ਕਵਿਤਾਵਾਂ

 •    ਬਚਪਨ ਵਿੱਚ / ਓਮਕਾਰ ਸੂਦ (ਕਵਿਤਾ)
 •    ਉਮੀਦ / ਓਮਕਾਰ ਸੂਦ (ਕਵਿਤਾ)
 •    ਤੋਤਾ-ਤੋਤੀ ਗਏ ਬਜਾਰ (ਬਾਲ-ਕਵਿਤਾ) / ਓਮਕਾਰ ਸੂਦ (ਕਵਿਤਾ)
 •    ਨਸ਼ਿਆਂ ਦਾ ਪੱਟਿਆ / ਓਮਕਾਰ ਸੂਦ (ਕਵਿਤਾ)
 •    ਹੌਂਸਲੇ ਦੀ ਕਵਿਤਾ / ਓਮਕਾਰ ਸੂਦ (ਕਵਿਤਾ)
 •    ਠੰਢ ਦਾ ਗੀਤ / ਓਮਕਾਰ ਸੂਦ (ਗੀਤ )
 •    ਯੁੱਗ ਹੁਣ ਨਵਾਂ ਆਂ ਗਿਆਂ / ਓਮਕਾਰ ਸੂਦ (ਗੀਤ )
 •    ਧੀ ਰਾਣੀ / ਓਮਕਾਰ ਸੂਦ (ਕਵਿਤਾ)
 •    ਨੀਰ ਬਚਾਓ / ਓਮਕਾਰ ਸੂਦ (ਕਵਿਤਾ)
 •    ਹੌਂਸਲੇ ਦੀ ਕਵਿਤਾ / ਓਮਕਾਰ ਸੂਦ (ਕਵਿਤਾ)
 •    ਸੁਹਣੇ ਪੰਛੀ / ਓਮਕਾਰ ਸੂਦ (ਕਵਿਤਾ)
 •    ਗਰਮੀ / ਓਮਕਾਰ ਸੂਦ (ਕਵਿਤਾ)
 •    ਚਿੜੀਏ ਨੀਂ ਚਿੜੀਏ / ਓਮਕਾਰ ਸੂਦ (ਗੀਤ )
 •    ਜੀਵਨ ਦੇ ਚਾਰ ਪੜਾਓ / ਓਮਕਾਰ ਸੂਦ (ਕਵਿਤਾ)
 •    ਵਾਤਾਵਰਣ ਬਚਾਈਏ / ਓਮਕਾਰ ਸੂਦ (ਕਵਿਤਾ)
 •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ (ਕਵਿਤਾ)
 •    ਦਸ਼ਮੇਸ਼ ਪਿਤਾ / ਓਮਕਾਰ ਸੂਦ (ਕਵਿਤਾ)
 •    ਸਾਰੰਗੀ ਦੇ ਟੁੱਟੇ ਤਾਰ / ਓਮਕਾਰ ਸੂਦ (ਕਵਿਤਾ)
 •    ਉਹ ਵੇਲਾ ਤੇ ਇਹ ਵੇਲਾ / ਓਮਕਾਰ ਸੂਦ (ਕਵਿਤਾ)
 •    ਚਿੜੀਓ ! / ਓਮਕਾਰ ਸੂਦ (ਕਵਿਤਾ)
 •    ਵਿਸਾਖੀ / ਓਮਕਾਰ ਸੂਦ (ਕਵਿਤਾ)
 •    ਸੂਲੀ ਉੱਤੇ ਜਾਨ / ਓਮਕਾਰ ਸੂਦ (ਗੀਤ )
 • ਉਮੀਦ (ਕਵਿਤਾ)

  ਓਮਕਾਰ ਸੂਦ   

  Email: omkarsood4@gmail.com
  Cell: +91 96540 36080
  Address: 2467,ਐੱਸ.ਜੀ.ਐੱਮ.-ਨਗਰ
  ਫ਼ਰੀਦਾਬਾਦ Haryana India 121001
  ਓਮਕਾਰ ਸੂਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅੱਸੀਆਂ ਨੂੰ ਹੱਥ ਲਾ ਕੇ ਆਉਣਾ।
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਸਾਲ ਹੋਏ ਪਚਵੰਜਾ ਪੂਰੇ।
  ਦਿਲ ਵਿੱਚ ਹਨ ਕੁਝ ਖਾਬ ਅਧੂਰੇ।
  ਖਾਬਾਂ ਨੂੰ ਹਰ ਹਾਲ ਬਚਾਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਦਿਲ ਹੁਣ ਨਖ਼ਰੇ ਕਰਦਾ ਰਹਿੰਦਾ।
  ਸ਼ੂਗਰ ਵੱਧਦਾ-ਘੱਟਦਾ ਰਹਿੰਦਾ।
  ਯੂਰਿਕ ਐਸਿਡ ਚੈੱਕ ਕਰਾਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਨਸ਼ਾ ਕਦੇ ਨਹੀਂ ਕੀਤਾ ਭੋਰਾ।
  ਚਾਹ ਦਾ ਹੈਗਾ ਚਸਕਾ ਥੋੜ੍ਹਾ।
  ਸਾਦਾ ਭੋਜਨ ਹੈ ਮਨ ਭਾਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਮਿੱਤਰ ਪੰਜ ਹਜ਼ਾਰ ਬਣਾਉਣੇ।
  ਫੇਸਬੁੱਕ ਦੇ ਯਾਰ ਪੁਗਾਉਣੇ।
  ਸਿੱਖ ਲਿਆ ਮੁਬਾਈਲ ਚਲਾਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਅੜੀਅਲ ਛੱਡ ਵਤੀਰਾ ਦੇਣਾ।
  ਹਰ ਇੱਕ ਦੇ ਹੁਣ ਦਿਲ ਵਿੱਚ ਰਹਿਣਾ।
  ਮਿੱਠਾ ਜਿਹਾ ਸੁਭਾਵ ਬਣਾਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਬੱਚਿਆਂ ਦੇ ਸੰਗ ਬੱਚੇ ਬਣਨਾ।
  ਸੜੂੰ-ਸੜੂੰ ਹੁਣ ਨਹੀਓਂ ਕਰਨਾ।
  ਫੁੱਲਾਂ ਵਾਂਗੂੰ ਹੱਸ ਜਿਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਵੱਡਾ ਸਾਰਾ ਕੇਕ ਮੰਗਾ ਕੇ।
  ਜਨਮ ਦਿਹਾੜਾ ਸ਼ੁਭ ਮਨਾ ਕੇ।
  ਬਰਫ਼ੀ ਦੇ ਨਾਲ ਕੇਕ ਖਵਾਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਬੂਟੇ ਵੀ ਲਾਉਣੇ ਪਚਵੰਜਾ।
  ਕੰਮ ਹੈ ਇਹੇ ਸਭ ਤੋਂ ਚੰਗਾ।
  ਨਿੱਤ ਇਨ੍ਹਾਂ ਨੂੰ ਪਾਣੀ ਪਾਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!
  ਪੋਤੇ-ਪੋਤੀਆਂ ਖੂਬ ਖਿਡਾਊਂ।
  ਪੜਦਾਦਾ ਵੀ ਬਣ ਵਿਖਾਊਂ।
  ਫਿਰ ਪੁਰਖਿਆਂ ਸੰਗ ਹੱਥ ਮਿਲਾਉਣਾ,
  ਪੱਚੀ ਸਾਲ ਮੈਂ ਹੋਰ ਜਿਉਣਾ…………!