ਮੈਂ ਤਾਂ ਡਊਂਗਾ (ਸਵੈ ਜੀਵਨੀ )

ਮਲਕੀਤ ਕੌਰ ਬਾਵਰਾ   

Email: malkitjagjit@gmail.com
Cell: +91 97794 31472
Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
ਮੋਗਾ India
ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ੁਰੂ ਸ਼ੁਰੂ ਵਿੱਚ ਜਦ ਬੱਚਾ ਰੁੜਨ ਲੱਗਦਾ ਹੈ ਜਾਂ ਤੁਰਨ ਲੱਗਦਾ ਹੈ ਤਾਂ ਜਰੂਰ ਡਰ ਡਰ ਕੇ ਕਦਮ ਪੁਟਦਾ ਹੈ। ਕਈ ਬੱਚੇ ਤਾਂ ਹਰ ਇੱਕ ਚੀਜ ਤੋਂ ਡਰਦੇ ਹੈ ਜਿਵੇਂ ਸੱਤ ਹਰੇਕ ਚੀਜ ਤੋਂ ਡਰਦਾ ਸੀ। ਉਸਦੇ ਮੰਮੀ ਪਾਪਾ ਅਧਿਆਪਕ ਲੱਗੇ ਹੋਏ ਸਨ। ਉਹ ਸਕੂਲ ਵਿੱਚ ਮੰਮੀ ਦੇ ਹੋਣ ਤੇ ਵੀ ਪੰਜਵੀਂ ਤੱਕ ਤਾਂ ਪੂਰਾ ਡਰਿਆ। ਗਰਮੀਆਂ ਵਿੱਚ ਜੇ ਰਾਤ ਨੂੰ ਹਨੇਰੀ ਆਉਂਦੀ ਸੀ ਤਾਂ ਵੀ ਸੱਤ ਨੇ ਆਪਦੇ ਮੰਮੀ ਨੂੰ ਕਹਿਣਾ ਕਿ ਮੰਮੀ ਜਲਦੀ ਅੰਦਰ ਚਲੋ ਰੋਣਾ ਸ਼ੁਰੂ ਕਰ ਦੇਣਾ ਕਿ ਹਨੇਰੀ ਆ ਗਈ। ਜੇ ਮੀਂਹ ਆ ਜਾਣਾ ਤਾਂ ਵੀ ਰੋਣਾ ਸ਼ੁਰੂ ਕਰ ਦੇਣਾ। ਮੰਮੀ ਦੇ ਸਟਾਫ ਮੈਂਬਰਾਂ ਨੇ ਸੱਤੀ ਨੂੰ ਕਹਿਣਾ ਕਿ ਸੱਤ ਤੂੰ ਏਨਾ ਡਰਪੋਕ ਕਿਉਂ ਹੈਂ ਤੇਰੇ ਮੰਮੀ ਪਾਪਾ ਤਾਂ ਏਨੇ ਡਰਪੋਕ ਨਹੀਂ। ਸੱਤ ਉਦੋਂ ਛੋਟਾ ਹੋਣ ਕਰਕੇ ਕਿਸੇ ਨਾਲ ਬੋਲਦਾ ਨਹੀ ਸੀ। ਸੱਤ ਦੇ ਮੰਮੀ ਪਾਪਾ ਨੇ ਸੱਤ ਨੂੰ ਬਹੁਤ ਹੌਸਲਾ ਦੇਣਾ ਕਿ ਸੱਤ ਡਰੀਦਾ ਨਹੀਂ ਹੁੰਦਾ ਪਰ ਸੱਤ ਕਿਥੇ ਕਿਸੇ ਦੀ ਗੱਲ ਸੁਣਨ ਵਾਲਾ ਸੀ ਜੇ ਸੱਤ ਦੀ ਮੰਮੀ ਨੇ ਕਿਤੇ ਦੂਰ ਜਾਣ ਲਈ ਰਿਕਸ਼ਾ ਜਾਂ ਟਾਗੇ ਤੇ ਜਾਣਾ ਤਾਂ ਵੀ ਸਾਰੇ ਰਾਹ ਰੌਦੇ ਨੇ ਜਾਣਾ ਕਿ ਮੈਂਨੂੰ ਡਅ ਲੱਗਦਾ ਹੈ। ਉਸਦੇ ਮੰਮੀ ਡੈਡੀ ਨੇ ਇੱਕ ਦੂਸਰੇ ਨੂੰ ਕਹਿਣਾ ਕਿ ਇਹ ਵੱਡਾ ਹੋਕੇ ਕੀ ਕਰੂ ਜਿਹੜਾ ਹੁਣ ਹਰ ਇੱਕ ਗੱਲ ਤੋਂ ਏਨਾ ਡਰਦਾ ਹੈ। ਸੱਤ ਦੀ ਮੰਮੀ ਨੇ ਜੇ ਦਾਲ ਸਬਜੀ ਕੁੱਕਰ ਵਿੱਚ ਬਣਾਉਂਣੀ ਤਾਂ ਸੱਤ ਨੇ ਕੁੱਕਰ ਦੀ ਵਿਸਲ ਵੱਜਣ ਤੇ ਕੰਨਾਂ ਉਪਰ ਹੱਥ ਰੱਖਕੇ ਰੋਣਾ ਸ਼ੁਰੂ ਕਰ ਦੇਣਾਂ ਘਰੋੰ ਬਾਹਰ ਨੂੰ ਭੱਜਣਾ। ਸੱਤ ਦੀ ਮੰਮੀ ਨੇ ਜੇ ਸੱਤ ਨੂੰ ਸਕੂਲ ਸਾਇਕਲ ਤੇ ਲਿਜਾਣਾ ਤਾਂ ਵੀ ਡਰਦੇ ਨੇ ਰੋਣਾ ਸ਼ੁਰੂ ਕਰਦੇਣਾ।
ਇੱਕ ਵਾਰ ਜੁਲਾਈ ਅਗਸਤ ਦਾ ਮਹੀਨਾ ਸੀ। ਗਰਮੀ ਜੋਰਾਂ ਤੇ ਪੈ ਰਹੀ ਸੀ। ਅੱਧੀ ਛੁੱਟੀ ਹੋਣ ਤੇ ਬੱਚੇ ਦਰਖਤਾਂ ਦੀ ਛਾਂਵੇ ਹਰੇ ਹਰੇ ਘਾਹ ਉੱਪਰ ਰਲ ਮਿਲ ਕੇ ਖੇਡ ਰਹੇ ਸਨ। ਕੁਝ ਬੱਚੇ ਸੱਤ ਨਾਲ ਹੀ ਹਰੇ ਹਰੇ ਘਾਹ ਉਪਰ ਉਸਦੀ ਮੰਮੀ ਕੋਲ ਹੀ ਖੇਡ ਰਹੇ ਸਨ। ਉਸ ਵਕਤ 1984 ਦੇ ਦੰਗੇ ਚੱਲ ਰਹੇ ਸਨ। ਜਹਾਜ ਵੀ ਕਾਫੀ ਲੰਘ ਰਹੇ ਸਨ ਕੁਝ ਬੱਚੇ ਜਹਾਜਾਂ ਦੀ ਆਵਾਜਾਈ ਤੋਂ ਡਰ ਰਹੇ ਸਨ ਪਰ ਸੱਤ ਤਾਂ ਕੁਝ ਜਿਆਦਾ ਹੀ ਜਹਾਜਾਂ ਤੋਂ ਡਰਦਾ ਸੀ।ਇੱਕ ਦਿਨ ਜਹਾਜ ਜਿਆਦਾ ਹੀ ਲੰਘਣੇ ਸ਼ੁਰੂ ਹੋ ਗਏ। ਸੱਤ ਡਰਦੇ ਨੇ ਆਪਦੇ ਕੰਨਾਂ ਉਪਰ ਹੱਥ ਰੱਖ ਲਏ। ਨਾਲ ਹੀ ਆਪਦੀ ਮੰਮੀ ਨੂੰ ਕਹਿੰਦਾ ਮੰਮੀ ਜਹਾਜ ਤੋਂ ਡਅ ਲੱਗਦਾ। ਉਸ ਦੀ ਮੰਮੀ ਸੱਤ ਨੂੰ ਕਹਿੰਦੀ ਸੱਤ ਡਰਿਆ ਨਾ ਕਰ। ਇੱਕ ਲੜਕੀ ਸੱਤ ਦੇ ਹਾਣ ਦੀ ਜੋ ਸੱਤ ਨਾਲ ਖੇਡ ਵੀ ਰਹੀ ਸੀ ਉਹ ਸੱਤ ਦੇ ਹੱਥ ਕੰਨਾਂ ਉਪਰ ਰੱਖੇ ਦੇਖਕੇ ਕਹਿੰਦੀ ਸੱਤੀ ਤੀੰ ਡਰਿਆ ਨਾ ਕਰ ਅੱਗੋਂ ਸੱਤ ਡਰਪੋਕ ਹੋਣ ਕਾਰਣ ਉਸ ਲੜਕੀ ਨੂੰ ਕਹਿੰਦਾ ਮੈਂ ਤਾਂ ਡਊਂਗਾ ਤੂੰ ਵੀ ਡਇਆ ਕਰ। ਸਾਰੇ ਬੱਚੇ ਸੱਤ ਦੀ ਗੱਲ ਤੇ ਹੱਸਣ ਲੱਗ ਪਏ।
ਅੱਜ ਉਹੀ ਸੱਤ ਹੈ ਜੋ ਹਰ ਇੱਕ ਚੀਜ ਤੋਂ ਡਰਦਾ ਸੀ ਖਾਸ ਕਰਕੇ ਜਹਾਜ ਤੋਂ। ਅੱਜ ਉਹੀ ਸੱਤ ਜਹਾਜਾਂ ਵਿਚ ਬਾਹਰਲੇ ਦੇਸ਼ਾਂ ਦਾ ਸਫਰ ਕਰ ਰਿਹਾ ਹੈ। ਸੱਤ ਦੇ ਮੰਮੀ ਡੈਡੀ ਨੂੰ ਸੱਤ ਦੀ ਜਹਾਜ ਤੋਂ ਡਰਨ ਵਾਲੀ ਗੱਲ ਭੁਲਦੀ ਨਹੀਂ। ਹੁਣ ਉਹ ਸੱਤ ਨੂੰ ਕਹਿੰਦੇ ਹਨ ਕਿ ਕੀ ਤੈਂਨੂੰ ਜਹਾਜ ਤੋਂ ਕੀ ਹੁਣ ਡਰ ਨਹੀਂ ਲੱਗਦਾ ਤਾਂ ਅੱਗੋਂ ਜੁਵਾਬ ਹੁੰਦਾ ਹੈ ਹੁਣ ਕਾਹਦਾ ਡਰ ਲੱਗਣਾ ਹੈ।