ਫੁੱਲਾਂ ਦੀਆਂ ਕਿਆਰੀਆਂ (ਗੀਤ )

ਮੇਘ ਦਾਸ ਜਵੰਦਾ   

Cell: +91 84275 00911
Address: ਭਰਥਲਾ, ਤਹਿ: ਸਮਰਾਲਾ
ਲੁਧਿਆਣਾ India
ਮੇਘ ਦਾਸ ਜਵੰਦਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫੁੱਲਾਂ ਦੀਆਂ ਕਿਆਰੀਆਂ, 
ਲੱਗਣ ਬਹੁਤ ਪਿਆਰੀਆਂ।
ਪੀਲੇ, ਚਿੱਟੇ, ਲਾਲ, ਗੁਲਾਬੀ,,
ਰੰਗਾਂ ਨਾਲ ਸ਼ਿੰਗਾਰੀਆਂ।
ਫੁੱਲਾਂ ਦੀਆਂ .............।

ਿੱਕ ਪਾਸੇ ਗੁਲਾਬ ਖਿੜੇ ਨੇ
ਗੇਂਦੇ ਫੁੱਲਾਂ ਨਾਲ ਘਿਰੇ ਨੇ।
ਗੁੱਲਸ਼ਰਫੀ ਵੀ ਖਿੜਨੇ ਦੇ ਲ ੀ,
ਖਿੱਚੀ ਫਿਰੇ ਤਿਆਰੀਆਂ।
ਫੁੱਲਾਂ ਦੀਆਂ .............।

ਗੁੱਲਦੌਦੀ ਨੇ ਵੀ ਰੌਣਕ ਲਾ ੀ,
ਰੰਗਾਂ ਦੀ ਜਿਵੇਂ ਹੱਟ ਲਗਾ ੀ।
ਤਿੱਤਲੀ ਫੁੱਲਾਂ ਆਪਣੇ ਉੱਤੇ,
ਤਿੱਤਲੀਆਂ ਜਿਵੇਂ ਬਿਠਾਲੀਆਂ।
ਫੁੱਲਾਂ ਦੀਆਂ .............।

ਜੀਅ ਕਰਦਾ ਮੈਂ ਦੇਖੀ ਜਾਵਾਂ,
ਨਾਲੇ ਧੁੱਪ ਵੀ ਸੇਕੀ ਜਾਵਾਂ।
ਕਾਦਰ ਦੀ ਕੁਦਰਤ ਦੀਆਂ ਖੇਡਾਂ,
ਜਾਪਣ ਮੈਨੂੰ ਨਿਆਰੀਆਂ।
ਫੁੱਲਾਂ ਦੀਆਂ ਕਿਆਰੀਆਂ,
ਲੱਗਣ ਬਹੁਤ ਪਿਆਰੀਆਂ।