ਨਾਨੀ ਮਾਂ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਅੱਜ ਵੀ ਉਹ ਰਾਹਾਂ ਚੇਤੇ ਕਰਦਾ,
ਜਿਨ੍ਹਾਂ ਰਾਹਾਂ ਤੋਂ ਕਦੇ ਨਾਨੀ ਅਾਉਦੀ ਸੀ,
ਸਿਰ ਤੇ ਪੀਪਾ ਹੱਥ ਵਿੱਚ ਝੋਲਾ,
ਤੋਰ ਸੋਬਤੀ ਅਾਉਦੀ ਸੀ,
ਰੀਝਾਂ ਨਾਲ ਉਹ ਹੱਸਦੀ ਹੱਸਦੀ,
ਪਿੰਡ ਨਾਨਕਿਓ ਆਉਦੀ ਸੀ,
ਮੈਂ ਅੱਜ ਵੀ ਉਹ ਰਾਹਾਂ...............

ਪੀਪੇ ਵਿੱਚ ਉਹ ਹਰ ਵਾਰੀ,
ਨਵੀਂ ਸੌਗਾਤ ਲੈ ਅਾਉਦੀ ਸੀ,
ਮੱਠੀਆਂ,ਪਿੰਨੀਆਂ,ਬਿਸਕੁਟ,
ਕਦੇ ਪੰਜੀਰੀ ਲੈ ਅਾਉਦੀ ਸੀ,
ਲੋਹੜੀ,ਦਿਵਾਲੀ ਕਦੇ ਸੰਧਾਰਾ ਲੈ ਅਾਉਦੀ ਸੀ,
ਨਿੱਕੀ ਭੈਣ ਸੀਰਤ ਵੀ ਨਾਨੀ ਵੱਲ ਭੱਜ ਕੇ ਆਉਦੀ ਸੀ,
ਮੈਂ ਅੱਜ ਵੀ ਉਹ ਰਾਹਾਂ.................................

ਨਿੱਕਾ ਝੋਲਾ ਫੁੱਲਾਂ ਵਾਲਾ,
ਨਾਲ ਲੈ ਕੇ ਆਉਦੀ ਸੀ,
ਉਸ ਵਿੱਚ ਭਰ ਕੇ ਸਦਾ,
ਨਵੀਂ ਨਿਅਾਮਤ ਲੈ ਆਉਦੀ ਸੀ,
ਖੰਡ ਖਡੌਣੇ ਨਾਲ ਬਾਜੀਆਂ ਭਰ ਲੈ ਆਉਦੀ ਸੀ,
ਮਾਂ ਲਈ ਵੀ ਕਦੇ ਕਦਾਈਂ ਕੁਝ ਲੈ ਅਾਉਦੀ ਸੀ,
ਮੈਂ ਅੱਜ ਵੀ ਉਹ ਰਾਹਾਂ..........................

ਆਉਦੇ ਸਾਰ ਹੀ ਭੱਜ ਕੇ ਨਾਨੀ ਨੰੂ ਮਿਲਦੇ ਸੀ,
ਚੱਕ ਗੋਦੀ ਬਿਠਾ ਕੇ ਸਾਨੰੂ ਗਲ ਨਾਲ ਲਾਉਦੀ ਸੀ,
ਸਾਰੀ ਰਾਤ ਉਹ ਮੱਥਾ ਚੁੱਮ ਕੇ ਲੋਰੀਅਾ ਸਣਾਉਦੀ ਸੀ,
ਮਾਂ ਦੀ ਬੁੱਕਲ਼ ਨਾਲੋਂ ਵਧ ਕੇ ਨਿੱਘ ਮੈਨੰੂ ਅਾਉਦੀ ਸੀ,
ਮੈਂ ਅੱਜ ਵੀ ਉਹ ਰਾਹਾਂ..........................

ਸਾਰੀਆਂ ਰੀਝਾਂ ਤੁਰ ਗਈਆ,
ਜਿੱਥੇ ਨਾਨੀ ਤੁਰ ਗਈ ਸੀ,
ਨਾਨੀ ਬਾਜੋਂ ਨਾ ਕੋਈ ਮਾਮੀ,
ਉਸ ਰਾਹ ਤੇ ਆਉਦੀ ਸੀ,
ਨਾ ਕੋਈ ਪੀਪਾ ਨਾ ਝੋਲਾ ਕੋਈ ਭਰ ਲੈ ਆਉਦੀ ਸੀ,
ਨਾਨੀ ਸੀ ਜੋਂ ਰੀਝਾਂ ਨਾਲ ਸਾਡੇ ਪਿੰਡ ਨੂੰ ਅਾਉਦੀ ਸੀ,
ਮੈਂ ਅੱਜ ਵੀ ਉਹ ਰਾਹਾਂ..........................

ਨਾ ਉਹ ਦੋਹਤੇ ਨਾ ਉਹ ਨਾਨੀ,
ਨਾ ਹੀ ਿਰਵਾਜ ਉਹ ਰਹਿ ਗਏ,
ਮੱਠੀਅਾਂ ਪਿੰਨੀਅਾ ਨੰੂ ਕੋਈ ਮੂੰਹ ਨਾ ਲਾਉਦਾ,
ਸਭ ਪੀਜੇ ਬਰਗਰ ਜੋਗੇ ਰਹਿ ਗਏ,
ਨਾਨੀ ਵੀ ਹੁਣ ਮੌਡਰਨ ਹੋ ਗਈ,
ਨਾ ਪੀਪਾ ਸਿਰ ਧਰ ਜਾਵੇ,
ਮੈਂ ਅੱਜ ਵੀ ਉਹ ਰਾਹਾਂ ਚੇਤੇ ਕਰਦਾ,
ਜਿੰਨ੍ਹਾਂ ਰਾਹਾਂ ਤੋਂ ਮਾਂ ਦੀ ਮਾਂ ਤੁਰਦੀ ਅਾਵੇ,
ਮੇਰੀ ਨਾਨੀ ਮਾਂ ਤੁਰਦੀ ਅਾਵੇ । 
Attachments area