ਆਧੁਨਿਕ ਲੋਕ (ਮਿੰਨੀ ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੇਖਿਉ ਡੈਡੀ ਜੀ ਅੱਜ-ਕੱਲ ਕਾਰੋਬਾਰ ਬਹੁਤ ਮੰਦਾ ਹੈ, ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ।
ਪਰ! ਬੇਟਾ ਮੈਂ ਤਾਂ ਤੇਰੇ ਕੋਲ ਬੜੀ ਆਸ ਨਾਲ ਆਇਆ ਸੀ'।
'ਉਹ ਗੱਲ ਤਾਂ ਤੁਹਾਡੀ ਠੀਕ ਹੈ ਡੈਡੀ ਜੀ ਤੁਹਾਨੂੰ ਪਤਾ ਹੈ ਇਹ ਕਾਰੋਬਾਰ ਨੂੰ ਮੈਂ ਆਪਣੀ ਮਿਹਨਤ ਨਾਲ ਸ਼ੁਰੂ ਕੀਤਾ ਹੈ,ਤੁਸੀ ਤਾਂ ਮੇਰੀ ਕੋਈ ਮਦਦ ਨਹੀ ਕੀਤੀ। ਫਿਰ ਵੀ ਵੇਲੇ ਕੁਵੇਲੇ ਪੈਸਿਆ ਨਾਲ ਮਦਦ ਕਰਦਾ ਹਾਂ, ਸੋਚਦਾ ਹਾਂ ਮਾਂ-ਪਿਉ ਹੈ। ਪਿੱਛੇ ਜਿਹੇ ਮੰਮੀ ਜੀ ਦੇ  ਇਲਾਜ ਉੱਪਰ ਬਹੁਤ ਖਰਚਾ ਆਇਆ ਸੀ।ਡੈਡੀ ਜੀ ਮੈਂ ਵੀ ਆਪਣਾ ਕਾਰੋਬਾਰ ਕਰਨਾ ਹੈ।ਫਿਰ ਘਰ ਦੇ ਖਰਚੇ ਤਾਂ ਤੁਹਾਨੂੰ ਪਤਾ ਹੈ….।
'ਠੀਕ ਹੈ ਬੇਟਾ ਤੇਰੀ ਗੱਲ ਪਰ ਤੇਰੀ ਮਾਂ ਦੀ ਹਾਲਤ ਕਾਫੀ ਮਾੜੀ ਹੈ ਉਸਦੇ ਇਲਾਜ ਉੱਤੇ ਬਹੁਤ ਖਰਚਾ ਆਉਂਦਾ ਪਿਆ ਹੈ।ਬਾਕੀ ਇਤਜਾਮ ਤਾਂ ਕਰ ਲਿਆ ਹੈ ਬੱਸ ਵ੍ਹੀਂਹ ਕੁ ਹਜ਼ਾਰ ਰੁਪਿਆ ਘੱਟਦਾ ਹੈ, ਮੈਂ ਤਾਂ ਤੇਰੇ ਕੋਲ ਆਉਂਦਾ ਨਹੀ ਸੀ ਤੇਰੀ ਮਾਂ ਨੇ ਮੈਂਨੂੰ ਤੇਰੇ ਕੋਲ ਆਣ ਲਈ ਮਜ਼ਬੂਰ ਕੀਤਾ ….।'
'ਡੈਡੀ ਜੀ ਮੈਂ ਮਜ਼ਬੂਰ ਹਾਂ ਮੰਮੀ ਜੀ ਤਾਂ ਐਂਵੇ ਹੀ ਬੋਲਦੇ ਰਹਿੰਦੇ ਨੇ।
ਪਿਉ ਬੜੀਆਂ ਆਸਾਂ ਉਮੀਦਾਂ ਨਾਲ ਆਪਣੇ ਪੁੱਤ ਕੋਲ ਆਇਆ ਸੀ, ਖਾਲੀ ਹੱਥ ਵਾਪਿਸ ਜਾਣ ਲਈ ਮਜ਼ਬ੍ਰੂਰ ਹੋ ਗਿਆ।
ਵਿੱਕਰਮ ਦੇ ਪਿਤਾ ਜੀ ਦੇ ਜਾਣ ਮਗਰੋਂ ਵਿਕਰਮ ਦੀ ਪਤਨੀ ਮੋਨਿਕ ਆਉਂਦੀ ਬੋਲੀ 'ਜੀ ਆਪਣੀ ਨਵੀ ਕੋਠੀ ਦਾ ਕੀ ਬਣਿਆ, ਨਾਲੇ ਫਿਰ ਨਵੀ ਗੱਡੀ ਐਲ.ਸੀ.ਡੀ ਵੀ ਤੁਹਾਡੀ ਹੱਲੇ ਤੱਕ ਨਹੀ ਆਈ….'ਇਸ ਸਭ ਕੀ ਸੋਚਿਆ…?'
 'ਸੋਚਣਾ ਸੁਚਨਾ ਕੀ ਹੈ ਕੋਠੀ ਦੀ ਰਜਿਸਟਰੀ ਕੁੱਝ ਦਿਨ ਤਾਂ ਹੋ ਜਾਣੀ ਹੈ, ਗੱਡੀ ਕੱਲ੍ਹ ਹੀ ਲੈ ਆਵੇਗਾ ਐਲ਼.ਸੀ.ਡੀ ਆਪਣੇ ਮੈਨੇਜਰ ਕਪੂਰ ਸਾਹਿਬ ਘਰ ਛੱਡ ਜਾਣਗੇ…..।'
'ਉਹ ਮੇਰੇ ਸੋਨਾ ਅੱਜ ਮਜਾ ਆ ਗਿਆ, ਆਈ ਐਮ ਵੈਰੀ ਹੈਪੀ…
ਇਹ ਲਫਜ਼ ਸੁਣ ਕੇ ਮੋਨਿਕ ਵਿਕਰਮ ਨੂੰ ਚੁੰਬੜ ਗਈ।