ਕਵਿਤਾਵਾਂ

  •    ਦੀਨ ਈਮਾਨ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਹਰਿਮੰਦਰ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਫਲਸਫਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਮੇਲਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਪਹਿਚਾਣ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਤਖ਼ਤੀਆਂ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  • ਗ਼ਜ਼ਲ (ਗ਼ਜ਼ਲ )

    ਭੁਪਿੰਦਰ ਸਿੰਘ ਬੋਪਾਰਾਏ    

    Email: bhupinderboparai28.bb@gmail.com
    Cell: +91 98550 91442
    Address:
    ਸੰਗਰੂਰ India
    ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਕ ਇਕ ਕਰਕੇ ਝਾੜ ਰਿਹਾ ਹੈਂ ਪੱਤੇ ਟਾਹਣੀ 'ਤੋਂ |
    ਵਿੱਥ  ਬਣਾਈ  ਜਾਵੇਂ  ਅਜਕਲ੍ਹ ਕੁਦਰਤ ਰਾਣੀ ਤੋਂ |

    ਮੱਖਣ ਕਿਸ ਨੇ ਕੱਢਿਆ ਦੱਸਦੇ ਰਿੜਕੇ ਪਾਣੀ ਤੋਂ, 
    ਤੰਦ  ਸੁਲਝਾਉਣੀ  ਹੈ ਔਖੀ  ਉਲਝੀ  ਤਾਣੀ  ਤੋਂ |

    ਪੈਂਦੀ   ਪੱਲੇ   ਧੂੜ   ਹਮੇਸ਼ਾਂ   ਮਿੱਟੀ   ਛਾਣੀ   ਤੋਂ, 
    ਪੁੱਛ ਕੇ ਤੁਰਦੈ ਟੱਬਰ  ਸਾਰਾ  ਨੂੰਹ  ਸਿਆਣੀ  ਤੋਂ |

    ਲੋੜ ਪਈ 'ਤੇ ਖੜ੍ਹ ਜਾਵੇ  ਜੋ  ਬਣਕੇ  ਢਾਲ  ਸਦਾ, 
    ਰੱਖ ਦੈ ਸਦਾ  ਉਮੀਦ  ਅਜੇਹੀ  ਹਾਣੀ, ਹਾਣੀ ਤੋਂ |

    ਧਰਮ ਧਰਾਤਲ ਉੱਤੇ  ਕਾਬਜ਼  ਹੋਏ  ਕੁਰਹਿਤੀ ਨੇ, 
    ਦੂਰ  ਗਏ ਹਨ  ਏਸੇ  ਕਰਕੇ  ਲੋਕੀ   ਬਾਣੀ   ਤੋਂ |

    ਕਿਸਮਤ ਨਾਲੋਂ ਮੇਹਨਤ ਦਾ ਫਲ ਮਿੱਠ ਸੁਆਦਾ ਹੈ,
    ਬਚ ਕੇ ਰਹਿਣਾ ਬੇਹਤਰ  ਹੁੰਦਾ ਵੇਹਲੜ  ਢਾਣੀ ਤੋਂ |

    ਔਕੜ ਝਲ ਝਲ ਜਾਣੀ ਗੱਲ ਇਹ 'ਬੋਪਾਰਾਏ ' ਨੇ,
    ਮੰਜਿਲ ਆ ਜੇ  ਨੇੜੇ  ਦਿਲ  ਵਿਚ  ਪੱਕੀ ਠਾਣੀ ਤੋਂ |