ਪੰਜਾਬੀ ਭਾਸ਼ਾ ਦਾ ਭਵਿੱਖ - ਧੁੰਦਲਾ (ਲੇਖ )

ਗੁਰਨਾਮ ਸਿੰਘ ਸੀਤਲ   

Email: gurnamsinghseetal@gmail.com
Cell: +91 98761 05647
Address: 582/30, St. No. 2L, Guru Harkrishan Nagar, Maler Kotla Road
Khanna India
ਗੁਰਨਾਮ ਸਿੰਘ ਸੀਤਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਤਾਬਾਂ ਦੀ ਜਾਂ ਕਹਿ ਲਓ ਜਾਂ ਗਿਆਨ ਦੀ ਦੁਨੀਆਂ ਅਤੇ ਜਾਂ ਫਿਰ ਇੰਝ ਕਹਿ ਲਓ ਕਿ ਸੁਮੱਤ ਦੀ ਰਾਜਧਾਨੀ, ਪਰ ਤਾਂ ਜੇ ਕਰ ਇਹ ਸਿਰ ਚੜ੍ਹ ਕੇ ਬੋਲ ਪਵੇ। ਲਾ-ਜਵਾਬ ਨਵੀਂ ਸੋਚ, ਨਵੀਂ ਅਤੇ ਉਚੇਰੀ ਉਡਾਰੀ, ਨਵਾਂ ਨਜ਼ਰੀਆ, ਨਵਾਂ ਖਿਆਲ ਅਤੇ ਨਵਾਂ ਨਰੋਆ ਜਲਾਲ ਫੁੱਟ ਪੈਂਦਾ ਹੈ ਕਿਸੇ ਦੀਵਾਨੇ-ਮਸਤਾਨੇ ਦਾਰਸ਼ਨਿਕ ਦੀ ਸ਼ੋਖ ਕਲਮ ਤੋਂ ਉਕਰੇ ਹੋਏ ਸੁੱਚੇ ਮੋਤੀਆਂ ਦੀ ਭਾਹ ਮਾਰਦੇ ਅੱਖਰਾਂ ਨੂੰ ਪੜ੍ਹ ਕੇ। 
ਮੇਰੇ ਨਾਜ਼ਨੀਨ ਦੋਸਤੋ! ਸਾਡੇ ਪੈਗੰਬਰਾਂ ਦੇ ਇਹ ਫ਼ੁਰਮਾਨ ਹਨ ਕਿ ਜੇ ਕਰ ਕੁਝ ਬਦਲਨਾ ਚਾਹੁੰਦੇ ਹੋ ਜਾਂ ਬਦਲਿਆ ਦੇਖਣਾ ਚਾਹੁੰਦੇ ਹੋ ਤਾਂ ਆਪਣੀ ਸੋਚ ਅਤੇ ਨਜ਼ਰੀਆ ਬਦਲੋ–ਚੁਫੇਰਾ ਬਦਲਿਆ ਹੋਇਆ ਜਾਪੇਗਾ ਅਤੇ ਤੁਹਾਡੀ ਦਿੱਖ ਅਤੇ ਸਖ਼ਸੀਅਤ ਲੰਮੀਆਂ ਅਤੇ ਉੱਚੀਆਂ ਪੁਲਾਂਘਾਂ ਭਰੇਗੀ ।   
ਪੰਜਾਬੀ ਸਾਹਿਤ ਦੀ ਬੁੱਕਲ ਵਿਚ ਛੁਪਿਆ ਹੋਇਆ ਹੈ ਇਕ ਵਿਸ਼ਾਲ ਖਜ਼ਾਨਾ ਅਤੇ ਭੰਢਾਰ ਜਿਸ ਨੂੰ  ਸਾਡੇ ਰਹਿਬਰਾਂ ਨੇ ਅਤਿ ਕਠਿਨਾਈ ਦੇ ਦੋਰ 'ਚੋਂ ਲੰਘਦਿਆਂ ਕਲਮ-ਬੰਦ ਕਰਕੇ ਸਾਡੀ ਝੋਲੀ ਪਾਇਆ ਅਤੇ ਫ਼ਖਰ ਮਹਿਸੂਸ ਕੀਤਾ।ਸਾਡੇ ਰਹਿਬਰਾਂ ਵਿਚੋਂ ਕੁੱਝ ਕੁ ਚੋਣਵੇਂ ਰਤਨ ਹਨ ਸ਼ੇਖ ਫਰੀਦ ਸਾਹਬ, ਭਗਤ ਕਬੀਰ ਸਾਹਬ, ਸ੍ਰੀ ਗੁਰੂ ਨਾਨਕ ਸਾਹਬ, ਗੁਰੁ ਅਰਜਨ ਸਾਹਬ ਅਤੇ ਸਾਹਿਬ–ਏ–ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਬ ।
ਪੰਜਾਬੀ ਸਾਹਿਤ ਦੇ ਇਸ ਅਮੀਰ ਵਿਰਸੇ ਦਾ ਰਸ ਮਾਣਦੇ ਹੋਏ ਅੱਜ ਹਜਾਰਾਂ ਨਹੀਂ, ਲੱਖਾਂ ਦੀ ਤਾਦਾਦ ਵਿਚ ਲਿਖਾਰੀ ਅਤੇ ਸਾਹਿਤਕਾਰ ਲਾਮ–ਬੰਦ ਹੋ ਕੇ ਜੁਟੇ ਹਨ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ।
ਵਿਅੰਗ, ਠੇਠ–ਹਾਸੇ ਦੇ ਹੁੱਲਾਰੇ, ਪਿਆਰ ਅਤੇ ਬਿਰਹੜਾ ਦੇ ਰਾਗ ਅਤੇ ਅਧਿਆਤਮਿਕਤਾ ਦੇ ਪ੍ਰਚਾਰ  ਅੱਜ ਸਾਡੇ ਰਹਿਣ-ਸਹਿਣ, ਸਾਡੇ ਗੋਰਵਮਈ ਵਿਰਸੇ ਅਤੇ ਸਮੁੱਚੇ ਸਾਹਿਤ ਦਾ ਦੁਰਲੱਭ ਵਿਚੋਂ ਵੀ ਦੁਰਲੱਭ ਖ਼ਜ਼ਾਨਾ ਹੈ ਜਿਸ ਦੀ ਸਾਂਭ-ਸੰਭਾਲ ਅਤੇ ਵਿਕਾਸ ਸਾਡਾ ਮੁੱਢਲਾ ਹੱਕ ਹੈ–ਸਾਡਾ ਪਹਿਲਾ ਫ਼ਰਜ਼ ਹੈ।
ਸਾਡੇ ਗੁਰੂ ਸਾਹਿਬਾਨਾਂ ਅਤੇ ਭਗਤਾਂ ਵਲੋਂ ਉਚਾਰੀ ਹੋਈ ਧੁਰ ਕੀ ਬਾਣੀ ਆਈ, ਜਿਸ ਸਗਲੀ ਚਿੰਤ ਮਿਟਾਈ, ਵਰਗੀ ਅਦੁੱਤੀ ਬਖਸ਼ਿਸ਼ ਨੂੰ ਸਤਿਕਾਰ ਸਾਹਿਤ ਆਉਣ ਵਾਲੀਆਂ ਪੀੜੀਆਂ ਦੇ ਸਪੁਰਦ ਕਰੀਏ ਜਿਸ ਨੂੰ ਪੜ੍ਹ–ਸੁਣ ਕੇ ਉਹਨਾਂ ਆਪਣਾ ਅਤੇ ਹੋਰਨਾਂ ਦਾ ਜਨਮ ਸੰਵਾਰਨਾ ਹੈ ਪ੍ਰੰਤੂ ਅਜਿਹਾ ਸੰਭਵ ਤਾਂ ਹੈ ਜੇ ਕਰ ਅਸੀਂ ਪੰਜਾਬੀ ਭਾਸ਼ਾ ਦੇ ਬੂਟੇ ਨੂੰ ਸਮੁੱਚੇ ਰੂਪ ਵਿਚ ਜਰੂਰੀ ਅਤੇ ਲੋੜੀਂਦੀ ਖ਼ੁਰਾਕ ਮੁੱਹਈਆ ਕਰਵਾਈਏ ਅਤੇ ਸਿਰ ਉੱਪਰ ਛੱਤਰੀ ਦੇ ਕੇ ਵਾ–ਵਰੋਲਿਆਂ ਅਤੇ ਝੱਖੜਾਂ ਤੋਂ ਬਚਾਈਏ । 
ਵਿਰਸਾ ਸੰਭਾਲ ਵੀਰਾ, ਵਿਰਸਾ ਸੰਭਾਲ ਉਇ 
ਇਹੋ ਹੈ ਮਾਣਕ ਤੇਰਾ, ਇਹੋ ਜਲਾਲ ਉਇ 
ਪੈਹਰਾ ਜਾਂ ਚੌਂਕੀਦਾਰੀ ਕਿਸ ਦੀ ਕੀਤੀ ਜਾਂਦੀ ਹੈ? ਚਿੰਤਾ ਕਿਸ ਚੀਜ਼ ਦੀ ਲੱਗਦੀ ਹੈ ਜਾਂ ਫਿਕਰ ਕਿਸ ਗੱਲ ਦਾ ਲੱਗਦਾ ਹੈ? ਸਲਾਹ-ਮਸ਼ਵਰੇ, ਸੁਝਾਅ, ਸੈਮੀਨਰ ਜਾਂ ਕਾਨਫਰੰਸਾਂ ਦੇ ਆਯੋਜਨ ਕਾਹਦੇ ਲਈ ਕੀਤੇ ਅਤੇ ਕਰਵਾਏ ਜਾਂਦੇ ਹਨ–ਇਸ ਲਈ ਕਿ ਕੋਈ ਕੀਮਤੀ ਅਤੇ ਖਾਸ-ਮ-ਖਾਸ ਖਜ਼ਾਨੇ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੇ ਵਿਕਾਸ ਵਿਚ ਰੁਕਾਵਟਾਂ ਨੇ ਬਰੂਹਾਂ ਆਣ ਮੱਲੀਆਂ ਹਨ।
ਕਿaੁਂਕਿ ਪੰਜਾਬੀ ਭਾਸ਼ਾ ਇਕ ਅਤਿ ਸੁੰਦਰ ਅਤੇ ਬੇਸ਼ਕੀਮਤੀ ਵਿਰਸਾ ਹੈ ਜਿਸ ਵਿਚ ਸਮਾਈ ਹੋਈ ਹੈ ਦਿਲਕਸ਼ ਰੰਗਾਂ ਦੀ ਭਾਹ ਮਾਰਦੀ ਪੰਜਾਬੀਅਤ ਅਤੇ ਜਿਸ ਦੇ ਹਾਸਿਆਂ ਵਿਚ ਛਲਕਦੀ ਹੈ ਦਿਲ ਦਰਿਆ ਵਰਗੀ ਖੁੱਲ ਅਤੇ ਰੁੱਖਾਂ ਵਰਗੀ ਸਾਦਗੀ ਅਤੇ ਮਿਠਾਸ, ਖੁੱਲੇ ਸੁਭਾਅ ਦੀ ਮਹਿਕ, ਸੱਚ ਦੇ ਹਾਮੀ ਅਤੇ ਸ਼ਾਨੀ ਯੋਦਿਆਂ ਅਤੇ ਸਿਪਾਹੀਆਂ ਦੀ ਬੜ੍ਹਕ ਅਤੇ ਗਭਰੂਆਂ ਅਤੇ ਮੁਟਿਆਰਾਂ ਦੇ ਭੰਗੜੇ ਅਤੇ ਗਿੱਧੇ ਦੀ ਧੰਮਕ। ਇਸੇ ਦਾ ਨਾਮ ਹੈ ਪੰਜਾਬੀਅਤ। ਉਹ ਪੰਜਾਬੀਅਤ ਜਿਸ ਦਾ ਪਹਿਲਾ ਨਾਮ ਅਤੇ ਬੋਲ ਹੈ ਧਰਮ, ਇਮਾਨ ਅਤੇ ਪਿਆਰ ਤੋਂ ਕੁਰਬਾਨ ਅਤੇ ਜੀ ਆਇਆਂ ਪਰ ਇਸ ਦਾ ਆਖਰੀ ਬੋਲ ਹੈ ਵੈਰੀ ਦੇ ਸਿਰ ਚੜ੍ਹ ਕੇ ਬੋਲ।
ਸਾਡੀ ਪੰਜਾਬੀ ਦੀ ਉਸਰ ਰਹੀ ਇਮਾਰਤ ਦੀ ਨੀਂਹ ਬਹੁਤ ਮਜ਼ਬੂਤ ਹੈ ਅਤੇ ਇਸ ਨੂੰ ਹਿਲਾਇਆ ਨਹੀਂ ਜਾ ਸਕਦਾ ਪਰ ਅੱਜ ਲੋੜ ਆ ਪਈ ਹੈ ਅਤੇ ਫ਼ਿਕਰ ਲੱਗ ਗਿਆ ਹੈ ਕਿaੁਂਕਿ ਕੁੱਝ ਖ਼ਤਰੇ ਮੰਡਰਾਉਣ ਲੱਗ ਪਏ ਹਨ ਇਸ ਇਮਾਰਤ ਦੇ ਸਾਹਮਣੇ। ਸੋ, ਅੱਜ ਡਾਹਢੀ ਲੋੜ ਹੈ ਇਸ ਇਮਾਰਤ ਨੂੰ ਹੀ ਨਹੀਂ ਬਲਕਿ ਇਸ ਦੀ ਸੁੰਦਰਤਾ ਨੂੰ ਵੀ ਬਚਾਇਆ ਜਾਵੇ। ਤਾਂ ਕਿ ਆਉਣ ਵਾਲੀਆਂ ਪੀੜੀਆਂ ਦੇ ਸਾਹਮਣੇ ਇਹ ਕੱਦ ਚਾਨਣ–ਮੁਨਾਰੇ ਵਾਂਗ ਚਮਕੇ। ਕਿਧੱਰੇ ਅਜਿਹਾ ਨਾ ਹੋਵੇ ਕਿ ਇਸ ਦਾ ਕੱਦ ਘੱਟਦਾ–ਘੱਟਦਾ ਇੰਨਾ ਘੱਟ ਜਾਵੇ ਕਿ ਪੰਜਾਬੀ ਅਤੇ ਪੰਜਾਬੀਅਤ ਦਾ ਪਿਛੋਕੜ ਦੱਬਿਆ ਹੀ ਨਾ ਰਹਿ ਜਾਵੇ ਅਤੇ ਅਉਣ ਵਾਲੀਆਂ ਪੀੜੀਆਂ ਇਸ ਵਿਰਸੇ ਤੋਂ ਵਾਂਝਿਆਂ ਹੀ ਨਾ ਰਹਿ ਜਾਣ। ਉਹਨਾਂ ਨੂੰ ਇਸ ਬਣਦੇ ਹੱਕ ਤੋਂ ਵਾਂਝਿਆਂ ਰੱਖ ਕੇ ਅਸੀਂ ਉਹਨਾਂ ਦੇ ਕਰਜ਼ਦਾਰ ਨਾ ਬਣ ਜਾਈਏ ਅਤੇ ਜੇ ਕਰ ਅਜਿਹਾ ਗਿਆ ਵਾਪਰ ਤਾਂ:
ਊੜੇ ਅਤੇ ਜੂੜੇ ਦੀ ਸਰਦਾਰੀ ਨਹੀਂ ਜੇ ਰਹਿਣੀ 
ਬਦਲ ਜਾਏਗੀ ਪੰਜਾਬੀਅਤ ਦੀ ਰਹਿਣੀ, ਕਹਿਣੀ ਅਤੇ ਬਹਿਣੀ ।

ਕਹਿਣ ਨੂੰ ਪੰਜਾਬੀ ਬੋਲੀ ਦੀ ਮਿਠਾਸ ਦਾ ਜਾਇਕਾ ੧੧੦ ਮੁਲਕਾਂ ਵਿਚ ਲਿਆ ਜਾ ਸਕਦਾ ਹੈ।  ਕਹਿਣ ਨੂੰ ਬਰਤਾਨੀਆਂ ਅਤੇ ਕਨਾਡਾ ਵਿਚ ਤੀਜਾ ਅਤੇ ਆਸਟ੍ਰੇਲੀਆ ਵਿਚ ਦੂਜਾ ਸਥਾਨ ਹੈ ਅਤੇ ਕਹਿਣ ਨੂੰ ਵਿਸ਼ਵ ਭਰ ਵਿਚ ੭੦੦੦ ਭਾਸ਼ਾਵਾਂ ਵਿਚ ਦੱਸਵੇਂ ਸਥਾਨ ਤੇ ਸ਼ਸ਼ੋਭਿਤ ਹੈ ਜੋ ਕਿ ਬੜੇ ਮਾਣ ਵਾਲੀ ਗੱਲ ਹੈ ਪਰ ਦੁੱਖ ਸਿਰਫ ਇਸ ਗੱਲ ਦਾ ਹੈ ਕਿ ਅੱਜ ਇਸ ਪੰਜਾਬੀ ਭਾਸ਼ਾ ਨੂੰ ਖੋਰਾ ਬੜੀ ਤੇਜੀ ਨਾਲ ਨਿਗਲ ਰਿਹਾ ਹੈ –ਪਰ ਕਿaੁਂ ?
ਐਨਾ ਵੱਡਾ ਫੈਲਾਅ ਅਤੇ ਉਚੱਾ ਮਰਤਬਾ ਹੋਣ ਦੇ ਬਾਵਜੂਦ ਪੰਜਾਬੀ ਅੱਜ ਖੱਤਰੇ ਵਿਚ ਅਤੇ ਭਵਿੱਖ ਦਾਅ ਉੱਪਰ ਹੈ ਜਿਸ ਦੇ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਖ਼ੁਦ ਜਿੰਮੇਵਾਰ ਹਾਂ। ਗਲਤੀ ਦੀ ਜਿੰਮੇਵਾਰੀ ਜਦੋਂ ਤੱਕ ਸੱਚੇ ਦਿਲੋਂ ਆਪਣੇ ਸਿਰ ਲਈ ਨਾ ਜਾਵੇ, ਕਿਸੇ ਦਰੁਸਤੀ ਦਾ ਤਹਿ ਦਿਲੋਂ ਉਪਰਾਲਾ ਨਹੀਂ ਕੀਤਾ ਜਾ ਸਕਦਾ। ਸਾਡੇ ਰੋਜਾਨਾ ਦੇ ਜੀਵਨ ਵਿਚੋਂ ਊੜਾ ਅਤੇ ਜੂੜਾ ਵਿਸਰਦਾ ਜਾ ਰਿਹਾ ਹੈ ਅਤੇ ਹਾਏ–ਬਾਏ, ਓ ਕੇ ਬਾਏ ਦਾ ਸੰਤਾਪ ਵੱਧਦਾ ਜਾ ਰਿਹਾ ਹੈ।
ਇਹ ਹੈ ਇੱਕ ਮਾਰੂ ਰੋਗ ਜਿਸ ਉੱਪਰ ਫ਼ਤਿਹ ਹਾਸਲ ਕਰਨੀ ਹੀ ਕਰਨੀ ਹੈ, ਪੰਜਾਬੀ ਦੇ ਵਿਕਾਸ ਦਾ ਰਾਹ ਤਾਂ ਹੀ ਮੌਕਲਾ ਹੋਏਗਾ। ਜਿਹਨਾਂ ਮਾਵਾਂ ਨੇ ਬੱਚਿਆਂ ਨੂੰ ਮਾਂ ਬੋਲੀ ਵਿਚ ਲੋਰੀਆਂ ਦੇ ਕੇ ਮਾਤ-ਭਾਸ਼ਾ ਵਿਚ ਨਿਪੁੰਨ ਬਣਾਉਣਾ ਸੀ, ਅੱਜ ਦੁਸਰੀਆਂ ਭਾਸ਼ਾਵਾ ਦੇ ਰੰਗ ਵਿਚ ਰੰਗ ਕੇ ਬਦਰੰਗ ਹੋ ਰਹੀਆਂ ਹਨ। ਸਕੂਲਾਂ ਵਿਚ ਖਾਸ ਕਰਕੇ ਪੰਜਾਬ ਵਰਗੇ ਪ੍ਰਾਂਤ ਵਿਚ ਵੀ ਪੰਜਾਬੀ ਨਾਲ ਰੱਜ ਕੇ ਧੱਕਾ ਹੋ ਰਿਹਾ ਹੈ ਅਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚੋਂ ਇਕ ਵੀ ਵਿਸ਼ਾ ਪੰਜਾਬੀ ਦਾ ਨਹੀਂ ਪੜਾਇਆ ਜਾਂਦਾ।  ਉਪਰੋਂ ਪੰਜਾਬ ਸਰਕਾਰ ਦਾ ਨਵਾਂ ਅਸ਼ਤਰ ਦਾਗਿਆ ਗਿਆ ਹੈ ਕਿ ਸਰਕਾਰੀ ਸਕੂਲਾਂ ਵਿਚ ਸਿਖਿਆ ਦਾ ਮਾਧਿਅਮ ਹੀ ਅੰਗਰੇਜ਼ੀ ਕਰ ਰਹੇ ਹਨ। ਜਿਸ ਮਾਹੋਲ ਵਿਚ ਪੰਜਾਬੀ ਪੜ੍ਹਾਈ ਹੀ ਨਾ ਜਾ ਰਹੀ ਹੋਵੇ, ਪੰਜਾਬੀ ਵਿਚ ਗੱਲ ਕਰਨ ਵਾਲਾ ਓੁਪਰਾ-ਓੁਪਰਾ ਮਹਿਸੂਸ ਕਰਦਾ ਹੋਵੇ, ਉਥੇ ਪੰਜਾਬੀ ਦਾ ਪਿਛੋਕੜ ਪਤਾ ਕਿਵੇਂ  ਲੱਗੇਗਾ? 
ਸਾਡੀਆਂ ਯੂਨੀਵਰਸੀਟੀਆਂ ਵਿਚੋ ਪੰਜਾਬੀ ਯੂਨੀਵਰਸੀਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਜੇ ਗੱਲ ਕਰੀਏ ਬੜੀ ਚੰਗੀ ਗੱਲ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਵਿਭਾਗ ਖੋਲਿਆ ਹੋਇਆ ਹੈ  ਪਰ ਹਕੀਕਤ ਵਿਚ ਵਿਕਾਸ ਕਿੰਨਾ ਕੁ ਹੋ ਰਿਹਾ ਹੈ? ਪੰਜਾਬ ਯੁਨੀਵਰਸੀਟੀ ਚੰਡੀਗੜ ਵੀ ਆਪਣਾ ਫ਼ਰਜ ਨਹੀਂ ਨਿਭਾ ਰਹੀ ।
ਅਸੀਂ ਆਲ ਇੰਡੀਆ ਰੇਡਿਓ ਸਟੇਸ਼ਨ–ਜਲੰਧਰ ਵਿਖੇ ਰਿਕਾਡਿੰਗ ਕਰਵਾਉਣ ਗਏ  ਤਾਂ ਦੁਪਹਿਰ ਦੇ  ਖਾਣੇ ਦਾ ਸਮਾ ਹੋ ਗਿਆ । ਸ. ਸੁਖਵਿੰਦਰ ਸਿੰਘ ਕਲਸੀ, ਇੰਚਾਰਜ ਦਿਹਾਤੀ ਪ੍ਰੋਗਰਾਮ, ਸ. ਗੁਰਵਿੰਦਰ ਸਿੰਘ ਅਤੇ ਸਟਾਫ ਦੇ ਹੋਰ ਮੈਂਬਰ ਵੀ ਬੈਠੇ ਸਨ। ਖੁਲਾਸਾ ਸੁਭਾaੇ ਹੋਣ ਕਾਰਣ ਉਹਨਾਂ ਨਾਲ ਘੁਲ–ਮਿਲ ਗਏ ਸਾਂ ਅਤੇ ਆਪਣੇ ਤਜ਼ੁਰਬੇ ਸਾਝੇਂ ਕਰਨ ਲੱਗੇ। ਇਕ ਬੀਬੀ ਨੇ ਪੰਜਾਬੀ ਦੇ ਨਾਲ ਹੋ ਰਹੇ ਵਿਤਕਰੇ ਬਾਬਤ ਸੁਣਾਇਆ ਕਿ ਉਹ ਗਏ ਆਪਣੇ ਮਾਪੇ ਪਿੰਡ। ਬੇਟਾ ਨਾਲ ਸੀ ਜੋ  ਕਿ ਦੱਸਵੀਂ ਵਿਚ ਪੜ੍ਹਦਾ ਸੀ । ਮਾਮੇ ਦਾ ਲਾਡਲਾ ਹੋਣ ਕਰਕੇ ਬਾਹਰ ਖੇਤਾਂ ਨੂੰ ਚਲਾ ਗਿਆ ਅਤੇ ਉਥੇ ਉਸ ਨੂੰ ਆ ਗਿਆ ਪਿਸ਼ਾਬ । ਮਾਮੇ ਨੂੰ ਕਹਿਦਾ ਹੈ ਕਿ ਘਰ ਜਾਣਾ ਹੈ । ਮਾਮਾ ਕਹਿਣ ਲੱਗਾ ਕਿ ਠਹਿਰ ਕੇ ਚੱਲਦੇ ਹਾਂ । ਪਰ ਜਨਾਬ ਵਿੱਟਰ ਗਏ ਕਿ ਹੁਣੇ ਜਾਣਾ ਹੈ। ਯਾਰ ਐਸੀ ਕਿਹੜੀ ਗੱਲ  ਹੋ ਗਈ? ਬੇਟਾ ਕਹਿਣ  ਲੱਗਾ ਵਾਸ਼ਰੂਮ ਜਾਣਾ ਹੈ । 'ਪੰਤਦਰ ਨਾ ਹੋਵੇ! ਇਥੇ ਇੱਕ ਪਾਸੇ  ਹੋ ਕੇ ਕਰ ਲੈ' ਬੱਚੇ ਨੇ ਜਿਂਵੇ-ਕਿਵਂੇ ਉਹ ਕੰਮ ਤਾਂ ਕਰ ਲਿਆ ਪਰ ਘਰ ਆ ਕੇ ਕਹਿੰਦਾ, ਮੱਮਾ ਅੱਜ ਮਾਮਾ ਜੀ ਨੇ ਮੈਨੂੰ ਗਾਹਲ ਕੱਢੀ।
'ਗਾਹਲ ! ਐਦਾਂ ਤਾਂ ਹੋ ਨੀ ਸਕਦਾ! ਤੈਨੂੰ ਗਲਤੀ ਲੱਗੀ ਹੈ। ਕਿਸੇ ਡੰਗਰ  ਵੱਛੇ ਨੂੰ ਦਬਕਾਇਆ ਹੋਏਗਾ।' 
'ਨਹੀਂ ਮਾਮ ਮੈਨੂੰ ਕਹਿੰਦੇ ਪਤੰਦਰ ਨਾ ਹੋਵੇ!' ਹੱਸ ਹੱਸ  ਕੇ ਸੱਭ ਦੁਹਰੇ ਹੋਣ ਲੱਗੇ । 
ਐਹੋ ਜਿਹੇ ਲਫ਼ਜ ਜਿਵਂੇ ਬੁੱਕਲ, ਵਿਰਸਾ, ਸੰਸਕ੍ਰੀਤੀ, ਸੰਸਕਾਰ, ਪਿਛੋਕੜ ਅਤੇ ਹੋਰ ਪਿਆਰੇ ਪਿਆਰੇ ਲਫ਼ਜ ਵਿਸਰਦੇ ਜਾ ਰਹੇ ਹਨ ਜਿੰਨ੍ਹਾ ਦਾ ਜਿੰਦਾ ਰਹਿਣਾ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਉਹ ਉਰਦੂ-ਫਾਰਸੀ ਅਤੇ ਅਰਬੀ ਦੇ ਲਫ਼ਜ ਜੋ ਪੰਜਾਬੀ ਵਿਚ ਹੀ ਆਟੇ ਅਤੇ ਪਾਣੀ ਵਾਂਗ ਗੁੰਨੇ ਜਾ ਚੁੱਕੇ ਹਨ ਜਾਂ ਘਿਓ-ਖਿਚੜੀ ਬਣੇ ਬੈਠੇ ਹਨ ਜਿਵੇਂ ਕਿ ਆਲਮ-ਫ਼ਾਜਲ, ਇਹਤਿਆਤ, ਸਰਕਰਦਾ, ਸਰਜ਼ਮੀਨ, ਬਖ਼ਸ਼ਿਸ਼, ਬਖ਼ਸਿੰਦ, ਅਤੇ ਹਜ਼ੂਰ । ਇਹਨਾਂ ਦੀ ਪੰਜਾਬੀ ਵਿਚ ਨਵੇਕਲੀ ਥਾਂ ਹੈ । ਇਸੇ ਤਰਾਂ ਸਾਡੇ  ਮੁਹਾਵਰੇ ਬੋਲੀਆਂ ਅਤੇ ਅਖਾਣ ਹਨ ਜੋ ਪੰਜਾਬੀ ਦੀ ਸੁੰਦਰਤਾ ਦੇ ਨਾਲ ਨਾਲ ਜ਼ਇਕਾ ਜਾਂ ਸੁਆਦ ਵੀ ਭਰਦੇ ਹਨ,  ਜਿਵੇ ਇੱਕ ਅਖਾਣ ਹੈ: ਨਾ ਕੁੱਲੀ ਨਾ ਗੁੱਲੀ ਤੇ ਸ਼ਮਲਾ ਵੇਖ ਕੇ ਭੁੱਲੀ। ਗੱਲ  ਜੇ ਕਰ ਗੁਰਬਾਣੀ ਦੇ ਮੂਲ ਮੰਤਰ ਦੀ ਕੀਤੀ ਜਾਵੇ ਤਾਂ ਸਾਨੂੰ ਇਹ ਜਾਣ ਕੇ ਕਸ਼ਟ ਹੁੰਦਾ ਹੈ ਕਿ ਸਾਡੇ ਬੱਚੇ, ਭੈਣ–ਭਰਾ ਜਾਂ ਪੰਜਾਬੀ ਮਾਂ ਦੇ ਬੱਚੇ ਇਸ ਮੂਲ ਮੰਤਰ ਤੋਂ ਕਿੰਨੀ ਦੂਰ ਅਤੇ ਕਿੰਨੀ ਨੇੜੇ ਹਨ। ਜਿਵੇਂ ਕਿ < ਸਤਿਨਾਮ ਕਰਤਾ ਪੁਰਖ ਨਿਰਭਓ ਨਿਰਵੈਰ ਅਕਾਲ ਮੂਰਤਿ ਅਜੁੰਨੀ ਸੇ ਭੰਗ ਗੁਰਪ੍ਰਸਾਦਿ। ਪੰਜਾਬੀ ਦੀ ਹੋਂਦ ਹੀ ਜੇ ਕਰ ਘੱਟਦੀ ਗਈ ਅਤੇ ਮਿੱਟਦੀ ਗਈ ਤਾਂ ਇਹ ਸੰਦੇਸ਼ ਦੀ ਸਮਝ ਦੇਣ ਵਾਲੇ ਵੀ ਘੱਟਦੇ ਜਾਣਗੇ –ਇਸ  ਚਿੰਤਾ ਜਨਕ ਵਿਸ਼ੇ ਉਪਰ ਗੌਰ ਕਰਨ ਦੀ ਲੋੜ ਹੈ ਆ ਪਈ ਹੈ ।
ਅੱਜ ਵਿਸ਼ਵ ਸ਼ਾਤੀ ਦੇ ਚਿੰਤਨ ਅਤੇ ਚਿੰਤਕ  ਵਿਸ਼ਵ ਸ਼ਾਤੀ  ਦੀ  ਦੁਹਾਈ  ਦੇ ਰਹੇ ਹਨ ਪਰ ਇਹਨਾਂ ਨੂ ਪੁੱਛੋ 'ਓ ਭਲਿਓ ਲੋਕੋ,  ਸਾਡੇ ਗੁਰੂ ਸਾਹਿਬਾਨ ਸਾਢੇ ਪੰਜ ਸੋ ਵਰੇ ਪਹਿਲਾਂ ਨਿਰਭਓ- ਨਿਰਵੈਰ ਦਾ ਪਾਠ ਪੜਾ ਗਏ ਸਨ-ਕਿਉ ਨਹੀਂ ਸਮਝਦੇ ? ਤੋਪਾਂ, ਬੰਦੁਕਾਂ ਅਤੇ ਮਿਜਾਇਲਾਂ ਨਾਲ ਵਿਸ਼ਵ ਸ਼ਾਤੀ ਭਾਲਦੇ ਹੋ ? ਇਹਨਾਂ ਮਾਰੂ ਹਥਿਆਰਾਂ ਦੀ ਛਾਂਅ ਹੇਠ ਬੱਕਰੇ ਦੀ ਮਾਂ ਕੱਦ ਤੱਕ ਖੈਰ ਮਨਾਏਗੀ ?  
ਪਰ ਸਭ ਤੋ ਵੱਡੀ ਜਰੂਰਤ ਹੈ ਚੇਤੰਨਾ, ਸਕੰਲਪ ਅਤੇ ਲਗਨ ਦੀ। ਪਬਲਿਸ਼ਰਾਂ ਦੀ ਮਨਮਾਨੀ ਅਤੇ ਲੁੱਟ-ਖਸੁੱਟ ਕਿੰਨੀ ਵੀ ਕਿaਂ ਨਾ ਹੋਵੇ, ਹੋ ਸਕਦਾ ਹੈ ਕਿ ਨਵੇਂ ਲੇਖਕਾਂ ਦੀ ਬਾਂਹ ਫੜਨ ਵਾਲੇ ੨-੪ ਪਬਲਿਸ਼ਰ ਸਾਹਮਣੇ ਆ ਹੀ ਜਾਣ। ਂ੍ਰੀ ਅਰਬਾਂ ਡਾਲਰ ਅਤੇ ਪੌਂਡ ਰਜਨੀਤਕ ਦਲਾਂ ਨੂੰ ਦਾਨ ਦਿੰਦੇ ਹਨ, ਹੋ ਸਕਦਾ ਹੈ ਉਹਨਾ ਦਾ ਰੁਝਾਨ ਇਸ ਸੇਵਾ ਵੱਲ ਪ੍ਰਫੁਲਤ ਹੋ ਜਾਵੇ। ਸ਼੍ਰੀ ਐਸ.ਪੀ aਬਰਾਏ ਸਾਹਬ ਦਾ ਧਿਆਨ ਇਸ ਪਾਸੇ ਨਹੀ ਗਿਆ, ਸਾਇਦ ਸਾਡੇ-ਤੁਹਾਡੇ ਵਿਚੋਂ ਕੋਈ ਪੰਜਾਬੀ ਦਾ ਸੁਨੇਹਾ ਉਹਨਾਂ ਦੇ ਸਾਹਮਣੇ ਇਹ ਮਸਲਾ ਰੱਖ ਹੀ ਦੇਵੇ ਅਤੇ ਨਵੇ ਲੇਖਕਾਂ ਦੀ ਬਾਂਹ ਫੜ੍ਹਨ ਦੇ ਨਾਲ-ਨਾਲ ਕੁੱਝ ਨਵੀਂਆਂ ਲਾਇਬ੍ਰੇਰੀਆਂ ਵੀ ਖੁੱਲ ਜਾਣ। ਫਿਰ ਸਰਕਾਰ ਵੱਲੋਂ ਸਥਾਪਿਤ ਬਿਮਾਰ ਭਾਸ਼ਾ ਵਿਭਾਗ ਵਲੋਂ ਲੱਖ ਲਾਪ੍ਰਵਾਹੀ ਵਰਤੀ ਜਾਂਦੀ ਹੋਵੇ, ਪੰਜਾਬੀ ਦੇ ਵਧਦੇ ਕਦਮ ਰੁੱਕ ਨਹੀਂ ਸਕਦੇ। ਜੇ ਕਰ ਅਜਿਹਾ ਹੁੰਦਾ ਹੈ ਤਾਂ ਟੀ.ਵੀ. ਚੈਨਲਾਂ ਵਾਲੇ ਵੀ ਲਿਖਾਰੀਆਂ ਨੂੰ ਉਤਸ਼ਾਹ ਦੇਂਦੇ ਹੋਏ ਅੱਗੇ ਆਉਣ ਦੇ ਮੌਕੇ ਦੇਣ ਵਿਚ ਖ਼ੁਸ਼ੀ ਅਨੁਭਵ ਕਰਨਗੇ। ਹਾਲਤ ਲੱਖ ਮਾੜੀ ਹੋਵੇ ਪਰ ਜੇਕਰ ਸਿਦਕ ਅਤੇ ਸਕੰਲਪ ਅਮਰ ਰਹਿੰਦਾ ਹੈ, ਜਵਾਨ ਰਹਿੰਦਾ ਹੈ ਤਾਂ ਹੀ ਪ੍ਰਫੁੱਲਤ ਹੁੰਦਾ ਹੈ।
ਪੰਜਾਬੀ ਭਾਸ਼ਾ ਸਿਰਫ ਸਾਡੀ ਬੋਲੀ ਹੀ ਨਹੀਂ, ਇਹ ਵਿਸ਼ਵ ਸ਼ਾਤੀ, ਭਾਈਚਾਰੇ, ਸਹਿਚਾਰ ਅਤੇ ਸਹਿਣਸ਼ੀਲਤਾ ਦੀ ਵੀ ਖੈਰ ਮੰਗਦੀ ਹੈ ।