ਕੁੜੀ ਕਨੇਡਾ ਦੀ (ਕਿਸ਼ਤ 11) (ਨਾਵਲ )

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


38

ਸਵੇਰ ਦੇ ਸਾਡੇ ਕੁ ਪੰਜ ਵਜੇ ਦਾ ਸਮਾਂ ਹੋਇਆ ਤਾਂ ਰਸੋਈ ਵਿਚੋਂ ਭਾਡੇ ਖੜਕਣ ਦੀ ਅਵਾਜ਼ ਨੇ ਮੇਰੀ ਅੱਖ ਖ੍ਹੋਲ ਦਿੱਤੀ।ਪਰ ਮੈ ਜਾਗੋਮਿਟੀ ਦੀ ਹਾਲਤ ਵਿਚ ਪਿਆ ਰਿਹਾ, ਕਈ ਵਾਰੀ ਰਸੋਈ ਵਿਚ ਇੰਨੀ ਜ਼ੋਰ ਦੀ ਖੜਾਕ ਹੁੰਦਾ, ਜੋ ਲੱਗਦਾ ਸੀ ਕਿ ਜਾਣ ਕੇ ਕੀਤਾ ਜਾ ਰਿਹਾ ਹੈ, ਤਾਂ ਜੋ ਮੈ ਉਠ ਜਾਵਾਂ।ਅੱਜ ਮੇਰਾ ਦਿਲ ਉੱਠਣ ਨੂੰ ਨਹੀ ਸੀ ਕਰਦਾ। ਇਦਾ ਲਗ ਰਿਹਾ ਸੀ ਕਿ ਜਿਵੇ ਅਜੇ ਵੀ ਸਫਰ ਦੀ ਥਕਾਵਟ ਮੈਨੂੰ ਉਠਣ ਤੋਂ ਰੋਕ ਰਹੀ ਹੋਵੇ। ਮੈ ਵੀ ਸੋਚਿਆ ਕਿ ਹਰਨੀਤ ਨੇ ਤਾਂ ਕੰੰਮ ਤੇ ਜਾਣਾ ਹੈ। ਮੈ ਅਰਾਮ ਨਾਲ ਸੌਵਾਂਗਾ। ਲੇਟ ਉੱਠ ਕੇ ਆਪਣਾ ਨਾਵਲ 'ਰਾਤ ਬਾਕੀ ਹੈ, ਪੜਾ੍ਹਗਾ।ਥੌੜ੍ਹੀ ਹੀ ਦੇਰ ਬਾਅਦ ਹਰਨੀਤ ਨੇ ਦਰਵਾਜ਼ੇ ਕੋਲ ਖੜ੍ਹ ਕੇ ਅਵਾਜ਼ ਲਗਾਈ, " ਹੈਲੋ, ਤੁਸੀ ਮੱਮੀ ਹੋਰਾਂ ਵੱਲ ਜਾਣਾ ਨਹੀ?"
"ਨਹੀ।"
"ਕਿaੁਂ?"
" ਮੈ ਥੱਕਿਆਂ ਹੋਇਆ ਹਾਂ।"
" ਉ. ਕੇ, ਤੁਹਾਡੀ ਮਰਜ਼ੀ, ਚਾਹ ਬਣੀ ਪਈ ਆ।"
" ਥੈਂਕਊ।"
" ਜ਼ੂਅਰ ਵੈਲਕਮ, ਮੈ ਸ਼ਾਮ ਨੂੰ ਸ਼ਾਇਦ ਲੇਟ ਆਵਾਂ।"
" ਤੁਹਾਡੀ ਮਰਜ਼ੀ।"
" ਉ.ਕੇ ਵਾਏ।" ਕਹਿ ਕੇ ਉਹ ਛੇਤੀ ਹੀ ਚਲੀ ਗਈ।
ਮੈ ਅਰਾਮ ਨਾਲ ਮੁੜ ਸੌਂ ਗਿਆ। ਗਿਆਰਾ ਕੁ ਵਜੇ ਫੋਨ ਦੀ ਘੰਟੀ ਵਜ਼ੀ ਤਾਂ ਮੈ ਫੋਨ ਚੁਕਿਆ।
" ਮਨਮੀਤ, ਤੁਸੀ ਆਏ ਨਹੀ?" ਹਰਨੀਤ ਦੀ ਮੱਮੀ ਪੁੱਛ ਰਹੀ ਸੀ, " ਹਰਨੀਤ ਨੇ ਕੰਮ ਤੋਂ ਫੋਨ ਕਰਕੇ ਦੱਸਿਆ ਕਿ ਅੱਜ ਤੁਸੀ ਅਰਾਮ ਕਰਨਾ ਚਾਹੁੰਦੇ ਹੋ।"
" ਹਾਂ, ਜੀ।" ਮੈ ਜ਼ਵਾਬ ਦਿੱਤਾ, " ਪੰਜਾਬ ਵਿਚ ਵੀ ਇਧਰ ਆਉਣ ਦੇ ਚੱਕਰ ਵਿਚ ਦੌੜ ਭੱਜ, ਰਹੀ, ਇੱਥੇ ਵੀ ਆ ਕੇ ਚੰਗੀ ਤਰਾਂ ਅਰਾਮ ਨਹੀ ਕੀਤਾ, ਸੋ ਸੋਚਿਆ ਚਲੋ ਅੱਜ ਅਰਾਮ ਹੀ ਕਰ ਲੈਂਦੇ ਹਾਂ॥"
" ਤੁਹਾਨੂੰ ਰੋਟੀ ਫੜਾ ਜਾਈਏ?"
" ਮੈਨੂੰ ਲੱਗਦਾ ਹੈ।" ਮੈ ਝੂੱਠ ਬੋਲਿਆ, "ਹਰਨੀਤ ਕੁੱਝ ਬਣਾ ਕੇ ਰੱਖ ਗਈ ਆ।"
"  ਅੱਛਾ।" ਉਸ ਦੀ ਮੱਮੀ ਨੇ ਹੈਰਾਨ ਹੁੰਦੇ ਆਖਿਆ," ਕੁੜੀਆਂ ਆਪਣੀ ਜ਼ਿੰਮੇਵਾਰੀ ਝੱਟ ਸਮਝਣ ਲੱਗ ਜਾਂਦੀਆਂ ਨੇਂ।"
" ਹਰਨੀਤ ਤਾਂ ਕੁੱਝ ਜ਼ਿਆਦਾ ਹੀ ਸਮਝਦੀ ਹੈ।" ਮੈ ਵਿੰਅਗ ਨਾਲ ਕਿਹਾ, " ਬਹੁਤ ਹੀ ਖਿਆਲ ਰੱਖਦੀ ਹੈ ਮੇਰਾ।"
"ਹੁਣ ਉਸ ਨੇ ਸਾਰੀ ਉਮਰ ਤੁਹਾਡਾ ਹੀ ਖਿਆਲ ਰੱਖਣਾ ਹੈ।"
" ਪਰਮਾਤਮਾ ਕਰੇ, ਰੱਖਦੀ ਰਹੇ।" ਮੈ ਆਪਣੇ ਅੰਦਰ ਦੀ ਗੱਲ ਬਾਹਰ ਲਿਆਂਉਂਦੇ ਕਿਹਾ, " ਵੈਸੇ ਮੈਨੂੰ ਵੀ  ਹਮੇਸ਼ਾ ਉਸ ਦਾ ਹੀ ਖਿਆਲ ਰਹਿੰਦਾ ਹੈ।"
" ਹੋਰ ਕੀ, ਤੁਸੀ ਉਹਦਾ ਰੱਖਣਾ, ਉਹ ਤੁਹਾਡਾ ਰੱਖੇਗੀ।" ਉਸ ਦੀ ਮੱਮੀ ਨੇ ਗੱਲ ਖਤਮ ਕਰਨ ਦੇ ਢੰਗ ਨਾਲ ਕਿਹਾ, " ਚੰਗਾ ਫਿਰ, ਕਿਸੇ ਗੱਲ ਦੀ ਲੋੜ ਹੋਵੇ ਤਾਂ ਫੋਨ ਕਰ ਲੈਣਾ।"
ਇਸ ਤੋਂ ਬਾਅਦ ਮੈ ਅਰਾਮ ਨਾਲ ਨਹਾਤਾ,ਪੁਰਾਣੀ ਚਾਹ ਮੈ ਡੋਲ ਦਿੱਤੀ ਅਤੇ ਹੋਰ ਨਵੀ ਬਣਾ ਕੇ ਕੱਪ ਲੈ ਟੀ .ਵੀ ਅੱਗੇ ਬੈਠ ਗਿਆ।ਪ੍ਰੋਗਰਾਮ ਕੋਈ ਵਧੀਆ ਨਾ ਲੱਗਾ ਤਾ ਨਾਵਲ ਪੜ੍ਹਨ ਲਗ ਪਿਆ।
ਦੋ ਕੁ ਵਜੇ ਭੁੱਖ ਮਹਿਸੂਸ ਹੋਣ ਲੱਗ ਪਈ। ਡਬਲਰੋਟੀ ਗਰਮ  ਕਰ ਕੇ ਚਾਹ ਨਾਲ ਖਾ ਲਈ।
 ਦੁਪਹਿਰ ਤੋਂ ਬਾਅਦ ਨਾ ਚਾਹੁੰਦਾ ਹੋਇਆ ਵੀ ਹਰਨੀਤ ਦੀ ਉਡੀਕ ਕਰਨ ਲੱਗਾ।ਸਮਾਂ ਮੈਨੂੰ ਹੌਲੀ ਹੌਲੀ ਚਲਦਾ ਮਹਿਸੂਸ ਹੋਇਆ।ਵੇਲਾ ਬਿਤਾਉਣ ਲਈ ਖਿੜਕੀ ਰਾਹੀ ਬਾਹਰ ਦੇਖਿਆ ਤਾਂ ਧੁੱਪ-ਛਾਂ ਦੇ ਨਾਲ ਬੱਦਲ ਖੇਡਦੇ ਦਿੱਸੇ। ਸਾਹਮਣੇ ਸੜਕ ਦੇ ਉੱਪਰ ਬਜ਼ੁਰਗ ਜੋੜਾ ਵੀ ਹੌਲੀ ਹੌਲੀ ਤੁਰਦਾ ਦਿਸਿਆ। ਦਿਲ ਕੀਤਾ ਬਾਹਰ ਜਾ ਕੇ ਉਹਨਾਂ ਨੂੰ ਬੁਲਾਵਾਂ, ਜਿਵੇਂ ਪੰਜਾਬ ਵਿਚ ਆਂਢ-ਗੁਵਾਂਡ ਨਾਲ ਗੱਲਾਂ ਕਰੀਦੀਆਂ ਸੀ, ਪਰ ਪਤਾ ਨਹੀ ਇੱਥੇ ਕੀ ਅਸੂਲ ਹੋਣ।ਫਿਰ ਵੀ ਮੈ ਪੰਜਾਬ ਤੋਂ ਲਿਆਂਦੀ ਲੋਈ ਦੀ ਬੁਕੱਲ ਮਾਰੀ ਅਤੇ ਦਰਵਾਜ਼ਾ ਖੋਲ੍ਹ ਕੇ ਬਾਹਰ ਚਲਾ ਗਿਆ। ਠੰਡੀ ਅਤੇ ਤਿੱਖੀ ਹਵਾ ਮੇਰੇ ਸਰੀਰ ਨੂੰ ਚੁੱਭੀ।ਅੰਦਰ ਬੈਠੇ ਨੂੰ ਮੈਨੂੰ ਲੱਗਦਾ ਸੀ ਕਿ ਬਾਹਰ ਬਹੁਤ ਵਧੀਆ ਮੋਸਮ ਹੈ।
" ਸਤਿ ਸ੍ਰੀ ਅਕਾਲ ਜੀ।" ਮੈ ਸਾਹਮਣੇ ਜਾ ਰਹੇ ਬਜ਼ੁਰਗ ਜੋੜੇ ਨੂੰ ਕਿਹਾ, " ਸੈਰ ਕਰ ਰਿਹੇ ਹੋ।"
" ਸਤਿ ਸ੍ਰੀ ਅਕਾਲ।" ਮੇਰੀ ਲੋਈ ਦੀ ਬੁਕਲ ਦੇਖ ਕੇ ਦੋਨੋ ਇਕੱਠੇ ਬੋਲੇ, " ਪੰਜਾਬ ਤੋਂ ਨਵਾ ਆਇਆ ਲੱਗਦਾ।"
" ਹਾਂ ਜੀ।"
" ਕਾਕਾ, ਅੰਦਰ ਚਲਾ ਜਾ ਠੰਡ ਨਾ ਲਵਾ ਲਈ।" ਮਾਤਾ ਬੋਲੀ, " ਇੱਥੇ ਦੀ ਠੰਡ ਬਹੁਤ ਮਾੜੀ ਆ।"
" ਮੈ ਤਾਂ ਜੀ ਆ ਲੋਈ ਲਈ ਹੋਈ ਆ।"
" ਅਸੀ ਮੋਟੀਆਂ ਜੈਕਟਾਂ ਪਾਈਆਂ ਹੋਈਆਂ ਆ।" ਬਜ਼ੁਰਗ ਨੇ ਕਿਹਾ, " ਫਿਰ ਵੀ ਠੰਡ ਲੱਗ ਰਹੀ ਆ।"
" ਆ ਜਾਉ ਚਾਹ ਪਿਲਾਵਾਂ।"
ਉਹ ਦੋਨੋ ਹੱਸ ਪਏ ਅਤੇ ਮਾਤਾ ਕਹਿਣ ਲੱਗੀ, " ਪੁੱਤ, ਅਜੇ ਵਿਹਲਾ ਕਰਕੇ ਚਾਹ ਦਾ ਨਾਮ ਲੈ ਰਿਹਾ ਏ, ਨਹੀ ਤਾਂ ਇੱਥੇ ਤਾਂ ਲੋਕਾਂ ਨੂੰ ਏਨੀ ਨੱਠ-ਭਜ ਪਈ ਹੋਈ ਆ ਕਿਸੇ ਕੋਲ ਸਤਿ ਸ੍ਰੀ ਅਕਾਲ ਕਹਿਣ ਦਾ ਸਮਾਂ ਹੈ ਨਹੀ।"

" ਤੂੰ ਫੈਮਲੀ ਨਾਲ ਆਇਆ?"ਬਜ਼ੁਰਗ ਪੁੱਛਣ ਲੱਗਾ, " ਜਾਂ ਵਿਆਹ ਕਰਵਾ ਕੇ।"
" ਜੀ ਵਿਆਹ ਕਰਵਾ ਕੇ।"
" ਘਰਵਾਲੀ ਕੰੰਮ ਤੇ ਗਈ ਹੋਣੀ ਆ।" ਮਾਤਾ ਬੋਲੀ, " ਇਕੱਲਾ ਹੀ ਹੋਣਾ ਏ।"
" ਹਾਂਜੀ।"
" ਕੋਈ ਨਹੀ ਜਿਸ ਦਿਨ ਤੇਰੇ ਘਰਵਾਲੀ ਜਦੋਂ ਘਰ ਹੋਵੇਗੀ, ਉਸ ਦਿਨ ਚਾਹ ਪੀਵਾਂਗੇ।" ਬਜ਼ੁਰਗ ਨੇ ਕਿਹਾ, " ਤੂੰ ਵੀ ਕੋਈ ਆਪਣੇ ਕੰਮ ਦਾ ਜ਼ੁਗਾੜ ਕਰ,ਇਸ ਤਰਾਂ ਵਿਹਲੇ ਬਹਿ ਕੇ ਤੇਰਾ ਚਿਤ ਨਹੀ ਲੱਗਣਾ, ਚੰਗਾ ਫਿਰ ਸਤਿ ਸ੍ਰੀ ਅਕਾਲ।"
aਹਨਾਂ ਦੀ ਸਤਿ ਸ੍ਰੀ ਅਕਾਲ ਦਾ ਜ਼ਵਾਬ ਦੇ ਅੰਦਰ ਆ ਗਿਅ।ਫਿਰ ਸੋਚਣ ਲੱਗਾ ਇਸ ਤਰਾਂ ਰੋਜ਼ ਘਰ ਕਿਵੇ ਰਿਹਾ ਕਰਾਂਗਾ, ਕਿੰਨੀ ਬੋਰੀਅਤ ਹੁੰਦੀ ਆ। ਅੱਜ ਮਨਜੀਤ ਨੂੰ ਕੰਮ ਬਾਰੇ ਫਿਰ ਪੁੱਛਾਂਗਾ, ਇਸ ਸੋਚ  ਦੇ ਨਾਲ ਹੀ ਮੈਂ ਸੋਫੇ ਤੇ ਫਿਰ ਲੰਮਾ ਪੈ ਗਿਆ ਅਤੇ ਰਹਿੰਦਾ ਨਾਵਲ ਪੜ੍ਹਨਾ ਸ਼ੁਰੂ ਕਰ ਦਿੱਤਾ।ਥੌੜ੍ਹੀ ਦੇਰ ਬਾਅਦ ਹੀ ਮੇਰੇ ਮਨ ਨੇ ਨਾਵਲ ਪੜ੍ਹਨ ਤੋਂ ਜਵਾਬ ਦੇ ਦਿੱਤਾ ਅਤੇ ਪਿੰਡ ਵਿਚ ਗੁਜ਼ਾਰੇ ਅਤੀਤ ਵਿਚ ਪਹੁੰਚ ਗਿਆ।ਦੇਬੀ ਦੀਆਂ ਗੱਲਾਂ ਉਹਦੇ ਵਿਆਹ ਦਾ ਸਮਾਂ ਸਭ ਚੇਤੇ ਆਉਣ ਲੱਗਾ। ਇਹਨਾਂ ਪੁਰਾਣੀਆਂ ਯਾਦਾ ਵਿਚ ਦੌੜਦਾ ਮਨ ਗੁਲਾਬੀ ਸੂਟ ਵਾਲੀ ਕੁੜੀ ਦੇ ਕੋਲ ਜਾ ਖਲੌਇਆ।ਇਸ ਕੁੜੀ ਵਲੋਂ ਆਖੀਆਂ ਗੱਲਾਂ ਦਾ ਰਸ ਲੈਣ ਲਈ ਕੰਨ ਵੀ ਮਨ ਨਾਲ ਜਾ ਰਲੇ। ਅੱਖਾਂ ਵੀ ਉਸ ਦੀ ਸੂਰਤ ਲੈ ਕੇ ਬੈਠ ਗਈਆਂ।ਉਸ ਦਾ ਗਿੱਧੇ ਵਿਚ ਬੋਲੀ ਪਾਉਣ ਦਾ ਦ੍ਰਿਸ਼ ਚੇਤੇ ਕਰ ਬੁਲ ਦੰਦਾਂ ਨਾਲ ਮਿਲ ਕੇ ਮੁਸਕ੍ਰਾ ਪਏ।'ਹਰਨੀਤ ਨਾਲ ਛੇਤੀ ਗੱਲ ਨੇਬੇੜ' ਦਿਲ ਨੇ ਸੁਝਾa ਦਿੱਤਾ, " ਗੁਲਾਬੀ ਸੂਟ ਵਾਲੀ ਨਾਲ ਰਾਬਤਾ ਕਾਇਮ ਕਰ।" ਇਹ ਗੱਲਾਂ ਸੋਚ ਮੇਰੇ ਧੁਰ ਅੰਦਰ ਦੀ ਆਤਮਾ ਕੰਬ ਉਠੀ।ਆਪਣੇ ਹੀ ਇਹਨਾਂ ਅੰਗਾ ਨੂੰ ਕੋਸਦਾ ਹੋਇਆ ਮੈਂ ਸੋਫੇ ਤੋਂ ਉਠ ਬੈਠਾ।ਵਾਸ਼ਰੂਮ ਵਿਚ ਵੜ ਕੇ ਅੱਖਾਂ ਉੱਪਰ ਠੰਡੇ ਪਾਣੀ ਦੇ ਛਿੱਟੇ ਮਾਰ ਇਹਨਾਂ ਸਮਝਾਉਣ ਲੱਗਾ ਕਿ ਤੁਸੀ ਕਿਧਰ ਚਲੇ ਗਈਆਂ ਸੀ।ਬੇਤੁਕੀਆਂ ਸੋਚਾਂ ਤੋਂ ਮਨ ਨੂੰ ਬਚਾਉਣ ਲਈ ਟੈਲੀਵਿਯਨ ਲਾ ਲਿਆ। ਇਕ ਇੰਗਲਸ਼ ਫਿਲਮ ਚਲ ਰਹੀ ਸੀ।ਫਿਲਮ ਦਿਲਚਸਪ ਹੋਣ ਕਾਰਨ ਮੇਰਾ ਮਨ ਫਿਰ ਉਸ ਵਿਚ ਹੀ ਖੁੱਭ ਗਿਆ।
               

39  


ਸ਼ਾਮ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਹੀ ਕੀਤੇ ਸਨ ਕਿ ਬਾਹਰ ਕਾਰ ਰੁਕੱਣ ਦੀ ਅਵਾਜ਼ ਆਈ। ਖਿੜਕੀ ਵਿਚ ਦੀ ਦੇਖਿਆ। ਹਰਨੀਤ ਅਤੇ ਉਸ ਦੇ ਨਾਲ ਇਕ ਕੁੜੀ ਆਉਂਦੀ ਦਿਸੀ। ਆਪਣਾ ਹੁਲੀਆ ਠੀਕ ਕਰਨ ਲਈ ਮੈ ਆਪਣੇ ਕਮਰੇ ਵਿਚ ਚਲਾ ਗਿਆਂ।ਹਰਨੀਤ ਨੇ ਆਉਂਦਿਆਂ ਹੀ ਸਵੇਰ ਵਾਂਗ ਮੇਰੇ ਦਰਵਾਜ਼ੇ ਕੋਲ ਆ ਕੇ ਕਿਹਾ, " ਹੈਲੋ।"
ਹੈਲੋ ਸੁਣ ਕੇ ਵੀ ਮੈ ਚੁੱਪ ਕਰ ਰਿਹਾ ਅਤੇ ਆਪਣੇ-ਆਪ ਨੂੰ ਸੰਵਾਰਨ ਵਿਚ ਰੁੱਝਾ ਰਿਹਾ। 
" ਅਜੇ ਸੁੱਤੇ ਹੀ ਪਏ ਹੋ?" ਉਸ ਨੇ ਫਿਰ ਪੁੱਛਿਆ, " ਬਾਹਰ ਆ ਸਕਦੇ ਹੋ।"
" ਇਕ ਮਿੰਟ, ਆ ਰਿਹਾ।"
" ਸਤਿ ਸ੍ਰੀ ਅਕਾਲ ਜੀ।" ਨਾਲ ਆਉਣ ਵਾਲੀ ਕੁੜੀ ਨੇ ਕਿਹਾ, " ਮੈ ਹਰਨੀਤ ਦੀ ਸਹੇਲੀ ਹਾਂ।"
" ਸਤਿ ਸ੍ਰੀ ਅਕਾਲ ਜੀ।" ਮੈ ਜ਼ਵਾਬ ਦਿੱਤਾ, " ਬਹੁਤ ਖੁਸ਼ੀ ਹੋਈ ਤਹਾਨੂੰ ਮਿਲ ਕੇ।"
" ਇਹ ਤਨੂ ਹੈ।" ਹਰਨੀਤ ਨੇ ਦੱਸਿਆ, " ਮੇਰੇ ਨਾਲ ਹੀ ਕੰੰਮ ਕਰਦੀ ਆ, ਇਹ ਮੇਰੀ ਸਭ ਤੋਂ ਜ਼ਿਆਦਾ ਕਲੋਜ਼ ਫਰੈਂਡ ਹੈ।"
" ਤੁਸੀ ਤਾਂ ਕਹਿੰਦੇ ਸੀ ਕਿ ਤੁਸੀ ਲੇਟ ਆਉਣਾ।" ਮੈ ਪੁੱਛਿਆ, " ਪਰ ਛੇਤੀ ਆ ਗਏ।"
" ਅਸੀ ਮੁੜ ਕੇ ਫਿਰ ਜਾਣਾ ਹੈ।" ਹਰਨੀਤ ਨੇ ਦੱਸਿਆ, " ਅਸੀ ਸਾਰੇ ਫਰੈਂਡ ਮਿਲ ਕੇ ਡਿਨਰ 'ਤੇ ਜਾ ਰਹੇ ਹਾਂ।"
" ਤਿਆਰ ਹੋਣ ਲਈ ਅਸੀ ਇੱਥੇ ਆਈਆਂ ਹਾਂ।" ਤਨੂ ਆਪ ਹੀ ਬੋਲੀ, " ਤੁਸੀ ਜਾਣਾ ਸਾਡੇ ਨਾਲ ਡਿਨਰ 'ਤੇ।"
ਹਰਨੀਤ ਨੇ ਉਸ ਵੱਲ ਇੰਝ ਦੇਖਿਆ ਜਿਵੇਂ ਕਹਿ ਰਹੀ ਹੋਵੇ ਚੁੱਪ ਕਰ।
" ਤੁਸੀ ਫਰੈਂਡ ਹੀ ਆਪਸ ਵਿਚ ਜਾ ਆਉ।" ਮੈ ਸਾਫ ਹੀ ਜ਼ਵਾਬ ਦਿੱਤਾ, " ਮੈ ਉੱਥੇ ਕੀ ਕਰਨਾ ਆ।"
ਇਹ ਕਹਿ ਕੇ ਮੈਂ  ਆਪਣੇ ਕਮਰੇ ਵੱਲ ਤੁਰ ਪਿਆ। ਕਮਰੇ ਅੰਦਰ ਦਾਖਲ ਹੋ ਕੇ ਮੈਂ ਦਰਵਾਜ਼ਾ ਬੰਦ ਕਰ ਲਿਆ। ਬਾਹਰੋਂ ਹੌਲੀ ਹੌਲੀ ਗੱਲਾਂ ਦੀਆਂ ਅਵਾਜ਼ਾ ਆਉਣ ਲੱਗੀਆ।ਗੱਲਾਂ ਸੁਨਣ ਲਈ ਮੈ ਹੌਲੀ ਜਿਹੀ ਥੌੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ ਅੱਗੇ ਖੜ੍ਹ ਗਿਆ।
" ਹਰਨੀਤ ਇਕ ਗੱਲ ਆ।" ਤਨੂ ਕਹਿ ਰਹੀ ਸੀ, " ਇਸ ਮੁੰਡੇ ਦੇ ਸਾਹਮਣੇ ਸੈਡੀ ਤਾਂ ਕੁੱਝ ਵੀ ਨਹੀ ਲੱਗਦਾ।"
" ਸੈਂਡੀ ਆਪਣੀ ਥਾਂ ਇਹ ਆਪਣੀ ਥਾਂ।" ਹਰਨੀਤ ਨੇ ਕਿਹਾ, " ਵੈਸੇ ਇਹ ਦਿਮਾਗ ਦਾ ਬੜਾ ਤੇਜ਼ ਆ।"
" ਇਸ ਨੇ ਸੈਂਡੀ ਨੂੰ ਦੇਖਿਆ?"
" ਨਹੀ।" ਇਕ ਵਾਰੀ ਇਹ ਮੇਰੇ ਤੋਂ ਪੁੱਛ ਰਿਹਾ ਸੀ ਕਿ ਸੈਂਡੀ ਕੀ ਕਰਦਾ ਏ।"
" ਤੂੰ ਕਹਿਣਾ ਸੀ ਕਿ ਅਵਾਰਾ-ਗਰਦੀ।"
" ਕੀ ਗੱਲ ਇਸ ਨੂੰ ਦੇਖ ਕੇ ਤੂੰ ਸੈਂਡੀ ਦੇ ਖਿਲਾਫ ਹੋ ਗਈ।"
" ਬਹੁਤੀ ਤਾਂ ਮੈ ਅੱਗੇ ਵੀ aੁਸ ਦੇ ਹੱਕ ਵਿਚ ਨਹੀ ਸੀ।"
" ਤੂੰ ਮਨਮੀਤ ਨੂੰ ਕਿਉਂ ਪੁੱਛਣ ਲੱਗ ਪਈ ਸੀ ਡਿਨਰ 'ਤੇ ਨਾਲ ਜਾਣ ਨੂੰ।"
" ਫਿਰ ਕੀ ਹੋ ਗਿਆ?"
" ਤੈਂਨੂੰ ਪਤਾ ਸੈਂਡੀ ਨੇ ਵੀ ਆਪਣੇ ਨਾਲ ਜਾਣਾ ਆ।"
" ਤਾਂ ਕੀ ਹੋਇਆ, ਇਹ ਸੈਂਡੀ ਨੂੰ ਖਾਣ ਲੱਗਾ।"
"ਖਾਣ ਤਾਂ ਨਹੀ ਲੱਗਾ, ਪਰ ਇਸ ਨਾਲ ਤਾਂ ਸਾਡਾ ਤਲਾਕ ਤੱਕ ਦਾ ਹੀ ਰਿਸ਼ਤਾ ਹੈ।"
" ਬਾਅਦ ਵਿਚ ਮਂੈ ਨਾ ਇਸ ਨਾਲ ਵਿਆਹ ਕਰਵਾ ਲਵਾਂ।" ਤਨੂ ਨੇ ਸਾਫ ਹੀ ਕਿਹਾ, " ਮੈਂਨੂੰ ਤਾਂ ਸੋਹਣਾ ਹੀ ਬਹੁਤ ਲੱਗਿਆ।"
" ਚੁੱਪ ਕਰ, ਤੂੰ ਐਂਵੇ ਵਿਆਹ ਕਰਵਾ ਲਵੇਗੀ।" ਹਰਨੀਤ ਨੇ ਤਿੱਖੀ ਜਿਹੀ ਅਵਾਜ਼ ਵਿਚ ਕਿਹਾ, " ਸਾਡਾ ਅਜੇ ਫੈਂਸਲਾ ਕੋਈ ਹੋਇਆ ਨਹੀ, ਤੂੰ ਵਿਆਹ ਲਈ ਵੀ ਤਿਆਰ ਹੋ ਗਈ।"
" ਤੇਰਾ ਤਾਂ ਇਹ ਹੀ ਫੈਂਸਲਾ ਹੈ ਕਿ ਤੂੰ ਇਸ ਨਾਲ ਤਲਾਕ ਤੱਕ ਹੀ ਹੈ॥"
" ਛੇਤੀ ਤਿਆਰ ਹੋ।" ਹਰਨੀਤ ਨੇ ਗੁੱਸੇ ਜਿਹੇ ਵਿਚ ਕਿਹਾ, " ਕੀ ਕਹਿੰਦੇ ਹੁੰਦੇ ਨੇ ਮੱਮੀ , ਹਾਂ ਚੇਤੇ ਆ ਗਿਆ ਬੁਲਾਈ,ਨਾ ਚਲਾਈ ਐਂਡ ਮੈ ਲਾੜੇ ਦੀ ਤਾਈ। ਮੈ ਤੈਂਨੂੰ ਵਿਆਹ ਬਾਰੇ ਪੁੱਛਿਆ।"
" ਤੇਰੇ ਰੂਮ ਵਿਚ ਜਾ ਕੇ ਕੱਪੜੇ ਬਦਲ ਆਵਾਂ।"
" ਨਹੀ , ਉਸ ਦੇ ਰੂਮ ਵਿਚ ਜਾ ਕੇ ਬਦਲ ਆ।" ਹਰਨੀਤ ਨੇ ਹੱਸ ਕੇ ਕਿਹਾ, " ਮੇਰੇ ਰੂਮ ਵਿਚ ਕਿਉਂ ਬਦਲਣੇ।"
" ਦੇਖ ਲੈ, ਮੈ ਸੱਚੀ ਚਲੇ ਜਾਣਾ ਆ।" ਇਹ ਕਹਿ ਕੇ ਤਨੂ ਹੱਸਦੀ ਹੋਈ ਹਰਨੀਤ ਦੇ ਰੂਮ ਵਿਚ ਚਲੀ ਗਈ। ਮੇਰਾ ਦਿਲ ਕੀਤਾ ਕਿ ਪਹਿਲਾਂ ਤਾਂ ਮੈ ਹਰਨੀਤ ਵਲੋਂ ਵਰਤਿਆ ਮੁਹਾਵਰਾ ਠੀਕ ਕਰਾਵਾਂ ਅਤੇ ਦੱਸਾਂ ਕਿ ਐਂਡ ਅਖੇ ਹੁੰਦਾ ਹੈ।ਫਿਰ ਮਨ ਵਿਚ ਆਇਆ ਕਿ ਇਹਨਾਂ ਦੇ ਨਾਲ ਹੀ ਡਿਨਰ ਤੇ ਜਾਵਾਂ ਅਤੇ ਘੱਟ ਤੋਂ ਘੱਟ ਉਸ ਹੋਰੋ ਨੂੰ ਤਾਂ ਦੇਖਾਂ ਜਿਹਦੇ ਪਿੱਛੇ ਇਸ ਨੇ ਝੂਠਾ ਵਿਆਹ ਕਰਾਇਆ, ਪਰ ਮੈਨੂੰ ਕੀ ਲੋੜ ਪਈ ਆ ਇਹਨਾਂ ਵਿਚ ਕਬਾਬ ਦੀ ਹੱਡੀ ਬਨਣ ਦਾ, ਜੋ ਮਰਜ਼ੀ ਕਰਦੇ ਫਿਰਨ। ਸੋਚਣ ਨੂੰ ਮੈ ਇਹ ਗੱਲ ਸੋਚ ਗਿਆ, ਪਰ ਇਸ ਸੋਚ ਨਾਲ ਮੇਰਾ ਸਰੀਰ ਜਿਵੇਂ ਦੁਖਣ ਜਿਹਾ ਲੱਗ ਪਿਆ ਅਤੇ ਮੈ ਆਪਣੇ ਬੈਡ 'ਤੇ ਪੈ ਗਿਆ ਅਤੇ ਮੁੜ ਉਹਨਾਂ ਦੀਆਂ ਗੱਲਾਂ ਸੁਨਣ ਲੱਗਾ।
" ਪਤਾ ਨਹੀ ਇਸ ਨੇ ਸਵੇਰ ਦਾ ਕੁੱਝ ਖਾਧਾ ਵੀ ਹੈ ਕਿ ਨਹੀ।" ਹਰਨੀਤ ਨੇ ਤਨੂ ਨੂੰ ਕਿਹਾ, " ਹੁਣ ਵੀ ਆਪਾਂ ਚਲੀਆਂ, ਇਹ ਕੀ ਖਾਵੇਗਾ।"
" ਤੈਨੂੰ ਕਾਹਦਾ ਫਿਕਰ?" ਤਨੂ ਨੇ ਪੁੱਛਿਆ, "ਤੇਰੀ  ਥੌੜ੍ਹੀ ਕੋਈ ਜ਼ਿੰਮੇਵਾਰੀ ਬਣਦੀ ਆ।"
" ਘਰ ਵਿਚ ਮਹਿਮਾਨ ਆਵੇ ਤਾਂ ਉਸ ਦੀ ਟੇਕ-ਕਿਅਰ ਕਰਨਾ ਸਾਡਾ ਫਰਜ਼ ਬਣਦਾ ਆ।"
" ਮੈਨੂੰ ਤਾਂ ਤੇਰੀ ਕੋਈ ਸਮਝ ਹੀ ਨਹੀ ਲੱਗਦੀ।" ਤਨੂ ਨੇ ਕਿਹਾ, " ਵੈਸੇ ਮੈ ਤੇਰੇ ਨਾਲ ਇਕ ਗੱਲ ਕਰਨੀ ਆ, ਜਿਸ ਦਾ ਮੈਨੂੰ ਅੱਜ ਹੀ ਡਾਊਟ ਪਿਆ ਹੈ ।"
" ਤੈਨੂੰ ਕਾਹਦਾ ਡਾਉਟ ਪੈ ਗਿਆ?" ਇਹ ਗੱਲ ਸੁਣ ਕੇ ਮੈਂ ਫਿਰ ਬੈਡ ਤੋਂ ਉਠ ਕੇ ਦਰਵਾਜ਼ੇ ਕੋਲ ਜਾ ਖਲੋਇਆ।
" ਡਾਊਟ ਇਹ ਪਿਆ।" ਤਨੂੰ ਸਾਫ ਹੀ ਦੱਸਣ ਲੱਗੀ, " ਮੈਨੂੰ ਤਾਂ ਲੱਗਦਾ ਕਿ ਤੂੰ ਇਸ ਪ੍ਰਹਾਉਣੇ ਨੂੰ ਲਾਈਕ ਕਰਨ ਲੱਗ ਪਈ।"
" ਲਾਈਕ ਕਰਨਾ ਨਾਲ ਕੀ ਹੋ ਜਾਂਦਾ ਏ।"ਹਰਨੀਤ ਬੋਲੀ, " ਐਂਵੇ ਆਪਣੇ ਆਇਡੇ ਲਾਉਂਦੀ ਰਹਿੰਦੀ ਏ।"
" ਲਾਈਕ ਕਦੋਂ ਲਵ ਵਿਚ ਬਦਲ ਜਾਵੇ ਪਤਾ ਹੀ ਨਹੀ ਲੱਗਦਾ ਹੁੰਦਾ।"
" ਆਪਣੀ ਥੰਕਇੰਗ ਆਪਣੇ ਕੋਲ ਹੀ ਰੱਖ।" ਹਰਨੀਤ ਨੇ ਕਿਹਾ, " ਐਵੇ ਨਾ ਗੈਸ ਕਰਨ ਲੱਗ ਜਾਇਆ ਕਰ।"
" ਮੇਰਾ ਗੈਸ ਕਦੇ ਘੱਟ ਹੀ ਰੌਂਗ ਨਿਕਲਿਆ।"
" ਅੱਛਾ ਅੱਛਾ,ਮੀਨਇੰਗਲੈਸ ਗੱਲਾਂ ਛੱਡ, ਇਹ ਦੱਸ ਮਨਮੀਤ ਲਈ ਖਾਣ ਨੂੰ ਕੀ ਬਣਾਵਾਂ।" ਹਰਨੀਤ ਨੇ ਇੰਝ ਕਿਹਾ ਜਿਵੇਂ ਉਸ ਨੇ ਤਨੂ ਦੀ ਗੱਲ ਸੁਣੀ ਨਾ ਹੋਵੇ ਸਿਰਫ  ਮੇਰੇ ਖਾਣ ਦਾ ਹੀ ਫਿਕਰ ਹੋਵੇ।
" ਮਕਡਾਉਲਨ ਤੋ ਲਿਆ ਦੇ।" ਤਨੂ ਨੇ ਸਲਾਹ ਦਿੱਤੀ, " ਹੁਣ ਤੂੰ ਹੋਰ ਕੀ ਬਣਾਏਗੀ।"
" ਪੰਜਾਬ ਤੋਂ ਆਇਆ ਹੈ।" ਹਰਨੀਤ ਨੇ ਹੋਰ ਫਿਕਰ ਦੱਸਿਆ, " ਕੀ ਪਤਾ ਮੈਕਡਾਉਲਨ ਤੋ ਲਿਆਂਦਾ ਖਾਵੇਗਾ ਜਾਂ ਨਹੀ।"

" ਤੈਨੂੰ ਕੀ ਖਾਵੇ ਜਾਂ ਨਾ ਖਾਵੇ।" ਤਨੂ ਨੇ ਫਿਰ ਹੱਸ ਕੇ ਕਿਹਾ, " ਤੁਰਨ ਦੀ ਗੱਲ ਕਰ।"
ਬਾਹਰਲਾ ਦਰਵਾਜ਼ਾ ਬੰਦ ਹੋਇਆ ਤਾਂ ਪਤਾ ਲੱਗਾ ਕੇ ਚਲੀਆਂ ਗਈਆਂ, ਪਰ ਮੈ ਆਪਣੇ ਕਮਰੇ ਵਿਚ ਹੀ ਰਿਹਾ।ਉਹਨਾਂ ਦੋਹਾਂ ਸੇਹਲੀਆਂ ਵਲੋਂ ਕੀਤੀਆਂ ਗੱਲਾਂ ਦਾ ਨਿਚੋੜ ਕੱਢਣ ਲਈ ਮਨ ਫਿਰ ਉਤਵਲਾ ਹੋ ਗਿਆ।ਅਜੇ ਕਿਸੇ ਨਤੀਜ਼ੇ 'ਤੇ ਨਹੀ ਸੀ ਪੁਜਾ ਕਿ ਬਾਹਰ ਖੜਕਾ ਅਜਿਹਾ ਹੋਇਆ।
ਇਹ ਅਵਾਜ਼ ਦਰਵਾਜ਼ਾ ਖੁਲ੍ਹਣ ਦੀ ਸੀ।ਛੇਤੀ ਹੀ ਹਰਨੀਤ ਮੇਰੇ ਕਮਰੇ ਕੋਲ ਆ ਕੇ ਕਹਿਣ ਲੱਗੀ, " ਤੁਹਾਡੇ ਖਾਣ ਨੂੰ ਲਿਆ ਦਿੱਤਾ ਹੈ, ਬਾਹਰ ਨਿਕਲ ਕੇ ਖਾ ਲੈਣਾ।"
" ਥੈਂਕਊ।"  ਮੈ ਸਿਰਫ ਇੰਨਾ ਹੀ ਕਹਿ ਸਕਿਆ। ਕਿਉਂਕਿ ਬਾਹਰਲਾ ਦਰਵਾਜ਼ਾ ਬੰਦ ਹੋਣ ਦੀ ਅਵਾਜ਼ ਮੇਰੇ ਕੰਨਾ ਤੱਕ  ਦੁਬਾਰਾ ਪਹੁੰਚ ਗਈ ਸੀ। ਵੈਸੇ ਅੱਜ ਮੇਰਾ ਵੀ ਹਰਨੀਤ ਨਾਲ ਬਹੁਤਾ ਬੋਲਣ ਨੂੰ ਦਿਲ ਨਹੀ ਸੀ ਕਰਦਾ।ਸ਼ਾਇਦ ਸੈਂਡੀ ਦਾ ਨਾਮ ਸੁਣ ਕੇ ਮੈ ਉਦਾਸ ਹੋ ਗਿਆ ਸੀ ਜਾਂ ਨਵੇ ਦੇਸ਼ ਵਿਚ ਸੈਟਲ ਹੋਣ ਦਾ ਫਿਕਰ ਸੀ।ਮੈ ਆਪਣੇ ਬਿਸਤਰ ਉੱਪਰ ਫਿਰ ਟੇਡਾ ਜਿਹਾ ਹੋ ਗਿਆ। ਕਿਤਾਬ ਚੁੱਕੀ ਪੜ੍ਹਨ ਦੀ ਕੋਸ਼ਿਸ਼ ਕੀਤੀ,ਪਰ ਪੜ੍ਹਨ ਦੀ ਹਿੰਮਤ ਹੀ ਨਾ ਪਈ। ਕਿਤਾਬ ਜਿਥੋਂ ਚੁੱਕੀ ਸੀ ਫਿਰ ਉੱਥੇ ਹੀ ਰੱਖ ਦਿੱਤੀ। ਆਪਣੇ ਖਿਆਲਾਂ ਦੀ ਉਦੇੜ-ਬੁਣ ਕਰਦਾ ਫਿਰ ਚਿੰਤਾ ਵਿਚ ਫਸ ਗਿਆ।aਦੋਂ ਹੀ ਫੋਨ ਦੀ ਘੰਟੀ ਸੁਣੀ ਤਾਂ ਮੈ ਫਿਕਰਾਂ ਵਿਚੋਂ ਨਿਕਲਿਆ ਅਤੇ ਫੋਨ ਚੁੱਕਿਆ, " ਹੈਲੋ?"
" ਹਰਨੀਤ ਆ ਗਈ ਕੰਮ ਤੋ।" ਐਤਕੀ ਹਰਨੀਤ ਦੇ ਡੈਡੀ ਦਾ ਫੋਨ ਸੀ, " ਇਧਰ ਨੂੰ ਆ ਜਾਉ।"
" ਹਰਨੀਤ ਤਾਂ ਆ ਕੇ ਵੀ ਚਲੀ ਗਈ।"
" ਕਿੱਥੇ ਨੂੰ ਗਈ?"
" ਡਿਨਰ 'ਤੇ।"
" ਕਿਹਦੇ ਨਾਲ।"
" ਆਪਣੇ ਫਰੈਂਡਾ ਨਾਲ।"
" ਤੁਸੀ ਕਿਉਂ ਨਹੀ ਗਏ।"
" ਮੈ ਸੋਚਿਆ , ਮੈ ਕਿਹੜਾ ਉਸ ਦੇ ਫਰੈਂਡਾਂ ਨੂੰ ਜਾਣਦਾ ਹਾਂ।"
" ਕਿਹੜੇ ਫਰੈਂਡਾ ਨਾਲ?" ਉਸ ਦੇ ਡੈਡੀ ਨੇ ਗੁੱਸੇ ਅਜਿਹੇ ਵਿਚ ਕਿਹਾ, " ਇਸ ਤਰਾਂ ਉਸ ਨੂੰ ਇਕੱਲੀ ਨਹੀ ਸੀ ਜਾਣਾ ਚਾਹੀਦਾ।"
" ਤੁਹਾਨੂੰ ਦੱਸਿਆ ਤਾਂ ਹੈ ਇਕੱਲੀ ਨਹੀ ….।"
" ਮੇਰਾ ਮਤਲਵ ਤੁਹਾਡੇ ਤੋਂ ਬਗ਼ੈਰ ਨਹੀ ਸੀ ਜਾਣਾ ਚਾਹੀਦਾ।"
" ਚਲੋ, ਕੋਈ ਗੱਲ ਨਹੀ।" ਮੈ ਬਿਨਾ ਕਿਸੇ ਫਿਕਰ ਸਹਿਜ ਨਾਲ ਕਿਹਾ, " ਇਹ ਤਾਂ ਕੈਨੇਡਾ ਹੈ,ਹੁਣ ਤਾਂ ਪੰਜਾਬ ਵਿਚ ਕੁੜੀਆਂ ਇਕੱਠੀਆਂ ਹੋ ਕੇ ਖਾਣ ਚਲੇ ਜਾਂਦੀਆਂ ਨੇਂ।"
" ਅੱਛਾ, ਕੁੜੀਆ ਕੁੜੀਆ ਗਈਆ ਨੇਂ।" ਹਰਨੀਤ ਦੇ ਡੈਡੀ ਨੇ ਸੌਖਾ ਜਿਹਾ ਸਾਹ ਲੈ ਕੇ ਕਿਹਾ, " ਤੁਹਾਨੂੰ ਅਸੀ ਲੈ ਜਾਈਏ, ਰੋਟੀ ਇਧਰ ਖਾ ਲਇਉ।"
" ਮੇਰੇ ਖਾਣ ਦਾ ਇੰਤਜ਼ਾਮ ਹਰਨੀਤ ਕਰ ਕੇ ਗਈ ਆ।"
" ਅੱਛਾ, ਅੱਛਾ।" ਹਰਨੀਤ ਦੇ ਡੈਡੀ ਨੇ ਹੱਸਦਿਆਂ ਕਿਹਾ, " ਹੁਣ ਆਪ ਹੀ ਦੱਸਦਿਆਂ ਕਰਨਾ, ਜਦੋਂ ਸਾਡੇ ਵੱਲ ਆਉਣ ਨੂੰ ਦਿਲ ਕਰੇ ਤਾਂ ਅਸੀ ਲੈ ਜਾਇਆਂ ਕਰਾਂਗੇ।"
" ਉ,ਕੇ ਜੀ।"
" ਉ.ਕੇ, ਵਾਏ ਫਿਰ।"
ਮੈ ਫੋਨ ਰੱਖ ਕੇ ਫਿਰ ਚੁੱਕ ਲਿਆ ਅਤੇ ਮਨਜੀਤ ਨੂੰ ਘੁੰਮਾ ਲਿਆ। ਕੰੰਮ ਬਾਰੇ ਤਾਂ ਗੱਲ ਕਰਨੀ ਸੀ, ਟਾਈਮ ਪਾਸ ਕਰਨ ਲਈ ਹੋਰ ਵੀ ਗੱਲਾਂ ਕਰਦੇ ਰਿਹੇ। ਬਾਕੀ ਦਾ ਸਮਾਂ ਟੀ.ਵੀ ਦੇਖਣ ਵਿਚ ਬਿਤਾਉਣ ਲੱਗਾ ਤੇ ਨਾਲ ਹੀ ਹਰਨੀਤ ਨੇ ਜੋ ਖਾਣ ਨੂੰ ਲਿਆ ਕੇ ਦਿੱਤਾ ਸੀ ਖਾਣ ਲੱਗ ਪਿਆ। ਪਤਾ ਨਹੀ ਘੜੀ ਘੜੀ  ਮੇਰੀਆਂ ਨਜ਼ਰਾਂ ਘੜੀ ਤੇ ਚਲੇ ਜਾਂਦੀਆਂ। ਸਾਡੇ ਕੁ ਨੋ ਹੋਏ ਤਾਂ ਮੈ ਟੀ:ਵੀ ਬੰਦ ਕਰਕੇ ਆਪਣਾ ਨਾਵਲ ਚੁੱਕ ਕੇ ਬੈਡ ਤੇ ਜਾ ਕੇ ਪੜ੍ਹਨ ਲੱਗਾ।
aਦੋਂ ਹੀ ਹਰਨੀਤ ਦੇ ਬੇਸਮਿੰਟ ਵਿਚ ਦਾਖਲ ਹੋਣ ਦਾ ਖੜਾਕ ਹੋਇਆ।ਉਹ ਆ ਕੇ ਕੁੱਝ ਵੀ ਨਾ ਬੋਲੀ ਤੇ ਚੁੱਪ-ਚਾਪ ਆਪਣੇ ਕਮਰੇ ਵਿਚ ਚਲੀ ਗਈ। ਮੈਨੂੰ ਇਸ ਗੱਲ ਦੀ ਹੈਰਾਨੀ ਅਜਿਹੀ ਵੀ ਹੋਈ।ਮੈ ਕੁੱਝ ਕਹਿਣ ਲਈ ਉਸ ਦੇ ਦਰਵਾਜ਼ੇ ਕੋਲ ਗਿਆ ਹੀ ਸੀ ਕਿ ਅੰਦਰੋਂ ਉਸ ਦੇ ਰੋਣ ਦੀ ਅਵਾਜ਼ ਆਈ। ਮੈਨੂੰ ਪਤਾ ਹੀ ਨਾ ਲੱਗੇ ਕਿ ਹੁਣ ਮੈ ਕੀ ਕਹਾਂ। ਥੌੜ੍ਹੀ ਦੇਰ ਮੈ aੁੱਥੇ ਹੀ ਖੜ੍ਹਾ ਰਿਹਾ।ਜਦੋਂ ਚੁੱਪ ਹੋਈ ਤਾਂ ਮੈ ਆਪਣੀ ਪਹਿਲਾਂ ਵਰਗੀ ਅਵਾਜ਼ ਵਿਚ ਕਿਹਾ, " ਕੀ ਗੱਲ ਅੱਜ ਏਡੀ ਛੇਤੀ ਸੌਂ ਗਏ।"
" ਮੈ ਥੱਕ ਗਈ ਹਾਂ।" ਉਸ ਨੇ ਆਪਣੀ ਅਵਾਜ਼ ਨੂੰ ਠੀਕ ਕਰਦਿਆਂ ਕਿਹਾ, " ਇਸ ਲਈ ਸੌਣਾ ਚਾਹੁੰਦੀ ਹਾਂ।"
" ਡਿਨਰ ਕਿਵੇ ਰਿਹਾ?"
" ਠੀਕ ਰਿਹਾ?" ਉਸ ਨੇ ਨਰਮ ਜਿਹੀ ਅਵਾਜ਼ ਵਿਚ ਪੁੱਛਿਆ, " ਕਿਸੇ ਦਾ ਫੋਨ ਤਾਂ ਨਹੀ ਸੀ ਆਇਆ।"
" ਤੁਹਾਡੇ ਮੱਮੀ –ਡੈਡੀ ਦਾ ਆਇਆ ਸੀ।"
" ਤੁਸੀ ਖਾ ਲਿਆ ਸੀ।"
" ਹਾਂ ਜੀ।" ਮੈ ਕਿਹਾ, " ਤੁਸੀ ਥੱਕ ਗਏ ਹੋ ਤਾਂ ਤਹਾਨੂੰ ਦੁੱਧ ਦਾ ਕੱਪ ਗਰਮ ਕਰਕੇ ਦੇਵਾਂ, ਬੀਜੀ ਕਹਿੰਦੇ ਹੁੰਦੇ ਆ ਕਿ ਗਰਮ ਦੁੱਧ ਦਾ ਕੱਪ ਥਕਾਵਟ ਵੀ ਲਾ ਦਿੰਦਾ ਏ ਤੇ ਨੀਂਦ ਵੀ ਸੋਹਣੀ ਆ ਜਾਂਦੀ ਹੈ।"
" ਇਟਸ, ਉ ਕੇ।" ਉਸ ਨੇ ਹੋਰ ਵੀ ਨਰਮ ਅਵਾਜ਼ ਵਿਚ ਆਖਿਆ, " ਜਦੋਂ ਤੁਸੀ ਇਥੋਂ ਚਲੇ ਗਏ ਫਿਰ ਕਿਸ ਨੇ ਦੇਣਾ ਹੈ ਦੁੱਧ ਗਰਮ ਕਰਕੇ।"
" ਸੈਡੀ ਨੇ।" ਮੇਰੇ ਮੂੰਹੋ ਇਕਦਮ ਹੀ ਨਿਕਲ ਗਿਆ, " ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਨੇਂ।"
ਮੈਨੂੰ ਲੱਗਦਾ ਸੀ ਕਿ ਮੇਰੀ ਇਸ ਗੱਲ ਨਾਲ ਉਹ ਫਿਰ ਖਿਝ ਗਈ। ਕਿਉਂਕਿ ਉਹ ਪਹਿਲਾਂ ਨਾਲੋਂ ਉੱਚੀ ਆਵਾਜ਼ ਵਿਚ ਬੋਲੀ, " ਮੈਨੂੰ ਕੁੱਝ ਨਹੀ ਚਾਹੀਦਾ, ਜਾ ਕੇ ਆਪਣਾ ਸੌਂਵੋ।"
ਉਸ ਵਿਚ ਬਦਲਾਉ ਨੂੰ ਦੇਖਦਾ ਪਰੇਸ਼ਾਨ ਜਿਹਾ ਹੁੰਦਾ, ਆਪਣੇ ਕਮਰੇ ਵੱਲ ਨੂੰ ਤੁਰ ਪਿਆ।


40


ਸਵੇਰੇ ਨਾ ਮੈਂ ਉਸ ਨੂੰ ਬੁਲਾਇਆ ਅਤੇ ਨਾ ਹੀ ਉਸ ਨੇ ਮੈਨੂੰ।ਉਹ ਚੁਪ-ਚਾਪ ਕੰਮ ਉੱਪਰ ਚਲੀ ਗਈ। ਸ਼ਾਮ ਨੂੰ ਆ ਕੇ ਫਿਰ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ।ਦੋ-ਤਿੰਨ ਦਿਨ ਉਸ ਦਾ ਇਹੋ ਹੀ ਤੌਰ-ਤਾਰੀਕਾ ਰਿਹਾ। ਮੈਂ ਵੀ ਆਪਣਾ ਟਾਈਮ ਆਪਣੇ ਹਿਸਾਬ ਨਾਲ ਗੁਜ਼ਾਰੀ ਗਿਆ।ਉਸ ਦਿਨ ਸ਼ਾਮ ਨੂੰ ਉਸ ਦੇ ਡੈਡੀ ਸਾਗ ਅਤੇ ਮੱਕੀ ਦੀ ਰੋਟੀ ਲੈ ਕੇ ਆਏ। ਉਹ ਰਸੌਈ ਦੇ ਕਾਊਂਟਰ ਉੱਪਰ ਡੱਬੇ ਰੱਖਦੇ ਇਧਰ-ਉਧਰ ਦੇਖਦੇ ਬੋਲੇ, " ਹਰਨੀਤ ਕਿੱਥੇ ਆ?"
" ਕਮਰੇ ਵਿਚ ਆ।" ਮੈਂ ਕਮਰੇ ਵੱਲ ਇਸ਼ਾਰਾ ਕਰਦੇ ਕਿਹਾ, " ਉਸ ਦੀ ਤਬੀਅਤ ਠੀਕ ਨਹੀ ਹੈ।"
ਉਸ ਦੇ ਡੈਡੀ ਕਮਰੇ ਦਾ ਦਰਵਾਜ਼ਾ ਖੜਕਾਉਂਦੇ ਬੋਲੇ, " ਹਰਨੀਤ ਕੀ ਗੱਲ ਆ?
" ਡੈਡ, ਮੇਰਾ ਸਿਰ ਬਹੁਤ ਦੁੱਖਦਾ ਹੈ।"
" ਫਿਲਊ ਤਾਂ ਨਹੀ ਹੋ ਗਿਆ?" ਉਸ ਦੇ ਡੈਡੀ ਨੇ ਪੁੱਛਿਆ, " ਅੱਜ-ਕੱਲ ਇਸ ਦਾ ਬੜਾ ਫੁਆਰਾ ਆ।"
" ਨਹੀ।" ਉਸ ਨੇ ਕਮਰੇ ਵਿਚੋਂ ਹੀ ਜ਼ਵਾਬ ਦਿੱਤਾ, " ਕੰਮ 'ਤੇ ਬਹੁਤ ਬਿਜ਼ੀ ਸੀ, ਥੱਕ ਗਈ ਹਾਂ।"
" ਤੇਰੀ ਮੱਮੀ ਨੇ ਸਾਗ ਤੇ ਮੱਕੀ ਦੀ ਰੋਟੀ ਭੇਜੀ ਆ।" ਡੈਡੀ ਨੇ ਕਿਹਾ, " ਬਾਹਰ ਨਿਕਲ ਕੇ ਖਾ ਲੈ।"
" ਠਹਿਰ ਕੇ ਖਾਹ ਲਵਾਂਗੀ, ਅਜੇ ਮੇਰਾ ਦਿਲ ਨਹੀ ਕਰਦਾ।"
" ਮਨਮੀਤ, ਤੁਸੀ ਖਾਹ ਲਉ, ਨਹੀ ਤਾਂ ਠੰਡੀ ਹੋ ਜਾਵੇਗੀ।" ਹਰਨੀਤ ਦੇ ਡੈਡੀ ਨੇ ਮੈਨੂੰ ਕਿਹਾ, " ਹਰਨੀਤ ਦੀ ਮੱਮੀ ਨੇ ਖਾਸ ਕਰਕੇ ਤੁਹਾਡੇ ਲਈ ਹੀ ਭੇਜੀ ਹੈ ਕਿ ਤੁਸੀ ਪੰਜਾਬ ਤੋਂ ਨਵੇ ਆਏ ਹੋ, ਤਹਾਨੂੰ ਮੱਕੀ ਦੀ ਰੋਟੀ ਅਤੇ ਸਾਗ ਚੰਗਾ ਲੱਗੇਗਾ।"
" ਮੈਂ ਵੀ ਹਰਨੀਤ ਨਾਲ ਹੀ ਖਾਹ ਲਵਾਂਗਾ।" ਮੇਰਾ ਹਰਨੀਤ ਨਾਲ ਕਿੰਨਾ ਪਿਆਰ ਹੈ ਇਹ ਦੱਸਣ ਲਈ ਮੈ ਕਿਹਾ, " ਅਸੀ ਦੋਵੇ ਇਕੱਠੇ ਹੀ ਖਾਦੇ ਹਾਂ। ਤੁਸੀ ਬੈਠੋ, ਮੈਂ ਤੁਹਾਡੇ ਲਈ ਚਾਹ ਬਣਾਉਦਾਂ ਹਾਂ।"
" ਨਹੀ ਇਸ ਵੇਲੇ ਮੈ ਚਾਹ ਘੱਟ ਹੀ ਪੀਂਦਾ ਹਾਂ।" 
" ਉਹ ਮੈ ਤਾਂ ਭੁੱਲ ਹੀ ਗਿਆਂ ਸਾਂ।" ਮੈ ਮੁਸਕ੍ਰਾ ਕੇ ਕਿਹਾ, " ਇਸ ਵੇਲੇ ਤਾਂ ਤੁਸੀ ਦੂਜੀ ਚਾਹ ਪੀਣੀ ਹੋਵੇਗੀ।"
" ਨਹੀ ਨਹੀ ਇਸ ਤਰਾਂ ਦੀ ਵੀ ਕੋਈ ਗੱਲ ਨਹੀ।" ਉਹਨਾਂ ਹੱਸਦੇ ਹੋਏ ਕਿਹਾ, " ਉਹ ਤਾਂ ਕਦੀ ਕਦੀ ਥਕਾਵਟ ਲਾਉਣ ਲਈ ਪੀ ਦੀ ਹੈ।"
ਥੋੜ੍ਹਾ ਚਿਰ ਉਹ ਹੋਰ ਬੈਠੇ ਅਤੇ ਗੱਲਾਂ ਕਰਦੇ ਰਿਹੇ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਹਰਨੀਤ ਦੇ ਦਰਵਾਜ਼ੇ ਕੋਲ ਜਾ ਕੇ ਕਿਹਾ, " ਆ ਜਾਉ ਰੋਟੀ ਖਾਹ ਲਈਏ।"
" ਮੈਂ ਸਾਗ ਨਾਲ ਮੱਕੀ ਦੀ ਰੋਟੀ ਨਹੀ ਖਾਂਦੀ।" ਉਸ ਨੇ ਜ਼ਵਾਬ ਦਿੱਤਾ, " ਤੁਸੀ ਖਾਹ ਲਵੋ।" ਮੈਂ ਚੁੱਪ ਕਰਕੇ ਆ ਗਿਆ। ਹਰਨੀਤ ਦੇ ਡੈਡੀ ਵਲੋਂ ਲਿਆਂਦੇ ਡੱਬੇ ਖੋਲ੍ਹੇ ਤਾਂ ਦੇਖਾਂ ਇਕ ਡੱਬੇ ਵਿਚ ਸਾਗ ਸੀ,ਦੂਜੀ ਛੋਟੀ ਡੱਬੀ ਵਿਚ ਕੱਟੀਆਂ ਹੋਈ ਮੂਲੀਆਂ, ਹਰੀਆਂ ਮਿਰਚਾਂ ਅਤੇ ਅਦਰੱਕ ਦੇ ਟੁਕੜੇ ਸਨ। ਚਾਂਦੀ ਦੇ ਪੇਪਰ ਵਿਚ ਮੱਕੀ ਦੀਆਂ ਅਤੇ ਕਣਕ ਦੀਆਂ ਰੋਟੀਆਂ ਸਨ। ਮੈਨੂੰ ਸਮਝ ਆ ਗਈ ਕਿ ਮੱਕੀ ਦੀਆਂ ਰੋਟੀਆਂ ਮੇਰੇ ਲਈ ਨੇ ਅਤੇ ਕਣਕ ਦੀਆਂ ਰੋਟੀਆਂ ਹਰਨੀਤ ਲਈ। ਉਸ ਤਰਾਂ ਹੀ ਡੱਬੇ ਖੁਲ੍ਹੇ ਛੱਡ ਮੈ ਫਿਰ ਹਰਨੀਤ ਦੇ ਦਰਵਾਜ਼ੇ ਕੋਲ ਜਾ ਕੇ ਕਿਹਾ, " ਤੁਹਾਡੇ ਲਈ ਕਣਕ ਦੀ ਰੋਟੀ ਹੈ, ਜੇ ਖਾਣੀ ਚਾਹੋ ਤਾਂ ਖਾਹ ਸਕਦੇ ਹੋ।"
" ਮਂੈ ਆਪੇ ਖਾਹ ਲਵਾਂਗੀ।" ਉਸ ਨੇ ਰੁਖਾ ਜਿਹਾ ਉੱਤਰ ਦੇਂਦੇ ਕਿਹਾ, " ਤੁਸੀ ਮੇਰੀ ਵਰੀ ਨਾ ਕਰਿਆ ਕਰੋ, ਆਪਣੇ ਬਾਰੇ ਸੋਚਿਆ ਕਰੋ।"
ਇਸ ਤੋਂ ਬਾਅਦ ਮਂੈ ਉਸ ਨੂੰ ਮੁੜ ਨਾ ਬੁਲਾਇਆ। ਆਪਣੇ ਖੇਤਾਂ ਵਾਲੀਆਂ ਸਰੋਂ ਦੀਆਂ ਗੰਧਲਾ ਨੂੰ ਚੇਤੇ ਕਰਦਾ ਮੈਂ ਸਾਗ ਨਾਲ ਮੱਕੀ ਦੀ ਰੋਟੀ ਸਵਾਦ ਨਾਲ ਖਾਣ ਲੱਗਾ।ਆਪਣੇ ਭਾਂਡੇ ਧੋ ਕੇ ਜਦੋਂ ਮੈ ਆਪਣੇ ਕਮਰੇ ਵਿਚ ਚਲਾ ਗਿਆ ਤਾਂ ਬਾਹਰ ਡੱਬੇ ਖੜਕਣ ਦੀ ਅਵਾਜ਼ ਨੇ ਦੱਸ ਦਿੱਤਾ ਕਿ ਹਰਨੀਤ ਹੁਣ ਰੋਟੀ ਖਾਣ ਲੱਗੀ ਹੈ। ਉਸ ਦਾ ਮੂਡ ਦੋ  ਦਿਨ ਫਿਰ ਇਸ ਤਰਾਂ ਹੀ ਰਿਹਾ। ਬਹੁਤ ਵਾਰ ਦਿਲ ਕੀਤਾ ਕਿ ਉਸ ਨੂੰ ਪਹਿਲੇ ਦੀ ਤਰਾਂ ਖਿੱਝਾਵਾਂ, ਪਰ ਉਸ ਦਾ ਮੂੰਹ ਦੇਖ ਕੇ ਕੁੱਝ ਕਹਿਣ ਦੀ ਹਿੰਮਤ ਨਾ ਪਈ।
ਉਸ ਵੀਕਐਂਡ ਹਰਨੀਤ ਦੀ ਮਾਸੀ ਨੇ ਸਾਨੂੰ ਰੋਟੀ ਉੁੱਪਰ ਬੁਲਾਇਆ ਹੋਇਆ ਸੀ।ਛਨੀਵਾਰ ਸਵੇਰੇ ਹੀ ਮੈਨੂੰ ਕਹਿਣ ਲੱਗੀ, " ਸ਼ਾਮ ਨੂੰ ਤਿਆਰ ਹੋ ਜਾਇਉ ਮਾਸੀ ਜੀ ਨੇ ਰੋਟੀ ਲਈ ਬੁਲਾਲਿਆ ਹੈ।"
" ਮੈਂ ਨਹੀ ਜਾਣਾ।" ਉਸ ਨੂੰ ਪਹਿਲੀ ਵਾਰੀ ਜ਼ਵਾਬ ਦਿੰਦੇ ਕਿਹਾ, " ਤੁਸੀ ਹੀ ਜਾ ਆਇਉ।"
" ਮੇਰੇ ਕਰਕੇ ਨਹੀ, ਤੁਹਾਡੇ ਕਰਕੇ ਉਸ ਨੇ ਬੁਲਾਇਆ ਹੈ।"
" ਮੇਰੇ ਕਲੋਂ ਇਹ ਝੂਠੀ ਰਿਸ਼ਤੇਦਾਰੀ ਹੋਰ ਨਹੀ ਨਿਭਾ ਹੁੰਦੀ।" ਮੈ ਸਾਫ ਕਹਿ ਦਿੱਤਾ, " ਐਕਟਿੰਗ ਕਰਦਾ ਕਰਦਾ ਮੈਂ ਥੱਕ ਗਿਆ ਹਾਂ।"
ਉਹ ਹੈਰਾਨ ਹੁੰਦੀ ਮੇਰੇ ਮੂੰਹ ਵੱਲ ਦੇਖੀ ਗਈ ਫਿਰ ਆਪ ਹੀ ਮਿੱਠੀ ਅਜਿਹੀ ਅਵਾਜ਼ ਵਿਚ ਕਹਿਣ ਲੱਗੀ, " ਅੱਜ ਚਲੇ ਚੱਲਿਉ, ਫਿਰ ਨਾ ਜਾਣਾ।"
" ਉ ਕੇ।" ਮੈਂ ਆਪਣੀ ਅਵਾਜ਼ ਨੂੰ ਦਿੜ੍ਰ ਬਣਾ ਕੇ ਉਸ ਵਲੋਂ ਹੀ ਕਹੀ ਗੱਲ ਉਸ ਨੂੰ ਚੇਤੇ ਕਰਾਂਉਦੇ ਕਿਹਾ , " ਆਪਣੇ ਘਰਦਿਆਂ ਨੂੰ ਦੱਸ ਦੇਣਾ, ਅੱਗੇ ਤੋਂ ਮੈ ਕਿਸੇ ਭੂਆ-ਮਾਸੀ ਦੇ ਨਹੀ ਜਾਣਾ।"
ਦੂਜੇ ਪਾਸੇ ਨੂੰ ਮੂੰਹ ਕਰਦੀ ਉਹ ਥੋੜ੍ਹਾ ਜਿਹਾ ਮੁਸਕ੍ਰਾ ਪਈ। ਜਿਸ ਤੋਂ ਲੱਗਦਾ ਸੀ ਕਿ ਉਸ ਨੂੰ ਚੇਤੇ ਆ ਗਿਆ ਜਦੋਂ ਉਹ ਮੇਰੇ ਨਾਲ ਭੂਆ ਜੀ ਦੇ ਪਿੰਡ ਨੂੰ ਗਈ ਸੀ ਤਾਂ ਉਸ ਨੇ ਇਹ ਹੀ ਗੱਲ ਮੈਨੂੰ ਕਹੀ ਸੀ।
ਛਨੀਵਾਰ ਨੂੰ ਹਰਨੀਤ ਦੀ ਮਾਸੀ ਦੇ ਘਰ ਸਾਡੇ ਤੋਂ ਇਲਾਵਾ ਹੋਰ ਵੀ ਤਿੰਨ-ਚਾਰ ਪ੍ਰੀਵਾਰ ਆਏ ਹੋਏ ਸਨ।ਹਰਨੀਤ ਦੇ ਡੈਡੀ ਹੋਰੀ ਵੀ ਸਨ। ਹਰਨੀਤ ਦੀ ਮਾਸੀ ਆਪਣੇ ਰਿਸ਼ਤੇਦਾਰਾਂ ਨਾਲ ਜਾਣ-ਪਹਿਚਾਣ ਕਰਾਉਂਦੀ ਕਹਿ ਰਹੀ ਸੀ, " ਇਹ ਮਨਮੀਤ ਨੇ, ਆਪਣੀ ਹਰਨੀਤ ਦਾ ਹਸਬੈਂਡ।" ਸਿਆਣਿਆ ਨੇ ਤਾਂ ਚੰਗੀ ਤਰਾਂ ਬੁਲਾਇਆ, ਪਰ ਉਹਨਾਂ ਦੇ ਨਾਲ ਆਏ ਕਈ ਬੱਚਿਆਂ ਨੇ ਮੈਨੂੰ ਹਾਏ ਵੀ ਨਾ ਕਹੀ। ਬਸ ਟੇਬਲ ਉੱਪਰ ਪਈਆਂ ਕੋਕਾ-ਕੋਲੇ ਦੀਆਂ ਬੋਤਲਾਂ ਨੂੰ ਹੀ ਚੁੰਬੜੇ ਰਹੇ।ਚਾਹ ਨਾਲ ਸਮੋਸੇ ਆਏ ਤਾਂ ਬਹੁਤੇ ਬੱਚੇ ਸਮੋਸੇ ਦਾ ਬਾਹਲਾ ਭਾਗ ਹੀ ਖਾ ਜਾਂਦੇ, ਵਿਚੋਂ ਸਭ ਕੁਝ ਛੱਡ ਦਿੰਦੇ। ਸਿਆਣੀਆਂ ਮਾਂਵਾ ਨੇ ਤਾਂ ਉਹ ਸਭ ਆਪ ਖਾ ਲਿਆ,ਪਰ ਦੂਜੀਆਂ ਨੇ ਆਪਣਾ ਵੀ ਖਤਮ ਨਾ ਕੀਤਾ, ਅੱਧ-ਭਰੀਆਂ ਪਲੇਟਾਂ ਹਰਨੀਤ ਦੀ ਮੱਮੀ ਨੇ ਚੁੱਕ ਕੇ ਕੂੜੇਦਾਨ ਵਿਚ ਸੁੱਟ ਦਿੱਤੀਆਂ।ਮੈਂ ਹੈਰਾਨ ਸਾਂ ਕਿ ਇਹਨਾਂ ਨੇ ਬੱਚਿਆਂ ਨੂੰ ਕੀ ਦੱਸਣਾ ਕੇ ਜੂਠ ਨਹੀ ਛੱਡੀ ਦੀ ਜਦੋਂ ਇਹਨਾਂ ਨੂੰ ਆਪ ਹੀ ਨਹੀ ਪਤਾ। ਜੂਠ ਛੱਡਣ ਵਾਲੀਆਂ ਮਾਂਵਾ ਦੇ ਬੱਚੇ ਉਹਨਾਂ ਨੂੰ ਤੂੰ ਤੂੰ ਕਰਕੇ ਬੁਲਾ ਰਹੇ ਸਨ,ਪਰ ਜਿਨਾਂ ਬੱਚਿਆਂ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ, ਉਹਨਾਂ ਵਿਚ ਬੋਲਣ ਦਾ ਵੀ ਸਲੀਕਾ ਸੀ।' ਜੈਸੀ ਕੋਕੋ ਤੈਸੇ ਬੱਚੇ' ਇਹ ਮੁਹਾਵਰਾ ਸੋਚਦਾ ਹੋਇਆ ਪਤਾ ਨਹੀ ਕਿਉਂ ਮੈ ਹਰਨੀਤ ਵੱਲ ਦੇਖਣ ਲੱਗਾ।
ਦਰਅਸਲ ਕਈ ਵਾਰੀ ਮੈਨੂੰ ਚੇਤਾ ਹੀ ਭੁੱਲ ਹੀ ਜਾਂਦਾ ਏ ਕਿ ਹਰਨੀਤ ਮੇਰੀ ਨਕਲੀ ਪਤਨੀ ਹੈ।ਕਰਾਂ ਵੀ ਕੀ,ਦੂਜਿਆਂ ਦੇ ਸਾਹਮਣੇ ਉਹ ਦਿਖਾਵਾ ਹੀ ਇਸ ਤਰਾਂ ਕਰਦੀ ਹੈ ਕਿ ਕੋਈ ਅਸਲੀ ਪਤਨੀ ਵੀ ਨਹੀ ਕਰ ਸਕਦੀ।ਅੱਜ ਵੀ ਉਸ ਨੇ ਇਸ ਤਰਾਂ ਹੀ ਕੀਤਾ। ਮੇਰੇ ਜੂਠੇ ਭਾਂਡੇ ਆਪਣੇ ਭਾਂਡਿਆਂ ਦੇ ਨਾਲ ਹੀ ਚੁੱਕ ਕੇ ਲੈ ਗਈ। ਮੇਰਾ ਝੂਠਾ ਜੂਸ ਜੋ ਮੈ ਅਜੇ ਪੀਣਾ ਸੀ ਉਸ ਨੇ ਚੁੱਪ ਕਰਕੇ ਪੀ ਲਿਆ ਅਤੇ ਗਿਲਾਸ ਚੁੱਕ ਕੇ ਲੈ ਗਈ।
ਚਾਹ ਤੋਂ ਬਾਅਦ ਦੋ ਕੁ ਜ਼ਨਾਨੀਆਂ ਰੋਸਈ ਵਿਚ ਚਲੇ ਗਈਆਂ, ਬਾਕੀ ਸੋਫਿਆਂ 'ਤੇ ਬੈਠ ਕੇ ਗੱਲਾਂ ਕਰਨ ਲੱਗੀਆਂ।ਉਦੋਂ ਹੀ ਹਰਨੀਤ ਦੇ ਮਾਸੜ ਜੀ ਬੈਠੇ ਆਦਮੀਆਂ ਨੂੰ ਕਹਿਣ ਲੱਗੇ, " ਆ ਜਾਉ ਆਪਾਂ ਲਿਵਇੰਗ ਰੂਮ ਵਿਚ ਬੈਠਦੇ ਹਾਂ।"ਥੋੜ੍ਹਾ ਚਿਰ ਤਾ ਉਹ ਕੈਨੇਡਾ ਦੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਬਾਰੇ ਬੋਲਦੇ ਰਿਹੇ, ਫਿਰ ਛੇਤੀ ਹੀ ਪੀਣ ਦਾ ਕੰਮ ਸ਼ੁਰੂ ਹੋ ਗਿਆ।ਪੀਣ ਤੋਂ ਬਾਅਦ ਉਹਨਾਂ ਦੀ ਸੂਈ ਫਿਰ ਪੰਜਾਬ ਵੱਲ ਚੱਲਣ ਲੱਗੀ।ਹਰਨੀਤ ਦੀ ਮਾਸੀ ਦਾ ਦੇਰ ਕਹਿਣ ਲੱਗਾ, " ਪੰਜਾਬੀਆਂ ਦੀ ਰੀਸ ਕੋਈ ਨਹੀ ਕਰ ਸਕਦਾ।"
" ਪੰਜਾਬ ਜਿੰਨੀਆਂ ਮਾਰਾ ਵੀ ਕੋਈ ਨਹੀ ਖਾਹ ਸਕਦਾ।" ਇਕ ਹੋਰ ਬੋਲਿਆ, " ਕਿੰਨੀ ਵਾਰ ਇਸ ਨੂੰ ਤੋੜਣ-ਮਰੌੜਣ ਦੀ ਕੋਸ਼ਿਸ਼ ਕੀਤੀ,ਪਰ ਇਹ ਆਪਣੀ ਥਾਂ ਤੋਂ ਨਹੀ ਹਿੱਲਿਆ।"
" ਸਭ ਗੁਰਾਂ ਦੀਆਂ ਬਖਸ਼ੀਸ਼ਾਂ ਜੀ।" ਹਰਨੀਤ ਦਾ ਮਾਸੜ ਜੀ ਬੋਲਿਆ, " ਧੋਖੇ ਖਾ ਕੇ, ਬੇਨਿਆਈਆਂ  ਸਹਿ ਕੇ, ਆਪਣੇ ਮਰਵਾ ਕੇ ਫਿਰ ਵੀ ਟਹਿਕਦਾ ਆ ਜੀ।"
" ਜਿੰਨੇ ਸ਼ਹੀਦ ਪੰਜਾਬ ਵਿਚ ਹੋਏ ਨੇ ਸ਼ਾਇਦ ਕਿਸੇ ਹੋਰ ਸੂਬੇ ਵਿਚ ਹੋਏ ਹੋਣ।" ਪਹਿਲਾ ਦੱਸਣ ਲੱਗਾ, " ਪਰ ਕਿਸੇ ਵੀ ਸਰਕਾਰ ਨੇ ਇਸ ਗੱਲ ਦਾ ਮੁੱਲ ਨਹੀ ਪਾਇਆ।"
" ਆ ਅਕਾਲੀ ਤਾਂ ਫਿਰ ਕੁਝ ਠੀਕ ਵਾ।" ਇਕ ਅਕਾਲੀ ਸਰਕਾਰ ਦਾ ਸਾਥੀ ਬੋਲਿਆ, " ਕਾਂਗਰਸੀਆਂ ਨੇ ਤਾਂ ਬਿਲਕੁਲ ਹੀ ਭੱਠਾ ਬੈਠਾ ਦਿੱਤਾ।"
" ਨਾ ਅਕਾਲੀਆਂ ਨੇ ਕੀ ਖੋਹਣੇ ਖੋ ਦਿੱਤੇ।" ਕੋਈ ਕਾਂਗਰਸ ਦਾ ਹਿਮਾਈਤੀ ਬੋਲਿਆ, " ਪੰਥਕ ਸਰਕਾਰ, ਪੰਥਕ ਸਰਕਾਰ ਕਹਿ ਕਹਿ ਕੇ ਪੰਥ ਨੂੰ ਹੀ ਬੰਨੇ ਲਾ ਦਿੱਤਾ।"
" ਕੋਈ ਵੀ ਨਹੀ ਘੱਟ।" ਇਕ ਕੋਮਨਿਸਟ ਵਿਚਾਰਧਾਰਾ ਦਾ ਬੰਦਾ ਬੋਲਿਆ, " ਜਿਨਾ ਚਿਰ ਧਰਮ ਨੂੰ ਰਾਜਨੀਤੀ ਤੋਂ ਦੂਰ ਨਹੀ ਕੀਤਾ ਜਾਂਦਾ ਇਹ ਹੀ ਹਾਲ ਰਹਿਣਾ।"
" ਤੁਸੀ ਕੋਮਨਿਸਟ ਧਰਮ ਦੇ ਪਿੱਛੇ ਹੀ ਪਏ ਰਹਿੰਦੇ ਹੋ।" ਪਹਿਲਾ ਫਿਰ ਬੋਲਿਆ, " ਕੋਈ ਵੀ ਧਰਮ ਨਹੀ ਕਹਿੰਦਾ ਕਿ ਤੁਸੀ ਭਰਿਸ਼ਟ ਰਾਜ ਚਲਾਉ, ਧਰਮ ਤਾਂ ਬੰਦੇ ਨੂੰ ਬੰਦਾ ਬਨਣਾ ਸਿਖਾਉਂਦਾ ਆ।"
" ਚੁੱਪ ਕਰ ਸਿੰਘਾ।" ਕੋਮਨਿਸਟ ਸ਼ਰਾਬੀ ਹੁੰਦਾ ਹੋਇਆ ਤੱਤਾ ਵੀ ਹੋ ਗਿਆ, " ਤੁਹਾਡੇ ਤਾਂ ਸਾਰੇ ਪੁਆੜੇ ਪਾਇਉ।"
" aਏ ਕਿਹੜੇ ਪੁਆੜੇ ਪਾਏ ਅਸੀ।" ਸਿੰਘ ਨੇ ਜ਼ਵਾਬ ਦਿੱਤਾ, " ਤੁਹਾਡੇ ਵਰਗਿਆਂ ਨੇ ਹੀ ਬੇੜੀਆਂ ਵਿਚ ਵਟੇ ਪਾਏ,ਤਹਾਨੂੰ ਤਾਂ ਦੋ ਗੱਲਾਂ ਹੀ ਆਉਂਦੀਆਂ ਇਕ ਧਰਮਾਂ ਨੂੰ ਕੋਸੀ ਜਾਣਾ ਦੂਜੀ ਰੱਬ ਦੇ ਵਿਰੋਧੀ ਬਣੇ ਰਹਿਣਾ, ਜਦੋਂ ਵੀ ਪੰਜਾਬ ਦੇ ਹੱਕਾਂ ਦੀ ਗੱਲ ਤੁਰੀ ,ਤੁਸੀ ਕਦੇ ਵੀ ਹਾਂ ਵਿਚ ਹਾਂ ਨਾ ਮਿਲਾਈ।"
ਕੌਮਨਿਸਟ ਅੱਗੇ ਕੁੱਝ ਬੋਲਦਾ ਅਤੇ ਗੱਲ ਵੱਧ ਜਾਂਦੀ।ਇਸ ਤੋਂ ਪਹਿਲਾ ਹੀ ਉੱਥੇ ਬੈਠਾ ਇਕ ਬਜ਼ੁਰਗ ਬੋਲਿਆ, " ਗੱਲ ਸੁਣਉ ਮੇਰੀ, ਲੱਖ ਦੀ ਇਕ ਦਸਦਾਂ ਵਾ, ਜੋ ਤੁਸੀ ਆ ਚਾਰ ਬੰਦੇ ਕਰ ਰਿਹੇ ਹੋ, ਉਹ ਹੀ ਪੰਜਾਬ ਵਿਚ ਹੁੰਦਾਂ।ਸਾਰੇ ਆਪਣੀ ਆਪਣੀ ਡਫਲੀ ਵਜਾਉਂਦੇ ਫਿਰਦੇ ਹੋ, ਡਫਲੀਆਂ ਦਾ ਰੋਲਾ ਇੰਨਾ ਵੱਧ ਗਿਆ ਕਿ ਆਮ ਬੰਦੇ ਨੂੰ ਸਮਝ ਹੀ ਨਹੀ ਆਉਂਦੀ।ਤੁਸੀ ਸਾਰੇ ਇਕੱਠੇ ਹੋ ਕੇ ਏਕੇ ਵਿਚ ਗੱਲ ਕਰੋਂਗੇ ਤਾਂ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਜਾਵੇਗਾ, ਗਰੰਟੀ ਦਿੰਦਾ ਆਂ।"
ਇਸ ਤੋਂ ਬਾਅਦ ਕੋਈ ਵੀ ਨਾ ਬੋਲਿਆ, ਪਤਾ ਨਹੀ ਕਿ ਬਜ਼ੁਰਗ ਦੇ ਸਤਿਕਾਰ ਕਰਕੇ ਨਹੀ ਬੋਲਿਆ ਜਾਂ ਬਜ਼ੁਰਗ ਦੀ ਗੱਲ ਉਹਨਾਂ ਸੱਚੀ ਅਤੇ ਠੀਕ ਲੱਗੀ।ਫਿਰ ਹੋਰ ਹੀ ਗੱਲਾਂ ਤੁਰ ਪਈਆਂ।
ਛੇਤੀ ਹੀ ਰੋਟੀ ਲਈ ਬੁਲਾਵਾ ਆ ਗਿਆ ਅਤੇ ਸਾਰੇ ਹੀ ਮੇਜ਼ ਵੱਲ ਨੂੰ ਤੁਰ ਪਏ।
ਤੁਰਨ ਲੱਗਿਆਂ ਨੂੰ ਹਰਨੀਤ ਦੀ ਮਾਸੀ ਨੇ ਜੋ ਪਿਆਰ ਜਾਂ ਕੱਪੜੇ ਦਿੱਤੇ ਹਰਨੀਤ ਨੇ ਫੜ੍ਹ ਲਏ। ਕਾਰ ਵਿਚ ਬੈਠਦੇ ਸਾਰ ਹੀ ਸੋ ਡਾਲਰ ਦਾ ਨੋਟ ਮੈਨੂੰ ਫੜਾਂਉਂਦੀ ਬੋਲੀ, " ਆ ਆਪਣੇ ਪੈਸੇ ਲੈ ਲਉ ਨਹੀ ਤਾਂ ਫਿਰ ਤੁਸੀ ਘਰ ਜਾ ਕੇ ਮੰਗਣ ਲਗ ਜਾਣਾ ਆ।"
" ਉਸ ਦਿਨ ਤਾਂ ਮੈ ਤੁਹਾਡੇ ਨਾਲ ਮਜ਼ਾਕ ਕਰ ਰਿਹਾ ਸੀ।" ਮੈਂ ਉਹ ਪੈਸੇ ਵਾਪਸ ਕਰਦੇ ਕਿਹਾ, " ਮੈਨੂੰ ਪੈਸੇ ਨਹੀ ਚਾਹੀਦੇ , ਤੁਹਾਡਾ ਫੈਂਸਲਾ ਛੇਤੀ ਚਾਹੀਦਾ ਹੈ।"
" ਫੈਂਸਲਾ ਤਾਂ ਜਦੋ ਹੋਣਾ, aਦੋਂ ਹੀ ਹੋਣਾ ਆ।" ਉਸ ਆਪਣੇ ਤੇਬਰ ਬਦਲਦੇ ਕਿਹਾ, " ਮੈਂ ਇਕਦਮ ਕੁਝ ਨਹੀ ਕਰ ਸਕਦੀ।"
" ਮੈਨੂੰ ਤਾਂ ਕੁਝ ਕਰਨਾ ਹੀ ਪੈਣਾ ਆ।"
" ਜੋ ਕਰਨਾ ਆ ਕਰ ਲਉ।" ਉਸ ਨੇ ਗੁੱਸੇ ਵਿਚ ਕਿਹਾ, " ਮੈਂ ਰੋਕਦੀ ਨਹੀ।"
ਇਸ ਤੋਂ ਬਾਅਦ ਨਾ ਉਹ ਕੁਝ ਬੋਲੀ ਅਤੇ ਨਾਂ ਹੀ ਮੈਂ ਬੋਲਿਆ। ਤਿੰਨ-ਚਾਰ ਦਿਨ ਫਿਰ ਇਸ ਤਰਾਂ ਹੀ ਲੰਘ ਗਏ, ਉਸ ਤਰਾਂ ਤਾਂ ਮੈਨੂੰ ਕੋਈ ਫਰਕ ਨਹੀ ਸੀ, ਪਰ ਉਸ ਰਾਤ ਹਰਨੀਤ ਰੋਈ ਕਿਉਂ ਇਹ ਕਾਰਨ ਜਾਨਣ ਲਈ ਮੇਰਾ ਦਿਲ ਬਹੁਤ ਹੀ ਉਤਵਲਾ ਸੀ।

ਇਕ ਦਿਨ ਸ਼ਾਮ ਨੂੰ ਕੰਮ ਤੋਂ ਆ ਕੇ ਉਸ ਨੇ ਮੈਂਨੂੰ ਆਪ ਹੀ ਪੁੱਛਿਆ, " ਤੁਸੀ ਲਾਇਬਰੇਰੀ ਨੂੰ ਜਾਣਾ ਹੈ।" ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈ ਕਿਤਾਬਾਂ ਪੜ੍ਹਨ ਦਾ ਸ਼ੁਕੀਨ ਹਾਂ।
" ਅਜੇ ਤਾਂ ਮੇਰੇ ਕੋਲ ਕਿਤਾਬਾਂ ਹਨ।" ਮੈ ਉਸ ਨੂੰ ਦੱਸਿਆ, " ਆਉਂਦਾ ਹੋਇਆ ਮੈ ਕਾਫੀ ਕਿਤਾਬਾਂ ਆਪਣੇ ਨਾਲ ਲੈ ਆਇਆ ਸੀ।"
" ਤੁਸੀ ਸਿਰਫ ਪੰਜਾਬੀ ਜਾਂ ਹਿੰਦੀ ਦੀਆ ਕਿਤਾਬਾਂ ਪੜ੍ਹਦੇ ਹੋ।"
" ਇੰਗਲਿਸ਼ ਦੀਆਂ ਵੀ ਪੜ੍ਹ ਲਈ ਦੀਆਂ ਨੇ।"
" ਮੇਰੇ ਕੋਲ ਇੰਗਲਸ਼ ਦੀਆ ਕਿਤਾਬਾਂ ਪਈਆਂ, ਜੇ ਚਾਹੀਦੀਆਂ ਹੋਣ ਤਾਂ ਲੈ ਲੈਣਾ।"
" ਤੁਸੀ ਵੀ ਕਿਤਾਬਾਂ ਪੜ੍ਹਦੇ ਹੋ।"
" ਮੈਨੂੰ ਵੀ ਪੜ੍ਹਣ ਦਾ ਸ਼ੌਂਕ ਹੈ।"ਉਸ ਨੇ  ਮੁਸਕ੍ਰਾ ਕਿਹਾ, " ਚੰਗੀਆਂ ਕਿਤਾਬਾ ਹੀ ਬੰਦੇ ਨੂੰ ਵਾਈਸ(ਬੁਧੀਮਾਨ) ਬਣਾਉਦੀਆਂ ਨੇ।"
" ਜਿਵੇਂ ਮੈਂ ਹਾਂ।" ਉਸ ਨੂੰ ਹਸਾਉਣ ਲਈ ਮੈਂ ਆਪਣੀ ਸਿਫਤ ਆਪ ਹੀ ਕੀਤੀ, " ਸੱਚੀ ਕਿਤਾਬਾਂ ਪੜ੍ਹ ਕੇ ਹੀ ਮੈਂ ਅਕਲਮੰਦ ਬਣਿਆ ਹਾਂ।"
" ਸਟਪੂਡ(ਬੇਵਕੂਫ) ਤਾਂ ਮੈਂ ਵੀ ਨਹੀ।" ਉਹ ਵੀ ਮੇਰੇ ਵਾਂਗ ਹੱਸ ਕੇ ਬੋਲੀ, " ਬਾਈ ਦਾ ਵੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਆ।"
" ਆਪਣੇ ਸ਼ੌਂਕ ਕਿੰਨੇ ਮਿਲਦੇ ਆ।" ਮੈ ਉਸ ਨੂੰ ਫਿਰ ਹਸਾਉਣ ਲਈ ਕਿਹਾ, " ਕਈ ਆਦਤਾਂ ਵੀ ਮਿਲਦੀਆਂ ਨੇਂ।"
ਉਹ ਖੁਲ੍ਹ ਕੇ ਤਾਂ ਹੱਸੀ ਨਾ, ਪਰ ਮੁਸਕ੍ਰਾ ਪਈ। ਉਸ ਦੀ ਇਸ ਮੁਸਕ੍ਰਾਹਟ ਨੇ ਮੇਰੇ ਇਸ ਦਿਲ ਵਿਚ ਫਿਰ ਹੱਲ-ਚਲ ਪੈਦਾ ਕਰ ਦਿੱਤੀ।  ਪਿੱਛਲੇ ਦਿਨਾਂ ਤੋਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਬੇਕਾਰ ਹੋ ਗਈ।ਉਸ ਦਾ ਚੰਗਾ ਮੂਡ ਦੇਖ ਕੇ ਮੈ ਪਿਆਰ ਨਾਲ ਗੱਲ ਕਰਨ ਦਾ ਹੌਸਲਾ ਕੀਤਾ, " ਹਰਨੀਤ, ਤੁਹਾਨੂੰ ਇਕ ਗੱਲ ਪੁੱਛਣੀ ਚਾਹੁੰਦਾਂ ਹਾਂ"।

" ਹਾਂ ਜੀ, ਪੁੱਛੋ।"
" ਆਪਾਂ ਨੂੰ ਪਤਾ ਹੈ ਕਿ ਆਪਣੇ ਵਿਚ ਜੋ ਵੀ ਰਿਸ਼ਤਾ ਹੈ , ਉਹ ਝੂਠਾ ਹੈ॥"
" ਜੈਸ।"
" ਆਪਾਂ ਵਿਚ ਦੋਸਤੀ ਤਾਂ ਸੱਚੀ ਹੋ ਸਕਦੀ ਹੈ॥"
ਲਾਇਬਰੇਰੀ ਜਾਣ ਲਈ ਉੱਠੀ ਹਰਨੀਤ ਫਿਰ ਮੁੜ ਸੋਫੇ ਤੇ ਬੈਠ ਗਈ ਅਤੇ ਮੈਨੂੰ ਗੰਭੀਰ ਬਣੇ ਨੂੰ ਧਿਆਨ ਨਾਲ ਦੇਖਦੀ ਬੋਲੀ, " ਮੈ ਤੁਹਾਡੀ ਗੱਲ ਸਮਝੀ ਨਹੀ।"
" ਤਲਾਕ ਤੋਂ ਬਾਅਦ ਆਪਾਂ ਦੋਸਤ ਤਾਂ ਬਣ ਸਕਦੇ ਹਾਂ।"
" ਉਹ ਤਾਂ ਆਪਾਂ ਹੁਣ ਵੀ ਹਾਂ।" ਉਸ ਨੇ ਇਹ ਗੱਲ ਉਪਰੇ ਮਨੋ ਕਹੀ ਸੀ ਜਾਂ ਮੇਰਾ ਦਿਲ ਰੱਖਣ ਲਈ ਜਾਂ ਉਸ ਦੇ ਅੰਦਰ ਮੇਰੇ ਲਈ ਕੋਈ ਭਾਵਨਾ ਹੈ ਇਸ ਨੂੰ ਪਰਖਨ ਲਈ ਮੈ ਕਿਹਾ " ਜੇ ਤੁਸੀ ਮੈਨੂੰ ਦੋਸਤ ਮੰਨਦੇ ਹੋ ਤਾਂ ਦੱਸੋਂ ਉਸ ਰਾਤ ਨੂੰ ਤੁਸੀ ਰੋ ਕਿਉਂ ਰਹੇ ਸੀ।"
" ਮੇਰੀ ਕੋਈ ਆਪਣੀ ਪਰਸਨਲ ਗੱਲ ਸੀ।"
" ਏਨੀ ਵੀ ਕੀ ਪਰਸਨਲ ਜੋ ਇਕ ਸੱਚੇ ਦੋਸਤ ਨੂੰ ਦੱਸੀ ਨਹੀ ਜਾ ਸਕਦੀ।"
" ਚਲੋ ਦੱਸ ਦੇਂਦੀ ਹਾਂ।" ਉਸ ਨੇ ਲੰਮਾ ਜਿਹਾ ਸਾਹ ਖਿਚ ਕੇ ਕਿਹਾ, " ਸੈਂਡੀ ਨਾਲ ਮੇਰੀ ਲੜਾਈ ਹੋਈ ਸੀ।"
" ਲੜਾਈ ਤਾਂ ਤੁਹਾਡੀ ਤਾਂ ਮੇਰੀ ਵੀ ਹੁੰਦੀ ਰਹਿੰਦੀ ਆ।"
" ਉਹ ਲੜਾਈ ਥੌੜੀ ਹੁੰਦੀ ਆ।" ਉਸ ਦੇ ਮੂੰਹੋ ਸੱਚ ਬਦੋਬਦੀ ਬਾਹਰ ਆ ਗਿਆ, " ਉਹ ਤਾਂ ਫਨ ਹੁੰਦਾ ਆ।"
ਉਸ ਦੇ ਇਸ ਉੱਤਰ ਤੋਂ ਮੇਰਾ ਸ਼ੱਕ ਯਕੀਨ ਵਿਚ ਬਦਲਦਾ ਨਜ਼ਰ ਆਇਆ ਕਿ ਉਸ ਦੇ ਮਨ ਵਿਚ ਵੀ ਮੇਰੇ ਵਾਂਗ ਹੀ ਕੁੱਝ ਹੈ, ਪਰ ਮੈ ਗੱਲ ਨੂੰ ਅਗਾਂਹ ਵਧਾਉਂਦੇ ਕਿਹਾ, " ਤੁਹਾਡੀ ਪਰਸਨਲ ਗੱਲ ਹੋਣ ਕਰਕੇ ਮੈ ਇਹ ਤਾਂ ਨਹੀ ਪੁੱਛਾਂਗਾ ਕਿ ਲੜਾਈ ਕਿਉਂ ਹੋਈ?"
" ਕੋਈ ਖਾਸ ਗੱਲ ਵੀ ਨਹੀ ਸੀ।"
ਅੰਦਰੋਂ ਭਾਵੇ ਮੈ ਖੁਸ਼ ਸੀ ਕਿ ਜੋ ਹੋਇਆ, ਸੋਹਣਾ ਹੋਇਆ, ਪਰ ਉੱਪਰੋ ਕਹਿ ਦਿੱਤਾ, " ਅਕਸਰ ਜਿੱਥੇ ਪਿਆਰ ਹੁੰਦਾ, ਉੱਥੇ ਲੜਾਈ ਵੀ ਹੋ ਜਾਂਦੀ ਆ॥"
" ਕਈ ਵਾਰੀ ਤਾਂ ਪਤਾ ਹੀ ਨਹੀ ਲੱਗਦਾ ਕਿ ਪਿਆਰ ਹੈ ਕਿੱਥੇ?"
ਉਸ ਦੀ ਇਹ ਗੱਲ ਮੈਨੂੰ ਚੰਗੀ ਲਗੀ ਅਤੇ ਮੈ ਕਿਹਾ, "  ਜਿੱਥੇ ਪਿਆਰ ਹੋਵੇ,ਇਨਸਾਨ ਨੂੰ ਵਿਆਹ ਵੀ ਉੱਥੇ ਹੀ ਕਰਨਾ ਚਾਹੀਦਾ ਆ।"
" ਸੈਂਡੀ ਕਹਿ ਰਿਹਾ ਸੀ ਆਉਂਦੀਆਂ ਗਰਮੀਆਂ ਨੂੰ ਆਪਾਂ ਵਿਆਹ ਕਰ ਲਈਏ।"
ਉਸ ਦੀ ਇਹ ਗੱਲ ਫਿਰ ਮੈਨੂੰ ਨਿਰਾਸ਼ ਕਰ ਗਈ ਪਰ ਮੈ ਛੇਤੀ ਹੀ ਫਿਰ ਬੋਲਿਆ, " ਵਾਏ ਦਾ ਵੇ ਸੈਂਡੀ ਕਰਦਾ ਕੀ ਹੈ?"
" ਬਹੁਤ ਅਮੀਰ ਹੈ।"
" ਇਸ ਕਰਕੇ ਤੁਸੀ ਉਸ ਨੂੰ ਪਿਆਰ ਕਰਦੇ ਹੋ।"
" ਪਤਾ ਨਹੀ।"
" ਤੁਸੀ ਉਸ ਨੂੰ ਮਿਲੇ ਕਿੱਥੇ?"
" ਮੇਰੇ ਨਾਲ ਇਕ ਮੁੰਡਾ ਕੰਮ ਕਰਦਾ ਹੈ, ਸੈਂਡੀ ਅੱਗੇ aਸੁ ਦਾ ਫਰੈਂਡ ਹੈ।"
" ਮੈਨੂੰ ਨਹੀ ਮਿਲਾਉਗੇ ਉਸ ਨਾਲ।"
" ਮਿਲਾਵਾ ਗੀ, ਉਹ ਵੀ ਕਹਿ ਰਿਹਾ ਸੀ ਤਹਾਨੂੰ ਮਿਲਣ ਲਈ।"
" ਫਿਰ ਤਾਂ ਹੋਰ ਵੀ ਚੰਗਾ।" ਮੈ ਮੁਸਕ੍ਰਾ ਕੇ ਕਿਹਾ, " ਖੂਬ ਜੰਮੇਗੀ ਜਬ ਮਿਲ ਬਂੈਠਗੇ ਦੋ ਦੀਵਾਨੇ।"
" ਉਸ ਦੀਆਂ ਹੈਵਟਸ ਤੁਹਾਡੇ ਨਾਲੋ ਡਿਫਰੈਂਟ ਹਨ।"
" ਮੇਰੇ ਨਾਲੋ ਵਧੀਆ ਹੋਣਗੀਆਂ।"
ਇਸ ਗੱਲ ਦਾ ਉਸ ਨੇ ਕੋਈ ਜ਼ਵਾਬ ਨਹੀ ਦਿੱਤਾ ਘੜੀ ਦੇਖਦੀ ਹੋਈ ਕਹਿਣ ਲੱਗੀ, " ਆ ਜਾਉ ਲਾਇਬਰੇਰੀ ਨੂੰ ਚੱਲੀਏ, ਫਿਰ ਉਹ ਬੰਦ ਹੋ ਜਾਣੀ ਏ।"
ਉਸ ਨੂੰ ਨਾਹ ਨਾ ਕਰ ਸਕਿਆ ਅਤੇ ਨਾ ਚਾਹੁੰਦਾ ਹੋਇਆ ਵੀ ਉਸ ਨਾਲ ਤੁਰ ਪਿਆ।

...ਚਲਦਾ...


samsun escort canakkale escort erzurum escort Isparta escort cesme escort duzce escort kusadasi escort osmaniye escort