਹੀ ਲੜਕੀ ਵੀ ਆ ਗਈ। ਸਾਨੂੰ ਦੇਖਣ ਨੂੰ ਲੜਕੀ ਸੋਹਣੀ ਲੱਗੀ। ਵੈਸੇ ਆਪਾਂ  ਲੜਕੀ ਲੜਕੇ ਦੇ ਸ਼ਕਲ ਤਾਂ ਦੇਖ ਲਵਾਂਗੇ ਪਰ ਅਕਲ ਨਹੀਂ। ਪਰ ਸਾਨੂੰ ਲੜਕੀ ਠੀਕ ਲੱਗੀ। ਪਰ ਲੜਕੀ ਦੇ ਪਿਤਾ ਜੀ ਸ਼ਾਂਤ ਸੁਭਾਅ ਦੇ ਹੋਣ ਕਰਕੇ ਸ਼ਾਂਤ ਹੀ ਬੈਠੇ ਰਹੇ। ਲੜਕੀ ਵੀ ਚੁੱਪ ਬੈਠੀ ਰਹੀ। ਲੜਕੀ ਦਾ ਸੁਭਅ ਆਪਦੇ ਡੈਡੀ ਵਾਂਗ ਸ਼ਾਂਤ ਹੀ ਲੱਗਾ। ਉਦੋਂ ਹੀ ਚਾਹ ਨਾਲ ਸ਼ਹਿਰੀਆਂ ਵਾਂਗ ਕਈ ਕੁਝ ਰੱਖਿਆ ਗਿਆ। ਲੜਕੀ ਦੇ ਮੰਮੀ ਤਾਂ ਹਰੇਕ ਗੱਲ ਨਾਲ ਹਾਂ ਹੂੰ ਕਰਦੇ ਰਹੇ। ਸਾਨੂੰ ਰੋਟੀ ਖਾਣ ਲਈ ਕਿਹਾ ਗਿਆ। ਸਾਡੇ ਨਾਂਹ ਨਾਂਹ ਕਰਨ ਤੇ ਉਨਾਂ ਆਪਦੇ ਸਮਝਕੇ ਰੋਟੀ ਖੁਆਈ। ਘਰ ਆਕੇ ਅਸੀਂ ਬੇਟੇ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਸਾਨੂੰ ਤਾਂ ਉਨ੍ਹਾਂ ਦਾ ਪ੍ਰੀਵਾਰ ਆਪਣੇ ਪ੍ਰੀਵਾਰ ਵਰਗਾ ਹੀ ਲੱਗਾ।
ਲੜਕੀ ਦੇ ਡੈਡੀ ਚੰਗੇ ਪੜ੍ਹੇ ਲਿਖੇ ਹੋਣ ਦੇ ਨਾਲ ਚੰਗੇ ਲੇਖਕ ਵੀ ਹਨ। ਕਾਫੀ ਨਾਵਲ ਕਹਾਣੀਆਂ ਲਿਖ ਚੁਕੇ ਹਨ। ਉਨਾਂ ਬੱਚਿਆਂ ਨੂੰ ਚੰਗੀ ਪੜਾਈ ਕਰਾਈ ਹੈ। ਉਨ੍ਹਾਂ ਦਾ ਕਾਰੋਬਾਰ ਚੰਗਾ ਚਲਦਾ ਹੈ। ਵੱਡੀ ਲੜਕੀ ਦਾ ਨਾਮ ਵੀ ਬੜੇ ਦਿਮਾਗ ਨਾਲ ਕਮਾਈ ਦੇ ਸਾਧਨ ਦਾ ਰੱਖਿਆ ਹੈ। ਪੋਤਰੀ ਦਾ ਨਾਮ ਭਰਪੂਰ ਦਿਮਾਗ ਨਾਲ ਕੰਮ ਦੀ ਬਰਕਤ ਵਾਲਾ ਰੱਖਿਆ ਹੈ। ਕਨੇਡਾ ਅਮਰੀਕਾ ਘੁੰਮ ਆਏ ਹਨ। ਹਰ ਇਕ ਦੀ ਸਹਾਇਤਾ ਕਰਨ ਵਾਲੇ ਅਤੇ ਤੋਰੇ ਫੇਰੇ ਨੂੰ ਵਧੀਆ ਸੂਝਵਾਨ ਇਨਸਾਨ ਹਨ। ਗੁਣਾਂ ਦੇ ਭਰੇ ਹੋਏ। ਸਾਡੇ ਬੇਟੇ ਨਾਲ ਦੋਸਤਾਂ ਵਾਲਾ ਸਲੂਕ ਕਰਦੇ ਹਨ। ਇਹ ਹਨ ਸਾਡੀਆਂ ਪੋਤਰੀਆਂ ਜਸਲੀਨ ਤੇ ਸੁਖਮਨੀ ਦੇ ਨਾਨਾ ਦਵਿੰਦਰ ਸਿੰਘ ਸੇਖਾ ਜੀ। ਇਨਾਂ ਵਿੱਚ ਅੱਜ ਤੱਕ ਅਸੀਂ ਸ਼ਾਂਤ ਸੁਭਾਅ ਗੁਣ ਹੀ ਗੁਣ ਦੇਖੇ ਹਨ। ਭਾਵੇਂ ਬੋਲਦੇ ਮਤਲਬ ਦਾ ਹਨ ਪਰ ਚਿਹਰਾ ਸਾਰਾ ਦਿਨ ਹਸੂੰ ਹਸੂੰ ਕਰਦਾ ਦਿਖਾਈ ਦਿੰਦਾ ਹੈ। ਇਕ ਚੰਗੇ ਇਨਸਾਨ ਹਨ। ਪਰਮਾਤਮਾਂ ਉਨਾਂ ਨੂੰ ਹਮੇਸ਼ਾਂ ਤੰਦਰੁਸਤੀ ਕਮਾਈ ਚ ਬਰਕਤ ਸਫਲਤਾ ਦੇਵੇ। ਹਮੇਸ਼ਾਂ ਸਭ ਨਾਲ ਵਰਤਦੇ ਰਹਿਣ।