ਅੰਨੇ ਪੁਜਾਰੀ (ਮਿੰਨੀ ਕਹਾਣੀ)

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਮੈਂ ਸੜਕ ਦੀ ਮੰਨਜ਼ੂਰੀ ਦੇ ਦਿੱਤੀ ਏ,ਤੂੰ ਜ਼ਰਾ ਧਿਆਨ ਦੇਕੇ ਇਹ ਕੰਮ ਪਹਿਲ ਦੇ ਅਧਾਰ ਤੇ ਕਰਵਾ ਦੇਈ,ਮੰਤਰੀ ਸਾਹਿਬ ਨੇ ਫਾਇਲਾਂ ਦੇ ਕਾਗਜ਼ ਇਧਰ ਉਧਰ ਫਰੋਲਦਿਆਂ ਨਾਲੋ ਨਾਲ ਕੋਲ ਹੀ ਬੈਠੇ ਆਪਣੇ ਪੀ:ਏ ਨੂੰ ਹਦਾਇਤਾਂ ਵੀ ਦੇ ਰਹੇ ਸਨ।

     "ਠੀਕ ਹੈ ਸਰ ਜੀ, ਇਹ ਉਹੀ ਸੜਕ ਹੈ ਜੋ ਬਸਤੀ ਵੱਲ ਨੂੰ ਜ਼ਾਦੀ ਹੈ।ਪੀ;ਏ ਨੂੰ ਯਾਦ ਆਇਆ ਕਿ ਹੁਣੇ ਤਾਜ਼ੀਆ ਹੋਈਆ ਵੋਟਾ ਵਿੱਚ ਜਿੱਤਣ ਤੋਂ ਪਹਿਲਾਂ ਮੰਤਰੀ ਸਾਹਿਬ ਨੇ ਬਸਤੀ ਦੇ ਗਰੀਬ ਲੋਕਾਂ ਨਾਲ ਸੜਕ ਬਣਾਓਣ ਦਾ ਵਾਦਾ ਕੀਤਾ ਸੀ।

     "ਨਹੀ ਨਹੀ,ਉਹ ਨਹੀ ਇਹ ਤਾਂ ਬਸਤੀ ਦੇ ਪਰਲੇ ਪਾਸੇ ਸੰਤਾਂ ਦੇ ਡੇਰੇ ਨੂੰ ਜ਼ਾਦੀ ਸੜਕ ਹੈ।ਮੰਤਰੀ ਸਾਹਿਬ ਨੇ ਫਾਇਲ ਇੱਕ ਪਾਸੇ ਰੱਖ ਦਿੱਤੀ।

     "ਸਾਹਿਬ ਜੀ ਆਪਾ ਨੇ ਬਸਤੀ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਵੋਟਾਂ ਪਾਓ,ਤੁਹਾਡੀ ਟੁੱਟੀ ਸੜਕ,ਬਿਜਲੀ,ਪਾਣੀ ਸਭ ਦਾ ਪ੍ਰਬੰਧ ਕਰ ਦਿਆਂਗੇ।ਉਹਨਾਂ ਦੀਆਂ ਵੋਟਾਂ ਨਾਲ ਤਾਂ ਆਪਾ ਜਿੱਤੇ ਹਾਂ।ਪੀ;ਏ; ਨੇ ਵਾਦੇ ਦੀ ਯਾਦ ਦੁਆਈ।

   "ਇਹਨਾਂ ਦੀਆਂ ਕਾਹਦੀਆਂ ਵੋਟਾਂ,ਆਪਾ ਤਾਂ ਸੰਤਾਂ ਦੀ ਕਿਰਪਾ ਨਾਲ ਜਿੱਤੇ ਹਾਂ।ਪਹਿਲਾਂ ਡੇਰੇ ਦੀ ਸੜਕ ਬਣਾ ਦੇਈਏ,ਇਹਨਾਂ ਗਰੀਬਾਂ ਦਾ ਕੀ ਹੈ ਇਹ ਏਦਾਂ ਹੀ ਰਹਿਣਾ ਗਿੱਝੈ ਹਨ।ਇਹਨਾਂ ਕਹਿ ਮੰਤਰੀ ਸਾਹਿਬ ਕੁਰਸੀ ਤੌਂ aੇਠ ਤੁਰ ਪਏ ਤੇ ਮੋਬਾਇਲ ਫੋਨ ਡਾਇਲ ਕਰਦੇ ਕਰਦੇ ਕਾਰ ਚ ਬਹਿ ਗਏ।