ਗ਼ਜ਼ਲ (ਗ਼ਜ਼ਲ )

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਸਾਡੇ   ਨਾਲ   ਘੱਟ   ਕੋਈ  ਨਾ  ਕੀਤੀ  ਇਸ  ਜ਼ਮਾਨੇ  ਨੇ ,
ਤਾਂ ਕੀ ਹੋਇਆ ਜੇ ਕੁਝ ਕਹਿ ਦਿੱਤਾ ਇਸ ਨੂੰ ਦਿਲ ਦੀਵਾਨੇ ਨੇ ।

ਜਿਦ੍ਹੇ ਸਿਰ ਤੇ ਹਵਾ ਵਿੱਚ  ਉੱਡਣ  ਦਾ  ਲੈ  ਬੈਠੇ  ਸਾਂ  ਸੁਪਨਾ ,
ਜਮੀਂ ਤੇ  ਮਾਰਿਆ  ਪਟਕਾ  ਕੇ  ਉਸ  ਦੇ  ਇਕ  ਬਹਾਨੇ  ਨੇ ।

ਜਿਦ੍ਹੇ   ਦੋਸਤ   ਜਿਨੂੰ  ਕਹਿੰਦੇ  ਨੇ  ਰਹਿੰਦੇ  ਐਸ਼  ਕਰਨੇ  ਨੂੰ ,
ਹਮੇਸ਼ਾ ਉਸ ਦੇ ਖੀਸੇ  ਚੋਂ  ਤਾਂ  ਨਿਕਲੇ  ਇਕ , ਦੋ  ਆਨੇ  ਨੇ ।

ਖਾ  ਕੇ  ਗੈਰਾਂ  ਤੋਂ  ਧੋਖਾ , ਅਜ਼ਮਾ  ਕੇ  ਆਪਣੇ  ਪਤਾ  ਲੱਗਾ ,
ਕੋਈ ਨਾ ਆਪਣਾ ਇਸ ਦੁਨੀਆ  ਦੇ  ਵਿੱਚ , ਸਭ  ਬੇਗਾਨੇ  ਨੇ ।

ਇਹ ਦੱਸੇ ਕੌਣ  ਬੰਦੇ  ਨੂੰ  ਕਿ  ਗਮ  ਵੀ  ਇਕ  ਖਜ਼ਾਨਾ   ਹੈ ,
ਦੀਵਾਨਾ ਇਸ ਨੂੰ ਕਰ ਛੱਡਿਆ  ਹੈ , ਖੁਸ਼ੀਆਂ  ਦੇ  ਖਜਾਨੇ  ਨੇ ।

ਹੋਇਆ ਕਾਇਮ ਹੈ ਖੁਦਗਰਜ਼ੀ ਦੇ  ਸਿਰ  ਤੇ  ਦੋਸਤੋ  ਜਿਹੜਾ ,
ਪਰਖ ਦੀ  ਨ੍ਹੇਰੀ  ਆਵਣ  ਤੇ  ਨਾ  ਰਹਿਣਾ  ਉਸ  ਯਰਾਨੇ  ਨੇ ।