ਦਿਨੋ-ਦਿਨ ਘਟ ਰਿਹਾ ਬਜ਼ੁਰਗਾਂ ਦਾ ਸਤਿਕਾਰ (ਲੇਖ )

ਕੁਲਦੀਪ ਸਿੰਘ ਢਿਲੋਂ    

Email: dhillonkuldeepsingh6@gmail.com
Address: ਜੰਡਵਾਲਾ ਚੜ੍ਹਤ ਸਿੰਘ ਤਹਿ ਮਲੋਟ
ਸ਼੍ਰੀ ਮੁਕਤਸਰ ਸਾਹਿਬ India
ਕੁਲਦੀਪ ਸਿੰਘ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੋਈ ਸਮਾਂ ਸੀ ਜਦੋਂ ਬੱਚੇ ਆਪਣੇ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਸਨ। ਅਕਸਰ ਪਰਿਵਾਰ ਇਕਠੇ ਰਹਿੰਦੇ ਸਨ ਤੇ ਘਰ ਦੇ ਅਹਿਮ ਫੈਸਲੇ ਬਜ਼ੁਰਗਾਂ ਦੀ ਪ੍ਰਵਾਨਗੀ ਨਾਲ ਹੁੰਦੇ ਸਨ। ਪਰਿਵਾਰ ਦੇ ਹਰ ਕੰਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਤੇ ਅਗਵਾਈ ਨੂੰ ਜ਼ਰੂਰੀ ਮੰਨਿਆ ਜਾਂਦਾ ਸੀ। ਬਜੁਰਗਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਪਰਿਵਾਰ ਦਾ ਹਰ ਮੈਂਬਰ ਉਹਨਾਂ ਦੀ ਸੇਵਾ ਤੇ ਸਤਿਕਾਰ ਕਰਨ ਖੁਣੋਂ ਕੋਈ ਕਸਰ ਨਹੀਂ ਛੱਡਦਾ ਸੀ। ਫਿਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ। ਇਕ ਦੂਜੇ ਤੋਂ ਨਿਕਲਣ ਦੀ ਵਧਦੀ ਦੌੜ ਨੇ ਮਨੁੱਖੀ ਸੋਚਣੀ ਨੂੰ ਸਵੈ ਤੱਕ ਸੀਮਤ ਕਰ ਦਿੱਤਾ, ਤਿਉਂ-ਤਿਉਂ ਬਜ਼ੁਰਗਾਂ ਦਾ ਸਤਿਕਾਰ ਵੀ ਘਟਦਾ ਹੀ ਗਿਆ। ਭੱਜ ਦੋੜ ਦੇ ਯੁੱਗ ਵਿੱਚ ਬਜ਼ੁਰਗਾਂ ਦਾ ਕਿੰਨਾਂ ਕੁ ਸਤਿਕਾਰ ਰਹਿ ਗਿਆ। ਇਹ ਦਿਨ-ਬਦਿਨ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਲਈ ਸਰਵਣ ਦਾ ਨਾਂਅ ਸਤਿਕਾਰ ਨਾਲ ਲਿਆ ਜਾਂਦਾ ਹੈ। ਜਿਸ ਨੇ ਆਪਣੇ ਨੇਤਰਹੀਣ ਮਾਤਾ-ਪਿਤਾ ਨੂੰ ਵਹਿੰਗੀ ਚੁੱਕ ਕੇ ਤੀਰਥ ਯਾਤਰਾ ਕਰਵਾਈ ਪਰ ਅੱਜ ਦੇ ਪੁੱਤਰਾਂ ਨੇ ਤਾਂ ਆਪਣੇ ਮਾਤਾ-ਪਿਤਾ ਨੂੰ ਰੋਟੀ ਕੀ ਦੇਣੀ ਸੀ, ਉਨ੍ਹਾਂ ਨੂੰ ਦੋ ਸਤਿਕਾਰ ਦੇ ਸ਼ਬਦ ਬੋਲਣਾਂ ਵੀ ਔਖਾ ਲੱਗਦਾ ਹੈ।
ਅੱਜ ਕੱਲ੍ਹ ਘਰਾਂ ਅੰਦਰ ਜਾਨਵਰ ਪਾਲਣ ਦਾ ਇਕ ਤਰ੍ਹਾਂ ਦਾ ਫੈਸ਼ਨ ਜਿਹਾ ਹੀ ਚੱਲ ਪਿਆ ਹੈ। ਅੱਜ ਤਕਰੀਬਨ ਹਰ ਘਰੇ ਵੱਖ-ਵੱਖ ਮਹਿੰਗੀ ਨਸਲ ਦੇ ਕੁੱਤੇ ਰੱਖਣ ਦਾ ਫ਼ੈਸ਼ਨ ਹੈ। ਉਨ੍ਹਾਂ ਨਾਲ ਘੁੰਮਣਾ, ਉਹਨਾਂ ਦੀ ਸੰਗਲੀ ਫੜ ਕੇ ਚਲਣਾ ਸ਼ਾਇਦ ਸਮਾਜਿਕ ਰੁਤਬਾ ਵਧੀਆ ਹੋਣ ਦਾ ਚਿੰਨ ਮੰਨਿਆ ਜਾ ਰਿਹਾ ਹੈ। ਅੱਜ ਕੱਲ੍ਹ ਜੇਕਰ ਘਰ ਦਾ ਕੋਈ ਬਜ਼ੁਰਗ ਬਿਮਾਰ ਹੋ ਜਾਵੇ ਤਾਂ ਉਸ ਦਾ ਫਿਕਰ ਸ਼ਾਇਦ ਕਿਸੇ ਨੂੰ ਨਾ ਹੋਵੇ ਪਰ ਜੇਕਰ ਘਰੇ ਰੱਖਿਆ ਕੋਈ ਜਾਨਵਰ ਚਾਹੇ ਵੈਸੇ ਹੀ ਸੁਸਤ ਪਿਆ ਹੋਵੇ ਤਾਂ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਐ ਕਿ ਹਾ ੇ ਸਾਡੇ 'ਡੌਗੀ' ਨੂੰ ਕੀ ਹੋ ਗਿਆ..? ਤੇ ਉਸ ਦੇ ਇਲਾਜ 'ਤੇ ਪੂਰੀ ਭੱਜ-ਨੱਠ ਵੀ ਕੀਤੀ ਜਾਂਦੀ ਹੈ£
ਅੱਜ ਸਾਡੇ ਸਮਾਜ 'ਚ ਬਜ਼ੁਰਗਾਂ ਦੀ ਦਸ਼ਾ ਕੀ ਹੈ। ਇਸ ਦਾ ਅੰਦਾਜ਼ਾ ਬੱਸ ਅੱਡਿਆਂ ਜਾਂ ਹੋਰ ਜਨਤਕ ਥਾਵਾਂ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਬਜ਼ੁਰਗਾਂ ਦੀ ਹਾਲਤ ਤੋਂ ਹੀ ਲਾਇਆ ਜਾ ਸਕਦਾ ਹੈ। ਇਥੇ ਮੈਂ ਇਕ ਘਟਨਾਂ ਦਾ ਜ਼ਿਕਰ ਕਰਨਾ ਚਾਹਾਂਗਾ। ਮੈਂ ਇਕ ਵਾਰ ਆਪਣੇ ਦੋਸਤ ਨਾਲ ਉਸ ਦੀ ਕਿਸੇ ਰਿਸ਼ਤੇਦਾਰੀ 'ਚ ਗਿਆ। ਅਸੀਂ ਜਾ ਕੇ ਹਾਲੇ ਬੈਠੇ ਹੀ ਹੋਵਾਂਗੇ ਕਿ ਮੇਰੇ ਦੋਸਤ ਦੇ ਰਿਸ਼ਤੇਦਾਰ ਦਾ ਮੁੰਡਾ ਸਾਹੋ-ਸਾਹੀ ਹੋਇਆ ਘਰ ਆਇਆ ਤੇ ਕਹਿੰਦਾ ਤੁਸੀਂ ਬੈਠੋ ਮੈਂ ਆਪਣੇ 'ਡੌਗੀ' ਨੂੰ ਡਾਕਟਰ ਕੋਲ ਦਿਖਾ ਆਵਾਂ, ਸਵੇਰੇ ਚੌਲ ਬਣਾ ੇ ਸੀ ਮੈ ਇਸ ਨੂੰ ਪਾ ਦਿੱਤੇ ਤੇ ਹੁਣ ਪਤਾ ਨ੍ਹੀ ਇਸ ਨੂੰ ਕੀ ਹੋ ਗਿਆ। ਮੈਂ ਅੰਦਰੋਂ ਅੰਦਰੀ ਹੱਸਿਆ ਕਿ ਭਲਿਆ ਮਾਣਸਾ ਇਹ ਤਾਂ ਕਹਾਵਤ ਵੀ ਹੈ ਕਿ ਕੁੱਤੇ ਨੂੰ ਚੌਲ ਨਹੀਂ ਪਚਦੇ ਇਹਦੇ 'ਚ ਐਨਾਂ ਘਬਰਾਉਂਣ ਵਾਲੀ ਕਿਹੜੀ ਗੱਲ ਐ।
ਜਦੋ ਮੁੰਡਾ ਆਪਣੇ ਕੁੱਤੇ ਨੂੰ ਡਾਕਟਰ ਕੋਲ ਲਿਜਾਣ  ਲਈ ਤੁਰਨ ਹੀ ਲੱਗਿਆ ਤਾਂ ਘਰ ਦੀ ਇਕ ਨੁੱਕਰੇ ਮੰਜੇ 'ਤੇ ਪ ੇ ਇਕ ਬਜ਼ੁਰਗ ਨੇ ਆਵਾਜ਼ ਮਾਰੀ 'ਪੁੱਤ ਜੇ ਸ਼ਹਿਰ ਗਿਆ ਤਾਂ ਮੇਰੀ ਦਵਾਈ ਲੈਂਦਾ ਆਵੀ', ਤਾਂ ਉਹ ਮੁੰਡਾ ਬਜ਼ੁਰਗ ਨੂੰ ਭੱਜ ਕੇ ਪੈ ਗਿਆ ਤੇ ਬੋਲਿਆ, 'ਕੋਈ ਨਾ ਤੂੰ ਹੁਣੇ ਨੀ ਮਰਨ ਲੱਗਿਆ ਜਦੋਂ ਦੇਖੋ ਮੈਨੂੰ ਆਹ ਲਿਆ ਦੇ, ਉਹ ਲਿਆ ਦੇ।' ਐਨਾ ਕਹਿ ਕੇ ਉਹ ਕਾਰ ਸਟਾਰਟ ਕਰਕੇ ਤੁਰਦਾ ਬਣਿਆ। ਮੇਰਾ ਦੋਸਤ ਮੇਰੇ ਮੂੰਹ ਵੱਲ ਦੇਖ ਕੇ ਨਿੰਮੋਝੂਣਾ ਹੋ ਗਿਆ। ਫਿਰ ਮੈ ਸੋਚਣ ਲੱਗਿਆ ਕਿ ਆਹ ਵੇਲਾ ਵੀ ਆਉਂਣਾ ਸੀ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਕੀ ਹੋ ਗਿਆ ਜੋ ਹੁਣ ਬਜ਼ੁਰਗਾਂ ਦਾ ਭੋਰਾ ਵੀ ਸਤਿਕਾਰ ਨੀ ਕਰਦੀ ।
ਕਦੇ ਅਸੀਂ ਸੋਚ ਕੇ ਦੇਖਿਆ ਕਿ ਘਰ ਅਸੀਂ ਆਪਣੇ ਬਜ਼ੁਰਗਾਂ ਨੂੰ ਸਿੱਧੇ ਮੂੰਹ ਨਹੀਂ ਬੋਲਦੇ ਪਰ ਬਾਹਰ ਅਸੀਂ ਭਾਲਦੇ ਲੋਕ ਸਾਡਾ ਸਤਿਕਾਰ ਕਰਨ। ਕਹਿੰਦੇ ਨੇ ਜਿਹੋ ਜਿਹਾ ਵਰਤਾਓ ਅੱਜ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਦੇ ਹਾਂ ਉਹੋ ਜਿਹਾ ਹੀ ਸਾਡੇ ਬੱਚੇ ਸਾਡੇ ਨਾਲ ਕਰਨਗੇ।
ਬਜ਼ੁਰਗਾਂ ਨੂੰ ਸਾਡੇ ਪਿਆਰ ਤੇ ਹਮਦਰਦੀ ਦੀ ਬਹੁਤ ਲੋੜ ਹੈ। ਜੇਕਰ ਸਾਰੇ ਦਿਨ 'ਚ ਅਸੀਂ ਥੋੜਾਂ ਜਿਹਾ ਵੀ ਸਮਾਂ ਆਪਣੇ ਬਜ਼ੁਰਗਾਂ ਲਈ ਕੱਢ ਲਈ ੇ ਉਹਨਾਂ ਨਾ ਬੈਠ ਕੇ ਘਰ ਦੇ ਮਸਲਿਆਂ ਦੀ ਰਾ ੇ ਲਈ ੇ, ਬਾਹਰੀ ਗੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਣ। ਜਿੱਥੇ ਇਸ ਨਾਲ ਬਜ਼ੁਰਗ ਇਕਲੇਪਣ ਤੋ ਬਚ ਸਕਣਗੇ। ਉੱਥੇ ਸਾਨੂੰ ਯੋਗ ਅਗਵਾਈ ਵੀ ਮਿਲੇਗੀ। ਤਾਂ ਫਿਰ ਆਪਣੇ ਬਜ਼ੁਰਗਾਂ ਲਈ ਥੋੜਾਂ ਜਿਹਾ ਸਮਾਂ ਕਿਉਂ ਨਹੀਂ ਕੱਢ ਸਕਦੇ। ਆਓ ਹੁਣ ਆਪਣੀ ਸੋਚ ਬਦਲੀ ੇ ਤੇ ਜਿਹੜੇ ਬਜ਼ੁਰਗਾਂ ਕਰਕੇ ਅੱਜ ਸਾਡੀ ਹੋਂਦ ਹੈ। ਉਹਨਾਂ ਦਾ ਸਤਿਕਾਰ ਕਰੀ ੇ ਸੋਚ ਕੇ ਦੇਖੋ ਕਿਤੇ ਅਸੀਂ ਗ਼ਲਤੀ ਤਾਂ ਨਹੀਂ ਕਰ ਰਹੇ ਬਜ਼ੁਰਗਾਂ ਨੂੰ ਅਣਗੋਲਿਆ ਕਰਕੇ।

samsun escort canakkale escort erzurum escort Isparta escort cesme escort duzce escort kusadasi escort osmaniye escort