ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਜਿਲ੍ਹੇ ਦੀ ਚੋਣ (ਖ਼ਬਰਸਾਰ)


ਲੁਧਿਆਣਾ  -- ਪ੍ਰਗਤੀਸ਼ੀਲ ਲੇਖਕ ਸੰਘ ਜਿਲ੍ਹਾ ਲੁਧਿਆਣਾ ਇਕਾਈ ਦੀ ਸਰਵ-ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਲਿਖਾਰੀ ਸਭਾ ਰਾਮਪੁਰ, ਸਾਹਿਤ ਸਭਾ ਜਗਰਾਓਂ, ਅਦਬੀ ਦਾਇਰਾ ਮੁੱਲਾਂਪੁਰ, ਸਾਹਿਤ ਸਭਾ ਸਮਰਾਲਾ, ਸਾਹਿਤ ਸਭਾ ਭੈਣੀ ਸਾਹਿਬ, ਸਾਹਿਤ ਸਭਾ ਖੰਨਾ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਅਤੇ ਪੀ.ਏ.ਯੂ. ਸਾਹਿਤ ਸਭਾ ਦੇ ਨੁਮਾਇੰਦੇ ਸ਼ਾਮਿਲ ਹੋਏ।  ਸਾਹਿਤ ਸਭਾ ਮਾਛੀਵਾੜਾ ਸਮੇਤ ਰਹਿ ਗਈਆਂ ਸਭਾਵਾਂ ਨਾਲ ਸੰਪਰਕ ਕਰਕੇ ਨੁਮਾਇੰਦੇ ਸ਼ਾਮਿਲ ਕਰਨ ਦਾ ਫ਼ੈਸਲਾ ਹੋਇਆ ਹੈ। ਮੀਟਿੰਗ ਵਿਚ ਸੂਬਾਈ ਜਨਰਲ ਸਕੱਤਰ ਸੁਰਜੀਤ ਜੱਜ ਸਮੇਤ ਸੂਬਾ ਕਮੇਟੀ ਮੈਂਬਰ ਜਸਵੀਰ ਝੱਜ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਪ੍ਰੋ: ਰਮਨ ਸ਼ਾਮਿਲ ਹੋਏ।  ਡਾ. ਪੰਧੇਰ ਨੇ ਪ੍ਰਗਤੀਸ਼ੀਲ ਲੇਖਕ ਸੰਘ ਦਾ ਸੰਖੇਪ ਇਤਿਹਾਸ ਦੱਸਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਇਹ ਸੰਘ ਵੱਡੀ ਖ਼ਿਆਤੀ ਵਾਲੇ ਲੇਖਕ ਮੁਨਸ਼ੀ ਪ੍ਰੇਮ ਚੰਦ ਅਤੇ ਸੱਯਾਦ ਜ਼ਹੀਰ ਵਰਗੇ ਲੇਖਕਾਂ ਨੇ ਜਿਸ ਦਾ ਕੌਮੀ ਪੱਧਰ 'ਤੇ ਜੰਗੇ-ਅਜ਼ਾਦੀ ਅਤੇ ਅਮਨ ਲਹਿਰ ਵਿਚ ਵੱਡਾ ਯੋਗਦਾਨ ਰਿਹਾ।  ਪ੍ਰੋ: ਸੁਰਜੀਤ ਜੱਜ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਿੰਦੂਸਤਾਨ ਫਿਰ ਤੋਂ ਫਿਰਕੂ ਸ਼ਕਤੀਆਂ ਸਿਰ ਚੁੱਕ ਰਹੀਆਂ ਹਨ, ਜਿਸ ਨਾਲ ਮਨੁੱਖ ਅਤੇ ਦੇਸ਼ ਦੀ ਅਜ਼ਾਦੀ ਦੀ ਖ਼ਤਰਾ ਪੈਦਾ ਹੋ ਰਿਹਾ ਹੈ।  ਅਸਹਿਣਸ਼ੀਲਤਾ ਫੈਲਾ ਕੇ ਦੇਸ਼-ਭਗਤੀ ਦੀਆਂ ਪ੍ਰੀਭਾਸ਼ਾਵਾਂ ਬਦਲੀਆਂ ਜਾ ਰਹੀਆਂ ਹਨ।  ਸੋ ਅੱਜ ਫਿਰ ਲੋੜ ਬਣੀ ਹੈ ਕਿ ਲੇਖਕ ਆਪਣੀ ਸਮਾਜਿਕ ਜਿੰਮੇਵਾਰੀ ਸੰਗਠਿਤ ਹੋ ਕੇ ਨਿਭਾਉਣ।

 ਇਸ ਮੌਕੇ ਹੋਈ ਇਕੱਤਰਤਾ ਵਿਚ ਸਰਬ-ਸੰਮਤੀ ਨਾਲ ਹੋਈ ਚੋਣ ਵਿਚ ਪ੍ਰਧਾਨ ਸੁਰਿੰਦਰ ਕੈਲੇ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਪਾਲ ਕੌਰ, ਮੀਤ ਪ੍ਰਧਾਨ ਭਗਵਾਨ ਢਿੱਲੋਂ, ਜਸਵੀਰ ਝੱਜ,  ਪ੍ਰੋ: ਰਮਨ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਕੱਤਰ-੧ ਦਲਵੀਰ ਸਿੰਘ ਲੁਧਿਆਣਾਵੀ, ਸਕੱਤਰ-੨ ਹਰਬੰਸ਼ ਮਾਲਵਾ ਅਤੇ ਵਿੱਤ ਸਕੱਤਰ ਤਰਲੋਚਨ ਝਾਂਡੇ ਅਤੇ ਜਿਲ੍ਹਾਂ ਕਮੇਟੀ ਮੈਂਬਰ ਜਰਨੈਲ ਸਿੰਘ ਮਾਂਗਟ, ਰਾਜਦੀਪ ਤੂਰ, ਹਰਬੰਸ ਸਿੰਘ ਅਖਾੜਾ, ,ਭੁਪਿੰਦਰ ਸਿੰਘ ਚੌਕੀਮਾਨ, ਦੀਪ ਦਿਲਵਰ, ਗੁਰਸੇਵਕ ਸਿੰਘ ਢਿੱਲੋ, ਜਨਮੇਜਾ ਸਿੰਘ ਜੌਹਲ, ਡਾ. ਬਲਵਿੰਦਰ ਔਲਖ ਗਲੈਕਸੀ, ਓਜਾਗਰ ਲੱਲਤੋਂ, ਅਜੀਤ ਪਿਆਸਾ, ਪਰਜੀਤ ਮਹਿਕ, ਕੁਲਵਿੰਦਰ ਕਿਰਨ, ਰਬਿੰਦਰ ਦੀਵਾਨਾਂ, ਅਮਰਜੀਤ ਸ਼ੇਰਪੁਰੀ, ਇੰਜ: ਸੁਰਜਨ ਸਿੰਘ, ਸੁਖਚਰਨਜੀਤ ਗਿੱਲ, ਜਗਜੀਵਨ ਕੌਰ, ਸੁਰਿੰਦਰ ਦੀਪ, ਰਵੀ ਦੀਪ, ਬਲਵੰਤ ਸਿੰਘ ਮਾਂਗਟ, ਬਲਕੌਰ ਸਿੰਘ ਗਿੱਲ, ਬਲਵੰਤ ਸਿੰਘ ਮੁਸਾਫਿਰ, ਦਲਬੀਰ ਕਲੇਰ, ਗੁਰਦੀਪ ਸਿੰਘ, ਮਲਕੀਤ ਸਿੰਘ ਮਾਲੜਾ, ਹਰੀ ਕ੍ਰਿਸ਼ਨ ਮਾਇਰ, ਰਘਬੀਰ ਸਿੰਘ ਸੰਧੂ, ਸਰੂਪ ਸਿੰਘ ਸਹਾਰਨ ਅਤੇ ਦਲੀਪ ਅਵਧ। ਆਉਣ ਵਾਲੇ ਦਿਨਾਂ ਵਿਚ ਜਲਦੀ ਹੀ ਵਧਾਈ ਹੋਈ ਮੀਟਿੰਗ ਬੁਲਾਈ ਜਾਵੇਗੀ।