ਫੇਸਬੁਕ ਵਾਲੀ ਫ਼ੋਟੋ (ਮਿੰਨੀ ਕਹਾਣੀ)

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਜਾਗਰ ਸਿੰਹਾਂ! ਆਹ ਆਏ ਦਿਨ ਆਪਣੇ ਪਿੰਡ ਵਿੱਚ ਸ਼ਹਿਰ ਦੇ ਜੁਆਕ ਪਤਾ ਨਹੀਂ ਕੀ ਕੈਮਰਾ ਜਿਹਾ ਲੈ ਕੇ ਫ਼ੋਟੋਆਂ ਖਿੱਚਣ ਤੁਰੇ ਆਉਂਦੇ ਹਨ। ਇਹ ਕੀ ਚੱਕਰ ਹੈ ਲੱਗਦਾ ਵਾਹਵਾ ਹੀ ਪਿਆਰ ਆ ਇਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਨਾਲ..
ਨਾ ਭਾਈ ਬੰਤਾ ਸਿੰਹਾਂ, 'ਮੈਂ ਕੀਤੀ ਸੀ, ਇਹਨਾਂ ਨਾਲ ਗੱਲ ਕੁੱਝ ਦਿਨ ਪਹਿਲਾਂ, ਪਰ ਇਨ੍ਹਾਂ ਦਾ ਸਾਰ ਤਾਂ ਕੁੱਝ ਹੋਰ ਹੀ ਹੈ, ਕਹਿੰਦੇ ਜੀ! 'ਇਹ ਤਾਂ ਫੇਸਬੁੱਕ ਲਈ ਫੋਟੋਆਂ ਖਿਚਵਾਉਂਦੇ ਆ, ਤਾਂ ਕਿ ਲੋਕਾਂ ਨੂੰ ਉਹ ਸੁਹਣੇ ਦਿੱਖ ਸਕਣ।'
ਸੋ ਮਿੱਤਰਾ ਅੰਦਰ ਦੀ ਸੁੰਦਰਤਾ, ਸਹਿਣਸ਼ੀਲਤਾ, ਸਾਦਗੀ, ਸੁਹਜ ਸਿਆਣਪ ਤੋਂ ਬਿਨ੍ਹਾਂ ਬਾਹਰੀ ਤੌਰ ਤੇ ਫੇਸਬੁਕੀ ਫ਼ੋਟੋ ਦੀ ਕੀ ਫਾਇਦਾ ਜੇ ਬੰਦੇ ਦੀ ਅੰਦਰ ਦੀ ਤਸਵੀਰ ਠੀਕ ਨਹੀਂ। ਲੋੜ ਤਾਂ ਅੰਦਰ ਸੰਵਾਰਣ ਦੀ ਹੈ ਬਾਹਰੀ ਤਾਂ ਆਪੇ ਸੰਵਰ ਜਾਉ।