ਤੇਗ ਬਹਾਦਰ ਸਿੰਘ ਦੀ ਵਰਣਮਾਲਾ ਲੋਕ ਅਰਪਣ (ਖ਼ਬਰਸਾਰ)


ਸਿਰਜਨਧਾਰਾ ਦੀ ਮਾਸਿਕ ਇੱਕਤਰਤਾ ੨੭ ਅਕਤੂਬਰ ਦਿਨ ਸ਼ਨੀਵਾਰ ਨੂੰ ਸ. ਕਰਮਜੀਤ ਸਿੰਘ ਅੋਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ  ਭਵਨ ਲੁਧਿਆਣਾ ਵਿਖੇ ਹੋਈ । ਤੇਗ ਬਹਾਦਰ ਸਿੰਘ ਦੀ ਪੁਸਤਕ ਵਰਣਮਾਲਾ ਰੁਬਾਈਆਂ ਲੋਕ ਅਰਪਣ ਕੀਤੀ ਗਈ । ਅੱਜ ਦਾ ਵਿਸ਼ਾ ਸੀ 'ਕੱਲ ਅਤੇ ਅੱਜ ਦਾ ਪੰਜਾਬ' ਮੰਚ ਸੰਚਾਲਕ ਗੁਰਨਾਮ ਸਿੰਘ ਸੀਤਲ ਨੇ ਇਸ ਵਿਸ਼ੇ ਤੇ ਸ਼ੇਅਰ ਨਜ਼ਰ ਕੀਤਾ: 
ਲੱਭਦੇ ਨੀ ਮਿਲਖੇ ਨਾ ਦਾਰੇ ਭਲਵਾਨ ਹੁਣ, ਰਣਜੀਤ ਸਿੰਘ ਵਰਗੇ ਕਿਥਂੌ ਢੂੰੁਡੀਏ ਸੁਲਤਾਨ ਹੁਣ। 
ਲੁਏ ਦੀ ਥਾਂ ਅੱਜ ਲੈ ਲਈ ਨਸ਼ੇੜੀਆਂ ਨੇ, ਚੁੰਨੀਆਂ ਤੇ ਪੱਗਾਂ ਨਾ ਰਹੀਆਂ ਪ੍ਰਧਾਨ ਹੁਣ ।।


ਉਪਰੰਤ ਸੋਮ ਨਾਥ ਜੀ ਨੇ ਗੀਤ ਪੇਸ਼ ਕੀਤਾ 'ਜਿਹੜੀ ਕੋਮ ਦੇਸ਼ ਲਈ ਵਾਰ ਦਿੱਤੇ ਲੱਖਾਂ ਯੋਹਦੇ, ਉਹ ਕੋਮ ਧਰਾਤਲ ਤੇ ਆ ਉਤੱਰੀ' ਅਤੇ ਸੁਰਜਨ ਸਿੰਘ ਜੀ ਦੀ ਕਵਿਤਾ ਦੇ ਮੁੱਖ ਬੋਲ ਸਨ 'ਜਾਗੋ ਉਠੋ ਪੰਜਾਬ ਦੇ ਲੋਕੋ' ਅਤੇ ਪ੍ਰਸਿਧ ਗੀਤਕਾਰ ਸੁਰਜੀਤ ਸਿੰਘ ਅਲਬੇਲਾ  ਦਾ ਪੰਜਾਬ ਦੀ ਮਿੱਟੀ ਪ੍ਰਤੀ ਸਨੇਹ ਇਹਨਾਂ ਬੋਲਾਂ ਤੋ ਝਲਕਦਾ ਹੈ 'ਮਿੱਟੀ ਵਤਨ ਪੰਜਾਬ ਦੀ ਤੋਂ ਸਦਕੇ ਜਾਈਏ' । ਦੁਸਰੇ ਗੇੜ ਵਿਚ ਪੰਜਾਬੀ ਸਾਹਿਤ ਅਕੈਡਮੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿਦੰਰ ਕੈਲੇ ਜੀ, ਕਰਮਜੀਤ ਸਿੰਘ ਅੋਜਲਾ, ਬਲਕੋਰ ਸਿੰਘ ਗਿੱਲ, ਸ. ਇਸ਼ਰ ਸਿੰਘ ਸੋਬਤੀ, ਦਲਜੀਤ ਸਿੰਘ, ਬੀਬੀ ਅੰਗਰੇਜ਼ ਕੋਰ ਨੇ ਅੱਜ ਦੇ ਭਦਰਪੁਰਸ਼ਾਂ ਭਾਵ ਲੀਡਰਾਂ ਦੀਆਂ ਕਰਤੁਤਾਂ ਨੂੰ ਓੁਭਾਰਦਿਆਂ ਚਿੰਤਾ ਜਾਹਿਰ ਕੀਤੀ ਕਿ ਕਿਵਂੇ ਅਮੀਰਾਂ ਦਾ ਪੱਖ ਪੁਰਦੇ ਹੋਏ ਬੈਕਾਂ ਵਿਚ ੧੧ ਲੱਖ ਕਰੋੜ ਰੁਪਏ ਵੱਟੇ ਖਾਤੇ ਪਾਏ ਗਏ ਪਰ ਤਬਾਹ ਹੋ ਰਹੀ ਕਿਰਸਾਨੀ ਅਤੇ ਕਿਰਸਾਨਾ ਦਾ ਭੋਰਾ ਦਰਦ ਨਹੀ 
ਉਪਰੰਤ ਸ. ਦਰਸ਼ਨ ਸਿੰਘ ਫੇਰੂਮਾਨ ਦੀ ਬਰਸ਼ੀ ਉਪਰ ਸੱਭ ਨੇ ਖੜੇ ਹੋ ਕੇ ਅਕੀਕਦ ਭੇਂਟ ਕੀਤਾ ਅਤੇ ਉਹਨਾਂ ਦਾ ਪੰਜਾਬ ਅਤੇ ਪੰਜਾਬੀ ਪ੍ਰਤੀ ਮੋਹ, ਦੇਣ ਅਤੇ ਕੁਰਬਾਨੀ ਦਾ ਜਿਕਰ ਕੀਤਾ ਅਤੇ ਨਿਕੱਮੇ, ਛਲਾਵਾ ਕਰਨ ਵਾਲੇ ਅਤੇ  ਭਿਸ਼ਟ ਨੇਤਾਵਾਂ ਦੇ ਪਾਜ ਵੀ ਖੋਲੇ ਗਏ ।