ਕਵਿਤਾਵਾਂ

  •    ਦੀਨ ਈਮਾਨ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਹਰਿਮੰਦਰ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਫਲਸਫਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਮੇਲਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਪਹਿਚਾਣ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਤਖ਼ਤੀਆਂ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  • ਗ਼ਜ਼ਲ (ਗ਼ਜ਼ਲ )

    ਭੁਪਿੰਦਰ ਸਿੰਘ ਬੋਪਾਰਾਏ    

    Email: bhupinderboparai28.bb@gmail.com
    Cell: +91 98550 91442
    Address:
    ਸੰਗਰੂਰ India
    ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੰਨ ਗੇ ਤੈਨੂੰ ਦਿਲਬਰਾ, ਤੂੰ ਹੈ ਬੜਾ ਚਲਾਕ |
    ਹਰਦਮ ਨੀਤੀ ਕੂਟ ਦੀ, ਰੱਖਦੈਂ ਲਾ ਕੇ ਢਾਕ |

    ਡਿਗ ਕੇ ਉੱਠ ਸੌ ਵਾਰ ਵੀ,ਨਜ਼ਰੋਂ ਨਾ ਡਿਗ ਹੇਠ,
    ਸਮਝੇਂ  ਐਨੀ  ਗੱਲ  ਨਾ, ਤੂੰ ਕੀ ਭਲਾ ਜਵਾਕ |

    ਇਤਰ ਫੁਲੇਲਾਂ ਨਾਲ ਵੀ, ਮੁਸ਼ਕ ਨ ਹੋਵੇ ਦੂਰ,
    ਬਾਹਰੋਂ  ਬੇਸ਼ੱਕ  ਸਾਫ  ਹੈ,ਅੰਦਰੋਂ ਨਾ ਜੋ ਪਾਕ |

    ਦੌਲਤ ਸ਼ੋਹਰਤ ਮਿਲਣ ਤੇ,ਬਦਲ ਲਵੀਂ ਨਾ ਤੋਰ,
    ਜਿਹੜੇ ਛੱਡਦੇ ਪੈਰ ਹਨ, ਡਿੱਗਣ ਹੇਠ ਧੜਾਕ |

    ਪੱਲੇ ਜਿਸਦੇ ਕਿਰਤ ਹੈ, ਉਸਨੂੰ  ਕਾਹਦੀ  ਤੋਟ, 
    ਹੋਣ ਨਿਕੰਮੇ ਸ਼ਖਸ ਜੋ, ਦਰ ਦਰ ਛਾਨਣ ਖਾਕ |

    ਲੋਕ  ਸਿਆਣੇ  ਆਖਦੇ, ਸੋਲਾਂ  ਆਨੇ  ਸੱਚ, 
    ਥੱਪੜ ਤੋਂ ਵਧ ਬੋਲ  ਦਾ, ਪੈਂਦਾ ਲਾਲ ਚਟਾਕ |

    ' ਬੋਪਾਰਾਏ '  ਨਾਲ  ਜੇ,  ਤੈਨੂੰ  ਐਨੀ  ਖਾਰ, 
    ਸਾਹਾਂ  ਤੋਂ  ਵੀ  ਨੇੜ ਦਾ, ਕਾਹਦਾ ਤੇਰਾ ਸਾਕ |