ਗ਼ਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੁਸੀਂ  ਤੱਖਤ ਦੇ ਮਾਲਕ ਹੋ ਜੋ ਚਾਹੋ ਬੇ ਵਜਾਹ ਕਰ ਦਿਉ
ਕਿਸੇ ਕਾਤਲ ਨੂੰ ਬਖਸੋ ਜਾਂ ਬੇਗੁਨਾਹ ਨੂੰ ਸਜ਼ਾ ਕਰ ਦਿਉ

ਲੋਕਾਂ ਨੇ ਤੇਰੇ ਸਿਰ ਤੇ ਅੱਜ ਭਰੋਸੇ ਦਾ ਮੁਕਟ ਰੱਖਿਆ ਹੈ 
ਤੁਸੀਂ ਪਿੰਡ ਸ਼ਹਿਰ ਉਜਾੜੋ ਬੇਸ਼ਕ ਗੁਲਸ਼ਨ ਤਬਾਹ ਕਰ ਦਿਉ

ਵਕੀਲ ਦਲੀਲ ਤੇ ਅਪੀਲ ਤੂੰ ਅਦਾਲਤ ਸੱਭ ਤੂੰ ਹੀ ਤਾਂ ਹੈਂ
ਤੂੰ ਹੀ ਮੁਨਸਫ ਗਵਾਹ ਵੀ ਤੂੰ ਜੀਹਨੂੰ ਮਰਜ਼ੀ ਸਜ਼ਾ ਕਰ ਦਿਉ

ਜਿਧਰ ਜਾਓ ਫਜੂਲ ਕਹੋ ਖੇਹ Aਡਾਓ ਖਰੂਦ ਕਰੋ
ਮੰਚਾਂ ਤੋਂ ਝੂਠ ਬੋਲੋ ਹੱਕ ਹੈ ਕਿ ਧੁੰਧਲੀ ਸੱਭ ਫਿਜ਼ਾ ਕਰ ਦਿਉ 

ਤੁਸੀਂ ਕਾਜ਼ੀ ਹੋ ਦਿਲਾਂ ਨਾਲ ਖ਼ਿਲਵਾੜ ਕਰਨਾ ਧਰਮ ਤੇਰਾ
ਕਿਸੇ ਸ਼ਹਿਰ ਦਾ ਤਲਾਕ ਕਿਸੇ ਸ਼ਹਿਰ ਦਾ ਨਿਕਾਹ ਕਰ ਦਿਉ

ਹਰਾਮ ਕਰਮ ਹਲਾਲ ਦੱਸੋ ਹਲਾਲ ਦੀ ਗੱਲ ਸ਼ੋਰ ਵਿੱਚ ਨੱਪੋ
ਹਿੰਦੂ ਮੁਸਲਿਮ ਨੂੰ ਉਲਝਾ ਕੇ ਅਹਿਮ ਮਸਲੇ ਰਫਾ  ਕਰ ਦਿਉ

ਤੂੰ ਸੋਚਦਾ ਹੈਂ ਸਦਾ ਇੰਜ ਹੀ ਖਲਕਤ ਖਮੋਸ਼ ਬੈਠੇਗੀ 
ਇਹਦਾ ਨੁਕਸਾਨ ਕਰ ਦਿਉ ਤੁਸੀਂ ਚਾਹੇ ਨਫਾ ਕਰ ਦਿਉ

ਸਲੀਕਾ ਸ਼ਹਿਨਸ਼ਾਹ ਦਾ ਨਹੀਂ  ਉਹਦਾ ਇਖਲਾਕ ਦੱਸਦਾ ਹੈ
ਭਰੋਸੇ ਦੇ ਲਾਇਕ ਨਹੀ ਉਹ ਜਮਾਨੇ ਨੂੰ ਅਗਾਹ ਕਰ ਦਿਉ