ਸੇਵਾ (ਮਿੰਨੀ ਕਹਾਣੀ)

ਜਗਦੀਸ਼ ਪ੍ਰੀਤਮ   

Email: baghapurana13@gmail.com
Address: ਠੱਠੀ ਭਾਈ
ਮੋਗਾ India
ਜਗਦੀਸ਼ ਪ੍ਰੀਤਮ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਗ ਵਾਗੂੰ ਤਪਦੇ ਜੇਠ ਮਹੀਨੇ ਵਿੱਚ ਪੰਜਾਬ ਅੰਦਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਣ ਦੀ ਰਵਾਇਤ ਕਰਕੇ ਇਸ ਪਿੰਡ ਦੇ ਬਾਹਰ ਅੱਡੇ ਤੇ ਵੀ ਠੰਡੇ ਮਿੱਠੇ ਜਲ ਦੀ ਛਬੀਲ ਲੱਗੀ ਸੀ ਤੇ ਸੇਵਾਦਾਰ ਹਰ ਆਉਣ ਜਾਣ ਵਾਲੇ ਵਹੀਕਲ ਨੂੰ ਰੋਕ ਕੇ ਉਹਨਾਂ ਵਿੱਚ ਬੈਠੇ ਮੁਸਾਫਰਾਂ ਨੂੰ ਮਿੰਨਤਾਂ ਤਰਲੇ ਕੱਢ ਕੇ ਉਹਨਾਂ ਨੂੰ ਠੰਡਾ ਮਿੱਠਾ ਜਲ ਛਕਾ ਰਹੇ ਸਨ। ਦੇਖਦੇ ਦੇਖਦੇ ਉਥੇ ਰੌਲਾ ਰੱਪਾ ਜਿਹਾ ਪੈ ਗਿਆ -ਲੜੌ ਲੜਾਈ ਸ਼ੁਰੂ ਹੋ ਗਈ ਪਤਾ ਕਰਨ ਤੇ ਮਾਲੂਮ ਹੋਇਆ ਕਿ ਇਸੇ ਪਿੰਡ ਦੇ ਵਾਸੀ ਕਿਸੇ ਮਾਨਸਿਕ ਰੋਗੀ ਗੁਲਾਬੂ ਨੇ ਪੰਜ ਸੱਤ ਗਲਾਸ ਜਲ ਦੇ ਛਕ ਕੇ ਆਪਣਾ ਜੂਠਾ ਗਲਾਸ ਛਬੀਲ ਵਾਲੇ ਠੰਡੇ ਮਿੱਠੇ ਜਲ ਦੇ ਟੱਬ ਵਿੱਚ ਸੁੱਟ ਦਿਤਾ ਸੀ ਤੇ ਹੁਣ ਛਬੀਲ ਦੇ ਸੇਵਾਦਾਰ ਛਬੀਲ ਛੱਡ ਕੇ ਘਸੁੰਨ ਮੁੱਕੀਆਂ ਅਤੇ ਗੰਦੀਆਂ ਗਾਲਾਂ ਕੱਢਦੇ ਹੋਏ ਉਸ ਵਿਚਾਰੇ ਗੁਲਾਬੂ ਦੀ ਸੇਵਾ ਵਿੱਚ ਰੁੱਝ ਗਏ ਸਨ।