ਮਾਸਟਰ ਚੇਤ ਰਾਮ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸੇ ਇਨਸਾਨ ਦਾ ਸਮਾਜ ਵਿੱਚ ਰੁਤਬਾ ਬਣਾਉਣ ਲਈ ਸਿਰਫ ਅਮੀਰ ਹੋਣਾ ਹੀ ਕਾਫੀ ਨਹੀ ਹੁੰਦਾ| ਹੋਰ ਵੀ  ਬਹੁਤ ਸਾਰੇ ਖੇਤਰ ਹਨ ਜਿੰਨਾ ਕਰਕੇ ਆਦਮੀ ਸਮਾਜ ਵਿੱਚ ਆਪਣੀ ਖਾਸ. ਜਗ੍ਹਾ ਬਣਾ ਸਕਦਾ ਹੈ| ਕਈ ਲੋਕਾਂ ਨੂੰ ਸਮਾਜ ਸੇਵਾ ਦੀ ਲਗਨ ਹੁੰਦੀ ਹੈ ਤੇ ਇਸੇ ਕਰਕੇ ਹੀ ਉਹਨਾਂ ਦੀ ਸਮਾਜ ਵਿੱਚ ਪੈਂਠ ਬਣ ਜਾਂਦੀ ਹੈ| ਉਹਨਾਂ ਦੇ ਘਰੇ ਚਾਹੇ ਪੈਸੇ ਦੀ ਤੰਗੀ ਤੁਰਸੀ ਹੋਵੇ ਪਰ ਸਮਾਜ ਵਿੱਚ ਉਹਨਾ ਦਾ ਸਿੱਕਾ ਚਲਦਾ ਹੈ| ਇਸੇ ਤਰਾਂ ਕੁਝ ਲੋਕ ਇੰਨੇ ਧਾਰਮਿਕ ਹੁੰਦੇ ਹਨ ਕਿ ਆਰਥਿਕ ਪੱਖੋ ਕੰਮਜੋਰ ਹੋਣ ਦੇ ਬਾਵਜੂਦ  ਵੀ ਸਮਾਜ ਦੇ ਹਰ ਖੇਤਰ ਵਿੱਚ ਉਹਨਾ ਦੀ ਕਦਰ ਹੁੰਦੀ ਹੈ|ਉਹਨਾਂ ਦੇ ਸਿਰੜ ਅੱਗੇ ਅਮੀਰੀ ਗਰੀਬੀ ਦਾ ਕੋਈ ਅੜਿੱਕਾ ਨਹੀ ਹੁੰਦਾ| ਉਹ ਕਿਸੇ ਖਾਸ ਧਰਮ ਦੇ ਮੁਥਾਜ ਨਹੀ ਹੁੰਦੇ| ਨਾ ਹੀ ਧਰਮ ਦਾ ਦਿਖਾਵਾ ਕਰਦੇ ਹਨ ਪਰ ਦਿਲ ਅਤੇ ਦਿਮਾਗ ਵਲੋ ਪੂਰੀ ਤਰਾਂ ਧਾਰਮਿਕ ਹੁੰਦੇ ਹਨ| ਇਸੇ ਤਰਾਂ ਕਈ ਲੋਕ ਬਾਕੀ ਕੰਮਾਂ ਵਿੱਚ ਪਿਛੜੇ ਹੁੰਦੇ ਹੋਏ ਵੀ ਪੜਾ੍ਹਈ ਨਾਲ ਹੀ ਜੁੜੇ ਹੋਏ ਹੁੰਦੇ ਹਨ| ਉਹਨਾਂ ਦੇ ਸਿਰ ਤੇ ਪੜ੍ਹਣ ਤੇ ਪੜ੍ਹਾਉਣ ਦਾ ਹੀ ਭੂਤ ਸਵਾਰ ਹੁੰਦਾ ਹੈ| ਆਪਣੀ ਨੋਕਰੀ ਦੇ ਦੌਰਾਨ ਵੀ ਉਹ ਪੜ੍ਹਦੇ ਰਹਿੰਦੇ ਹਨ| ਉਮਰ ਤੇ ਪਾਰਵਾਰਿਕ ਜਿੰਮੇਦਾਰੀਆਂ ਉਹਨਾਂ ਦੇ ਇਸ ਮਿਸ.ਨ ਵਿੱਚ ਅੜਿੱਕਾ ਨਹੀ ਬਣਦੀਆਂ|ਮੈਟ੍ਰਿਕ ਤੋ ਸੁਰੂ ਹੋਏ ਪੀ ਐਚ ਡੀ ਤੱਕ ਦਾ ਸਫਰ ਤਹਿ ਕਰ ਲੈਂਦੇ ਹਨ| 
ਇਸੇ ਬੀਮਾਰੀ ਦਾ ਸਿ.ਕਾਰ ਸਨ ਮਾਸਟਰ ਚੇਤਰਾਮ ਗਰੋਵਰ ਜੋ ਮਹਿਮਾ ਸਰਕਾਰੀ ਦੇ ਬਸਿੰਦਾ  ਤੇ ਮੇਰੀ ਹਮਸਫਰ ਦੇ ਚਾਚਾ ਸ੍ਰੀ ਵੀ ਅਤੇ ਨਾਲ ਹੀ ਉਸ ਦੇ ਅਧਿਆਪਕ ਵੀ ਸਨ| ਉਹਨਾ ਦੀ  ਹੀ ਲਗਣ ਤੇ ਪ੍ਰੇਰਨਾ ਸਦਕਾ   ਸਕੂਲ ਆਧਿਆਪਿਕਾ ਬਣੀ ਅਤੇ ਹਰਿਆਣੇ ਵਿੱਚ ਵੀ ਮਹਿਮਾ ਸਰਕਾਰੀ ਦਾ ਨਾਮ ਚਮਕਾਇਆ|ਭਾਂਵੇ  ਇਲਾਕੇ ਲੋਕਾਂ ਲਈ  ਉਹ ਮਾਸਟਰ ਚੇਤਰਾਮ ਸੀ ਪਰ  ਬਹੁਤਿਆਂ ਦਾ ਚਾਚਾ  ਹੋਣ ਕਰਕੇ ਅਸੀ ਸਾਰੇ ਹੀ ਉਸਨੂੰ ਚਾਚਾ ਚੇਤ ਰਾਮ ਹੀ ਆਖਦੇ ਸੀ| ਤੰਗੀਆਂ ਤੁਰਸ.ੀਆਂ ਵਿੱਚ ਜਿੰਦਗੀ ਦੀ ਸੁਰੂਆਤ ਕਰਨ ਵਾਲੇ ਮਾਸਟਰ ਚੇਤਰਾਮ ਵਿੱਚ ਪੜ੍ਹਾਈ ਵਾਲਾ ਕੀੜ੍ਹਾ ਸੁਰੂ ਤੋ ਹੀ ਸੀ| ਵੈਸੇ ਤਾਂ ਇਹ ਬੀਮਾਰੀ ਉੁਹਨਾਂ ਦੇ ਸਾਰੇ ਖਾਨਦਾਨ ਨੂੰ ਹੀ ਸੀ ਪਰ ਚਾਚਾ ਚੇਤ ਰਾਮ ਨੂੰ ਕੁਝ  ਜਿਆਦਾ ਹੀ ਸੀ| ਮੈਟ੍ਰਿਕ ਕਰਕੇ ਜੇ ਬੀ ਟੀ ਕਰਨ ਵਾਲੇ ਮਾਸਟਰ ਚੇਤ ਰਾਮ ਨੇ ਨੋਕਰੀ ਦੌਰਾਨ ਕਈ ਐਮ ਏ ਕਰ ਲਈਆਂ ਤੇ ਸਰਕਾਰੀ ਸਕੂਲ ਚੌ ਲੈਕਚਰਾਰ  ਵਜੋ ਸੇਵਾਮੁਕਤ  ਹੋਏ|
ਮੇਰੇ ਵਿਆਹ ਤੋ ਕੁਝ ਕੁ ਸਾਲ ਬਾਦ ਚਾਚਾ ਚੇਤ ਰਾਮ ਆਪਣੀ ਭਤੀਜੀ ਨੂੰ ਮਿਲਣ ਸਾਡੇ ਘਰ ਆਇਆ|  ਪਹਿਲੀ ਵਾਰੀ ਘਰੇ ਕੁੜਮ ਆਉਣ ਕਰਕੇ ਉਸਦੀ ਵਾਹਵਾ ਖਾਤਿਰਦਾਰੀ ਕੀਤੀ ਗਈ| ਮਾਸਟਰ ਹੋਣ ਕਰਕੇ ਮਾਸਟਰ ਚੇਤ ਰਾਮ ਦੀਆਂ ਗੱਲਾਂ ਦਾ ਵਿਸ.ਾ ਪੜ੍ਹਾਈ ਤੇ ਨੋਕਰੀ ਤੇ ਪ੍ਰਮੋਸ.ਨ  ਹੀ ਹੁੰਦਾ ਸੀ| ਉਹ ਆਮ ਕਰਕੇ ਰਿਸ.ਤੇਦਾਰ, ਗਰੀਬ, ਜਾਣ ਪਹਿਚਾਣ ਵਾਲੀਆਂ ਲੜਕੀਆਂ ਨੂੰ ਹੋਰ ਅੱਗੇ ਪੜ੍ਹਣ ਲਈ ਪ੍ਰੇਰਿਤ ਕਰਨਾ ਉਸਦੀ ਆਦਤ ਮਜਬੂਰੀ ਸੀ| ਉਸ ਦੀ ਪ੍ਰਰੇਨਾ ਸਦਕਾ ਤੇ  ਉਸ ਦੀਆਂ ਪੜ੍ਹਾਈਆਂ ਸੈਕੜੇ ਕੁੜੀਆਂ ਵਿਆਹ ਤੋ ਬਾਦ  ਸਰਕਾਰੀ ਨੋਕਰੀ ਵਿੱਚ ਆਈਆਂ| ਅੱਜ ਵੀ  ਉਹ ਮੇਰੀ ਹਮਸਫਰ ਨਾਲ ਨੋਕਰੀ, ਬਦਲੀ , ਤਰੱਕੀ ਅਤੇ ਸਿੱਖਿਆ ਵਿਭਾਗ ਦੀਆਂ ਗੱਲਾਂ ਕਰ ਰਿਹਾ ਸੀ | ਆਮੂਮਣ ਜਿਵੇ ਆਮ ਘਰਾਂ ਵਿੱਚ ਹੁੰਦਾ ਹੈ|ਮੇਰੀ ਮਾਂ ਦੇ ਕੰਨ ਚਾਚਾ ਭਤੀਜੀ ਵਿੱਚ ਹੋ ਰਹੀ ਗੁਫਤਗੂ ਵਿੱਚ ਸਨ|ਸੱਸਾਂ ਦੇ ਕੰਨ ਬਹੁਤ ਤੇਜ ਹੁੰਦੇ ਹਨ ਤੇ ਉਹ ਅਕਸਰ ਹੀ ਨੂੰਹਾਂ ਦੀ ਗੱਲਬਾਤ ਤੇ ਤਿਰਸ.ੀ ਨਜਰ ਰੱਖਦੀਆਂ ਹਨ| ਖਾਸ.ਕਰ ਜਦੋ ਨੂੰਹ ਆਪਣੇ ਪੇਕਿਆਂ ਨਾਲ ਗੱਲ ਕਰਦੀ ਹੋਵੇ|  ਮੇਰੀ ਮਾਂ ਕੋਰੀ ਅਣਪੜ੍ਹ ਸੀ ਪਰ ਇੱਕ ਸੱਸ ਤੇ ਦੋ ਪੋਤਿਆਂ ਦੀ ਦਾਦੀ ਹੋਣ ਕਰਕੇ   ਉਸਨੂੰ ਮੇਰੀ ਹਮਸਫਰ ਦਾ ਨੋਕਰੀ ਕਰਨਾ ਉੱਕਾ ਪਸੰਦ ਨਹੀ ਸੀ| ਕਿTੁਂਕਿ ਉਹ ਲਗਭਗ ਇੱਕੋ ਉਮਰ ਦੇ ਦੋ ਪੋਤਿਆਂ ਨੂੰ ਮਾਂ ਦੀ ਗੈਰਹਾਜਰੀ ਵਿੱਚ ਵਿਲਕਦਾ ਵੇਖਦੀ| ਮੂਲ ਨਾਲੋ ਵਿਆਜ ਪਿਆਰਾ ਦੀ ਸਿ.ਕਾਰ ਮੇਰੀ ਮਾਂ ਪੋਤਿਆਂ ਤੇ ਤਰਸ ਖਾਂਦੀ ਹੋਈ ਮੇਰੀ ਹਮਸਫਰ ਨੂੰ  ਨੋਕਰੀ ਬਾਰੇ ਅਕਸਰ ਬੁਰਾ ਭਲਾ ਬੋਲ ਜਾਂਦੀ| ਚਾਚਾ ਚੇਤ ਰਾਮ ਮੇਰੀ ਹਮਸਫਰ ਨੂੰ ਐਮ ਏ (ਇਤਿਹਾਸ) ਕਰਨ ਦੀਆਂ ਸਲਾਹਾਂ ਦੇ ਰਿਹਾ ਸੀ| ਇਥੋ ਤੱਕ ਕਿ ਉਹ ਦਾਖਲਾ ਫਾਰਮ ਭਰਨ, ਸਿਲੇਬਸ ਦਾ ਪ੍ਰਬੰਧ ਕਰਨ ਅਤੇ ਉਸਦੇ ਨੋਟਿਸ ਬਣਾਉਣ ਤੱਕ ਦੀ ਜਿੰਮੇਦਾਰੀ ਆਪਣੇ ਸਿਰ ਲੈਣ ਲਈ ਰਾਜੀ ਸੀ| ਮਾਸਟਰ ਜੀ ਆਹ ਕੀ ਪੁੱਠੀਆਂ ਪੱਟੀਆਂ ਪੜ੍ਹਾ ਰਹੇ ਹੋ ਤੁਸੀ ਮੇਰੀ ਨੂੰਹ ਨੂੰ | ਲੈ ਦੱਸ ਐਮ ਏ ਕਰਕੇ ਹੁਣ ਇਹਨੇ  ਕੀ ਜੱਜ ਲੱਗਣਾ ਹੈ? ਅਸੀ ਤਾਂ ਇਸਨੂੰ ਪਹਿਲਾਂ ਦੀਆਂ ਪੜ੍ਹੀਆਂ ਵੀ ਭਲਾਉਣ ਨੂੰ ਫਿਰਦੇ ਹਾਂ| ਤੈਨੂੰ ਭਤੀਜੀ ਦੀ ਐਮ ਏ ਤਾਂ ਦਿਸ ਗਈ ਪਰ ਆਹ ਮੰਮੀ ਮੰਮੀ ਕਰਦੇ ਭੋਰਾ ਭਰ ਦੇ ਜੁਆਕਾਂ ਤੇ ਤਰਸ ਨਹੀ ਆਇਆ|ਤੂੰ ਰਹਿਣ ਦੇ ਹੁਣ ਐਮ ਏ ਊਮੈ ਕਰਾਉਣ ਨੂੰ|ਇੰਨੀਆਂ ਪੜ੍ਹੀਆਂ ਹੀ ਬਹੁਤ ਹਨ|   ਮੇਰੀ ਮਾਂ ਨੇ ਪੋਤਿਆਂ ਦੇ ਪਿਆਰ ਵਿੱਚ ਅੰਨੀ ਹੋਈ ਨੇ ਮਾਸਟਰ ਚੇਤ ਰਾਮ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ|ਇਹੋ ਜਿਹੀਆਂ ਘਟਨਾਵਾਂ ਤਾਂ ਮਾਸਟਰ ਜੀ ਨਾਲ ਨਿੱਤ ਹੀ ਵਾਪਰਦੀਆਂ ਸਨ| ਸੋ ਉਸਨੇ ਕੁੜਮੜੀ ਦੀਆਂ ਗੱਲਾਂ ਨੂੰ ਹੱਸਕੇ ਟਾਲ ਦਿੱਤਾ| ਉਂਜ ਵੀ ਮਾਸਟਰ ਚੇਤਰਾਮ ਇੱਕ  ਹੱਸਮੁੱਖ ਚੇਹਰਾ ਸੀ| ਇੰਨਾ ਸੁਣਕੇ ਵੀ ਮਾਸਟਰ ਜੀ ਨੇ ਸਾਨੂੰ ਫਾਰਮ ਭਰਨ ਲਈ ਰਾਜੀ ਕਰ ਹੀ ਲਿਆ ਤੇ   ਉਸਨੇ ਆਪਣਾ ਵਾਇਦਾ ਵੀ ਨਿਭਾਇਆ | ਬਾਦ ਵਿੱਚ ਸਾਡੀ ਆਪਣੀ ਨਲਾਇਕੀ ਕਾਰਨ ਮੇਰੀ ਹਮਸਫਰ ਐਮ ਏ ਦੇ ਪੇਪਰ ਨਾ ਦੇ ਸਕੀ ਤੇ ਮਾਸਟਰ ਚੇਤਰਾਮ ਦਾ ਭਤੀਜੀ ਨੂੰ ਪੋਸਟ ਗਰੇਜੂਏਟ ਕਰਾਉਣ ਦਾ ਸੁਫਨਾ ਅੱਧਵੱਟੇ ਹੀ ਦਮ ਤੋੜ ਗਿਆ| ਪਰ ਇਸੇ ਪੜਾਈ ਦੀ ਲਗਣ ਕਰਕੇ ਹੀ ਮਾਸਟਰ ਚੇਤ ਰਾਮ ਨੂੰ ਸਿੱਖਿਆ ਸ.ਾਸਤਰੀ ਵਜੋ ਯਾਦ ਕੀਤਾ ਜਾਂਦਾ ਹੈ| ਪਤਾ ਨਹੀ ਹੋਰ ਕਿੰਨੀਆਂ ਕੁ ਮਾਂਵਾਂ ਤੇ ਸੱਸਾਂ ਨੇ ਮਾਸਟਰ ਚੇਤ ਰਾਮ ਨੂੰ ਅੱਗੇ ਪੜ੍ਹਣ ਦੀ ਮੱਤ ਦੇਣ ਬਦਲੇ ਧਨੇਸੜੀ ਦਿੱਤੀ ਹੋਊ| ਜਾ ਕਿੰਨੀਆਂ ਕੁ ਨੋਕਰੀ ਕਰਦੀਆਂ ਹੋਈਆਂ ਅੱਜ ਵੀ  ਮਾਸਟਰ ਚੇਤ ਰਾਮ ਨੂੰ ਯਾਦ ਕਰਦੀਆਂ ਹੋਣਗੀਆਂ|