ਭੂਆ ਭੂਆ ਕਰਦੇ ਗੋਡਿਆਂ ਦੀ ਦਾਸਤਾਂ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁੱਤ ਕੀ ਦੱਸਾਂ ਰਾਤ ਨੂੰ ਗੋਡੇ ਭੂਆ ਭੂਆ ਕਰਦੇ ਹਨ| ਭੋਰਾ ਵੀ ਨੀਂਦ ਨਹੀ ਆਉਂਦੀ| ਸਾਰੀ ਰਾਤ ਹੀ ਅੱਖਾਂ ਮੂਹਰੇ ਨਿਕਲ ਜਾਂਦੀ ਹੈ| ਜੇ ਕਦੇ ਗੋਡਿਆਂ ਨੂੰ ਭੋਰਾ ਰਮਾਣ ਆਉਂਦਾ ਹੈ ਤਾਂ ਢੂਈ ਟਸ ਟਸ ਕਰਨ ਲੱਗ ਜਾਂਦੀ ਹੈ|ਕਾਫੀ ਸਾਲ ਹੋਗੇ ਮੇਰੀ ਮਾਸੀ ਮੇਰੇ ਨਾਲ ਬੈਡ ਤੇ ਬੈਠੀ ਹੋਈ ਆਪਣੀਆਂ ਬਿਮਾਰੀਆਂ ਦਾ ਪਿਟਾਰਾ ਖੋਲ ਕੇ ਬੈਠ ਗਈ| ਲੈ ਮਾਸੀ ਏਸ ਉਮਰ ਚ ਗੋਡੇ ਭੂਆ ਭੂਆ ਨਾ ਕਰਨਗੇ ਹੋਰ ਕੀ ਇਲੂ ਇਲੂ ਕਰਨਗੇ|ਸੱਤਰਾਂ ਤੌ ਉੱਤੇ ਦੀ ਹੋਗੀ ਤੂੰ|ਗੋਡਿਆਂ ਦੀ ਮੁਨਿਆਦ ਖਤਮ ਹੋਗੀ| ਹੁਣ ਤਾਂ ਬੋਨਸ ਵਾਲੀ ਗੱਲ ਹੈ| ਜਿੰਨਾਂ ਚਲਦੇ ਹੈ ਚਲਾ ਲੈ| ਕੋਲ ਬੈਠੇ ਨੇ ਮੈ ਆਪਣੀ ਜਵਾਨ ਉਮਰ ਦੇ ਨਸ.ੇ ਵਿੱਚ ਮਾਸੀ ਦੀਆਂ ਤਕਲੀਫਾਂ ਨੂੰ ਟਿੱਚ ਜਾਣਦੇ ਹੋਏ ਉਸ ਦਾ ਮਜਾਕ ਉਡਾਉਂਦੇ ਹੋਏ ਨੇ ਕਿਹਾ| ਮਾਸੀ ਮਨ ਮਸੋਸ ਕੇ ਬਹਿ ਗਈ| ਜਵਾਨ ਉਮਰ ਸੀ ਇਹਨਾਂ ਦੁੱਖਾਂ ਦਾ ਭੁਗਤ ਭੋਗੀ ਨਹੀ ਸਾਂ| ਫਿਰ ਉਮਰ ਦੇ ਤਕਾਜੇ ਨਾਲ ਇਹੀ ਰਾਗ ਮੇਰੀ ਮਾਂ ਅਲਾਪਣ ਲੱਗ ਗਈ| ਪਰ ਕਦੇ ਕਦੇ| ਮੇਰੀ ਮਾਂ ਹਰ ਦੁੱਖ ਨੂੰ ਜਰ ਲੈਂਦੀ ਸੀ| ਬਹੁਤੀ ਹਏ ਤੋਬਾ ਨਹੀ ਸੀ ਮਚਾਉਂਦੀ| ਫਿਰ ਪੰਜਾਵਾਂ ਟੱਪਦੇ ਹੀ ਇਹ ਬੋਲ ਬਾਣੀ ਮੇਰੀ ਸਰੀਕ^ਏ^ ਹਯਾਤ ਨੇ ਸੁਰੂ ਕਰ ਦਿੱਤੀ| ਨਿੱਤ ਨਿੱਤ ਦਾ ਓਹੀ ਰੋਣਾ| ਹਏ ਹਏ| ਸੁਣ ਕੇ ਕੰਨ ਵੀ ਪੱਕ ਗਏ| ਇਲਾਜ ਦਾ ਇਹ  ਸਿਲਸਿਲਾ ਹੱਡੀਆਂ ਵਾਲੇ ਡਾਕਟਰਾਂ ਤੋ ਸੁਰੂ ਹੁੰਦਾ ਹੋਇਆ ਸਿਆਣਿਆਂ, ਮਾਲਿਸ. ਵਾਲਿਆਂ ਫੀਜੀਓਥਰੈਪਿਸਟਾਂ ਦੁਆਲੇ ਘੁੰਮਣ ਲੱਗਿਆ| ਖੋਜਬੀਨ ਤੋ ਜੋ ਤੱਥ ਸਾਹਮਣੇ ਆਏ ਇਹ ਹੈਰਾਨੀਜਨਕ ਨਿੱਕਲੇ | ਇਹ ਸਮੱਸਿਆ ਤਕਰੀਬਨ ਬਹੁਤੇ ਘਰਾਂ ਵਿੱਚ ਪਾਈ ਗਈ|ਇਸ ਦਾ ਹੱਲ ਵੀ ਆਹੀ ਕੁਝ ਹੈ| ਪਰ ਇਹ ਇਲਾਜ ਨਹੀ ਹੈ|ਪ੍ਰਕਿਰਿਆ ਹੈ ਜੋ ਕਰਨੀ ਪੈਦੀ ਹੈ| ਤਕਲੀਫ ਉਸੇ ਤਰਾਂ ਹੀ ਰਹਿੰਦੀ ਹੈ|ਸਭ ਤੋ ਵੱਡੀ ਗੱਲ ਇਸ ਵਿੱਚ ਇਸ ਵਿੱਚ ਮਸ.ਵਰਾਂ ਦੇਣ ਵਾਲੇ ਬਹੁਤੇ ਭੁਗਤਭੋਗੀ ਹੀ ਹੁੰਦੇ ਹਨ| ਉਹ ਮਸਵਰਾਂ ਬਹੁਤ ਜੋਰ ਲਗਾਕੇ ਦਿੰਦੇ ਹਨ| ਆਪਣੇ ਦੁਆਰਾ ਸਮਰਥਿਕ ਇਲਾਜ ਦਾ ਬਹੁਤ ਜੋਰਦਾਰ ਢੰਗ ਨਾਲ ਪ੍ਰੜੋਤਾ ਕਰਦੇ ਹਨ| ਪਰ ਦੋਬਾਰਾ ਪੁੱਛਣ ਤੇ ਉਹ ਆਪਣੀ  ਤਕਲੀਫ  ਬਰਕਰਾਰ ਦੱਸਦੇ ਹਨ| ਫਿਰ ਪਤਾ ਨਹੀ ਉਹ ਕਿਸ ਆਧਾਰ ਤੇ ਆਪਣੇ ਵਲੋ ਸੁਝਾਏ ਇਲਾਜ ਦੀ ਪੁਰਜੋਰ  ਸਿਫਾਰਸ ਕਰਦੇ ਹਨ| 
ਗੋਡਿਆਂ ਦੀ ਤਕਲੀਫ ਕੋਈ ਬੀਮਾਰੀ ਨਹੀ ਹੈ| ਇਹ ਸਾਡੇ ਗਲਤ ਖਾਣ ਪਾਣ ਅਤੇ ਗਲਤ ਜੀਵਨ ਸੈਲੀ ਦਾ ਨਤੀਜਾ ਹੈ| ਉਮਰ ਦੇ ਲਿਹਾਜ ਨਾਲ ਵਾਲਾਂ ਦਾ ਸਫੇਦ ਹੋਣਾ ਅਤੇ ਗੋਡਿਆਂ ਦਾ ਤਕਲੀਫ ਦੇਣਾ ਕੁਦਰਤੀ ਵਰਤਾਰਾ ਹੈ| ਫਰਕ ਇਹੀ ਹੈ ਕਿ ਸਫੈਦ ਵਾਲ ਦਰਦ ਨਹੀ ਕਰਦੇ ਅਤੇ ਡਾਈ ਜਾ ਮਹਿੰਦੀ ਲਾਉਣ ਨਾਲ ਝੱਟ ਕਾਲੇ ਹੋ ਜਾਂਦੇ ਹਨ ਪਰ ਗੋਡੇ ਦਰਦ ਵੀ ਕਰਦੇ ਹਨ ਤੇ ਇਹਨਾ ਨੂੰ  ਬਰਦਾਸਤ ਕਰਨ ਤੋ ਬਿਨਾ ਹੋਰ ਕੋਈ ਚਾਰਾ ਵੀ ਨਹੀ| ਦਰਦ ਨਿਵਾਰਕ ਗੋਲੀਆਂ ਕੈਪਸੂਲ ਟੀਕੇ ਦਰਦ ਤੋ ਅਸਥਾਈ ਛੁਟਕਾਰਾ ਤਾਂ ਦਿਵਾਉਂਦੇ ਹਨ ਪਰ ਇਹ ਕਾਰਗਰ ਇਲਾਜ ਨਹੀ ਹੈ| ਇਸੇ ਤਰਾਂ ਮਾਲਿਸ. ਟਕੋਰ ਆਦਿ ਵੀ ਥੋੜੇ ਸਮੇ ਦਾ ਰਿਲੀਫ ਹੈ|ਇਲਾਜ ਨਹੀ ਹੈ| ਡਾਕਟਰਾਂ ਨੇ ਅਤੇ ਆਪੇ ਬਣੇ ਸਿਆਣਿਆਂ ਨੇ ਅਨਪੜ੍ਹ ਪੜ੍ਹੇ ਲਿਖਿਆਂ ਲਈ ਇੱਕ ਸਬਦ ਇਜਾਦ ਕੀਤਾ ਹੈ ਅਖੇ ਗੋਡਿਆਂ ਦੀ ਗਰੀਸ ਖਤਮ ਹੋ ਗਈ| ਇਹ ਸ.ਬਦ ਹਰ ਡਾਕਟਰ ਸਿਆਣਾ ਤੇ ਭੋਗੀ ਮਰੀਜ ਜਰੂਰ ਵਰਤਦਾ ਹੈ|ਗਰੀਸ ਦਾ ਇਸਤੇਮਾਲ ਸੁਰੂ ਵਿੱਚ ਟਾਂਗੇ ਗੱਡੇ ਆਦਿ ਤੇ ਚੱਕਿਆਂ ਵਿੱਚ ਕੀਤਾ ਜਾਂਦਾ ਸੀ| ਫਿਰ ਬੈਰਿੰਗ ਅਤੇ ਬੁਸ. ਦੇ ਆਉਣ ਨਾਲ ਉਹ ਵੀ  ਘੱਟ ਗਿਆ| ਗੋਡਿਆਂ ਵਿੱਚ ਗਰੀਸ ਨਹੀ ਹੁੰਦੀ | ਜੇ ਇਹ ਹੁੰਦੀ ਤਾਂ ਲੋਕ ਕੋਈ ਨਾ ਕੋਈ ਯੰਤਰ ਬਣਾਕੇ ਗਰੀਸ ਪਵਾਉਣੀ ਸੁਰੂ ਕਰ ਦਿੰਦੇ| ਹਾਂ ਕੁਦਰਤ ਨੇ ਹਰ ਜੀਞ ਪ੍ਰਾਣੀ ਨੂੰ ਹਰ ਤਰਾਂ ਨਾਲ ਮਹਿਫੂਜ ਰੱਖਣ ਲਈ ਆਪਣਾ ਸਿਸਟਮ ਬਣਾਇਆ ਹੈ ਅੱਖਾਂ ਨੱਕ ਮੂੰਹ ਕੰਨ ਅਤੇ ਹੱਡੀਆਂ ਨੂੰ ਰਗੜ ਤੋ ਬਚਾਉਣ ਲਈ ਅਤੇ ਆਸਾਨੀ ਨਾਲ ਘੁੰਮਣ ਯੋਗ ਬਣਾਉਣ ਲਈ ਆਪਣੇ ਬਣਾਏ ਚਿਕਣੇ ਤਰਲ ਪਦਾਰਥ ਦੀ ਵਿਵਸਥਾ ਕੀਤੀ ਹੋਈ  ਹੈ| ਹੱਡੀਆਂ ਵਿਚਲਾ ਉਹ ਤਰਲ ਪਦਾਰਥ ਬਨਣਾ ਘੱਟ ਸਕਦਾ ਹੈ ਜਾ ਬੰਦ ਹੋ ਸਕਦਾ ਹੈ| ਪਰ ਇਹ ਗਰੀਸ ਨਹੀ ਹੁੰਦੀ | ਇਸ ਦੇ ਇਲਾਜ ਦੀ ਅੰਤਿਮ ਕੜੀ ਗੋਡਿਆਂ ਨੂੰ ਬਦਲਾਉਣ ਦੀ ਹੈ| ਖਰਾਬ ਤੇ ਦਰਦ ਦਿੰਦੇ ਗੋਡਿਆਂ ਦੀ ਜਗ੍ਹਾਂ ਬਨਾਵਟੀ ਸਟੀਲ ਦੇ ਗੋਡੇ ਪਾਏ ਜਾਂਦੇ ਹਨ| ਇਹ ਇੱਕ ਮਹਿੰਗਾ ਇਲਾਜ ਹੈ| ਇਸ ਵਿੱਚ ਡਾਕਟਰਾਂ ਨੂੰ ਵਾਧੂ  ਆਮਦਨ ਹੁੰਦੀ ਹੈ ਤੇ ਦੂਸਰਿਆਂ ਨੂੰ ਪੂਰਾ ਕਮੀਸ.ਨ ਬਣਦਾ ਹੈ|ਪਰ ਇਹ ਕੋਈ ਪੱਕਾ ਇਲਾਜ ਨਹੀ ਹੈ| ਸਿਰਫ ਅਸਥਾਈ ਹੱਲ ਹੈ|ਉਂਜ ਗੋਡਿਆਂ ਦੇ ਇਲਾਜ ਵਿੱਚ ਕਾਫੀ ਔੜ ਪੌੜ ਵੀ ਕੀਤਾ ਜਾਂਦਾ ਹੈ| ਚਾਹੇ ਉਹ ਸਥਾਈ ਹੱਲ ਨਹੀ ਹੁੰਦਾ ਪਰ ਪੀੜਤ ਇਸ ਵਿੱਚ ਰੁਝਿਆ ਰਹਿੰਦਾ ਹੈ| ਸਰੋ, ਅਲਸੀ, ਨਾਰੀਅਲ, ਦਰਦ ਨਿਵਾਰਕ ਤੇਲਾਂ ਤੋ ਲੈ ਕੇ ਨਾਮੀ ਕੰਪਨੀਆਂ ਦੇ ਤੇਲ ਵਰਤੇ ਜਾਂਦੇ ਹਨ| ਕਈ ਲੋਕਲ ਕੰਪਨੀਆਂ ਆਪਣੇ ਸਸਤੇ ਬਰਾਂਡ ਚਲਾਕੇ ਵਾਧ ਮੁਨਾਫਾ ਅਤੇ ਕਮੀਸ.ਨ ਬਟੋਰਦੀਆਂ  ਹਨ|ਪਰ ਸਭ ਤੋ ਵੱਧ ਊਟਪਟਾਂਗ ਤੇਲ ਹੀ ਵਰਤਿਆ ਜਾਂਦਾ ਹੈ| ਇਹ ਊਟਪਟਾਂਗ ਤੇਲ ਅਖੌਤੀ ਸਿਆਣੇ ਦੋ ਤਿੰਨ ਤੇਲਾਂ ਨੂੰ ਮਿਲਾਕੇ ਆਪ ਬਣਾਉੱਦੇ ਹਨ ਅਤੇ ਮੂੰਹ ਮੰਗੀ ਕੀਮਤ ਵਸੂਲਦੇ ਹਨ| ਕਈ ਅਣਪੜ੍ਹ ਅਤੇ ਨੀਮ ਹਕੀਮ ਸਿਆਣੇ ਆਪਣੀਆਂ ਦਰਦ ਨਿਵਾਰਕ ਗੋਲੀਆਂ ਵੀ ਧੜੱਲੇ ਨਾਲ ਵੇਚਦੇ ਹਨ| Tਹਨਾਂ ਦੇ ਗ੍ਰਹਾਕ ਪੜੇ ਲਿਖੇ ,ਅਮੀਰ ਤੇ ਅਣਪੜ੍ਹ ਗਰੀਬ  ਬੰਦੇ ਲੋਕ ਹੁੰਦੇ ਹਨ|ਗੋਢਿਆਂ ਦੇ ਦਰਦ ਤੋ ਛੁਟਕਾਰਾ ਪਾਉਣ ਦੇ ਸ.ਰਤੀਆ ਇਲਾਜ ਲਈ ਵੱਡੇ ਵੱਡੇ ਇਸ.ਤਿਹਾਰ ਅਖਬਾਰਾਂ ਦੀ ਚੰਗੀ ਪੌ ਬਾਰਾਂ ਕਰਦੇ ਹਨ| ਭੈਣ ਜੀ ਤੁਸੀ ਗਊ ਮੂਤਰ ਪੀਆ ਕਰੋ| ਬਹੁਤ ਚੰਗਾ ਹੁੰਦਾ ਹੈ| ਮੈ ਤਿੰਨ ਮਹੀਨੇ ਲਗਾਤਾਰ  ਪੀਤਾ| ਹੁਣ ਤਾਂ ਇਹ ਬਾਬੇ ਰਾਮਦੇਵ ਦਾ ਵੀ ਆਉੱਦਾ ਹੈ| ਕਿਸੇ ਤੁਰੀ ਜਾਂਦੀ ਨੇ ਮੇਰੀ ਹਮਸਫਰ ਨੂੰ ਮੁਫਤੀ ਮਸ.ਵਰਾ ਦਿੱਤਾ| ਤੁਹਾਨੂੰ ਆਰਾਮ ਆ ਗਿਆ? ਮੈ ਪੁੱਛਿਆ|ਨਹੀ ਜੀ ਮੇਰੇ ਤਾਂ ਅਜੇ ਹੁੰਦਾ ਹੈ ਦਰਦ| ਉਸ ਆਖਿਆ|  ਮੈ ਹੱਸ ਪਿਆ| ਬੀਬਾ ਤੈਨੂੰ ਰਮਾਣ ਨਹੀ ਆਇਆ ਦੂਜਿਆਂ ਨੂੰ ਸਲਾਹਾਂ| ਇੱਕ ਨਹੀ ਘਰ ਘਰ ਗਲੀ ਗਲੀ ਸਲਾਹਾਂ ਦੇਣ ਵਾਲੇ ਬੈਠੇ ਹਨ|  ਗੋਡਿਆਂ ਦੇ ਇਲਾਜ ਦੇ ਨਾਮ ਤੇ ਯੋਗਤਾ ਪ੍ਰਪਾਤ, ਸਪੈਸਲਿਸਟ ਡਾਕਟਰ ਅਤੇ ਥਰੈਪਿਸਟ ਤਾਂ ਪੈਸੇ ਕਮਾ ਹੀ ਰਹੇ ਹਨ ਕਿਉਂਕਿ ਉਹਨਾ ਦਾ ਕਿੱਤਾ ਹੈ ਅਤੇ ਉਹਨਾ ਨੂੰ ਆਪਣੇ ਕੰਮ ਵਿੱਚ ਮੁਹਾਰਿਤ ਹਾਸਿਲ ਹੈ| ਪਰ ਹੈਰਾਨੀ ਦੀ ਗੱਲ ਹੈ ਅਣਪੜ੍ਹ ਅਖੋਤੀ ਸਿਆਣੇ ਮਾਲਿਸ.ਾਂ ਅਤੇ ਇਲਾਜ ਦੇ ਨਾਮ ਤੇ ਪੰਜ ਸੋ ਤੌ ਪੰਜ ਹਜਾਰ ਤੱਕ ਰੋਜ ਕਮਾ ਰਹੇ ਹਨ| ਉਹਨਾ ਕੋਲੇ ਜੁੜੀ ਭੀੜ ਘੱਟਣ ਦਾ ਨਾਮ ਹੀ ਨਹੀ ਲੈਂਦੀ| ਨੇੜਲੇ ਸਹਿਰ ਵਿੱਚ ਇੱਕ ਅਖੋਤੀ ਸਿਆਣਾ ਹਰ ਐਤਵਾਰ ਇੱਕ ਗੁਰੂਦਵਾਰੇ ਵਿੱਚ ਆਉਂਦਾ ਹੈ| ਚਾਰ ਕੁ  ਮਿੰਟ  ਮਾਲਿਸ.  ਕਰਨ ਦੇ ਨਾਮ ਤੇ ਦੋ ਸੋ ਰੁਪਈਆਂ ਲੈਂਦਾ ਹੈ ਅਤੇ ਸੋ ਤੋ ਲੈ ਕੇ ਡੇਢ ਸੋ ਤੱਕ ਮਰੀਜ ਵੇਖਦਾ ਹੈ| ਉਸ ਨੇ ਹਰ ਸ.ਹਿਰ ਲਈ ਹਫਤੇ ਦਾ ਇੱਕ ਦਿਨ ਮਕੁਰਰ ਕੀਤਾ ਹੋਇਆ ਹੈ| ਉਸ ਨੂੰ  ਇਸ ਅੰਨੀ ਕਮਾਈ ਤੇ ਕੋਈ ਆਮਦਨ ਕਰ ਵੀ ਨਹੀ ਦੇਣਾ ਪੈਂਦਾ|
ਗੋਡਿਆਂ ਦੀ ਤਕਲੀਫ ਦਾ ਮੁੱਖ ਕਾਰਨ ਰਿਫਾਇੰਡ ਤੇਲ, ਜਹਿਰੀਲਾ ਪਾਣੀ ਅਤੇ ਤੇਜਾਬ ਨਾਲ ਪਕਾਏ ਫਲ ਸਬਜੀਆਂ ਹਨ| ਸਾਡੀ ਬਦਲਦੀ ਦਿਨਚਰਿਆ, ਕੰਮ ਨਾ ਕਰਨਾ ਅਤੇ ਤੋਰੇ ਫੇਰੇ ਤੋ ਪ੍ਰਹੇਜ ਕਰਨਾ ਹੈ| ਵਧਿਆ ਵਜਨ ਅਤੇ ਹਾਜਮ ਨਾ ਹੋਣ ਵਾਲੇ ਫਾਸਟ ਫੂਡ ਦਾ ਸੇਵਨ ਹੈ| ਜੋ ਅਸੀ ਚਾਹੁੰਦੇ ਹੋਏ ਵੀ ਛੱਡ ਨਹੀ ਸਕਦੇ| ਇਸੇ ਕਰਕੇ  ਇਹਨਾ ਗੋਡਿਆਂ ਨੂੰ ਭੂਆ ਭੂਆ ਕਰਨੋ ਕੋਈ ਨਹੀ ਰੋਕ ਸਕਦਾ| ਅਤੇ ਪੱਟੀਆਂ , ਗਰਮ ਰੋਟੀਆਂ, ਚੋਪੜੀ ਰੋਟੀ ਗਰਮ ਪੱਟੀ ਵਰਗੇ ਨੁਸਖੇ ਅਪਣਾਕੇ ਅਸੀ ਆਪਣਾ ਮਨ ਤਾਂ  ਬਹਿਲਾ ਸਕਦੇ ਹਾਂ|ਪਰ ਦਰਦ ਤੋ ਸਥਾਈ ਛੁਟਕਾਰਾ ਨਹੀ ਪਾ ਸਕਦੇ|