ਤੁਸੀਂ ਨੀਲ ਕਮਲ ਰਾਣਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

 •    ਸ਼ਹੀਦੀ ਸਮਾਗਮ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇਨਸਾਨੀਅਤ / ਨੀਲ ਕਮਲ ਰਾਣਾ (ਕਹਾਣੀ)
 •    ਫਿਤਰਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਚਿੱਟਾ ਖੂਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਿਸ਼ਤਾਂ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਸਹਾਰਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਮੌਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਖੂੰਖਾਰ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇੱਕ ਸੀ ਚਿੜੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਜਿੱਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਰੰਗਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਦੰਗ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਡਾਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਤੇ ਫਾਂਸੀ ਖੁਦ ਲਟਕ ਗਈ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਾਨੂੰਨਘਾੜੇ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਛਿੱਕਲੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 • ਮੌਕਾ (ਮਿੰਨੀ ਕਹਾਣੀ)

  ਨੀਲ ਕਮਲ ਰਾਣਾ   

  Email: nkranadirba@gmail.com
  Cell: +91 98151 71874
  Address: ਦਿੜ੍ਹਬਾ
  ਸੰਗਰੂਰ India 148035
  ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  'ਬਾਪੂ, ਮੈ ਵੀ ਤੇਰੇ ਆਂਗੂ ਟਰੱਕ ਚਲਾਇਆ ਕਰੂੰ।' ਅੱਠਵੀ 'ਚ ਪੜ੍ਹਦੇ ਦੀਪੇ ਦੇ ਰੁਆਂਸੇ ਬੋਲ ਜਿਉ  ਹੀ ਜੰਟੇ ਦੇ ਕੰਨੀ ਪਏ ਉਹ ਭੜਕਿਆ, ' ਅੋ ਕੰਜਰਾ, ਪੜ੍ਹ ਲਿਖ ਲੈ ਕੋਈ ਚੱਜ ਦਾ ਕੰਮ ਕਰ ਲਵੀ, ਪਤੈ ਰਾਤੀ ਮੈ ਪੰਜ ਦਿਨਾਂ ਬਾਅਦ ਘਰ ਬਹੁੜਿਆਂ, ਅੱਜ ਫਿਰ ਜਾਊ ਰੱਬ ਦੀਆਂ ਜੜ੍ਹਾਂ 'ਚ ਵਸੇ ਇੱਕ ਬਾਹਰਲੇ ਸੂਬੇ ਗੇੜਾ ਲਾਉਣਂ, ਖੌਰੇ ਕਿੰਨੇ ਦਿਨ ਨਾ ਮੁੜਾਂ, ਡਰਾਇਵਰਾਂ ਦੀ ਵੀ ਕੋਈ ਜੂਨ ਐ ?' 'ਪਰ ਬਾਪੂ ਪੜ੍ਹਾਈ 'ਚ ਤਾਂ ਮੇਰਾ ਮਨ ਜਮਾਂ ਨ੍ਹੀ ਲਗਦਾ ਮੈ ਸਾਰੀ ਕਲਾਸ 'ਚੋ  ਨਾਲਾਇਕ ਆਂ, ਤਾਂਹੀਓ ਤਾਂ ਮਾਸਟਰ ਵੀ ਮੈਨੂੰ ਨਿੱਤ ਕੁੱਟਦੈ।' ਡੁਸਕਦੇ ਦੀਪੇ ਨੇ ਜਦੋ ਅਸਲ ਵਜਾਹ ਦੱਸੀ ਤਾਂ ਜੰਟੇ ਦਾ ਰੁਖ ਇਕਦਮ ਨਰਮ ਪੈ ਗਿਆ ਉਹ ਦੀਪੇ ਨੂੰ ਕਲਵੇ 'ਚ ਲੈਦਿਆਂ ਪਿਆਰ ਨਾਲ ਸਮਝਾਉਦਾਂ ਬੋਲਿਆ, ' ਪੁੱਤਰਾ, ਟਰੱਕ ਚਲਾਉਣਂ ਲਈ ਵੀ ਪੜ੍ਹਾਈ ਜਰੂਰੀ ਐ।' ' ਕਿਉ  ਝੂਠ ਬੋਲਦੈ ਬਾਪੂ, ਤੂੰ ਕਿਹੜਾ ਪੜ੍ਹਿਐ ? ਦੀਪਾ ਖਿਝ ਕੇ ਬੋਲਿਆ। ' ਅੋ ਕਮਲਿਆ, ਸਾਡੇ ਵੇਲੇ ਤਾਂ ਅਨਪੜ੍ਹਾਂ ਦੇ ਵੀ ਡਰਾਇਵਿੰਗ ਲਾਇਸੈਸ ਬਣ ਜਾਂਦੇ ਸੀ, ਪਰ ਹੁਣ ਸਰਕਾਰ ਨੇ ਟਰੱਕ ਜਿਹੇ ਵਾਹਨ ਦਾ ਲਾਇਸੈਸ ਬਣਾਉਣਂ ਲਈ ਘੱਟੋ ਘੱਟ ਅੱਠਵੀ ਪਾਸ ਜਰੂਰੀ ਕਰਤੀ ਤਾਂਹੀਅੋ ਤਾਂ ਕਹਿਨਾਂ ਭਾਵੇ ਨਾ ਪੜ੍ਹ ਪਰ ਔਖਾ-ਸੌਖਾ ਕੁੱਝ ਮਹੀਨੇ ਸਕੂਲ ਜਾਂਦਾ ਰਹਿ, ਇਹ ਵੀ ਇੱਕ ਸੁਨਹਿਰੀ ਮੌਕਾ ਈ ਐ ਜੋ ਹੁਣ ਸਰਕਾਰਾਂ ਅੱਠਵੀ ਤੱਕ ਫੇਲ੍ਹ ਨ੍ਹੀ ਕਰਦੀਆਂ।' ਦੀਪਾ ਮੁਸਕੜੀ ਹੱਸਿਆ 'ਤੇ ਝੋਲਾ ਚੁੱਕ ਤੇਜ਼ ਕਦਮੀ ਸਕੂਲ ਵੱਲ ਹੋ ਗਿਆ।