ਕੁਲਦੀਪ ਸਿੰਘ ਬੇਦੀ ਨਾਲ ਰੁਬਰੂ (ਖ਼ਬਰਸਾਰ)


ਸ਼ੋਸ਼ਲ ਮੀਡੀਆ  ਅਛੋਪਲੇ ਜਿਹੇ ਹੀ ਸਬਨਾਂ ਦੀ ਜਿੰਦਗੀ ਦਾ ਅਹਿਮ ਹਿੱਸਾ ਹੋ  ਨਿਬੜਿਆ ਹੈ । ਸ਼ੋਸ਼ਲ ਮੀਡੀਆ  ਜਿੱਥੇ ਇਕ ਪਾਸੇ  ਨਵੇ ਲੇਖਕਾਂ ਨੂੰ ਪੁੰਗਰਨ ਦਾ ਮੌਕਾ ਦੇ ਰਿਹਾ ਹੈ  , ਉਥੇ  ਦੂਜੇ ਪਾਸੇ ਸਥਾਪਿਤ ਲੇਖਕਾਂ ਲਈ  ਰਿਸ਼ਤਿਆਂ ਦੀ ਨਵੀਂ ਇਬਾਰਤ ਲਿਖਣ ਵਿੱਚ  ਵੀ ਅਹਿਮ ਰੋਲ ਅਦਾ ਕਰ ਰਿਹਾ ਹੈ । ਅਜਿਹੇ ਹੀ ਨਵੇਂ  ਰਿਸ਼ਤਿਆਂ ਦੀ ਪਾਕੀਜ਼ਗੀ ਦੀ ਮਹਿਕ ਬਿਖੇਰਦੇ ਸਥਾਪਤ ਅਤੇ ਪੁੰਗਰਦੇ ਲੇਖਕਾਂ ਦੇ  ਸਮੂਹ ' ਅਦਬ ਅੰਦਾਜ਼' ਵੱਲੋ ਬੀਤੇ ਦਿਨੀ ਪ੍ਰਸਿੱਧ ਕਹਾਣੀਕਾਰ, ਨਾਵਲਕਾਰ , ਅਨੁਵਾਦਕ ਅਤੇ ਅਦਾਰਾ ਜਗਬਾਣੀ ਦੇ ਸਾਹਿਤ ਸੰਪਾਦਕ ਜਨਾਬ ਕੁਲਦੀਪ ਸਿੰਘ ਬੇਦੀ ਨਾਲ ਰੁਬਰੂ ਪ੍ਰਗਰਾਮ ਦਾ ਆਯੋਜਨ ਕੀਤਾ ਗਿਆ । 

                                  ਵਾਂਸਾਂ ਦੇ ਦਰਖਤਾਂ ਦੀ ਛਾਂ ਹੇਠ , ਰੋਪੜ ਦੇ ਰਮਣੀਕ ' ਲੋਗ ਹਟ ' ਪਾਰਕ  ਵਿੱਚ ਆਯੋਜਿਤ ਇਸ ਲੀਕ ਤੋ ਹਟਵੇਂ  ਸਮਾਗਮ ਦਾ ਆਯੋਜਨ ਲੇਖਕ ਅਤੇ ਫਿਲਮ ਨਿਰਦੇਸ਼ਕ ਦਰਸ਼ਨ ਦਰਵੇਸ਼ , ਕਵਿੱਤਰੀ ਨੀਲੂ ਹਰਸ਼, ਲੇਖਕ ਅਤੇ ਫਿਲਮ ਅਦਾਕਾਰ ਡਾ ਸਤੀਸ਼ ਠੁਕਰਾਲ ਸੋਨੀ , ਲੇਖਕ ਡਾ ਹੇਮ ਕਿਰਨ ਆਦਿ ਦੇ ਆਪਸੀ ਤਾਲਮੇਲ ਨਾਲ ਸੰਭਵ ਹੋਇਆ । ਹਾਜ਼ਰੀਨ ਦੇ ਸਨਮੁੱਖ ਹੁੰਦਿਆਂ ਕੁਲਦੀਪ  ਬੇਦੀ ਨੇ ਆਪਣੀ ਲੇਖਨੀ ਅਤੇ ਜੀਵਨ ਨਾਲ ਸਬੰਧਿਤ ਕਈ ਪਹਿਲੂਆਂ ਤੇ  ਰੌਸ਼ਨੀ ਪਾਈ । ਆਪਣੀਆਂ ਕਹਾਣੀਆਂ Àਪਰੀ ਮਿੱਟੀ , ਕਿੰਨ੍ਹੇ ਹੀ ਵਰ੍ਹਿਆਂ ਬਾਅਦ  ਅਤੇ ਨਾਵਲਾਂ ਰੰਗ ਤਮਾਸਾ,  ਦਾਅ  ਪੇਚ , ਕਾਸ਼, ਸੰਗਲ ਨਾ ਫੜ੍ਹ       ਆਦਿ ਦੇ ਹਵਾਲੇ ਨਾਲ ਬੇਦੀ ਜੀ ਨੇ ਹਾਜ਼ਰੀਨ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਰਚਨਾ ਨੂੰ ਕਾਗਜ਼ ਤੇ ਉਤਾਰਨ ਤੇ ਪਹਿਲਾਂ ਆਪਣੇ ਅੰਦਰ ਪੂਰੀ ਤਰਾਂ੍ਹ ਪਕਾਉਣ ਦੀ  ਸਲਾਹ ਦਿੱਤੀ । ਉਹਨਾਂ ਲੇਖਕਾਂ ਨੂੰ ਵੱਧ ਲਿਖਣ ਨਾਲੋ ਵੱਧ ਪੜ੍ਹਨ ਲਈ ਪ੍ਰੇਰਆਿ । ਆਪਣੀ  ਫਿਲਮੀ ਲੇਖਣੀ ਬਾਬਤ ਆਪਣੇ ਵਿਚਾਰ ਰੱਖਦਿਆਂ ਬੇਦੀ  ਨੇ  ਅਦਾਰਾ ਜੱਗਬਾਣੀ  ਨਾਲ  ਆਪਣੀ ਚਾਲੀ ਕੁ ਸਾਲਾ ਸਾਂਝ ਬਾਬਤ ਵੀ ਵਿਸਥਾਰ ਨਾਲ ਵਿਚਾਰ ਰੱਖਦਿਆਂ ਅਖਬਾਰੀ ਜਿੰਮੇਵਾਰੀਆਂ ਦੀ ਚਰਚਾ ਕੀਤੀ ।
                                ਇਸ ਮੌਕੇ ਪੰਜਾਬ ਦੇ ਕਈ ਹਿੱਸਿਆਂ ਤੋ ਆ ੇ ਸੁਹਿਰਦ ਕਵੀਆਂ ਅਤੇ ਲੋਖਕਾਂ  ਪਾਲੀ ਗਿੱਦੜਬਾਹਾ, ਬਲਬੀਰ ਸੈਣੀ , ਸੁਖਜੀਤ ਸਿੰਗਰਫ , ਜੀਵਨ ਐਲ ਪੀ ਯੂ, ਪ੍ਰਿ ਦਲਜੀਤ ਹਠੂਰ, ਪ੍ਰੀਤ ਮਹਿੰਦਰ ਸਿੰਘ, ਹਰਨੇਕ ਕਲੇਰ, ਗੁਰਿੰਦਰ ਕਲਸੀ , ਡਾ ਜਤਿੰਦਰ, ਜਗਜੀਵਨ ਕੌਰ, ਜਸਬੀਰ ਮੰਡ, ਦੇਵਿੰਦਰ ਆਰਟਿਸਟ, ਕਮਲ ਸ਼ੇਖੋ ਆਦਿ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕਰਕੇ ਸਮਾਰੋਹ ਨੂੰ ਸ਼ਿਖਰਾਂ ਤੇ ਪਹੁੰਚਾ ਦਿੱਤਾ । ਸਮਾਗਮ ਦੌਰਾਨ ਮੰਚ ਸੰਚਾਲਨ ਕਵੀ ਡਾ ਸਤੀਸ਼ ਠੁਕਰਾਲ ਸੋਨੀ ਨੇ  ਕੀਤਾ , ਸਮਾਗਮ ਦੀ ਸਮਾਪਤੀ ਵੇਲੇ ਅਦਬ ਅੰਦਾਜ਼ ਵੱਲੋ ਬੇਦੀ ਜੀ ਨੂੰ ਲੋਈ ਭੇਂਟ ਕਰਕੇ ਉਹਨਾਂ ਦੀ  ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ । ਅਗਲੇ ਮਹੀਨੇ ਕਿਸੇ ਹੋਰ ਕਵੀ ਸੰਗ ਰੁਬਰੂ ਕਰਨ ਦੇ ਵਾਅਦੇ ਨਾਲ ਸਮਾਰੋਹ ਸਮਾਪਤ ਹੋ ਗਿਆ। 

samsun escort canakkale escort erzurum escort Isparta escort cesme escort duzce escort kusadasi escort osmaniye escort