ਕਵਿਤਾਵਾਂ

 •    ਬਚਪਨ ਵਿੱਚ / ਓਮਕਾਰ ਸੂਦ (ਕਵਿਤਾ)
 •    ਉਮੀਦ / ਓਮਕਾਰ ਸੂਦ (ਕਵਿਤਾ)
 •    ਤੋਤਾ-ਤੋਤੀ ਗਏ ਬਜਾਰ (ਬਾਲ-ਕਵਿਤਾ) / ਓਮਕਾਰ ਸੂਦ (ਕਵਿਤਾ)
 •    ਨਸ਼ਿਆਂ ਦਾ ਪੱਟਿਆ / ਓਮਕਾਰ ਸੂਦ (ਕਵਿਤਾ)
 •    ਹੌਂਸਲੇ ਦੀ ਕਵਿਤਾ / ਓਮਕਾਰ ਸੂਦ (ਕਵਿਤਾ)
 •    ਠੰਢ ਦਾ ਗੀਤ / ਓਮਕਾਰ ਸੂਦ (ਗੀਤ )
 •    ਯੁੱਗ ਹੁਣ ਨਵਾਂ ਆਂ ਗਿਆਂ / ਓਮਕਾਰ ਸੂਦ (ਗੀਤ )
 •    ਧੀ ਰਾਣੀ / ਓਮਕਾਰ ਸੂਦ (ਕਵਿਤਾ)
 •    ਨੀਰ ਬਚਾਓ / ਓਮਕਾਰ ਸੂਦ (ਕਵਿਤਾ)
 •    ਹੌਂਸਲੇ ਦੀ ਕਵਿਤਾ / ਓਮਕਾਰ ਸੂਦ (ਕਵਿਤਾ)
 •    ਸੁਹਣੇ ਪੰਛੀ / ਓਮਕਾਰ ਸੂਦ (ਕਵਿਤਾ)
 •    ਗਰਮੀ / ਓਮਕਾਰ ਸੂਦ (ਕਵਿਤਾ)
 •    ਚਿੜੀਏ ਨੀਂ ਚਿੜੀਏ / ਓਮਕਾਰ ਸੂਦ (ਗੀਤ )
 •    ਜੀਵਨ ਦੇ ਚਾਰ ਪੜਾਓ / ਓਮਕਾਰ ਸੂਦ (ਕਵਿਤਾ)
 •    ਵਾਤਾਵਰਣ ਬਚਾਈਏ / ਓਮਕਾਰ ਸੂਦ (ਕਵਿਤਾ)
 •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ (ਕਵਿਤਾ)
 •    ਦਸ਼ਮੇਸ਼ ਪਿਤਾ / ਓਮਕਾਰ ਸੂਦ (ਕਵਿਤਾ)
 •    ਸਾਰੰਗੀ ਦੇ ਟੁੱਟੇ ਤਾਰ / ਓਮਕਾਰ ਸੂਦ (ਕਵਿਤਾ)
 •    ਉਹ ਵੇਲਾ ਤੇ ਇਹ ਵੇਲਾ / ਓਮਕਾਰ ਸੂਦ (ਕਵਿਤਾ)
 •    ਚਿੜੀਓ ! / ਓਮਕਾਰ ਸੂਦ (ਕਵਿਤਾ)
 •    ਵਿਸਾਖੀ / ਓਮਕਾਰ ਸੂਦ (ਕਵਿਤਾ)
 •    ਸੂਲੀ ਉੱਤੇ ਜਾਨ / ਓਮਕਾਰ ਸੂਦ (ਗੀਤ )
 • ਤੋਤਾ-ਤੋਤੀ ਗਏ ਬਜਾਰ (ਬਾਲ-ਕਵਿਤਾ) (ਕਵਿਤਾ)

  ਓਮਕਾਰ ਸੂਦ   

  Email: omkarsood4@gmail.com
  Cell: +91 96540 36080
  Address: 2467,ਐੱਸ.ਜੀ.ਐੱਮ.-ਨਗਰ
  ਫ਼ਰੀਦਾਬਾਦ Haryana India 121001
  ਓਮਕਾਰ ਸੂਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਤੋਤੀ ਨੇ ਕੀਤਾ ਸ਼ਿੰਗਾਰ।
  ਤੋਤਾ-ਤੋਤੀ ਗਏ ਬਜਾਰ।  
  ਤੋਤੇ ਪਹਿਨਿਆ ਰੇਬ ਪਜਾਮਾਂ।
  ਕੁਰਤੇ ਦਾ ਸੀ ਗੋਲ-ਗੁਲਾਮਾਂ।
  ਬਟਣ ਓਸ ਨੇ ਲਾ ਲਏ ਟਿੱਚ।
  ਬੈਠ ਗਿਆ ਤਾਂਗੇ ਦੇ ਵਿੱਚ।
  ਬੈਠ ਗਈ ਤੋਤੀ ਵੀ ਆ ਕੇ।
  ਉੱਚੀ ਅੱਡੀ ਸੈਂਡਲ ਪਾ ਕੇ।
  ਸਾੜੀ ਦਾ ਪੱਲੂ ਲਟਕਾਈ।
  ਤੋਤੀ ਨੇ ਐਨਕ ਵੀ ਲਾਈ।
  ਤੁਰ ਪਿਆ ਲੰਬੂ ਬਾਂਦਰ ਲੈ ਕੇ।
  'ਚੱਲ ਓ ਮੇਰਿਆ ਘੋੜਿਆ' ਕਹਿ ਕੇ।
  ਟਿੱਪ-ਟਿੱਪ ਚੱਲ ਪਿਆ ਸੀ ਤਾਂਗਾ।
  ਪਿੱਛੇ ਛੱਡਿਆ ਪਿੰਡ ਦਾ ਲਾਂਘਾ।
  ਖੇਤਾਂ ਵਿੱਚ ਦੀ ਕੱਚੇ ਰਾਹ।
  ਤਾਂਗਾ ਨਹੀਓਂ ਦਿੰਦਾ ਡਾਹ।
  ਭੱਜਿਆ ਜਾਵੇ ਰੇਲ ਬਰੋਬਰ।
  ਲੰਬੂ ਬਾਂਦਰ ਹੱਕਦਾ ਚੋਬਰ।
  ਪੁਲ ਤੋਂ ਕੀਤੀ ਪਾਰ ਸੀ ਨਹਿਰ।
  ਘੰਟੇ ਵਿੱਚ ਪੁਚਾਏ ਸ਼ਹਿਰ।
  ਜਾ ਕੇ ਸ਼ਹਿਰ ਉਤਾਰਾ ਕੀਤਾ।
  ਲੰਬੂ ਦਾ ਵੀ ਭਾੜਾ ਦਿੱਤਾ।
  ਉਤਰ ਤਾਂਗਿਓਂ ਨਜ਼ਰ ਘੁਮਾਈ।
  ਸ਼ਹਿਰੀ ਰੌਣਕ ਮਨ ਨੂੰ ਭਾਈ।
  ਇਸ ਤੋਂ ਪਿੱਛੋਂ ਪੈਦਲ ਗੇੜੇ-
  ਲਾ ਕੇ ਆਪਣੇ ਕੰਮ ਨਬੇੜੇ।
  ਬੈਂਕੋਂ ਜਾ ਕਢਵਾਏ ਪੈਸੇ।
  ਬੋਝੇ ਦੇ ਵਿੱਚ ਪਾਏ ਪੈਸੇ।
  ਘਰ ਦਾ ਨਿਕ-ਸੁਕ ਬਹੁਤ ਸਮਾਨ।
  ਚੁੱਕ-ਚੁੱਕ ਹੋ ਗਏ ਪਰੇਸ਼ਾਨ।
  ਤੁਰਦਿਆਂ-ਤੁਰਦਿਆਂ ਚਿੱਕੜ ਆਇਆ।
  ਤੋਤੀ ਉਸ ਵਿੱਚ ਪੈਰ ਫਸਾਇਆ।
  ਠੋਕਰ ਖਾ ਕੇ ਡਿੱਗੀ ਤੋਤੀ।
  ਬਹਿ ਕੇ ਡੁਸਕਣ ਲੱਗੀ ਤੋਤੀ।
  ਤੋਤਾ ਕਹਿੰਦਾ ਕਰ ਲਓ ਗੱਲ!
  ਤੁਰਨ ਦਾ ਤੈਨੂੰ ਹੈ ਨਹੀਂ ਵੱਲ!!
  ਤੁਰਦੀ ਕਾਹਤੋਂ ਤੇਜ-ਤਰਾਰ!
  ਤਾਹੀਓਂ ਡਿੱਗੀ ਪੈਰਾਂ ਭਾਰ।
  ਬੁੜ-ਬੁੜ ਕਰਦੇ ਮਸਾਂ ਉਠਾਈ।
  ਗਾਰੇ ਦੇ ਨਾਲ ਭਰੀ-ਭਰਾਈ।
  ਸਾੜੀ ਹੋਈ ਚਿੱਕੜ-ਚਿੱਕੜ।
  ਤੋਤੀ ਦੇਖੇ ਬਿੱਤਰ-ਬਿੱਤਰ।
  ਮੋਟੂ ਮੁਰਗਾ ਭੱਜਿਆ ਆਇਆ।
  ਪਾਣੀ ਦਾ ਇੱਕ ਡੋਲ ਲਿਆਇਆ।
  ਉਸ ਨੇ ਥੋੜ੍ਹਾ ਰਹਿਮ ਦਿਖਾਇਆ।
  ਸਾੜੀ ਪੱਲੂ ਆਣ ਧੁਲਾਇਆ।
  ਬਾਹਾਂ-ਹੱਥ ਤੇ ਪੈਰ ਧੁਆਏ।
  ਫਿਰ ਉਹ ਕਹਿ ਗਿਆ ਬਾਏ।
  ਤੋਤੀ ਦਾ ਮੂੰਹ ਵੇਖ ਰੁਆਂਸਾ।
  ਤੋਤਾ ਵੀ ਪਰੇਸ਼ਾਨ ਸੀ ਖਾਸਾ।
  ਤੋਤੀ ਨੂੰ ਪਰਚਾਵਣ ਲੱਗਿਆ।
  ਰੋਂਦੀ ਚੁੱਪ ਕਰਾਵਣ ਲੱਗਿਆ।
  ਕਹਿੰਦਾ ਤੈਨੂੰ ਫਿਲਮ ਦਿਖਾਊਂ।
  ਹੁਣੇ ਹੀ ਆਪਣੇ ਨਾਲ ਲਿਜਾਊਂ।
  ਤੋਤੀ ਨੂੰ ਉਹ ਮਸਕਾ ਲਾ ਕੇ।
  ਪਲਾਂ-ਛਿਣਾਂ ਵਿੱਚ ਚੁੱਪ ਕਰਾ ਕੇ।
  ਰਿਕਸ਼ੇ ਵਿੱਚ ਸਮਾਨ ਰਖਾ ਕੇ।
  ਤੋਤੀ ਨੂੰ ਵੀ ਨਾਲ ਬਿਠਾ ਕੇ।
  ਪਹੁੰਚੇ ਭਾਲੂ ਦੀ ਦੁਕਾਨ।
  ਬੈਠ ਗਏ ਸਮੋਸੇ ਖਾਣ।
  ਚਾਹ ਦੇ ਵੀ ਦੋ ਕੱਪ ਬਣਵਾਏ।
  ਰੂਹ ਦੇ ਨਾਲ ਸਮੋਸੇ ਖਾਏ।
  ਦੋਨਾਂ ਭਰ ਲਈ ਆਪਣੀ ਮੱਟੀ।
  ਰੱਖ ਸਮਾਨ ਭਾਲੂ ਦੀ ਹੱਟੀ।
  ਤੁਰ ਪਏ ਦੇਖਣ ਫਿਲਮ 'ਕਮਾਲੂ'।
  ਬਿਟਰ-ਬਿਟਰ ਦੇਖੇ ਭਾਲੂ।
  ਤਿੰਨ ਘੰਟਿਆਂ ਪਿੱਛੋਂ ਆ ਕੇ।
  ਆਪਣਾ ਸਭ ਸਮਾਨ ਉਠਾ ਕੇ।
  ਭਾਲੂ ਦਾ ਹਿਸਾਬ ਚੁਕਾਇਆ।
  ਜਿੰਨਾ ਉਸ ਤੋਂ ਮਾਲ ਸੀ ਖਾਇਆ।
  ਫਿਰ ਸੀ ਤਾਂਗਾ ਓਸ ਬੁਲਾਇਆ।
  ਮਿੰਟਾਂ ਵਿੱਚ ਸੀ ਤਾਂਗਾ ਆਇਆ।
  ਮਿਲ ਪਿਆ ਲੰਬੂ ਬਾਂਦਰ ਫੇਰ।
  ਕਹਿੰਦੇ ਲੈ ਚੱਲ ਲਾ ਨਾ ਦੇਰ।
  ਉਨ੍ਹਾਂ ਨੂੰ ਤਾਂਗੇ ਵਿੱਚ ਬਹਾਇਆ।
  ਨਾਲੇ ਚੁੱਕ ਸਮਾਨ ਰਖਾਇਆ।
  ਉਸ ਤੋਂ ਪਿੱਛੋਂ ਤਾਂਗਾ ਹੱਕ।
  ਘੋੜੇ ਕੀਤੀ ਟੱਪ-ਟੱਪ-ਟੱਪ।
  ਤਾਂਗਾ ਲੰਬੂ ਬਹੁਤ ਭਜਾਇਆ।
  ਘੰਟੇ ਦੇ ਵਿੱਚ ਘਰੇ ਪੁਚਾਇਆ।
  ਦੋਨਾਂ ਕੱਪੜੇ ਤੰਗ ਉਤਾਰੇ।
  ਨਹਾ-ਧੋ ਉਨ੍ਹਾਂ ਵਾਲ ਸੰਵਾਰੇ।
  ਰੋਜ਼ ਮਰ੍ਹਾ ਦੇ ਕੰਮੀਂ ਲੱਗੇ।
  ਭਾਵੇਂ ਸੀ ਉਹ ਥੱਕੇ-ਥੱਕੇ।