'ਰੂਹ 'ਚ ਰਚੇ ਰਚੇਤਾ' ਦੀ ਹੋਈ ਘੁੰਡ ਚੁਕਾਈ (ਖ਼ਬਰਸਾਰ)


ਤਪਾ --  ਪੰਜਾਬੀ ਸਾਹਿਤ ਸਭਾ ਤਪਾ ਦਾ ਸਾਲਾਨਾ ਸਾਹਿਤਕ ਸਮਾਗਮ ਸ਼ਿਵਾਲਕ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਡਰੀਮ ਮੇਕਰ ਆਈਲੈਟਸ ਦੇ ਐਮਡੀ ਅਮਰੀਸ਼ ਭੋਤਨਾ ਅਤੇ ਕ੍ਰਿਸ਼ਨ ਚੰਦ ਸਿੰਗਲਾ ਨੇ ਸਾਂਝੇ ਤੌਰ 'ਤੇ ਕੀਤਾ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਨਾਵਲਕਾਰ ਓਮ ਪ੍ਰਕਾਸ਼ ਗਾਸੋ, ਬੂਟਾ ਸਿੰਘ ਚੌਹਾਨ, ਪਿੰ੍ਰ. ਸੱਤ ਪਾਲ ਸ਼ਹਿਣਾ ਅਤੇ ਰਵਿੰਦਰਜੀਤ ਸਿੰਘ ਬਿੰਦੀ ਸ਼ਾਮਲ ਸਨ। ਪੰਜਾਬੀ ਲੇਖਕ ਸੀ. ਮਾਰਕੰਡਾ ਦੀ ਨਵ ਪ੍ਰਕਾਸਤ ਪੁਸਤਕ 'ਰੂਹ 'ਚ ਰਚੇ ਰਚੇਤਾ' ਦੀ ਘੁੰਡ ਚੁਕਾਈ ਦੀ ਰਸਮ ਹਾਜ਼ਰ ਲੇਖਕਾਂ ਵੱਲੋਂ ਕੀਤੀ ਗਈ। ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਡਾਕਟਰ ਭੂਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਸੀ. ਮਾਰਕੰਡਾ ਮੂਲ ਰੂਪ ਵਿੱਚ ਕਵੀ ਹੈ ਪ੍ਰੰਤੂ ਉਨ੍ਹਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ 'ਤੇ ਵੀ ਕਲਮ ਅਜ਼ਮਾਈ ਕੀਤੀ ਹੇ। ਮਾਰਕੰਡਾ ਦੀ ਵਾਰਤਕ ਸ਼ੈਲੀ ਵੀ ਸ਼ਾਇਰਾਨਾ ਕਿਸਮ ਦੀ ਹੈ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਲੇਖਕਾਂ ਦੇ ਰੇਖਾ ਚਿਤਰਾਂ ਦੀ ਪਰੰਪਰਾ ਮੰਟੋ ਤੋ ਸ਼ੁਰੂ ਹੋਈ। ਪੰਜਾਬੀ ਵਿੱਚ ਬਲਵੰਤ ਗਾਰਗੀ ਨੇ ਇਸਨੂੰ ਜਾਰੀ ਰੱਖਿਆ ਅਤੇ ਮਾਰਕੰਡਾ ਦੀ ਇਹ ਕਿਤਾਬ ਵੀ ਉਸੇ ਲੜੀ ਦੀ ਇਕ ਉਤਮ ਕੜੀ ਹੈ। ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਸੀ. ਮਾਰਕੰਡਾ ਨੇ ਸਾਹਿਤ ਦੇ ਖੇਤਰ ਵਿੱਚ ਪ੍ਰਗਤੀਵਾਦੀ ਕਵੀ ਦੇ ਤੌਰ ਤੇ ਨਾਂ ਕਮਾਇਆ ਹੈ। ਵਾਰਤਕ ਵਿੱਚ ਵੀ ਉਸਨੇ ਆਨੋਚਨਾ, ਸਫ਼ਰਨਾਮੇ ਅਤੇ ਲੇਖਕਾਂ ਨੂੰ ਰੂਹ 'ਚ ਉਤਾਰਕੇ ਰੇਖਾ ਚਿਤਰ ਲਿਖੇ ਹਨ।  ਸੀ. ਮਾਰਕੰਡਾ ਕਿਹਾ ਕਿ ਇਹ ਮੇਰੀ 13ਵੀਂ ਕਿਤਾਬ ਹੈ ਤੇ ਪੱਤਰਕਾਰੀ ਨਾਲੋਂ ਸਾਹਿਤ ਸਿਰਜਣਾ ਵੱਲ ਹੁਣ ਮੈਂ  ਵਧੇਰੇ ਧਿਆਨ ਦੇਵਾਂਂਗਾ। ਪਿੰ. ਸੱਤ ਪਾਲ ਸ਼ਰਮਾ, ਮੋਹਿਤ ਸਿੰਗਲਾ, ਨਿਰੰਜਣ ਸ਼ਰਮਾ ਸੇਖਾ, ਅਮਰੀਸ਼ ਭੋਤਨਾ ਅਤੇ ਮੇਜਰ ਸਿੰਘ ਬਰਨਾਲਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਸਮੇਂ ਹੋ ੇ ਕਵੀ ਦਰਬਾਰ ਵਿੱਚ ਜਗਤਾਰ ਜਜ਼ੀਰਾ, ਲਛਮਣ ਦਾਸ ਮੁਸਾਫ਼ਰ, ਤੇਜਿੰਦਰ ਮਾਰਕੰਡਾ, ਟੇਕ ਢੀਂਗਰਾ ਚੰਦ, ਮੁਖਤਿਆਰ ਪੱਖੋ, ਮਨਜੀਤ ਘੜੈਲੀ, ਸੁਖਵਿੰਦਰ ਸਨੇਹ ਹਾਕਮ ਸਿੰਘ ਰੂੜੇਕੇ, ਹਾਕਮ ਸਿੰਘ ਚੌਹਾਨ, ਪੁਨੀਤ ਮੈਨਨ ਅਤੇ ਲਖਵੀਰ ਸਿੰਘ ਲੱਕੀ ਆਦਿ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ। ਇਸ ਮੌਕੇ ਡਾ. ਸੁਰੇਸ਼ ਕਾਂਤ, ਪ੍ਰੋ. ਬਲਦੇਵ ਸਿੰਘ ਢਿੱਲੋਂ, ਦਲੀਪ ਸਿੰਘ ਦੀਪਾ, ਡਾ. ਰਾਜ ਕੁਮਾਰ ਸ਼ਰਮਾ, ਹੈਡ ਮਾਸਟਰ ਰਾਮ ਗੋਪਾਲ, ਸੁਰੋਸ਼ ਚੰਦੇਲ, ਸੱਤਪਾਲ ਗੋÎਿ ਲ, ਰਮੇਸ਼ ਮਾਰਕੰਡਾ, ਮੱਖਣ ਸਿੰਘ ਭੁੱਲਰ, ਬਲਬੀਰ ਬਲਜੋਤ ਤਾਜੋ, ਰਾਕੇਸ਼ ਗੋÎਇਲ, ਕੁਲਦੀਪ ਸੂਦ, ਜੋਗਿੰਦਰ ਸਿੰਘ ਚੌਹਾਨ, ਮਿਸਤਰੀ ਜੋਗਿੰਦਰ ਸਿੰਘ ਤਾਜੋਕੇ, ਨਿਰਮਲ ਕਾਟੀ ਆਦਿ ਸਾਹਿਤ ਪ੍ਰੇਮੀ ਹਾਜ਼ਰ ਸਨ। 


samsun escort canakkale escort erzurum escort Isparta escort cesme escort duzce escort kusadasi escort osmaniye escort